Share on Facebook

Main News Page

"ਇੱਟਾਂ ਰੋੜੇ ਮਾਰ ਕੇ ਭਜਾਉ ਸਵਾਲ ਕਰਨ ਵਾਲਿਆਂ ਨੂੰ!"- ਇੱਕਬਾਲ ਸਿੰਘ ਪਟਨਾ ਨੇ ਛੱਡਿਆ ਅਗਨ ਬਾਣ!!

* ਜਥੇਦਾਰ ਨੇ ਡੈਲਹਾਈ ਸ਼ਹਿਰ 'ਚ ਨਾਨਕਸਰੀਏ ਡੇਰੇ ਵਿੱਚ 'ਨਵੇਂ ਗੁਰਦੁਆਰੇ' ਦਾ ਰੱਖਿਆ ਨੀਂਹ ਪੱਥਰ-ਵਰਲਡ ਸਿੱਖ ਫੈਡਰੇਸ਼ਨ ਵਾਲੇ ਸਵਾਲ ਕਰਨ ਪਹੁੰਚੇ

ਸੈਨ ਹੋਜ਼ੇ (ਤਰਲੋਚਨ ਸਿੰਘ ਦੁਪਾਲਪੁਰ) ਹਫਤਾ ਕੁ ਪਹਿਲਾਂ ਸਿੱਖ ਪੰਥ ਨੂੰ ਨਵੇਂ ਗੁਰਦੁਆਰਿਆਂ ਦੀ ਥਾਂ ਵਿਦਿਅਕ ਅਦਾਰੇ ਬਣਾਉਣ ਦੀ 'ਹਦਾਇਤ' ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇੱਥੇ ਇੱਕ ਨਾਨਕਸਰੀਏ ਬਾਬੇ ਦੇ ਡੇਰੇ ਵਿੱਚ ਨਵੇਂ ਗੁਰਦਆਰੇ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਡੈਲਹਾਈ ਸ਼ਹਿਰ ਵਿੱਚ ਬਾਬਾ ਬਲਵਿੰਦਰ ਸਿੰਘ ਕੁਰਾਲ਼ੀ ਵਾਲ਼ੇ ਦੇ ਡੇਰੇ ਵਿੱਚ ਇੱਕ ਸਤੰਬਰ ਨੂੰ ਹੋਏ ਸਮਾਗਮ ਮੌਕੇ ਗਿਆਨੀ ਜੀ ਦੇ ਨਾਲ ਨਾਲ ਜਥੇਦਾਰ ਇਕਬਾਲ ਸਿੰਘ ਪਟਨਾ ਸਾਹਿਬ ਅਤੇ ਭਾਈ ਰਣਜੀਤ ਸਿੰਘ ਦਿੱਲੀ ਨੇ ਵੀ ਹਾਜ਼ਰੀ ਭਰੀ।

ਸ੍ਰੀ ਅਖੰਡ ਪਾਠ ਦੇ ਭੋਗ ਤੋਂ ਉਪਰੰਤ ਸਜੇ ਦੀਵਾਨ ਵਿੱਚ ਰਾਗੀ ਸਿੰਘਾਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਕੁੱਝ ਕਥਾ ਵਾਚਕਾਂ ਨੇ ਗੁਰ-ਸ਼ਬਦ ਦੀ ਵਿਆਖਿਆ ਕਰਦਿਆਂ ਸੰਗਤਾਂ ਨੂੰ ਗੁਰੂ ਵਾਲ਼ੇ ਬਣਨ ਦੀ ਪ੍ਰੇਰਨਾ ਕੀਤੀ। ਪੰਥ ਪ੍ਰਵਾਣਤ ਰਹਿਤ ਮਰਯਾਦਾ ਦੀ ਬਜਾਏ ਐਲਾਨੀਆਂ ਤੌਰ 'ਤੇ ਨਾਨਕਸਰੀ ਮਰਯਾਦਾ ਦਾ ਪਾਲਨ ਅਤੇ ਇਸੇ ਦਾ ਪ੍ਰਚਾਰ ਪਸਾਰ ਕਰਦੇ ਉਕਤ ਬਾਬੇ ਦੇ ਡੇਰੇ ਵਿੱਚ ਜਥੇਦਾਰਾਂ ਦੀ ਸ਼ਮੂਲੀਅਤ, ਸਥਾਨਕ ਸਿੱਖ ਸੰਗਤਾਂ ਲਈ ਅਚੰਭਾ ਬਣ ਗਈ। ਹੈਰਤ-ਅੰਗੇਜ਼ ਹੋਏ ਬਹੁਤ ਸਾਰੇ ਮਾਈ ਭਾਈ, ਵਰਲਡ ਸਿੱਖ ਫੈਡਰੇਸ਼ਨ ਦੇ ਨੌਜਵਾਨਾਂ ਸਮੇਤ ਸਮਾਗਮ ਦੇ ਪ੍ਰਬੰਧਕਾਂ ਨੂੰ ਮਿਲ਼ੇ। ਉਹਨਾਂ ਨੇ ਜਥੇਦਾਰਾਂ ਪਾਸੋਂ ਕੁੱਝ ਸਵਾਲ ਪੁੱਛਣ ਦੀ ਇਜਾਜ਼ਤ ਮੰਗੀ। ਜਥੇਦਾਰਾਂ ਨੇ ਸਮਾਗਮ ਦੀ ਸਮਾਪਤੀ 'ਤੇ ਮਿਲਣ ਦਾ ਵਾਅਦਾ ਕੀਤਾ।

ਸ੍ਰੀ ਅਕਾਲ ਤਖਤ ਸਾਹਿਬ 'ਤੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਮਨਾਈ ਜਾ ਰਹੀ ਬਰਸੀ ਦਾ ਸਮਾਗਮ ਛੱਡ ਕੇ ਅਮਰੀਕਾ ਸਥਿੱਤ ਡੇਰੇ 'ਚ ਜਥੇਦਾਰ ਦਾ ਪਹੁੰਚਣਾ ਅਤੇ ਪੰਥ ਪ੍ਰਵਾਣਤ ਰਹਿਤ ਮਰਯਾਦਾ ਦੀ ਅਣਦੇਖੀ ਕਰਨ ਵਰਗੇ, ਕੁੱਝ ਸਵਾਲ ਲੈ ਕੇ ਉਕਤ ਸਿੰਘ ਪ੍ਰੋਗਰਾਮ ਦੀ ਸਮਾਪਤੀ ਉਡੀਕਦੇ ਰਹੇ। ਪਰ ਜਥੇਦਾਰ ਸਾਹਿਬਾਨ ਲੰਗਰ ਛਕ ਕੇ ਡੇਰੇ ਦੇ ਪਿਛਲੇ ਦਰਵਾਜੇ ਥਾਣੀ ਉਥੋਂ ਖਿਸਕ ਗਏ।

ਫੈਡਰੇਸ਼ਨ ਦੇ ਨੌਜਵਾਨਾਂ ਅਨੁਸਾਰ ਇਸ ਮੌਕੇ ਜਿੱਥੇ ਗਿਆਨੀ ਗੁਰਬਚਨ ਸਿੰਘ ਡੇਰੇ ਵਿੱਚ ਪਹੁੰਚੇ ਹੋਏ ਕੁੱਝ ਧਨਾਢ ਸਿੱਖਾਂ ਦੇ ਸੋਹਿਲੇ ਹੀ ਗਾਈ ਗਏ, ਉੱਥੇ ਜਥੇਦਾਰ ਇਕਬਾਲ ਸਿੰਘ ਪਟਨਾ ਜੀ ਵਾਲ਼ੇ ਨੇ ਸਵਾਲ ਕਰਨ ਵਾਲੇ ਗੁਰਸਿੱਖਾਂ ਵਿਰੁੱਧ ਖੂਬ੍ਹ ਅਗਨ ਬਾਣ ਛੱਡੇ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ 'ਸਰਬ ਉੱਚ ਜਥੇਦਾਰ ਸਾਹਿਬਾਨ' ਨੂੰ ਸਵਾਲ ਕਰਨ ਆਏ ਲੋਕਾਂ ਨੂੰ ਇੱਟਾਂ ਰੋੜੇ ਮਾਰ ਮਾਰ ਕੇ ਇੱਥੋਂ ਭਜਾਉ! ਦੱਸਿਆ ਜਾਂਦਾ ਹੈ ਕਿ ਇਹਨਾਂ ਗੈਰ-ਸੱਭਿਅਕ ਸ਼ਬਦਾਂ ਦਾ ਹਾਜ਼ਰ ਸੰਗਤ ਨੇ ਬਹੁਤ ਬੁਰਾ ਮਨਾਇਆ। ਸਮਾਗਮ ਵਿੱਚ ਸ਼ਾਮਲ ਹੋਏ ਕੁਝ ਸ਼ਰਧਾਲੂਆਂ ਅਨੁਸਾਰ ਭਾਵੇਂ ਇਸ ਡੇਰੇਦਾਰ ਨੇ ਨੀਂਹ-ਪੱਥਰ ਸਮਾਗਮ ਦੀ ਰੇਡੀਉ ਅਤੇ ਸਥਾਨਕ ਅਖਬਾਰਾਂ ਰਾਹੀਂ ਖੁਲ੍ਹੇ ਦਿਲ ਨਾਲ ਇਸ਼ਤਿਹਾਰ ਬਾਜੀ ਕੀਤੀ ਸੀ, ਪਰ ਇਕੱਠ ਦੀ ਗਿਣਤੀ ਸਵਾ ਸੌ-ਡੇੜ੍ਹ ਸੌ ਦੀ ਗਿਣਤੀ ਤੱਕ ਮਸਾਂ ਪਹੁੰਚੀ।

ਇਸੇ ਵਿਸ਼ੇ ਨੂੰ ਲੈ ਕੇ ਸ਼ਾਮ ਵੇਲੇ ਰੇਡੀਉ 'ਚੜ੍ਹਦੀ ਕਲਾ' 'ਤੇ ਇੱਕ ਵਿਸ਼ੇਸ਼ ਟਾਕ ਸ਼ੋਅ ਪ੍ਰਸਾਰਿਤ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਇਲਾਕਿਆਂ 'ਚੋਂ ਕਾਲਾਂ ਕਰਕੇ ਸ੍ਰੋਤਿਆਂ ਨੇ ਜਥੇਦਾਰਾਂ ਵਲੋਂ ਡੇਰਾ ਵਾਦ ਨੂੰ ਪ੍ਰਫੁੱਲਤ ਕਰਨ ਦੀ ਨਿਖੇਧੀ ਕੀਤੀ। ਤਕਰੀਬਨ ਦੋ ਘੰਟੇ ਚੱਲੇ ਇਸ ਟਾਕ-ਸ਼ੋਅ ਵਿੱਚ ਕਈ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਜਥੇਦਾਰਾਂ ਪ੍ਰਤੀ ਆਪਣੇ ਗਿਲੇ ਸ਼ਿਕਵੇ ਜ਼ਾਹਿਰ ਕਰਦਿਆਂ ਉਹਨਾਂ ਨੂੰ ਆਪਣੇ ਅਹੁਦਿਆਂ ਦੀ ਮਾਣ-ਮਰਿਯਾਦਾ ਦਾ ਖੁੱਦ ਖਿਆਲ ਰੱਖਣ ਦੀ ਅਪੀਲ ਕੀਤੀ।


ਟਿੱਪਣੀ:

ਸ਼ਾਬਾਸ਼ ਹੈ ਵਰਲਡ ਸਿੱਖ ਫੈਡਰੇਸ਼ਨ ਦੇ ਜਾਗਰੂਕ ਸਿੱਖਾਂ ਨੂੰ। ਇਹ ਹੈ ਸਵਾਲ ਪੁਛਣ ਦਾ ਨਤੀਜਾ, ਇਹ ਪੱਪੂ ਹੁਣ ਭੱਜਣਗੇ। ਇਹੀ ਤਰੀਕਾ ਜਾਰੀ ਰਖਣਾ ਪਵੇਗਾ, ਜਿੱਥੇ ਵੀ ਇਹ ਪੱਪੂ ਜਾਣ, ਉਥੇ ਸਵਾਲ ਪੁੱਛੋ, ਇਹ ਕੋਈ ਰੱਬ ਨਹੀਂ, ਇਨ੍ਹਾਂ ਨੂੰ ਗਿਆਰ੍ਹਵਾਂ ਗੁਰੂ ਨਾ ਬਣਾਓ, ਜਿੱਥੇ ਵੀ ਜਾਣ ਬਾਦਲ ਦੇ ਇਨ੍ਹਾਂ ਪੱਪੂਆਂ ਨੂੰ ਘੇਰੋ ਤੇ ਸਵਾਲ ਪੁੱਛੋ।

ਇਨ੍ਹਾਂ ਪੱਪੂਆਂ ਦੀ ਔਕਾਤ ਤੁਸੀਂ ਦੇਖ ਹੀ ਲਈ ਹੈ, ਪੱਪੂ ਗੁਰਬਚਨ ਸਿੰਘ ਕਹਿੰਦਾ ਹੈ, "ਇਨ ਸਿੱਖੋਂ ਕੋ ਜੂਤੇ ਮਾਰੋ", ਪੱਪੂ ਇਕਬਾਲ ਸਿੰਘ ਕਹਿੰਦਾ ਹੈ "ਇੱਟਾਂ ਰੋੜੇ ਮਾਰ ਕੇ ਭਜਾਉ ਸਵਾਲ ਕਰਨ ਵਾਲਿਆਂ ਨੂੰ!" ਸ਼ਾਬਾਸ਼, ਇਹ ਹੈ ਆਪਣੇ ਆਪ ਨੂੰ ਜੱਥੇਦਾਰ ਅਖਵਾਉਣ ਵਾਲਿਆਂ ਦੀ ਔਕਤ। ਤੇ ਲਾਹਨਤ ਹੈ ਉਨ੍ਹਾਂ ਸਿੱਖ ਅਖਵਾਉਣ ਵਾਲਿਆਂ 'ਤੇ ਜਿਹੜੇ ਇਨ੍ਹਾਂ ਨੂੰ ਚੁੱਪ ਚਪੀਤੇ ਬੁਲਾਉਂਦੇ ਹਨ, ਅਤੇ ਚੋਰਾਂ ਵਾਂਗ ਪਿਛਲ਼ੇ ਦਰਵਾਜੇ ਰਾਹੀਂ ਉਨ੍ਹਾਂ ਨੂੰ ਭਜਾ ਦਿੰਦੇ ਹਨ।

ਸੰਪਾਦਕ ਟਾਈਗਰ ਜਥਾ ਯੂ.ਕੇ., ਖ਼ਾਲਸਾ ਨਿਊਜ਼, ਸਿੰਘ ਸਭਾ ਯੂ.ਐਸ.ਏ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top