Share on Facebook

Main News Page

ਟਿੱਪਣ:

ਸਿੱਖੋ, ਚੂੜੀਆਂ ਪਾ ਲਵੋ, ਖੱਸੀ ਹੋ ਚੁਕੇ ਹੋ ਤੁਸੀਂ, ਹੁਣ ਜਣਾ ਖਣਾ ਤੁਹਾਡੀ ਬੇਇਜ਼ਤੀ ਕਰ ਰਿਹਾ ਹੈ। ਹੁਣ ਕਰੋ ਭੋਰਿਆਂ 'ਚ ਬੈਠ ਕੇ ਅਖੌਤੀ ਸਿਮਰਨ, ਕਿੱਲੋ ਕਿੱਲੋ ਕੜ੍ਹਾ ਖਾ ਕੇ, ਬਕਰੇ ਝਟਕਾ ਕੇ, ਕਿਰਪਾਨਾਂ, ਬਰਛੇ, ਹੋਰ ਹਥਿਯਾਰ ਪਾ ਕੇ ਪਤਾ ਨਹੀਂ ਕਿਹੜਾ ਜੰਗ ਲੜਨਾ ਹੈ, ਜੇ ਕੰਮ ਵੇਲੇ ਇੱਕਠੇ ਹੀ ਨਾ ਹੋਏ ਤਾਂ, ਫਿਰ ਸਿੱਖ ਕਾਹਦੇ?

ਗੁਰਬਾਣੀ ਦਾ ਕੀਰਤਨ ਸਮਾਗਮ ਬੰਦ ਕਰਵਾਉਣ ਲਈ ਅਸੀਂ ਫੌਜਾਂ ਦੀਆਂ ਫੌਜਾਂ ਇਕੱਠੀਆਂ ਕਰ ਲੈਂਦੇ ਹਾਂ, ਨੀਲਮ ਦੂਬੇ ਜਿਹੀ ਬੇਵਕੂਫ ਜਨਾਨੀ ਕੋਲੋਂ ਆਪਣੇ ਗੁਰੂ ਦੇ ਖਿਲਾਫ ਗੱਲ ਸੁਣਕੇ, ਸਿਰਫ ਫੋਟੋਆਂ ਖਿਚਵਾਉਣ ਲਈ ਪ੍ਰਦਰਸ਼ਨ, ਬਸ ਇਹੋ ਜੋਗੇ ਰਹਿ ਗਏ ਹਾਂ। ਬੱੜਕਾਂ ਜਿੰਨੀਆਂ ਮਰਜ਼ੀ ਮਰਵਾ ਲਵੋ ਫੇਸਬੁੱਕ 'ਤੇ, ਕਿ ਸਿੱਖ ਮੁੱਕ ਨਹੀਂ ਸਕਦੇ, ਸਿੱਖ ਸ਼ੇਰ ਹੁੰਦੇ ਆ ਜੀ, ਪੰਗਾ ਲੈ ਕੇ ਦੇਖੇ ਕੋਈ, ਵੱਡ ਕੇ ਰੱਖ ਦਿਆਂਗੇ... ਅਖੌਤੀ ਜਥੇਦਾਰ ਆ ਜਾਏ ਪੂਛਾਂ ਚੱਕੀ ਫਿਰਨਗੇ... ਤੇ ਜਦੋਂ ਇਹੋ ਜਿਹੇ ਕੰਮ ਹੋਣ, ਬਿਆਨਬਾਜ਼ੀ ਇਸ ਤਰ੍ਹਾਂ ਹੁੰਦੀ ਹੈ ... ਇਨ੍ਹਾਂ ਹਿੰਦੂ ਸੰਗਠਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਜਦੋਂ ਤੱਕ ਸਰਕਾਰ ਕੋਈ ਕਦਮ ਨਹੀਂ ਚੁੱਕਦੀ ਸੰਘਰਸ਼ ਜਾਰੀ ਰਹੇਗਾ... ਤੇ ਦੂਜੇ ਦਿਨ ਸਭ ਠੁੱਸਸਸਸਸ...

ਸਿੱਖਾਂ ਦੀਆਂ ਕੋਈ ਭਾਵਨਾਵਾਂ ਹੀ ਨਹੀਂ, ਇਨ੍ਹਾਂ 'ਤੇ ਕਦੀ ਠੇਸ ਹੀ ਨਹੀਂ ਪਹੁੰਚਦੀ। ਇਨ੍ਹਾਂ ਦੇ ਗੁਰੂ ਦਾ ਕੋਈ ਸਵਾਂਗ ਰਚ ਜਾਏ, ਅੰਮ੍ਰਿਤ ਦੀ ਨਕਲ ਕਰ ਲਵੇ, ਗੁਰੂ ਦੇ ਨਾਮ ਨਾਲ ਅਸ਼ਲੀਲਤਾ ਜੋੜ ਦੇਵੇ, ਸਿੱਖ ਇਤਿਹਾਸ ਨੂੰ ਤੋੜ ਮਰੋੜ ਦੇਵੇ, ਕੋਈ ਠੇਸ ਨਹੀਂ।

ਠੇਸ ਦੋ ਵਜ੍ਹਾ ਨਾਲ ਨਹੀਂ ਲਗਦੀ, ਜਾਂ ਤਾਂ ਸਿੱਖ ਇੰਨੀ ਉਚੀ ਸੋਚ ਦੇ ਮਾਲਕ ਹੋ ਗਏ ਹਨ, ਕਿ ਇਨ੍ਹਾਂ ਗੱਲਾਂ ਦਾ ਉਨ੍ਹਾਂ 'ਤੇ ਕੋਈ ਅਸਰ ਨਹੀਂ (ਇਹ ਹੋ ਨਹੀਂ ਸਕਦਾ), ਜਾਂ ਖੱਸੀ ਹੋ ਗਏ ਹਨ, ਸਿਰਫ ਜੈਕਾਰੇ ਮਾਰਨਾ, ਜ਼ਿੰਦਾਬਾਦ ਮੁਰਦਾਬਾਦ ਕਰਨ ਜੋਗੇ ਰਹਿ ਗਏ (ਇਹ ਅਸਲੀਅਤ ਹੈ)।

ਘੱਗਾ ਜੀ ਨੂੰ ਨਾਪਸੰਦ ਕਰਨ ਵਾਲੇ ਲੋਕ ਬੜੇ ਖੁਸ਼ ਹੋ ਰਹੇ ਹਨ, ਉਹ ਚਾਹੁੰਦੇ ਹਨ ਕਿ ਘੱਗਾ ਜੀ ਨੂੰ 295 ਹੇਠ ਜੇਲ 'ਚ ਹੀ ਡੱਕਿਆ ਰਹਿਣ ਦਿੱਤਾ ਜਾਵੇ। ਓ, ਭਲਿਓ, ਹਿੰਦੂ ਨੂੰ ਘੱਗਾ ਜਾਂ ਦੂਸਰੇ ਸਿੱਖ ਨਾਲ ਕੋਈ ਮਤਲਬ ਨਹੀਂ, ਉਨ੍ਹਾਂ ਲਈ ਮਿਸ਼ਨਰੀ ਸੋਚ ਜਾਂ ਟਕਸਾਲੀ ਸੋਚ ਵਾਲੇ ਸਿੱਖ ਬਰਾਬਰ ਹਨ। ਇਹ ਅਸੀਂ ਹਾਂ ਜਿਹੜੇ ਗੁਰੂ ਦੀ ਸੋਚ ਛੱਡ, ਆਪਣੀਆਂ ਡਫਲੀਆਂ ਵਜਾ ਰਹੇ ਹਾਂ। ਜਦੋਂ ਤੱਕ ਵੱਖ ਵੱਖ ਡਫਲੀਆਂ ਵੱਜਦੀਆਂ ਰਹਿਣਗੀਆਂ, ਇਹੋ ਜਿਹੇ ਕਾਰੇ ਹੁੰਦੇ ਰਹਿਣਗੇ।

ਮਰਜ਼ੀ ਹੈ ਆਪਕੀ, ਆਖਿਰ ਸਰ ਹੈ ਆਪਕਾ

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top