Share on Facebook

Main News Page

ਚੰਡੀਗੜ੍ਹ ’ਚ ਦਫਤਰੀ-ਭਾਸ਼ਾ ਪੰਜਾਬੀ ਨਹੀਂ: ਕਿਥੋਂ ਦਾ ਇਨਸਾਫ ਹੈ ?
-: ਪੰਡਿਤਰਾਓ ਧਰੇਨੱਵਰ

ਲੋਕ ਕਹਿੰਦੇ ਹਨ ਕਿ ਚੰਡੀਗੜ ਇੱਕ ਸੁੰਦਰ ਸ਼ਹਿਰ ਹੈ, ਪਰ ਇਹ ਸ਼ਹਿਰ ਮੈਨੂੰ ਤਾਂ ਬਿਲਕੁਲ ਸੁੰਦਰ ਨਹੀਂ ਲੱਗਦਾ, ਕਿਉਂਕਿ ਜਿਸ ਸ਼ਹਿਰ ਵਿਚ 300 ਤੋਂ ਵੱਧ ਸ਼ਰਾਬ ਦੇ ਠੇਕੇ ਹੋਣ ਪਰ ਸਿਰਫ ਚਾਰ ਸਰਕਾਰੀ ਲਾਇਬ੍ਰੇਰੀਆਂ ਹੋਣ ਤਾਂ ਉਹ ਸ਼ਹਿਰ ਕਿੱਦਾਂ ਸੁੰਦਰ ਲਗ ਸਕਦਾ ਹੈ? 80 ਪ੍ਰਤੀਸ਼ਤ ਤੋਂ ਵੱਧ ਲੋਕ ਪਵਿੱਤਰ ਪੰਜਾਬੀ ਭਾਸ਼ਾ ਪੜਨਾ, ਲਿਖਣਾ ਜਾਣਦੇ ਹਨ। ਪਰ, ਹੁਣ ਤੱਕ ਇਸ ਸ਼ਹਿਰ ਨੂੰ ਇਹੋ ਜਿਹਾ ਸਾਹਿਤਕ ਪੁਰਸਕਾਰ ਨਹੀਂ ਮਿਲਿਆ ਜਿਸ ਤੇ ਮਾਣ ਕਰੀਏ। ਇਸ ਸ਼ਹਿਰ ਦੇ ਵਿੱਚ ਭਾਸ਼ਾ-ਪ੍ਰੇਮੀ ਘੱਟ, ਮਾਇਆ-ਪ੍ਰੇਮੀ ਵੱਧ ਦਿਸਦੇ ਹਨ। ਇਸ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਪਵਿੱਤਰ ਪੰਜਾਬੀ ਭਾਸ਼ਾ ਨੂੰ ਚੰਡੀਗੜ ਪ੍ਰਸ਼ਾਸਨ ਦੀ ਦਫਤਰੀ ਭਾਸ਼ਾ ਵਜੋਂ ਲਾਗੂ ਕਰਨਾ ਪਵੇਗਾ। ਭਾਵੇਂ ਚੰਡੀਗੜ ਕੇਂਦਰ ਸਾਸ਼ਿਤ ਪ੍ਰਦੇਸ਼ ਹੈ ਪਰ, ਫਿਰ ਵੀ ਇਸ ਸ਼ਹਿਰ ਦੀ ਦਫਤਰੀ ਭਾਸ਼ਾ ਪਵਿੱਤਰ ਪੰਜਾਬੀ ਹੋਣ ਦੀ ਵਜਾ ਇਹ ਹੈ ਕਿ ਬੁਨਿਆਦੀ ਤੌਰ 'ਤੇ ਇਹ ਸ਼ਹਿਰ ‘ਮਾਨਵ ਨਿਰਮਤ’ ਬਣਾਵਟੀ ਸ਼ਹਿਰ ਹੈ, ਜਿਸ ਦਾ ਨੀਂਹ-ਪੱਥਰ ਕਈ ਦਰਜਨਾਂ ਪੰਜਾਬੀ ਪਿੰਡਾਂ ਨੂੰ ਹਟਾਉਣ ਤੋਂ ਬਾਅਦ ਰੱਖਿਆ ਗਿਆ ਸੀ। ਇਤਿਹਾਸਿਕ ਤੌਰ ਤੇ ਵੀ ਇਸ ਸ਼ਹਿਰ ਦੀ ਹਰ ਗਲੀ, ਹਰ ਪੇੜ, ਹਰ ਪੌਦੇ, ਹਰ ਪੱਤੇ, ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹੋਣਗੇ। ਪਰ, ਇਸ ਸ਼ਹਿਰ ਵਿਚ ਜਿਹੜੇ ਆਧੁਨਿਕ-ਮਾਨਵ ਅੱਜ-ਕੱਲ ਵਸ ਕੇ ਕੋਈ ਹੋਰ ਭਾਸ਼ਾ ਵਿੱਚ ਗੱਲ ਕਰਦੇ ਹਨ ਉਹ ਕਿਥੋਂ ਦਾ ਇਨਸਾਫ ਹੈ?

ਇਸ ਸ਼ਹਿਰ ਦੀ ਦਫਤਰੀ-ਭਾਸ਼ਾ ਪਵਿੱਤਰ ਪੰਜਾਬੀ ਹੋਣ ਦਾ ਦੂਜਾ ਕਾਰਨ ਇਹ ਹੈ ਕਿ ਇਥੋਂ ਦੀ 80 ਪ੍ਰਤੀਸ਼ਤ ਤੋਂ ਵੱਧ ਲੋਕ ਪੰਜਾਬੀ ਵਿਚ ਲਿਖਣਾ, ਪੜ•ਨਾ ਅਤੇ ਬੋਲਣਾ ਜਾਣਦੇ ਹਨ। ਪ੍ਰਸਾਸ਼ਨ ਦੇ ਵਿੱਚ ਆਉਣ ਵਾਲੇ ਕੁੱਝ ਪਿੰਡਾਂ ਦੀ ਮਾਂ-ਬੋਲੀ ਪੰਜਾਬੀ ਹੈ। ਇਨਾਂ ਪਿੰਡ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਕੁੱਝ ਨੋਟਿਸ, ਟੈਂਡਰ ਅਤੇ ਪ੍ਰਸਾਸ਼ਨਿਕ-ਇਸ਼ਤਿਹਾਰ ਅੰਗਰੇਜ਼ੀ ਅਤੇ ਹਿੰਦੀ ਵਿੱਚ ਹੋਣਾ ਕਿਥੋਂ ਦਾ ਇਨਸਾਫ ਹੈ। ਮੰਨਿਆ ਕਿ ਚੰਡੀਗੜ ਕੇਂਦਰ-ਪ੍ਰਸ਼ਾਸਿਤ ਪ੍ਰਦੇਸ਼ ਹੈ। ਦੇਸ਼ ਅਤੇ ਦੁਨੀਆਂ ਦੇ ਹਰ ਥਾਂ ਤੋਂ ਲੋਕ ਇਸ ਸ਼ਹਿਰ ਵਿਚ ਆ ਵਸ ਜਾਂਦੇ ਨੇ। ਇਸ ਦਾ ਭਾਵ ਇਹ ਨਹੀਂ ਹੈ ਕਿ ਸੂਬੇ ਦੀ ਭਾਸ਼ਾ ਨੂੰ ਛੱਡਕੇ ਹੋਰ ਕੋਈ ਭਾਸ਼ਾ ਅਪਨਾਉਣਾ। ਪੁੱਛਣ ਵਾਲਾ ਇਹ ਵੀ ਪੁੱਛ ਸਕਦਾ ਹੈ ਕਿ ਜੇਕਰ ਦੱਖਣ-ਭਾਰਤ ਵਿੱਚ 3 ਭਾਸ਼ਾਵਾਂ ਦੀ ਨੀਤੀ ਲਾਗੂ ਕਰ ਸਕਦੇ ਹਾਂ, ਤਾਂ ਚੰਡੀਗੜ੍ਹ ਸ਼ਹਿਰ ਦੇ ਵਿੱਚ ਇਹੋ ਜਿਹਾ ਕਾਨੂੰਨ ਨਾ ਲਗਾਕੇ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਨੂੰ ਲੋਕਾਂ ਤੇ ਥੋਪਣਾ ਕਿਥੋਂ ਦਾ ਇਨਸਾਫ ਹੈ?

‘ਪੰਜਾਬੀ’ ਇਸ ਸ਼ਹਿਰ ਦੀ ਦਫਤਰੀ-ਭਾਸ਼ਾ ਹੋਣ ਦਾ ਤੀਜਾ ਕਾਰਨ ਇਹ ਹੈ ਕਿ ਅਖੰਡ ਪੰਜਾਬ ਨੂੰ ਖੰਡ-ਖੰਡ ਕਰਨ ਤੋਂ ਪਹਿਲਾਂ ਹਰਿਆਣਾ, ਪੰਜਾਬ ਦਾ ਹਿੱਸਾ ਸੀ। ਹਰਿਆਣਾ ਦੇ ਹਰੇਕ ਇਨਸਾਨ ਪੰਜਾਬੀ ਵਰਗੇ ਦਿਸਦੇ ਸਨ। ਪਰ, ਇੰਨਾ ਭਾਈਚਾਰਾ, ਸਬੰਧ ਵੱਖ-ਵੱਖ ਹੋਣ ਤੋਂ ਬਾਅਦ ਭਾਸ਼ਾ ਵੀ ਵੱਖ-ਵੱਖ ਹੋਈ ਪਰ ਅਫਸੋਸ ਦੀ ਗੱਲ ਇਹ ਹੈ ਕਿ ਹਰਿਆਣਵੀਂ ਲੋਕ ਇੰਨੇ ਗਰੀਬ ਹੋ ਗਏ ਕਿ ਉਨਾਂ ਦੀ ਮਾਂ-ਬੋਲੀ ਹਰਿਆਣਵੀਂ ਭਾਸ਼ਾ ਦੀ ਲਿਪੀ ਵੀ ਨਹੀਂ ਰਹਿ ਗਈ। ਪਰ, ਪੰਜਾਬੀ ਭਾਸ਼ਾ ਦੀ ਲਿਪੀ ਇੰਨੀ ਮਜ਼ਬੂਤ ਅਤੇ ਪਵਿੱਤਰ ਹੈ ਕਿ ਇਸ ਭਾਸ਼ਾ ਨੂੰ ਹਰੇਕ ਚੰਡੀਗੜ-ਵਾਸੀ ਨੂੰ ਸਤਿਕਾਰ ਨਾਲ ਪੜਨਾ, ਲਿਖਣਾ ਅਤੇ ਬੋਲਣਾ ਚਾਹੀਦਾ ਹੈ। ਪਰ ਪ੍ਰਸ਼ਾਸਨ ਵਿਚ ਬੈਠੇ ਹੋਏ ਕੁਝ ਅਧਿਕਾਰੀ-ਵਰਗ ਵਲੋ ਹਰਿਆਣਵੀਂ ਦੀ ਲਿਪੀ ਨੂੰ ਵਿਕਸਿਤ ਕਰਨਾ ਛੱਡ ਕੇ, ਪੰਜਾਬੀ-ਭਾਸ਼ਾ ਦੀ ਤਰੱਕੀ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰਨਾ ਕਿਥੋਂ ਦਾ ਇਨਸਾਫ ਹੈ?

ਪਵਿੱਤਰ ਪੰਜਾਬੀ ਨਾ-ਸਿਰਫ ਚੰਡੀਗੜ, ਬਲਕਿ ਇਸ ਉੱਤਰੀ-ਭਾਰਤ ਦੀ ਦਫਤਰੀ-ਭਾਸ਼ਾ ਬਣਨ ਦੀ ਤਾਕਤ ਰੱਖਣ ਦਾ, ਚੌਥਾ ਕਾਰਣ ਇਹ ਹੈ ਕਿ ਪੂਰੇ ਹਿੰਦੋਸਤਾਨ ਨੂੰ ਅੰਨ ਖਿਲਾਉਣ ਵਾਲੇ ਪੰਜਾਬ ਅਤੇ ਹਰਿਆਣਾ ਪੂਰੀ ਤਰ੍ਹਾਂ ‘ਹਰੀ-ਕ੍ਰਾਂਤੀ’ ‘ਚੋ ਗੁਜ਼ਰੇ ਹਨ, ਵਿਕਾਸ ਦੀ ਸ਼ਿਖਰ ਤੇ ਪਹੁੰਚਣ ਦਾ ਦਾਅਵਾ ਵੀ ਕਰਦੇ ਹਨ। ‘ਨੰਬਰ-ਵਨ, ਨੰਬਰ-ਵਨ’ ਕਹਿਕੇ ਉੱਛਲਣ ਦੀ ਕੋਸ਼ਿਸ਼ ਵੀ ਕਰਦੇ ਹਨ। ਪਰ, ਸੱਚਾਈ ਇਹ ਹੈ ਕਿ ਘੱਟੋ-ਘੱਟ ਹਰਿਆਣਾ ਦੇ ਲੋਕ ਮੈਨੂੰ ਤਾਂ ਸਭ ਤੋਂ ਗਰੀਬ ਦਿਸਦੇ ਹਨ, ਕਿਉਂਕਿ ਉਨਾਂ ਦੀ ਮਾਂ-ਬੋਲੀ ਦੀ ਲਿਪੀ ਵੀ ਨਹੀਂ ਹੈ। ਪਰ, ਸਾਹਿਤਕ ਅਤੇ ਧਾਰਮਿਕ ਲਿਪੀ ਹੋਣ ਦਾ ਦਰਜਾ ਪੰਜਾਬੀ ਭਾਸ਼ਾ ਨੂੰ ਜਾਂਦਾ ਹੈ। ਇਸ ਲਈ ਪਵਿੱਤਰ ਪੰਜਾਬੀ-ਭਾਸ਼ਾ ਵਿੱਚ ਆਧੁਨਿਕ ਸਾਹਿਤਕ-ਕ੍ਰਾਂਤੀ ਹੋਣ ਦੀ ਲੋੜ ਹੈ, ਕਿਉਂਕਿ ਸਭ ਤੋਂ ਵੱਧ ਭਰੂਣ ਹੱਤਿਆ, ਬਲਾਤਕਾਰ, ਨਸ਼ਾ, ਸ਼ਰਾਬੀ-ਪਨ ਹਰਿਆਣਾ ਅਤੇ ਪੰਜਾਬ ਵਿੱਚ ਵੀ ਹੁੰਦੇ ਹਨ। ਇਹੋ ਜਿਹੀਆਂ ਸਮਾਜਿਕ-ਸਮੱਸਿਆਵਾਂ ਨੂੰ ਖਤਮ ਕਰਨ ਲਈ ਪ੍ਰਭਾਵਸ਼ਾਲੀ ਸਾਹਿਤਕ ਰਚਨਾ ਦੀ ਲੋੜ ਹੈ। ਇਹੋ ਜਿਹਾ ਸਾਹਿਤਕ ਰਚਨਾ ਕਰਨ ਲਈ ਚੰਡੀਗੜ ਤੋਂ ਵੱਧ ਸ਼ਹਿਰ ਕੋਈ ਹੋਰ ਨਹੀਂ ਹੋ ਸਕਦਾ, ਕਿਉਂਕਿ ਇਹ ਦੋਵੇਂ ਸੂਬਿਆਂ ਦੀ ਰਾਜਧਾਨੀ ਵੀ ਹੈ। ਪਰ ਇਸ ਰਾਜਧਾਨੀ ਨੂੰ ‘ਮੇਰਾ ਹੈ, ਮੇਰਾ ਹੈ’ ਕਹਿਕੇ ਲੜਨ ਵਾਲੇ ਲੋਕ ਪੰਜਾਬੀ ਭਾਸ਼ਾ ‘ਮੇਰਾ ਹੈ, ਮੇਰਾ ਹੈ’ ਕਹਿਕੇ ਪਵਿੱਤਰ ਪੰਜਾਬੀ ਭਾਸ਼ਾ ਨੂੰ ਪਿਆਰ ਨਾਂ ਕਰਨਾ ਕਿਥੋਂ ਦੀ ਇਨਸਾਫੀ ਹੈ?

ਪਵਿੱਤਰ ਪੰਜਾਬੀ-ਭਾਸ਼ਾ ਚੰਡੀਗੜ ਦੀ ਦਫਤਰੀ-ਭਾਸ਼ਾ ਹੋਣ ਦਾ ਸਭ ਤੋਂ ਵੱਧ ਕਾਰਣ ਇਹ ਹੈ ਕਿ ਪੰਜਾਬੀ ਇੱਕ ਪਵਿੱਤਰ-ਭਾਸ਼ਾ ਹੈ। ਇਹ ਭਾਸ਼ਾ ਨਾ ਸਿਰਫ ਗੁਰੂ, ਪੀਰਾਂ ਦੀ ਹੈ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੁਬਾਨ ਵੀ ਹੈ। ਮਾਨਵਤਾ ਦੀ ਗੱਲ ਨੂੰ ਰੱਬ ਤੱਕ ਪਹੁੰਚਾਉਣ ਦੇ ਕੰਮ ਪੰਜਾਬੀ ਭਾਸ਼ਾ ਕਰਦੀ ਹੈ। ਇਹ ਭਾਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮਹਾਨ ਦੇਣ ਹੈ। ਪਰ ਇਸ ਦੇਣ ਨੂੰ ਨਾ ਪਹਿਚਾਨਣ ਵਾਲੇ ਲੋਕ ਗੁਰੂਆਂ ਦੀ ਕੁਰਬਾਨੀ ਕਦੇ ਵੀ ਨਹੀਂ ਪਹਿਚਾਣ ਸਕਣਗੇ। ਦੂਜਿਆਂ ਦੇ ਧਰਮ ਨੂੰ ਬਚਾਉਣ ਲਈ ਸ਼ੀਸ਼ ਦੇਣ ਵਾਲੀ ਕਹਾਣੀ, ਗੁਰੂਆਂ ਦੇ ਆਦੇਸ਼ ਪਾਲਣ ਕਰਕੇ ਬੰਦ-ਬੰਦ ਕਟਵਾਉਣ ਵਾਲੇ, ਪਰ ਧਰਮ ਨਾ ਹਾਰਨ ਵਾਲੇ ਦੀ ਕਹਾਣੀ, ਚਾਰ ਸ਼ਾਹਿਬਜ਼ਾਦਿਆਂ ਨੂੰ ਕਤਲ ਕਰਨ ਵਾਲੇ ਕਤਲਕਾਰ ਨੂੰ ਵੀ ‘ਜ਼ਫਰਨਾਮੇ’ ਦੇ ਵਿੱਚ ਸਤਿਕਾਰ ਨਾਲ ਵਡਿਆਈ ਕਰਨ ਵਾਲੇ ਦੀ ਕਹਾਣੀ ਪਵਿੱਤਰ ਪੰਜਾਬੀ ਵਿੱਚ ਪੜਨਾ-ਲਿਖਣਾ ਛੱਡਣਾ ਕਿਥੋਂ ਦਾ ਇਨਸਾਫ ਹੈ?

ਮੈਂ ਤਾਂ ਕਰਨਾਟਕ ਤੋਂ ਹਾਂ। ਪਵਿੱਤਰ ਪੰਜਾਬੀ-ਭਾਸ਼ਾ ਸਿੱਖ ਕੇ ਪਵਿੱਤਰ ਹੋ ਗਿਆ ਹਾਂ। ਮੈਨੂੰ ਇਸ ਸ਼ਹਿਰ ਦੀ ਹਰ ਗਲੀ, ਹਰ ਪੇੜ, ਹਰ ਪੌਦੇ, ਹਰ ਪੱਤੇ ਪਵਿੱਤਰ ਪੰਜਾਬੀ ਭਾਸ਼ਾ ਵਿੱਚ ਗੁਰੂਆਂ ਦੀ ਕੁਰਬਾਨੀ ਦੀ ਵਡਿਆਈ ਕਰਦੇ ਮਹਿਸੂਸ ਹੁੰਦੇ ਹਨ, ਪਰ ਉਸ ਤਰ੍ਹਾਂ ਦੀ ਮਹਿਸੂਸ ਚੰਡੀਗੜ ਦੇ ਲੋਕ ਨਾ ਕਰਨ ਕਿਥੋਂ ਦੀ ਇਨਸਾਫ ਹੈ?

ਗੋਬਿੰਦ ਹਮ ਐਸੇ ਅਪਰਾਧੀ ॥

ਪੰਡਿਤਰਾਓ ਧਰੇਨੱਵਰ
ਸਹਾਇਕ ਪ੍ਰੋਫੈਸਰ
ਸਰਕਾਰੀ ਕਾਲਜ, ਸੈਕਟਰ-46,
ਚੰਡੀਗੜ।
ਮੋਬਾ.ਨੰ: 99883-51695
Email: punjabi.maboli@yahoo.com

(ਨੋਟ :- ਪੰਡਿਤਰਾਓ ਧਰੇਨੱਵਰ ਕਰਨਾਟਕ ਰਾਜ ਤੋਂ ਹੈ ਪਰ ਪੰਜਾਬੀ ਭਾਸ਼ਾ ਸਿੱਖ ਕੇ ਹੁਣ ਤੱਕ 11 ਕਿਤਾਬਾਂ ਪੰਜਾਬੀ ਵਿੱਚ ਲਿਖ ਚੁੱਕੇ ਹਨ। ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਜਫਰਨਾਮਾ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕਰ ਚੁੱਕੇ ਹਨ।)


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

ਜੇ ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top