ਇਹ ਹੈ ਖੂਬਸੂਰਤ ਸਭਿਆਚਾਰਕ ਗਾਇਕੀ
- ਸੰਪਾਦਕ ਖ਼ਾਲਸਾ ਨਿਊਜ਼
ਅੱਜ
ਜਦੋਂ ਬੇ-ਅਕਲੇ ਕਲਾਕਾਰ ਤੇ ਗੀਤਕਾਰ ਤੇ ਥੋੜੇ ਸਮੇਂ 'ਚ ਅਸ਼ਲੀਲ, ਬੇਢੰਗਾ ਗਾਕੇ ਪੈਸੇ
ਬਣਾਉਣ ਲਈ ਨੌਜਵਾਨੀ ਨੂੰ ਕੁਰਾਵੇ ਪਾ ਰਹੇ ਹਨ... ਉਥੇ ਹੀ ਕੁਝ ਕਲਾਕਾਰ
ਆਪਣੇ ਅਸਲ ਮੂਲ
ਨੂੰ ਪਛਾਣ ਕੇ ਆਪਣੇ ਫਰਜ ਨਿਭਾ ਰਹੇ ਹਨ.. ਉਨ੍ਹਾਂ 'ਚ ਇੱਕ ਹਨ ਸਾਬਤ ਸੂਰਤ ਗਾਇਕ ਸ. ਗਗਨਦੀਪ ਸਿੰਘ।
ਇਨ੍ਹਾਂ ਨੂੰ ਸੁਣ ਕੇ ਇਉਂ ਲਗਿਆ ਜਿਵੇਂ ਹਾਲੇ ਸਭ ਕੁੱਝ ਖਤਮ ਨਹੀਂ ਹੋਇਆ, ਹਨੀ ਸ਼ਿੱਟ,
ਜੈਜੀ ਬੈਂਸ ਅਤੇ ਹੋਰ ਅਸ਼ਲੀਲ ਗਾਇਕਾਂ ਨੂੰ ਇਸ ਸਰਦਾਰ ਵੱਲ ਵੇਖ ਕੇ ਕੁੱਝ ਸਿੱਖਣਾ ਚਾਹੀਦਾ
ਹੈ।
ਜਿੱਥੇ ਬਾਕੀ ਪੰਜਾਬੀ ਗਾਇਕਾਂ ਨੇ ਪੰਜਾਬ ਦੀ ਧੀ ਨੂੰ ਆਈਟਮ, ਪੀਸ,
ਟੋਟਾ, ਅੱਗ ਆਦਿ ਲਫ਼ਜ਼ਾਂ ਨਾਲ ਸੰਬੋਥਿਦ ਕਰਕੇ ਕਲੰਕਿਤ ਕੀਤਾ, ਉਥੇ ਸ. ਗਗਨਦੀਪ ਸਿੰਘ ਨੇ
ਪੰਜਾਬ ਦੀ ਧੀ ਨੂੰ ਅਣਖ ਨਾਲ ਜੀਊਣ ਦੀ ਪ੍ਰੇਰਣਾ ਦਿੱਤੀ ਹੈ।
ਸਾਰੇ ਸਿੱਖਾਂ ਨੂੰ,
ਪੰਜਾਬੀਆਂ ਨੂੰ ਇਸ ਸਰਦਾਰ ਗਾਇਕ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਕਿ ਇੱਕਲੇ ਉਹ ਆਪ
ਹੀ ਨਹੀਂ, ਬਾਕੀ ਦੋ ਸਾਜ਼ਿੰਦੇ ਵੀ ਸਾਬਤ ਸੂਰਤ ਨੇ।
ਜ਼ਿਆਦਾ ਕੀ ਕਹਿਣਾ, ਆਪ ਹੀ ਸੁਣੋ ਬਾ-ਕਮਾਲ ਗੀਤ..
ਇੱਕ ਦਿੱਲ ਟੁੰਬਵੀਂ ਪੇਸ਼ਕਾਰੀ...
ਉਠ ਕੁੜੀਏ ਮੇਰੇ ਦੇਸ ਦੀਏ...ਤੂੰ ਅਪਣਾ
ਮੂਲ ਪਛਾਣ ਕੁੜੇ... |
ਅੱਜ ਕੋਈ ਆਇਆ... ਪ੍ਰੋ.
ਮੋਹਣ ਸਿੰਘ ਦੀ ਰਚਨਾ |
|
|
|
|
|
ਵਿਸ਼ੇਸ਼ ਬੇਨਤੀ:
ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ /
ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ
ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ
ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ /
ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ
ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ
ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ
ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ
ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ
ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ
ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ।
ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ
ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ
ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ
ਪ੍ਰਵਾਨ ਕਰੋਗੇ। |
ਜੇ ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ,
ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ
ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ
ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ
ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ
ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ
ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ
ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। |
|
|