ਖ਼ਾਸ ਖ਼ਬਰ - ਸੰਗਤਾਂ
ਜਾਗ੍ਰਿਤ ਹੋਣ
-: ਪ੍ਰੋ. ਕਵਲਦੀਪ ਸਿੰਘ ਕੰਵਲ
"ਸੁਆਮੀ
ਰਾਮਤੀਰਥ ਦੰਡੀ ਸੰਨਿਆਸੀ" ਦੀ ਸ਼ਾਹਕਾਰ ਅਤੇ ਬਜ਼ੁਰਗੀ ਦੇ ਦਿਨਾਂ ਵਿੱਚ ਹੋਏ ਮਨ ਪਰਿਵਰਤਨ
ਤੋਂ ਬਾਅਦ ਲਿਖੀ ਆਖ਼ਰੀ ਰਚਨਾ "ਸਰਵੋਤਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਅਤੇ ਸਰਵੋਤਮ ਧਰਮ
ਖ਼ਾਲਸਾ ਪੰਥ", ਜੋ ਉਹਨਾਂ ਨੇ ਆਪਣੀ ਜੀਵਨ ਭਰ ਦੀ ਵੇਦਾਂ, ਉਪਨਿਸ਼ਦਾਂ ਤੇ ਪੁਰਾਣਾਂ ਦੀ
ਸਿੱਖਿਆ, ਤਜ਼ੁਰਬੇ ਅਤੇ ਉਹਨਾਂ ਅਧਾਰਿਤ ਆਹਲਾ ਦਰਜੇ ਦੀਆਂ ਕਈ ਵਿਆਖਿਆਮਈ ਕਿਤਾਬਾਂ ਲਿਖਣ
ਦੇ ਮਗਰੋਂ ਗੁਰਬਾਣੀ ਅਤੇ ਸਿੱਖ ਪੰਥ ਦਾ ਅਧਿਐਨ ਕਰਨ ਦੇ ਬਾਅਦ ਲਿਖੀ ਸੀ ਅਤੇ ਜਿਸ ਵਿੱਚ
ਉਹਨਾਂ ਨੇ ਤੁਲਨਾਤਮਕ ਦ੍ਰਿਸ਼ਟੀਕੋਣ ਲੈ ਕੇ ਆਪਣੇ ਪੁਰਾਣੇ ਵਿਚਾਰਾਂ ਨੂੰ ਗੁਰੂ ਗ੍ਰੰਥ
ਸਾਹਿਬ ਦੀ ਸਿੱਖਿਆ ਸਾਹਮਣੇ ਨਿਗੂਣਾ ਸਾਬਿਤ ਕਰ ਕੇ ਸੰਪੂਰਨ ਤੌਰ 'ਤੇ ਰੱਦ ਕਰਦਿਆਂ, ਸ਼ਬਦ
ਗੁਰੂ ਦੇ ਸਿਧਾਂਤ ਦੀ ਸਰਵਉੱਚਤਾ ਨੂੰ ਨਮਨ ਕੀਤਾ ਸੀ (ਅਤੇ ਇਸਨੂੰ ਲਿਖਣ ਤੋਂ ਬਾਅਦ ਸੁਆਮੀ
ਜੀ ਬਾਕਾਇਦਾ ਅੰਮ੍ਰਿਤਧਾਰੀ ਸਿੰਘ ਸਜ ਗਏ ਸਨ), ਜਿਸਨੂੰ ਹੁਣ ਤਕ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਭੇਟਾ-ਰਹਿਤ ਛਾਪ ਕੇ ਵੰਡ ਰਹੀ ਸੀ, ਉਸਦੀ ਨਵੀਂ ਛਪਾਈ ਖ਼ਾਕੀ ਨਿੱਕਰਾਂ
ਨਾਲ ਹੋਏ ਅੰਦਰਖਾਤੇ ਸਮਝੌਤੇ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਨੇ ਚੁੱਪ-ਚੁਪੀਤੇ ਬੰਦ ਕਰਵਾ
ਦਿੱਤੀ ਹੈ ਅਤੇ ਪੁਰਾਣੇ ਟ੍ਰੈਕਟ ਜਿੱਥੇ-ਕਿਤੇ ਬਚੇ ਹਨ ਉਹਨਾਂ ਨੂੰ ਚੁੱਕ-ਚੁਕਾ ਕੇ ਲਾਂਭੇ
ਕੀਤਾ ਜਾ ਰਿਹਾ ਹੈ ਤਾਂ ਕਿ ਇੱਕ ਉੱਤਮ ਤੇ ਅਕੱਟ ਰਚਨਾ ਨੂੰ ਤਾਰੀਖ਼ ਵਿੱਚੋਂ ਗਾਇਬ ਕਰ
ਨਾਗਪੁਰ ਵਸਦੇ ਇਹਨਾਂ ਦੇ ਅਸਲ ਮਾਲਕਾਂ ਦਾ ਹੁਕਮ ਨੂੰ ਵਜਾਇਆ ਜਾ ਸਕੇ; ਸੰਗਤਾਂ ਜਾਗ੍ਰਿਤ
ਹੋਣ!
|
|
|
ਵਿਸ਼ੇਸ਼ ਬੇਨਤੀ:
ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ /
ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ
ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ
ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ /
ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ
ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ
ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ
ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ
ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ
ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ
ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ।
ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ
ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ
ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ
ਪ੍ਰਵਾਨ ਕਰੋਗੇ। |
ਜੇ ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ,
ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ
ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ
ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ
ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ
ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ
ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ
ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। |
|
|