Share on Facebook

Main News Page

ਸਿੱਖੀ ਨੂੰ ਬਚਾਉਣ ਲਈ ਹੁਣ ਸਮਾਂ ਹੈ ਪੰਥ ਨੂੰ ਬਾਦਲ ਅਕਾਲੀ ਦਲ ਨਾਲੋਂ ਨਿਖੇੜ ਕੇ ਵੇਖਣ ਦਾ

* ਕੁਲਦੀਪ ਸਿੰਘ ਸਖਤ ਤੇ ਪ੍ਰੋ. ਘੱਗਾ ਉਪਰ ਬਣਾਇਆ ਕੇਸ ਅਤੇ ਦਾਦੂਵਾਲ ਦੇ ਦੀਵਾਨਾਂ ’ਤੇ ਲਗਾਈ ਪਾਬੰਦੀ ਸਿੱਧ ਕਰਦੀ ਹੈ, ਕਿ ਬਾਦਲ ਸਰਕਾਰ ਅਜਿਹੀਆਂ ਕਾਰਵਾਈਆਂ ਕਰਕੇ ਪੰਥ ਵਿਰੋਧੀ, ਕਾਤਲ ਤੇ ਬਲਾਤਕਾਰੀ ਡੇਰੇਦਾਰਾਂ ਤੇ ਫਿਰਕਾਪ੍ਰਸਤ ਹਿੰਦੂਆਂ ਦੀਆਂ ਵੋਟਾਂ ਬਟੋਰਨ ਦੇ ਯਤਨ ਵਿੱਚ ਹੈ

ਬਠਿੰਡਾ 7 ਸਤੰਬਰ (ਕਿਰਪਾਲ ਸਿੰਘ): ਗਿਆਨੀ ਕੁਲਦੀਪ ਸਿੰਘ ਸਖਤ ਅਤੇ ਪ੍ਰੋ. ਘੱਗਾ ਉੱਪਰ ਧਾਰਾ 295ਏ ਅਧੀਨ ਦਰਜ ਕੀਤਾ ਕੇਸ ਅਤੇ ਬਾਬਾ ਦਾਦੂਵਾਲ ਦੇ ਦੀਵਾਨਾਂ ’ਤੇ ਜਿਲ੍ਹਾ ਬਠਿੰਡਾ ਪ੍ਰਸ਼ਾਸ਼ਨ ਵੱਲੋਂ ਲਗਾਈ ਗਈ ਪਾਬੰਦੀ ਸਿੱਧ ਕਰਦੀ ਹੈ, ਕਿ ਬਾਦਲ ਸਰਕਾਰ ਅਜਿਹੀਆਂ ਕਾਰਵਾਈਆਂ ਕਰਕੇ ਪੰਥ ਵਿਰੋਧੀ, ਕਾਤਲ ਤੇ ਬਲਾਤਕਾਰੀ ਡੇਰੇਦਾਰਾਂ ਤੇ ਫਿਰਕਾਪ੍ਰਸਤ ਹਿੰਦੂਆਂ ਦੀ ਵੋਟਾਂ ਬਟੋਰਨ ਦੇ ਯਤਨ ਵਿੱਚ ਹੈ।

ਇਹ ਸ਼ਬਦ, ਪੰਜਾਬ ਸਰਕਾਰ ਵੱਲੋਂ ਸਿੱਖੀ ਪ੍ਰਚਾਰ ਨੂੰ ਰੋਕਣ ਲਈ ਧਾਰਾ 295-ਏ ਦੀ ਹੋ ਰਹੀ ਦੁਰਵਰਤੋਂ ਦੇ ਵਿਰੋਧ ਵਿੱਚ 4 ਸਤੰਬਰ ਨੂੰ ਬਠਿੰਡੇ ਵਿਖੇ ਰਾਜਨੀਤਕ, ਸਮਾਜਿਕ, ਧਾਰਮਿਕ, ਮੁਲਾਜ਼ਮ ਤੇ ਪ੍ਰਚਾਰਕ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਪਰਦਾਵਾਂ ਦੇ ਮੁਖੀਆਂ ਦੀ ਹੋਈ ਭਰਵੀਂ ਇਕਤ੍ਰਤਾ ਵਿੱਚ 29 ਸਿੱਖ ਜਥੇਬੰਦੀਆਂ ਦੀ ਬਣਾਈ ਗਈ ਇੱਕ ਸਾਂਝੀ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਹੀ। ਇਸ ਕਮੇਟੀ ਨੇ ਰਾਮਪੁਰਾ ਫੂਲ ਦੇ ਇੱਕ ਹਿੰਦੂ ਸਗੰਠਨ ਵੱਲੋਂ ਕੁੱਤੇ ਦੀ ਫੋਟੋ ’ਤੇ ਪ੍ਰੋ. ਇੰਦਰ ਸਿੰਘ ਘੱਗਾ ਦਾ ਮੂੰਹ ਲਾ ਕੇ ਕੀਤੀ ਰੋਸ ਰੈਲੀ ਅਤੇ ਬਰਨਾਲੇ ਵਿੱਚ ਮਚਾਏ ਹੜਦੰਗ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਇਲਾਕੇ ਵਿੱਚ ਪਿੰਡ ਤਿਊਣਾ ਪੁਜਾਰੀਆਂ ਵਿਖੇ ਬਾਬਾ ਦਾਦੂਵਾਲ ਦੇ ਪ੍ਰੋਗਰਾਮਾਂ ’ਤੇ ਲਾਈ ਪਾਬੰਦੀ ਨੂੰ ਵੀ ਗੰਭੀਰਤਾ ਨਾਲ ਲਿਆ ਹੈ। ਤਾਲਮੇਲ ਕਮੇਟੀ ਦੇ ਮੁਖੀ ਆਗੂ ਗੁਰਦੀਪ ਸਿੰਘ ਬਰਾੜ ਬਠਿੰਡਾ, ਯੂਨਾਈਟਿੱਡ ਸਿੱਖ ਮੂਵਮੈਂਟ ਦੇ ਮੁਖੀ ਭਾਈ ਮੋਹਕਮ ਸਿੰਘ, ਪੰਚ ਪ੍ਰਧਾਨੀ ਦੇ ਬਾਬਾ ਹਰਦੀਪ ਸਿੰਘ, ਸਿੱਖ ਮਿਸ਼ਨਰੀ ਜਥੇਬੰਦੀਆਂ ਦੇ ਨੁਮਾਇੰਦੇ ਗਿਆਨੀ ਜਗਤਾਰ ਸਿੰਘ ਜਾਚਕ ਤੇ ਪ੍ਰੋ. ਹਰਜਿੰਦਰ ਸਿੰਘ ਸਭਰਾਅ, ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ, ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਨੱਥਾ ਸਿੰਘ ਨਰੂਆਣਾ, ਲੋਕ ਜਨ ਸ਼ਕਤੀ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਬਠਿੰਡਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਸ਼ਹਿਰੀ ਪ੍ਰਧਾਨ ਹਰਫੂਲ ਸਿੰਘ, ਏਕਸ ਕੇ ਬਾਰਿਕ ਜਥੇਬੰਦੀ ਬਠਿੰਡਾ ਇਕਾਈ ਦੇ ਪ੍ਰਧਾਨ ਮਹਿੰਦਰ ਸਿੰਘ, ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦੇ ਬਲਜੀਤ ਸਿੰਘ ਬਰਾੜ, ਕਿਰਪਾਲ ਸਿੰਘ ਬਠਿੰਡਾ ਅਤੇ ਅਕਾਲ ਸਹਾਇ ਜਥੇਬੰਦੀ ਦੇ ਕੌਮੀ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਜਦੋਂ ਪ੍ਰੋ. ਘੱਗੇ ਦਾ ਕੇਸ ਅਦਾਲਤ ਵਿੱਚ ਹੈ, ਤਾਂ ਇੱਕ ਅੰਮ੍ਰਿਤਧਾਰੀ ਸਿੱਖ ਵਿਦਵਾਨ ਦਾ ਇਸ ਤਰ੍ਹਾਂ ਅਪਮਾਨ ਕਰਨਾ ਤਾਂ ਅਦਾਲਤ ਦੀ ਮਾਨਹਾਨੀ ਤੇ ਸਿੱਖ ਕੌਮ ਨੂੰ ਚੈਲੰਜ ਕਰਨ ਵਾਲੀ ਘਟਨਾ ਹੈ।

ਉਨ੍ਹਾਂ ਕਿਹਾ ਪੁਲੀਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਭੈੜੇ ਅਨੁਸਰਾਂ ਵਿਰੁਧ ਕੇਸ ਦਰਜ ਕੇ ਜੇਲ੍ਹ ਵਿੱਚ ਸੁੱਟੇ, ਤਾਂ ਕਿ ਪੰਜਾਬ ਦੇ ਸ਼ਾਂਤਮਈ ਮਹੌਲ ਨੂੰ ਵਿਗੜਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 11 ਸਤੰਬਰ ਦੀ ਬਠਿੰਡੇ ਵਿੱਚ ਹੋਣ ਵਾਲੀ ਸਿੱਖ ਜਥੇਬੰਦੀਆਂ ਦੀ ਮੀਟਿੰਗ ਵਿੱਚ ਇਸ ਘਟਨਾ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਏਗਾ। ਕਿਉਂਕਿ ਗਿਆਨੀ ਕੁਲਦੀਪ ਸਿੰਘ ਸਖਤ ’ਤੇ ਪ੍ਰੋ. ਘੱਗਾ ਉਪਰ ਬਣਾਇਆ ਕੇਸ ਅਤੇ ਦਾਦੂਵਾਲ ਦੇ ਦੀਵਾਨਾਂ ਤੇ ਲਗਾਈ ਪਾਬੰਦੀ ਸਿੱਧ ਕਰਦੀ ਹੈ ਕਿ ਬਾਦਲ ਸਰਕਾਰ ਅਜਿਹੀਆਂ ਕਾਰਵਾਈਆਂ ਕਰਕੇ ਪੰਥ ਵਿਰੋਧੀ, ਕਾਤਲ ਤੇ ਬਲਾਤਕਾਰੀ ਡੇਰੇਦਾਰਾਂ ਤੇ ਫਿਰਕਾਪ੍ਰਸਤ ਹਿੰਦੂਆਂ ਦੀ ਵੋਟਾਂ ਬਟੋਰਨ ਦੇ ਯਤਨ ਵਿੱਚ ਹੈ। ਕਿਉਂਕਿ, ਬਾਦਲ ਕੇ ਸਮਝਦੇ ਹਨ ਕਿ ਸਿੱਖਾਂ ਨੇ ਤਾਂ ਪੰਥ ਦੇ ਨਾਂ ਵੋਟਾਂ ਪਾ ਹੀ ਦੇਣੀਆਂ ਹਨ, ਬਾਕੀਆਂ ਨੂੰ ਖੁਸ਼ ਕਰ ਲਓ। ਇਸ ਲਈ ਸਿੱਖੀ ਨੂੰ ਬਚਾਉਣ ਲਈ ਹੁਣ ਸਮਾਂ ਹੈ ਪੰਥ ਨੂੰ ਬਾਦਲ ਅਕਾਲੀ ਦਲ ਨਾਲੋਂ ਨਿਖੇੜ ਕੇ ਵੇਖਣ ਦਾ।


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

ਜੇ ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top