Share on Facebook

Main News Page

ਕਦੋਂ ਜਾਗਣਗੇ ਪੰਜਾਬੀ, ਜਦੋਂ ਹਨੀ ਸ਼ਿੱਟ ਸਭ ਧੀਆਂ ਭੈਣਾਂ ਨੂੰ ਗਾਣਿਆਂ ਰਾਹੀਂ ਘਰੋਂ ਚੁੱਕ ਕੇ ਲੈ ਜਾਊਗਾ - ਹੱਦ ਹੋ ਗਈ ਬਰਦਾਸ਼ਤ ਦੀ...
-: ਬਲਦੇਵ ਝੱਲੀ

ਟਿੱਪਣੀ: ਲੱਖ ਲਾਹਨੱਤ ਹੈ ਉਨ੍ਹਾਂ ਲੋਕਾਂ 'ਤੇ ਜਿਹੜੇ ਇਸ ਗੰਦ ਨੂੰ ਪਸੰਦ ਕਰਦੇ ਨੇ, ਅਤੇ ਉਨ੍ਹਾਂ ਪ੍ਰਮੋਟਰਾਂ 'ਤੇ ਜਿਹੜੇ ਪੈਸੇ ਦੀ ਖਾਤਿਰ ਲੋਕਾਂ ਨੂੰ ਇਹ ਗੰਦ ਪਰੋਸ ਰਹੇ ਨੇ। ਸਭ ਕੁੱਛ ਲੁਟਾ ਕੇ ਹੋਸ਼ ਮੇਂ ਆਏ ਤੋ ਕਿਆ ਕੀਆ...

* ਪਹਿਲਾਂ ਕਿਹਾ ਮੈਂ ਹੂੰ ਬਲਾਤਕਾਰੀ ਤੇ ਸੁਣੋ ਹੁਣ ਕੀ ਕਹਿ ਰਿਹੈ ਜਹਿਰੀਲਾ ਯੋਯੋ ਹਨੀ ਸ਼ਿੱਟ

(ਬੀਬੀਸੀ ਪੰਜਾਬ) - ਲਗਦੈ ਹੁਣ ਪੰਜਾਬੀਆਂ ਦੇ ਕੰਨ ਅਸੱਭਿਅਕ ਬੋਲਾਂ ਦੇ ਆਦੀ ਹੋ ਚੁੱਕੇ ਹਨ , ਸ਼ਾਇਦ ਇਸੇ ਕਰਕੇ ਹੀ ਆਮ ਵਿਆਹਾਂ ਸ਼ਾਦੀਆਂ ਦੌਰਾਨ ਡੀਜੇ ਉੱਤੇ ਵੱਜਦੇ ਹਨੀ ਸ਼ਿੱਟ ਵਰਗੇ ਅਨੇਕਾਂ ਅਸ਼ਲੀਲ ਗਾਇਕਾਂ ਦੇ ਗਾਣਿਆਂ ਉੱਤੇ ਪੰਜਾਬੀ ਔਰਤ-ਮਰਦਾਂ ਦੇ ਪੈਰ ਥਿਰਕਣ ਲੱਗ ਪੈਂਦੇ ਹਨ। ਭਾਵੇਂ ਗਾਣਿਆਂ ਤੇ ਨੱਚਣ ਵਾਲਿਆਂ ਨੂੰ ਬੋਲਾਂ ਦੇ ਅਰਥ ਸਮਝ ਨਾਂ ਵੀ ਆਉਂਦੇ ਹੋਣ,  ਫਿਰ ਵੀ ਮਰਦ ਅਤੇ ladies ਸ਼ਾਦੀ ਸਮਾਰੋਹਾਂ ਦੌਰਾਨ ਇੱਕ ਦੂਜੇ ਦੇ ਲੱਕ ਨੂੰ ਹੱਥ ਪਾ ਕੇ ਨੱਚਣ ਨੂੰ ਆਪਣੀ ਸ਼ਾਨ ਸਮਝਦੇ ਹਨ।

ਇਸੇ ਕਰਕੇ ਹੀ ਜਹਿਰੀਲੇ ਹਨੀ ਸ਼ਿੱਟ ਵਰਗੇ ਪੰਜਾਬੀ ਮਾਂ ਬੋਲੀ ਦਾ ਚੀਰ ਹਰਨ ਕਰਨ ਦੀ ਸਮਰੱਥਾ ਰੱਖਦੇ ਹਨ ਵਰਨਾ ਕਿਸਦੀ ਮਜਾਲ ਸੀ ਕਿ ਮਾਖਿਉਂ ਮਿੱਠੀ ਪੰਜਾਬੀ ਦੀ ਫਿਜਾ ਵਿੱਚ ਜਹਿਰੀਲਾ ਹਨੀ ਘੁਲ ਸਕਦਾ। ਹਾਲੇ ਅਸ਼ਲੀਲ ਗਾਇਕੀ ਦੇ ਚੱਲਦਿਆਂ ਆਪਣੇ ਖਿਲਾਫ ਨਵਾਂਸ਼ਹਿਰ 'ਚ ਦਰਜ ਮਾਮਲੇ ਨੂੰ ਰੱਦ ਕਰਵਾਉਣ ਲਈ ਹਾਈ ਕੋਰਟ ਦੇ ਚੱਕਰ ਕੱਟ ਰਿਹੈ ਹੈ, ਹਨੀ ਸ਼ਿੱਟ ਪ੍ਰੰਤੂ ਹੁਣ ਤਾਂ ਉਸਨੇ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ਵਿਚ ਗਾਏ ਗਏ ਗੀਤ 'ਪਾਰਟੀ ਆਲ ਨਾਈਟ' ਵਿਚ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਗਾਣੇ ਵਿਚ ਹਨੀ ਸ਼ਿੱਟ ਗਾ ਰਿਹਾ ਹੈ "ਅੱਜ ਬੋਤਲਾਂ ਖੁੱਲ੍ਹਣ ਦਿਓ, ਦਾਰੂ ਸ਼ਾਰੂ ਡੁੱਲਣ ਦਿਓ ਵਿਸਕੀ ਦਾ ਪੈਗ ਲਗਾ ਕੇ ਸਾਰੀ ਦੁਨੀਆ ਭੁੱਲਣ ਦਿਓ' ਸੁਨਲੋ ਸਾਰੀ ਦੁਨੀਆ ਵਾਲੋ, ਜਿਤਨਾ ਭੀ ਤੁਮ ਜ਼ੋਰ ਲਗਾ ਲੋ, ਕਰੇਂਗੇ ਪਾਰਟੀ ਸਾਰੀ ਰਾਤ, ਗਾਂਡ ਮੇਂ ਦਮ ਹੈ ਤੋ ਬੰਦ ਕਰਵਾ ਲੋ"

ਹਨੀ ਸ਼ਿੱਟ ਦੇ ਇਸ ਗੀਤ 'ਤੇ ਸੈਂਸਰ ਬੋਰਡ ਦੀ ਨਜ਼ਰ ਪਈ ਹੈ ਜਾਂ ਨਹੀਂ ਇਹ ਤਾਂ ਅਜੇ ਨਹੀਂ ਕਿਹਾ ਜਾ ਸਕਦਾ ਪਰ ਹਨੀ ਸ਼ਿੱਟ ਦੇ ਇਸ ਗੀਤ ਨੂੰ ਯੂ ਟਿਊਬ 'ਤੇ ੮੦ ਹਜ਼ਾਰ ਤੋਂ ਜ਼ਿਆਦਾ ਹਿੱਟ ਮਿਲ ਚੁੱਕੇ ਹਨ। ਆਪਣੇ ਖਿਲਾਫ ਦਰਜ ਮਾਮਲੇ ਨੂੰ ਰੱਦ ਕਰਵਾਉਣ ਲਈ ਅਦਾਲਤਾਂ ਦੇ ਚੱਕਰ ਕੱਟ ਰਹੇ ਹਨੀ ਸ਼ਿੱਟ ਲਈ ਇਹ ਗੀਤ ਇਕ ਨਵੀਂ ਮੁਸੀਬਤ ਵੀ ਖੜ੍ਹੀ ਕਰ ਸਕਦਾ ਹੈ।

ਫਿਲਹਾਲ ਵੇਖਣਾ ਇਹ ਹੋਵੇਗਾ ਕਿ ਹਨੀ ਸ਼ਿੱਟ ਦੇ ਇਸ ਗੀਤ 'ਤੇ ਸੈਂਸਰ ਬੋਰਡ ਦਾ ਕੀ ਰੁਖ਼ ਰਹਿੰਦਾ ਹੈ। ਹਾਲ ਦੀ ਘੜੀ ਲਗਦਾ ਹੈ, ਕਿ ਜੇਕਰ ਇਸੇ ਤਰਾਂ ਅਸ਼ਲੀਲ ਗਾਣੇ ਗਾਉਂਦਾ ਰਿਹਾ ਹਨੀ ਸ਼ਿੱਟ ਤਾਂ ਇਸਨੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗਾਣਿਆਂ ਰਾਹੀਂ ਘਰੋਂ ਚੁੱਕ ਕੇ ਲਿਜਾਣ ਵਿੱਚ ਵੀ ਕਸਰ ਨਹੀਂ ਜੇ ਛੱਡਣੀ।

 


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

ਜੇ ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top