Share on Facebook

Main News Page

ਅਖੰਡ ਪਾਠੀ ਸ਼ਰਧਾਲੂ ਨੂੰ
-: ਸ੍ਰ: ਸੁਰਿੰਦਰ ਸਿੰਘ 'ਖਾਲਸਾ' ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ: 97287 43287, 94662 66708

ਅਸੀਂ ਪਾਠੀ ਹਾਂ ਅਖੰਡ "ਪਾਠਾਂ" ਦੇ, ਕੋਈ ਬੁਲਾਵੇ ਤਾਂ ਰਹਿੰਦੇ ਤਿਆਰ ਬੀਬਾ।
ਪਾਠੀ ਕਿਰਾਏ ਦੇ ਹਾਂ ਕੰਮ ਪਾਠ ਕਰਨਾ, ਫਿਰ ਕਾਹਦੇ ਤੋਂ ਕਰੀਏ ਇਨਕਾਰ ਬੀਬਾ।

ਡਿਊਟੀ ਬਣਦੀ ਏ ਦੋ ਘੰਟਿਆਂ ਦੀ, ਸੂਈ ਹੋਣ ਦਈਏ ਨਾ ਆਰ-ਪਾਰ ਬੀਬਾ।
ਸ਼ਰਧਾ ਤੁਹਾਡੀ ਭਾਵੇਂ ਲੱਖ ਹੋਵੇ, ਸਾਡਾ ਤਾਂ ਹੈ ਇਹ ਰੋਜ਼ਗਾਰ ਬੀਬਾ।

ਸਬਰ ਸਾਨੂੰ ਨਾ ਇਕ ਥਾਂ ਪਾਠ ਦੇ ਨਾਲ, ਡਿਊਟੀਆਂ ਤਿੰਨ-ਤਿੰਨ ਥਾਂ ਲਈਏ ਭੁਗਤਾ ਬੀਬਾ।
ਭੱਜ-ਦੌੜ ਕੇ ਰੌਲਾਂ ਹਾਂ ਲਾ ਦਿੰਦੇ, ਇਉਂ ਪਾਠ "ਭੁਗਤਾ" ਪਈਏ ਰਾਹ ਬੀਬਾ।

ਕਰਕੇ ਮੁਖੀ ਦੀ ਕੁਝ ਚਾਪਲੂਸੀ, ਡਿਊਟੀਆਂ ਲਾ ਲਈਏ ਦੋ ਦੀਆਂ ਚਾਰ ਬੀਬਾ।
ਗੁਰਬਾਣੀ ਦੇ ਅਰਥਾਂ ਦਾ ਭੇਦ ਨਾ ਪੁੱਛੋ ਸਾਨੂੰ, ਪਾਠ ਸਿੱਖੇ ਹਾਂ ਅਸੀਂ ਰੱਟੇਦਾਰ ਬੀਬਾ।

ਈਰਖਾ ਟਕਸਾਲੀ ਮਿਸ਼ਨਰੀਆਂ ਨਾਲ ਕਰਦੇ, ਮਿਸ਼ਨਰੀ ਕਰਦੇ ਟਕਸਾਲੀਆਂ ਨਾਲ ਬੀਬਾ।
ਵਿਵਾਦ ਸੁਲਝਾਂਦੇ ਨਾ ਕਦੇ ਹੋ ਇਕੱਠੇ, ਐਸਾ 'ਪਸਰਿਆ ਹੰਕਾਰ ਦਾ ਜਾਲ ਬੀਬਾ।

ਸ਼ਬਦ ਦੀ ਵੀਚਾਰ ਕਦੇ ਨਾ ਮੂਲ ਕੀਤੀ, ਕੀ ਕਹਿ ਗਏ ਨੇ "ਰਚਨਹਾਰ" ਬੀਬਾ।
ਫਟਕਣ ਦਿੱਤੀ ਨਾ ਗੁਰੂ ਦੀ ਗੱਲ ਨੇੜੇ, "ਪਾਠ" ਕਰ ਦਿੱਤੇ ਭਾਵੇਂ ਬੇ-ਸ਼ੁਮਾਰ ਬੀਬਾ।

ਕਾਮ' ਕ੍ਰੋਧ' ਮੋਹ' ਲੋਭ' ਦੇ ਅਸੀਂ ਮਾਰੇ, ਹਾਵੀ ਸਾਡੇ ਤੇ ਹੋਇਆ "ਹੰਕਾਰ" ਬੀਬਾ।
ਤੂੰ ਪਾਠ ਕਰਵਾ ਸੁੱਖ ਲਾਹ ਅਪਣੀ, ਜਿਹੜਾ ਕੀਤਾ ਗੁਰੂ ਨਾਲ ਵਿਊਪਾਰ ਬੀਬਾ।

ਸ਼ਰਧਾ ਤੁਹਾਡੀ ਵੀ ਸੁੱਖ ਲਾਹੁਣ ਤੱਕ ਹੀ ਹੈ, ਫਿਰ ਕਿਵੇਂ ਹੋਵੇ ਗੁਰੂ ਦਾ ਸਤਿਕਾਰ ਬੀਬਾ।
ਬਾਣੀ ਸੁਣਦਾ ਨਾ, ਕਰਨ ਤੇ ਕਰਵਾਉਣ ਵਾਲਾ, ਪੱਲੇ ਕੀ ਪਊ ਤੂੰ ਆਪੇ ਸਮਝਦਾਰ ਬੀਬਾ।

ਬੱਧਾ ਚੱਟੀ ਤੂੰ ਪਾਠ ਕਰਵਾਏ ਘਰ ਵਿੱਚ, ਲਾਹਵੇਂ ਸਿਰ ਤੋਂ ਸੁੱਖ ਦਾ ਭਾਰ ਬੀਬਾ।
ਜਿਹੋ ਜਿਹੇ ਕਰਾਉਣ ਵਾਲੇ ਉਹੋ ਜਿਹੇ ਕਰਨ ਵਾਲੇ, ਤਾਲੀ ਵੱਜਦੀ ਏ ਦੋਹਾਂ ਹੱਥਾਂ ਨਾਲ ਬੀਬਾ।

ਕਹੇ “ਸੁਰਿੰਦਰ ਸਿੰਘ” ਗੁਰਬਾਣੀ ਵੀਚਾਰ ਬਾਝੋਂ, ਜੀਵਨ ਹੋਵੇਗਾ ਕਿਵੇਂ ਖੁਸ਼ਹਾਲ ਬੀਬਾ॥


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top