Share on Facebook

Main News Page

ਏਹੋ ਹਮਾਰਾ ਜੀਵਣਾਂ
ਮੁਸਲਮਾਨਾਂ ਵਲੋਂ ਸਿੱਖ ਧੀਆਂ 'ਤੇ ਕੀਤੇ ਜਾ ਰਹੇ ਹਮਲਿਆਂ ਦਾ ਸਕੈਂਡਲ ਬੀ.ਬੀ.ਸੀ. ਵਲੋਂ ਜੱਗ ਜਾਹਰ ਕਰ ਦਿੱਤਾ ਗਿਆ
-: ਕੁਲਵੰਤ ਸਿੰਘ ਢੇਸੀ

ਨਜ਼ਰ ਚੁਰਾ ਕਰ ਗੁਜ਼ਰ ਰਹੇ ਹੋ ਗੁਜ਼ਰ ਜਾਓ, ਮੈਂ ਤੋਂ ਆਈਨਾ ਹੂੰ ਮੇਰੀ ਅਪਣੀ ਜਿੰਮੇਵਾਰੀ ਹੈ

ਕੌਮਾਂਤਰੀ ਪ੍ਰਸਿੱਧੀ ਵਾਲੇ ਮੀਡੀਏ ਬੀ.ਬੀ.ਸੀ. ਵਲੋਂ ਤਿੰਨ ਸਤੰਬਰ ਨੂੰ ਆਪਣੇ ਪ੍ਰੋਗ੍ਰਾਮ ‘ਇਨਸਾਈਡ ਆਊਟ’ ਵਿਚ ਇੱਕ ਸਨਸਨੀ ਖੇਜ਼ ਡਾਕੂਮੈਂਟਰੀ ਜਾਰੀ ਕੀਤੀ ਗਈ, ਜਿਸ ਵਿਚ ਬਰਤਾਨੀਆਂ ਵਿਚ ਕੁਝ ਮੁਸਲਮਾਨ ਲੜਕਿਆਂ ਵਲੋਂ ਮਾਸੂਮ ਸਿੱਖ ਲੜਕੀਆਂ ਦੇ ਜਿਸਮਾਨੀ ਸੋਸ਼ਣ ਦਾ ਬੜਾ ਹੀ ਵਹਿਸ਼ੀ ਕੇਸ ਸਾਹਮਣੇ ਆਇਆ ਹੈ।

ਇਸ ਰਿਪੋਰਟ ਦੀ ਪਿੱਠਭੂਮੀ ਵਿਚ ਸਿੱਖ ਅਵੇਅਰਨੈਸ ਸੁਸਾਇਟੀ ਦੇ ਆਗੂ ਸ: ਮੋਹਣ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਸਿੱਖ ਅਵੇਅਰਨੈਸ ਸੁਸਾਇਟੀ ਵਲੋਂ ਪਿਛਲੇ ਇੱਕ ਦਹਾਕੇ ਤੋਂ ਕਰੜੀ ਮਿਹਨਤ ਕੀਤੀ ਗਈ ਹੈ, ਕਿ ਉਹ ਦੁਨੀਆਂ ਦੇ ਸਾਹਮਣੇ ਇਨਸਾਨੀਅਤ ਤੋਂ ਗਿਰੇ ਹੋਏ ਉਹਨਾਂ ਕਮੀਨੇ ਅਤੇ ਦਰਿੰਦੇ ਲੋਕਾਂ ਦੀ ਸੱਚਾਈ ਲਿਆ ਸਕਣ, ਜੋ ਕਿ ਮਾਸੂਮ ਸਿੱਖ ਬੱਚੀਆਂ ਨੂੰ ਧੋਖੇ ਨਾਲ ਆਪਣੇ ਜਾਲ ਵਿਚ ਫਸਾਉਂਦੇ ਹਨ ਅਤੇ ਫਿਰ ਉਹਨਾਂ ਨੂੰ ਬਲੈਕ ਮੇਲ ਕਰਕੇ ਦੇਹ ਵਪਾਰ ਕਰਵਾਉਂਦੇ ਹਨ। ਇਸ ਤਰਾਂ ਦਾ ਸ਼ੋਸ਼ਣ ਭਾਵੇਂ ਹੋਰ ਪੱਧਰ 'ਤੇ ਵੀ ਹੋ ਰਿਹਾ ਹੈ, ਪਰ ਪਾਕਿਸਤਾਨੀ ਮੁਸਲਮਾਨ ਮੁੰਡੇ ਸਿੱਖ ਬੱਚੀਆਂ ਵਿਸ਼ੇਸ਼ ਕਰਕੇ ਆਪਣਾਂ ਨਿਸ਼ਾਨਾਂ ਬਣਾਉਂਦੇ ਹਨ।

ਬੀ ਬੀ ਸੀ ਵਲੋਂ ਚਾਰ ਕੇਸਾਂ ਦਾ ਖੁਲਾਸਾ ਕਲਪਿਤ ਨਾਮ ਦੇ ਕੇ ਦਿੱਤਾ ਗਿਆ ਹੈ-

ਇਸ ਭਿਅੰਕਰ ਸਾਜਸ਼ ਵਿਚ ਰਾਖਸ਼ੀ ਬਿਰਤੀ ਦੇ ਲੋਕ ਨੌਂ ਤੋਂ ਸੋਲਾਂ ਸਾਲ ਦੀਆਂ ਨਬਾਲਗ ਬੱਚੀਆਂ ਨੂੰ ਆਪਣਾ ਨਿਸ਼ਾਨਾਂ ਬਣਾਉਂਦੇ ਹਨ।

ਪਹਿਲਾ ਕੇਸ ਜਸਵਿੰਦਰ ਨਾਮ ਦੀ ਲੜਕੀ ਦਾ ਦਿੱਤਾ ਗਿਆ, ਜਿਸ ਨੂੰ ਕਿ ਇੱਕ ਮੁਸਲਮਾਨ ਮੁੰਡਾ ਆਪਣੇ ਜਾਅਲੀ ਪਿਆਰ ਦੇ ਜਾਲ ਵਿਚ ਫਸਾ ਲੈਂਦਾ ਹੈ। ਇਹ ਮੁੰਡਾ ਕੜਾ ਅਤੇ ਖੰਡਾ ਪਹਿਨਦਾ ਸੀ ਤਾਂ ਕਿ ਕੁੜੀ ਨੂੰ ਸਿੱਖ ਹੋਣ ਦਾ ਭੁਲੇਖਾ ਦਿੱਤਾ ਜਾ ਸਕੇ। ਇਸ ਲੜਕੀ ਨੂੰ ਆਪਣੇ ਜਾਲ ਵਿਚ ਫਸਾ ਕੇ ਉਹ ਮਹਿੰਗੇ ਤੋਹਫੇ ਦੇਣ ਲੱਗਦਾ ਹੈ। ਉਸ ਨੇ ਕੁੜੀ ਨੂੰ ਫੋਨ ਵੀ ਲੈ ਕੇ ਦਿੱਤਾ ਤਾਂ ਕਿ ਲਗਾਤਾਰ ਉਸ ਨੂੰ ਗੁਮਰਾਹ ਕਰ ਸਕੇ। ਉਸ ਦੇ ਜਾਲ ਵਿਚ ਫਸ ਕੇ ਇਹ ਕੁੜੀ ਸਕੂਲੋਂ ਬਾਹਰ ਰਹਿਣ ਲੱਗ ਪਈ ਅਤੇ ਮਾਨਸਕ ਤੌਰ ਤੇ ਉਸ ਦੀ ਪਰਿਵਾਰ ਤੋਂ ਵੀ ਦੂਰੀ ਵਧਦੀ ਗਈ। ਫਿਰ ਇੱਕ ਦਿਨ ਮੁੰਡੇ ਨੇ ਕੁੜੀ ਨੂੰ ਹੋਟਲ ਵਿਚ ਲਿਜਾ ਕੇ ਡਰਿੰਕ ਵਿਚ ਕੋਈ ਐਸੀ ਦਵਾ ਪਿਲਾ ਦਿੱਤੀ ਕਿ ਪੀਂਦਿਆਂ ਸਾਰ ਹੀ ਉਹ ਬੇਹੋਸ਼ ਹੋ ਗਈ।

 ਅਗਲੀ ਸਵੇਰ ਜਦੋਂ ਕੁੜੀ ਨੂੰ ਜਾਗ ਆਈ ਤਾਂ ਉਹ ਨਿਰਵਸਤਰ ਸੀ। ਕੁੜੀ ਨੂੰ ਬੇਹੋਸ਼ ਕਰਕੇ ਉਸ ਦੀਆਂ ਗੰਦੀਆਂ ਤਸਵੀਰਾਂ ਲਈਆਂ ਗਈਆਂ ਅਤੇ ਉਸ ਨੂੰ ਕਈ ਬੰਦਿਆਂ ਨਾਲ ਸੈਕਸ ਕਰਦੀ ਦਿਖਾਇਆ ਗਿਆ।

 

ਹੁਣ ਉਸ ਨੇ ਕੁੜੀ ਨੂੰ ਇਹਨਾਂ ਤਸਵੀਰਾਂ ਦੇ ਅਧਾਰ ਤੇ ਬਲੈਕ ਮੇਲ ਕਰਨਾਂ ਸ਼ੁਰੂ ਕਰ ਦਿੱਤਾ ਅਤੇ ਉਹ ਮਾਸੂਮ ਕੁੜੀ ਉਸ ਕਮੀਨੇ ਦੇ ਇਸ਼ਾਰਿਆਂ ਤੇ ਚੱਲਣ ਲਈ ਮਜ਼ਬੂਰ ਹੋ ਗਈ। ਉਹ ਕੁੜੀ ਨੂੰ ਧਮਕੀਆਂ ਦਿੰਦਾ ਸੀ ਕਿ ਜੇਕਰ ਉਸ ਨੇ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦੀਆਂ ਗੰਦੀਆਂ ਤਸਵੀਰਾਂ ਉਸ ਦੇ ਬਾਪ ਨੂੰ ਦਿਖਾ ਦਵੇਗਾ।

ਕਰੀਬ ਡੇੜ ਸਾਲ ਡਰਦੀ ਹੋਈ ਕੁੜੀ ਨਰਕ ਭੋਗਣ ਲਈ ਮਜ਼ਬੂਰ ਹੋ ਗਈ। ਵਧੇਰੇ ਦੁੱਖ ਵਾਲੀ ਗੱਲ ਇਹ ਸੀ ਕਿ ਉਹ ਆਪਣਾਂ ਦੁੱਖ ਆਪਣੇ ਮਾਪਿਆਂ ਨਾਲ ਵੀ ਸਾਂਝਾ ਕਰਨ ਤੋਂ ਮਜ਼ਬੂਰ ਸੀ ਕਿਓਂਕਿ ਰਾਜ਼ ਦੇ ਖੁਲਦਿਆਂ ਹੀ ਉਹਨਾਂ ਨੇ ਕੁੜੀ ਤੇ ਦੋਸ਼ ਲਾਉਣਾਂ ਸੀ ਕਿ ਸਾਰਾ ਕਸੂਰ ਹੀ ਉਸ ਦਾ ਹੈ ਜੋ ਕਿ ਉਸ ਨੇ ਆਪਣੇ ਸਬੰਧ ਕਿਸੇ ਮੁੰਡੇ ਨਾਲ ਬਣਾਏ ਸਨ। ਇਸ ਡਰ ਕਾਰਨ ਹੀ ਜਸਵਿੰਦਰ ਨੇ ਆਪਣਾ ਰਾਜ਼ ਆਪਣੇ ਸੀਨੇ ਵਿਚ ਦਫਨ ਕਰ ਲਿਆ ਅਤੇ ਉਹ ਨਰਕ ਵਿਚ ਫਸੀ ਹੋਈ ਹਰ ਰੋਝ ਹੀ ਤਿਲ ਤਿਲ ਕਰਕੇ ਮਰਨ ਲੱਗੀ। ਇਸ ਸਬੰਧ ਵਿਚ ਅਹਿਮ ਗੱਲ ਹੈ ਕਿ ਜਿਹਨਾਂ ਪਰਿਵਾਰਾਂ ਵਿਚ ਮਾਪੇ ਸਖਤ ਸੁਭਾਅ ਦੇ ਹੁੰਦੇ ਹਨ ਉਹਨਾਂ ਵਿਚ ਬੱਚੇ ਆਪਣੀਆਂ ਕਮਜ਼ੋਰੀਆਂ ਅਤੇ ਦੁੱਖਾਂ ਨੂੰ ਸਾਂਝਿਆਂ ਕਰਨ ਤੋਂ ਬਹੁਤ ਡਰਦੇ ਹਨ ਅਤੇ ਜਦੋਂ ਐਸੇ ਰਾਜ਼ ਖੁਲ੍ਹਦੇ ਵੀ ਹਨ ਤਾਂ ਸਾਡੇ ਲੋਕ ਖਾਨਦਾਨ ਦੀ ਇਜ਼ਤ ਦੇ ਮਖੌਟੇ ਕਾਰਨ ਪੁਲਿਸ ਦੀ ਮੱਦਤ ਲੈ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਹਿੰਮਤ ਨਹੀਂ ਕਰਦੇ ਅਤੇ ਨਾਂ ਹੀ ਬੱਚਿਆਂ ਦਾ ਲੋੜੀਂਦਾ ਸਾਥ ਦਿੰਦੇ ਹਨ ਸੋ ਇਸ ਬਿਪਤਾ ਵਿਚ ਫਸੀਆਂ ਬੱਚੀਆਂ ਨੂੰ ਬੇਹੱਦ ਜ਼ੁਲਮ ਸਹਾਰਦਿਆਂ ਘੁੱਟ ਘੁੱਟ ਕੇ ਮਰਨਾਂ ਪੈਂਦਾ ਹੈ। ਪਰਿਵਾਰ ਅਤੇ ਖਾਨਦਾਨ ਦੀ ਇੱਜ਼ਤ ਦੇ ਮਖੌਟੇ ਵਿਚ ਸੰਗੀਨ ਦੋਸ਼ੀ ਬਚ ਕੇ ਨਿਕਲ ਜਾਂਦੇ ਹਨ। ਕਈ ਵੇਰਾਂ ਤਾਂ ਮਾਸੂਮ ਬੱਚੀਆਂ ਹਮੇਸ਼ਾਂ ਹਮੇਸ਼ਾਂ ਲਈ ਆਪਣੇ ਮਾਪਿਆਂ ਤੋਂ ਵਿਛੜ ਜਾਂਦੀਆਂ ਹਨ।

ਅਗਲਾ ਕੇਸ ਪ੍ਰੀਤ ਨਾਮ ਦੀ ਬੱਚੀ ਦਾ ਹੈ। ਪ੍ਰੀਤ ਨੂੰ ਇੱਕ ਮੁਸਲਮਾਨ ਮੁੰਡਾ ਨਗਰ ਕੀਰਤਨ ਵਿਚ ਮਿਲਦਾ ਹੈ ਅਤੇ ਹੱਥ ਵਿਚ ਪਹਿਨੇ ਹੋਏ ਕੜੇ ਅਤੇ ਸਿਮਰਨੇ ਕਾਰਨ ਉਹ ਕੁੜੀ ਨੂੰ ਸਿੱਖ ਹੋਣ ਦਾ ਧੋਖਾ ਦੇਣ ਵਿਚ ਸਫਲ ਹੋ ਜਾਂਦਾ ਹੈ। ਪਿਆਰ ਦਾ ਢੋਂਗ ਰਚਾਉਣ ਮਗਰੋਂ ਇਹ ਵੀ ਕੁੜੀ ਨੂੰ ਮਹਿੰਗੇ ਤੋਹਫੇ ਦੇਣ ਲੱਗਦਾ ਹੈ। ਇਸ ਨੇ ਵੀ ਆਪਣੇ ਪਿਆਰ ਦੇ ਜਾਲ ਵਿਚ ਫਸਾ ਕੇ ਕੁੜੀ ਦੀਆਂ ਐਸੀਆਂ ਤਸਵੀਰਾਂ ਖਿੱਚ ਲਈਆਂ ਜੋ ਕਿ ਉਸ ਨੂੰ ਬਲੈਕ ਮੇਲ ਕਰਨ ਵਿਚ ਸਹਾਈ ਹੋ ਸਕਣ। ਇਸ ਮੁਸਲਮਾਨ ਦੀ ਵਹਿਸ਼ਤ ਦਾ ਸਿਖਰ ਉਦੋਂ ਹੋ ਗਿਆ ਜਦੋਂ ਉਸ ਨੇ ਕੁੜੀ ਨੂੰ ਮਜ਼ਬੂਰ ਕਰਕੇ ਵੇਸਵਾਗਿਰੀ ਦਾ ਧੰਦਾ ਕਰਵਾਉਣਾਂ ਸ਼ੁਰੂ ਕਰ ਦਿੱਤਾ। ਹਰ ਵੇਰ ਉਹ ਕੁੜੀ ਨੂੰ ਕਹਿੰਦਾ ਕਿ ਉਹ ਬਸ ਇੱਕ ਹੋਰ ਗਾਹਕ ਭੁਗਤਾ ਦੇਵੇ ਤਾਂ ਉਹ ਉਸ ਨੂੰ ਆਪਣੇ ਜਾਲ ਵਿਚੋਂ ਅਜ਼ਾਦ ਕਰ ਦੇਵੇਗਾ। ਇਸ ਤਰਾਂ ਇਹ ਬਦਨਸੀਬ ਬੱਚੀ ਇਸ ਪਾਪੀ ਬਿਰਤੀ ਦੇ ਜਾਲ ਵਿਚ ਫਸ ਕੇ ਹੀ ਰਹਿ ਗਈ।

ਇੱਕ ਹੋਰ ਲੜਕੀ ਜੋ ਲੰਡਨ ਦੀ ਰਹਿਣ ਵਾਲੀ ਸੀ ਜਦੋਂ ਉਸ ਦੇ ਮਾਪਿਆਂ ਨੂੰ ਉਸ ਦੇ ਦੁਖਾਂਤ ਦਾ ਪਤਾ ਲੱਗਾ ਤਾਂ ਉਹਨਾਂ ਨੇ ਲੰਡਨ ਤੋਂ 120 ਮੀਲ ਦੂਰ ਉੱਤਰ ਵਿਚ ਰਹਿਣਾਂ ਸ਼ੁਰੂ ਕਰ ਦਿੱਤਾ ਪਰ ਕਮੀਨਿਆਂ ਲੋਕਾਂ ਨੇ ਉਹਨਾਂ ਦਾ ਪਿੱਛਾ ਨਾ ਛੱਡਿਆ। ਉਹ ਬੱਚੀ ਦੀ ਪਛਾਣ ਤੋਂ ਉਸ ਦਾ ਪਿੱਛਾ ਕਰਦੇ ਰਹੇ। ਮਾਪਿਆਂ ਨੇ ਪੁਲਿਸ ਕੋਲ ਇਸ ਕੇਸ ਦੀ ਸ਼ਿਕਾਇਤ ਵੀ ਕੀਤੀ ਪਰ ਪੁਲਿਸ ਨੇ ਕੱਖ ਵੀ ਨਾਂ ਕੀਤਾ। 16 ਸਾਲਾ ਕੁਲਵੰਤ ਨਾਮ ਦੀ ਲੜਕੀ ਦੇ ਸਬੰਧ ਵਿਚ ਤਾਂ ਸਿੱਖ ਅਵੇਅਰਨੈਸ ਸੁਸਾਇਟੀ ਨੇ ਪੁਲਿਸ ਨੂੰ ਮੁਜ਼ਰਮ ਦਾ ਨਾਮ, ਕਾਰ ਰਜਿਸਟਰੇਸ਼ਨ ਅਤੇ ਘਰ ਦਾ ਐਡਰਸ ਵਗੈਰਾ ਖੁਦ ਮਿਹਨਤ ਕਰਕੇ ਦਿੱਤਾ ਤਾਂ ਜਾ ਕੇ ਪੁਲਿਸ ਕੁਝ ਹਰਕਤ ਵਿਚ ਆਈ। ਕਿਹਾ ਜਾਂਦਾ ਹੈ ਕਿ ਭਾਈਚਾਰਕ ਤਣਾਓ ਨੂੰ ਦੇਖਦਿਆਂ ਹੋਇਆਂ ਪੁਲਿਸ ਕੁਝ ਵੀ ਨਹੀਂ ਕਰਦੀ ਅਤੇ ਇਹਨਾਂ ਕੇਸਾਂ ਦੀ ਸੱਚਾਈ ਅਤੇ ਜ਼ੁਲਮ ਦੀ ਇੰਤਹਾ ਨੂੰ ਦੇਖ ਜਾਣ ਕੇ ਵੀ ਮੂਕ ਦਰਸ਼ਕ ਬਣੀ ਰਹਿੰਦੀ ਹੈ।

ਐਸੇ ਹੀ ਇੱਕ ਹੋਰ ਕੇਸ ਵਿਚ ਇੱਕ ਐਸੀ ਲੜਕੀ ਨੂੰ ਦਿਖਾਇਆ ਗਿਆ ਜੋ ਕਿ ਨਰਕੀ ਯਾਦਾਂ ਤੋਂ ਦੂਰ ਜਾ ਕੇ ਅਮਰੀਕਾ ਵਿਚ ਰਹਿ ਰਹੀ ਸੀ। ਬੇਹੱਦ ਪੀੜਾ ਸਮੇਂ ਲੋੜ ਹੁੰਦੀ ਹੈ ਕਿ ਬੱਚਿਆਂ ਨੂੰ ਮਾਂ ਬਾਪ ਅਤੇ ਪਰਿਵਾਰ ਦੀ ਹਿਮਾਇਤ ਅਤੇ ਪਿਆਰ ਮਿਲੇ ਜਦ ਕਿ ਆਪਣੇ ਘਰ ਪਰਿਵਾਰ ਤੋਂ ਦੂਰ ਉਹ ਆਪਣੇ ਪਿਛੋਕੜ ਤੋਂ ਖਹਿੜਾ ਛੁਡਾਊਣ ਲਈ ਇਕੱਲੇ ਇਕਹਿਰੇ ਜੱਦੋ ਜਹਿਦ ਕਰਦੇ ਰਹਿੰਦੇ ਹਨ। ਇਹ ਕੁਕਰਮ ਕਰਨ ਵਾਲੇ ਮੁਸਲਮਾਨ ਮੁੰਡਿਆਂ ਦੀਆਂ ਸਾਜਸ਼ਾਂ ਕਰੀਬ ਇੱਕੋ ਜਹੀਆਂ ਹੀ ਹਨ। ਪਹਿਲਾਂ ਉਹ ਝੂਠੇ ਭੇਖ ਨਾਲ ਕੁੜੀਆਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਹਨ ਅਤੇ ਫਿਰ ਉਹ ਉਹਨਾਂ ਦੀਆਂ ਗਲਤ ਤਸਵੀਰਾਂ ਖਿੱਚ ਕੇ ਉਹਨਾਂ ਨੂੰ ਹਰ ਤਰਾਂ ਦਾ ਕੁਕਰਮ ਕਰਨ ਲਈ ਮਜ਼ਬੂਰ ਕਰਦੇ ਬਲੈਕ ਮੇਲ ਕਰਨ ਲੱਗਦੇ ਹਨ।

ਇਸ ਡਾਕੂਮੈਂਟਰੀ ਵਿਚ ਮੁਸਲਮ ਕਾਊਂਸਲ ਆਫ ਗਰੇਟ ਬ੍ਰਿਟੇਨ ਦੇ ਆਗੂ ਇਬਰਾਹਿਮ ਮੋਗਰਾ ਨੇ ਬੇਸ਼ੱਕ ਇਸ ਕੁਕਰਮ ਨੂੰ ਭੰਡਿਆ ਹੈ, ਪਰ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈ ਕਿ ਇਸ ਕੁਕਰਮ ਵਿਚ ਪਾਕਿਸਤਾਨੀ ਪਿਛੋਕੜ ਦੇ ਮੁਸਲਮਾਨ ਮੁੰਡੇ ਪ੍ਰਮੁਖ ਤੌਰ 'ਤੇ ਸਰਗਰਮ ਹਨ। ਮੋਗਰਾ ਮੁਤਾਬਿਕ ਇਹ ਕੇਸ ਦੋਸ਼ਾਂ ਤੇ ਅਧਾਰਤ ਹਨ ਜਿਹਨਾਂ ਦਾ ਕੋਈ ਸਬੂਤ ਨਹੀਂ ਹੈ।

ਇੱਕ ਪਾਕਿਸਤਾਨੀ ਮੁਸਲਮਾਨ ਮੁਜ਼ਰਮ (ਉਸ ਮੁਤਾਬਕ ਹੁਣ ਉਸ ਨੇ ਇਹ ਪਾਪ ਕਰਨਾਂ ਛੱਡ ਦਿੱਤਾ ਹੈ) ਨੇ ਲਾਪਰਵਾਹੀ ਦੀ ਸੁਰ ਵਿਚ ਮੰਨਿਆਂ ਹੈ ਕਿ ਉਹ ਜਾਣ ਬੁੱਝ ਕੇ ਸਿਰਫ ਸਿੱਖ ਕੁੜੀਆਂ ਨੂੰ ਹੀ ਨਿਸ਼ਾਨਾਂ ਬਣਾਉਂਦੇ ਹਨ ਕਿਓਂਕਿ ਉਹ ਮਾਪਿਆਂ ਨੂੰ ਨਹੀਂ ਦੱਸਦੀਆਂ।

ਇਸ ਸਾਜਸ਼ ਵਿਚ ਫਸੀਆਂ ਬੱਚੀਆਂ ਆਪਣੇ ਆਪ ਨੂੰ ਨਫਰਤ ਕਰਨ ਲੱਗ ਪੈਂਦੀਆਂ ਹਨ ਅਤੇ ਆਤਮਘਾਤ ਕਰਨ ਬਾਰੇ ਸੋਚਣ ਲੱਗਦੀਆਂ ਹਨ। ਬੇਸ਼ਕ ਇਸ ਭਿਅੰਕਰ ਕੇਸ ਬਾਰੇ ਅਜੇ ਕੋਈ ਅੰਕੜੇ ਹਾਸਲ ਨਹੀਂ ਹਨ ਪਰ ਸਿੱਖ ਅਵੇਅਰਨੈਸ ਸੁਸਾਇਟੀ ਦੇ ਸ: ਮੋਹਣ ਸਿੰਘ ਮੁਤਾਬਕ ਬੱਚੀਆਂ ਅਤੇ ਮਾਪੇ ਲਗਾਤਾਰ ਫੂਨ ਕਰ ਰਹੇ ਹਨ ਜਿਹਨਾਂ ਨੂੰ ਕਿ ਇਸ ਮਹਾਂਮਾਰੀ ਤੋਂ ਬਚਾਉਣ ਦੀ ਤਤਕਾਲ ਲੋੜ ਹੈ। ਇਸ ਦੇ ਨਾਲ ਹੀ ਗੱਲ ਬਹੁਤ ਮਹੱਤਵ ਪੂਰਨ ਹੈ ਕਿ ਧੀਆਂ ਭੈਣਾਂ ਦੀ ਇੱਜ਼ਤ ਦੇ ਸਵਾਲ ਤੇ ਪੰਜਾਬੀਆਂ ਦਾ ਲੱਜ ਪਾਲ ਇਤਹਾਸ ਅਨੇਕਾਂ ਭਾਈਚਾਰਕ ਵਿਸਫੋਟ ਆਪਣੀ ਹਿੱਕ ਵਿਚ ਸਾਂਭੀ ਬੈਠਾਂ ਹੈ। ਅੱਜ ਵੀ ਉਸ ਧਾਰਨਾਂ ਦੇ ਪੰਜਾਬੀਆਂ ਦੀ ਸਾਡੇ ਸਮਾਜ ਵਿਚ ਘਾਟ ਨਹੀਂ ਹੈ।

ਸਿੱਖਾਂ ਦਾ ਸੁਨਹਿਰੀ ਇਤਹਾਸ ਹੈ ਕਿ ਉਹਨਾਂ ਨੇ ਜਰਵਾਣਿਆਂ ਵਲੋਂ ਕਮਜ਼ੋਰ ਹਿੰਦੂਆਂ ਦੀ ਰੋਲੀ ਜਾ ਰਹੀ ਪਤੱ ਨੂੰ ਬਚਾਇਆ ਅਤੇ ਅਠਾਰਵੀਂ ਸਦੀ ਵਿਚ ਹਜ਼ਾਰਾਂ ਹਿੰਦੂ ਧੀਆਂ ਦੀ ਰਖਿਆ ਕਰਕੇ ਉਹਨਾਂ ਨੂੰ ਘਰੋ ਘਰੀ ਪਹੁੰਚਾਇਆ । ਗੁਰੂ ਦੇ ਇਹਨਾਂ ਮਹਾਨ ਸਿੱਖਾਂ ਨੇ ਅੱਤ ਟਕਰਾਓ ਦੇ ਸਮੇਂ ਵੀ ਜਰਵਾਣਿਆਂ ਦੀਆਂ ਅਬਲਾਵਾਂ ਨੂੰ ਆਪਣਾਂ ਨਿਸ਼ਾਨਾਂ ਨਹੀਂ ਬਣਾਇਆ ਸਗੋਂ ਆਪਣੀਆਂ ਹੀ ਧੀਆਂ ਭੈਣਾਂ ਵਾਂਗ ਉਹਨਾਂ ਦੀ ਇੱਜ਼ਤ ਕਰਦੇ ਰਹੇ। ਅੱਜ ਜਦ ਕਿ ਸਿਰ ਫਿਰੇ ਮੁਸਲਮਾਨ ਲੋਕ ਸਿੱਖਾਂ ਦੀ ਅਸਮਤ ਤੇ ਹਮਲੇ ਕਰ ਰਹੇ ਹਨ ਤਾਂ ਸਾਡੇ ਨੌਜਵਾਨਾਂ ਦੇ ਵੀ ਲਹੂ ਖੌਲ ਰਹੇ ਹਨ । ਇਸ ਸਾਲ ਦੇ ਸ਼ੁਰੂ ਵਿਚ ਲੈਸਟਰ ਦੇ ਕਰੀ ਰੈਸਟੋਰੈਂਟ ਤੇ ਵੀ ਕਥਿਤ ਤੌਰ ਤੇ ਇਸੇ ਕਰਕੇ ਹਮਲਾ ਕੀਤਾ ਗਿਆ ਸੀ ਕਿਓਂਕਿ ਇਸ ਰੈਸਟੋਰੈਂਟ ਦੇ ਫਲੈਟ ਵਿਚ ਇੱਕ ਸੋਲਾਂ ਸਾਲਾਂ ਦੀ ਸਿੱਖ ਬੱਚੀ ਦੀ ਇੱਜ਼ਤ ਤੇ ਹਮਲਾ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਕਿ ਸਾਡੇ ਸਮਾਜ ਵਿਚ ਅੰਦਰੋਂ ਅੰਦਰੀ ਖੌਲਦੀ ਬਦਲੇ ਦੀ ਅੱਗ ਭਾਂਬੜ ਬਣ ਕੇ ਬਾਹਰ ਆਵੇ ਤਾਂ ਮੁਸਲਮ ਭਾਈਚਾਰੇ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਬੀ ਬੀ ਸੀ ਵਲੋਂ ਲੋਕਾਂ ਰੂਬਰੂ ਲਿਆਂਦੇ ਸੱਚ ਤੋਂ ਮੁਨਕਰ ਨਾਂ ਹੋਣ ਅਤੇ ਆਪਣੇ ਸਿਰ ਫਿਰੇ ਅਨਸਰਾਂ ਨੂੰ ਨੱਥ ਪਾਉਣ। ਸਿੱਖ ਭਾਈਚਾਰੇ ਨੂੰ ਸਿੱਖ ਵੈਲਫੇਅਰ ਸੁਸਾਇਟੀ ਅਤੇ ਉਹਨਾਂ ਸਾਰੇ ਨੌਜਵਾਨਾਂ ਦੇ ਮਗਰ ਢਾਲ ਬਣ ਕੇ ਖੜ੍ਹੇ ਹੋ ਜਾਣਾਂ ਚਾਹੀਦਾ ਹੈ ਜੋ ਕਿ ਆਪਣੀਆਂ ਧੀਆਂ ਦੀ ਰਾਖੀ ਲਈ ਸਿਰ ਤਲੀ ਤੇ ਰੱਖ ਕੇ ਦਿਨ ਰਾਤ ਇੱਕ ਕਰ ਰਹੇ ਹਨ।


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top