Share on Facebook

Main News Page

ਮਾਮਲਾ ਪੁਲਿਸ ਵੱਲੋਂ ਜੋੜਿਆਂ ਅਤੇ ਕੁੱਤੇ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਨ ਦੀ ਤਲਾਸ਼ੀ ਲੈਣ ਦਾ
ਪੁਲਿਸ ਵਾਲੇ ਸਿੱਖਾਂ ਦੇ ਸੂਈ ਲਾ ਕੇ ਚੈੱਕ ਕਰਦੇ ਹਨ ਕਿ ਇਹ ਕਿੰਨਾਂ ਕੁ ਸਹਿਨ ਕਰਦੇ ਹਨ
-: ਭਾਈ ਪੰਥਪ੍ਰੀਤ ਸਿੰਘ

* ਦੋਸ਼ੀ ਮੁਲਾਜ਼ਮਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸੰਗਤ ਤੋਂ ਦੋਵੇਂ ਹੱਥ ਜੋੜ ਕੇ ਮੰਗੀ ਮੁਆਫੀ

ਬਠਿੰਡਾ, 11 ਸਤੰਬਰ (ਕਿਰਪਾਲ ਸਿੰਘ): ਬੀਤੀ ਰਾਤ ਤਲਵੰਡੀ ਭਾਈ ਦੇ ਨੇੜੇ ਪਿੰਡ ਭੋਲੂਵਾਲ ਵਿਖੇ ਭਾਈ ਪੰਥਪ੍ਰੀਤ ਸਿੰਘ ਜੀ ਦੇ ਹੋਣ ਵਾਲੇ ਗੁਰਮਤਿ ਸਮਾਗਮ ਲਈ ਸਜੇ ਪੰਡਾਲ ਦੀ ਸਟੇਜ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਪੀੜ੍ਹਾ ਸਾਹਿਬ ’ਤੇ ਵਿਛਾਈ ਕੀਤੀ ਜਾ ਚੁੱਕੀ ਸੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਂਦਾ ਜਾ ਰਿਹਾ ਸੀ।

ਇਸ ਸਮੇਂ ਦੌਰਾਨ 7 ਪੁਲਿਸ ਮੁਲਾਜਮਾਂ ਨੇ ਖੋਜੀ ਕੁੱਤਾ ਅਤੇ ਬੂਟਾਂ ਸਮੇਤ ਸਟੇਜ ਦੇ ਆਲੇ ਦੁਆਲੇ ਦੀ ਚੈਕਿੰਗ ਕੀਤੀ ਅਤੇ ਇੱਥੋਂ ਤੱਕ ਕਿ ਸਟੇਜ ’ਤੇ ਚੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਲਈ ਕੀਤੀ ਵਿਛਾਈ ਦੇ ਰੁਮਾਲੇ ਅਤੇ ਗੱਦੇ ਚੁੱਕ ਕੇ ਕੁੱਤੇ ਨੂੰ ਸੁੰਘਾਏ। ਇਸ ਘਟਨਾ ਨੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰ ਦਿੱਤੇ ਅਤੇ ਉਨ੍ਹਾਂ ਵਿੱਚ ਭਾਰੀ ਰੋਹ ਪੈਦਾ ਹੋਇਆ।

ਭਾਈ ਪੰਥਪ੍ਰੀਤ ਸਿੰਘ ਜੀ ਦੇ ਪਹੁੰਚਣ ’ਤੇ ਜਦ ਸੰਗਤ ਵੱਲੋਂ ਉਨ੍ਹਾਂ ਨੂੰ ਸਾਰੀ ਘਟਨਾ ਦੱਸੀ ਗਈ ਤਾਂ ਉਨ੍ਹਾਂ ਨੇ ਤੁਰੰਤ ਥਾਣਾ ਮੁਖੀ ਪਰਦੀਪ ਸਿੰਘ ਨੂੰ ਸੰਪਰਕ ਕਰ ਕੇ ਦੱਸਿਆ ਕਿ ਪੁਲਿਸ ਦੀ ਹਰਕਤ ਨੇ ਸਿੱਖ ਸੰਗਤਾਂ ਵਿੱਚ ਭਾਰੀ ਰੋਹ ਪੈਦਾ ਕੀਤਾ ਹੈ। ਸੰਗਤ ਨੂੰ ਸ਼ਾਂਤ ਕਰਨ ਲਈ ਜਾਂ ਤਾਂ ਦੋਸ਼ੀ ਪੁਲਿਸ ਮੁਲਾਜਮ ਸੰਗਤ ਵਿੱਚ ਆ ਕੇ ਮੁਆਫੀ ਮੰਗਣ ਨਹੀਂ ਤਾਂ ਸਮਾਗਮ ਦੀ ਸਮਾਪਤੀ ਉਪ੍ਰੰਤ ਸਮੁੱਚੀ ਸੰਗਤ ਸਮੇਤ ਅਸੀਂ ਮੇਨ ਸੜਕ ’ਤੇ ਧਰਨਾ ਲਾ ਕੇ ਉਸ ਸਮੇਂ ਤੱਕ ਬੈਠੇ ਰਹਾਂਗੇ ਜਦ ਤੱਕ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ। ਥਾਣਾ ਮੁਖੀ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀ ਚੈਕਿੰਗ ਕਰਨ ਲਈ ਕਿਸੇ ਮੁਲਾਜਮ ਨੂੰ ਨਹੀਂ ਭੇਜਿਆ। ਉਹ ਪੜਤਾਲ ਕਰਕੇ ਸਬੰਧਤ ਕਰਮਚਾਰੀਆਂ ਨੂੰ ਭੇਜ ਰਹੇ ਹਨ ਅਤੇ ਜੇ ਉਨ੍ਹਾਂ ਕੋਈ ਐਸੀ ਗਲਤੀ ਕੀਤੀ ਹੋਈ ਤਾਂ ਉਹ ਮੁਆਫੀ ਮੰਗ ਲੈਣਗੇ।

ਚਲਦੇ ਸਮਾਗਮ ਦੌਰਾਨ ਸੱਤਾਂ ਵਿੱਚੋਂ ਪੰਜ ਮੁਲਾਜਮ (ਦੋ ਮਲਾਜਮ ਆਪਣੀ ਡਿਊਟੀ ਸਮਾਪਤ ਆਪਣੇ ਪਿੰਡ ਜਾ ਚੁੱਕੇ ਸਨ, ਜੋ ਸਮੇਂ ਸਿਰ ਨਹੀਂ ਆ ਸਕੇ) ਸੰਗਤ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਦੋਵੇਂ ਹੱਥ ਜੋੜ ਕੇ ਸਪੀਕਰ ਰਾਹੀਂ ਮੁਆਫੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਪੱਖੋਂ ਚੈਕਿੰਗ ਕਰਨ ਦੀ ਡਿਊਟੀ ਲੱਗੀ ਸੀ ਕਿ ਕੋਈ ਮਾੜੀ ਘਟਨਾ ਨਾ ਵਾਪਰੇ। ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨਹੀਂ ਸਨ ਇਸ ਲਈ ਕੁਝ ਮੁਲਾਜਮਾਂ ਨੇ ਸਟੇਜ ’ਤੇ ਚੜ੍ਹ ਕੇ ਸਾਰੀ ਚੈਕਿੰਗ ਕੀਤੀ।

ਉਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਜਾਂ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਦੀ ਕੋਈ ਮੰਨਸ਼ਾ ਨਹੀਂ ਸੀ ਕਿਉਂਕਿ ਉਹ ਵੀ ਇਸੇ ਧਰਮ ਨੂੰ ਮੰਨਦੇ, ਇਸੇ ਗੁਰੂ ਮਹਾਰਾਜ ਦਾ ਦਿੱਤਾ ਖਾ ਰਹੇ ਹਨ ਅਤੇ ਇਸੇ ਦੇ ਰਿਣੀ ਹਨ। ਆਪਣੀ ਸੇਵਾ ਨਿਭਾਉਂਦਿਆਂ ਜੇ ਉਨ੍ਹਾਂ ਤੋਂ ਕੋਈ ਗਲਤੀ ਹੋਈ ਹੈ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਮਹਾਰਾਜ ਅਤੇ ਸੰਗਤ ਤੋਂ ਮੁਆਫੀ ਮੰਗਦੇ ਹਨ। ਪੁਲਿਸ ਮੁਲਾਜਮਾਂ ਦੀ ਇਹ ਬੇਨਤੀ ਸੁਣਨ ਉਪ੍ਰੰਤ ਭਾਈ ਪੰਥਪ੍ਰੀਤ ਸਿੰਘ ਨੇ ਸੰਗਤ ਵੱਲ ਇਸ਼ਾਰਾ ਕੀਤਾ ਤਾਂ ਸੰਗਤ ਵਿੱਚੋਂ ਆਵਾਜ਼ ਆਈ ਕਿ ਇਨ੍ਹਾਂ ਨੇ ਸਿੱਧੇ ਰੂਪ ਵਿੱਚ ਮੁਆਫੀ ਨਹੀਂ ਮੰਗੀ ਅਤੇ ਸ਼ਬਦ ‘ਜੇ’ ਕਿਹਾ ਹੈ।

 

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਗਲਤੀ ਤਾਂ ਹੋਈ ਹੈ ਕਿਉਂਕਿ ਇੱਥੇ ਬੈਠ ਕੇ ਅਸੀਂ ਕੀਰਤਨ ਕਰਨਾ ਹੈ ਇੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾਂ ਸੀ ਤਾਂ ਇੱਥੇ ਕਿਸੇ ਨੇ ਕੀ ਰੱਖਣਾ ਹੈ? ਤੁਹਾਡੀ ਡਿਊਟੀ ਪੰਡਾਲ ਤੋਂ ਬਾਹਰ ਲੱਗੀ ਹੈ ਇਸ ਲਈ ਤੁਸੀਂ ਬਾਹਰ ਚੈਕਿੰਗ ਕਰੋ। ਪੁਲਿਸ ਵਾਲੇ ਸਿੱਖਾਂ ਦੇ ਸੂਈ ਲਾ ਕੇ ਚੈੱਕ ਕਰਦੇ ਹਨ ਕਿ ਇਹ ਕਿੰਨਾਂ ਕੁ ਸਹਿਨ ਕਰਦੇ ਹਨ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸਿੱਖ ਇਸ ਅਪਮਾਨ ਨੂੰ ਸਹਿਣ ਨਹੀਂ ਕਰਨਗੇ, ਇਸ ਲਈ ਤੁਸੀਂ ਸਿੱਧੇ ਰੂਪ ਵਿੱਚ ਆਪਣੀ ਗਲਤੀ ਸਵੀਕਾਰ ਕਰੋ, ਕਿਉਂਕਿ ਜੇ ਗਲਤੀ ਹੋਈ ਹੀ ਨਹੀਂ ਤਾਂ ਮੁਆਫੀ ਕਿਸ ਗੱਲ ਦੀ?

ਭਾਈ ਪੰਥਪ੍ਰੀਤ ਸਿੰਘ ਦਾ ਇਹ ਫੈਸਲਾ ਸੁਣ ਕੇ ਪੰਜੇ ਮੁਲਾਜਮ ਦੁਬਾਰਾ ਸਪੀਕਰ ਅੱਗੇ ਆਏ ਤੇ ਉਨ੍ਹਾਂ ਮੰਨਿਆ ਕਿ ਉਨ੍ਹਾਂ ਤੋਂ ਗਲਤੀ ਹੋਈ ਹੈ ਗੁਰੂ ਤੇ ਸੰਗਤ ਬਖ਼ਸ਼ਣਹਾਰ ਹੈ, ਇਸ ਲਈ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਜਾਵੇ। ਇਸ ਤਰ੍ਹਾਂ ਮਾਮਲਾ ਸ਼ਾਂਤੀ ਪੂਰਬਕ ਨਿਪਟ ਗਿਆ। ਪੁਲਿਸ ਮੁਲਾਜ਼ਮਾਂ ਵੱਲੋਂ ਇਸ ਮੁਆਫੀਨਾਮੇ ਦੀ ਵੀਡੀਓ ਰੀਕਾਰਡਿੰਗ ਵੇਖੀ ਜਾ ਸਕਦੀ ਹੈ।

ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top