Share on Facebook

Main News Page

ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਿੱਖ ਪਰਿਵਾਰ ਦੀ ਭਗਵਾਂ ਬ੍ਰਿਗੇਡ ਨੇ ਕੀਤੀ ਬੁਰੀ ਤਰ੍ਹਾਂ ਕੁੱਟ-ਮਾਰ

* ਸਿੱਖ ਔਰਤ ਨੂੰ ਗੁੱਤ ਤੋਂ ਫੜ੍ਹਕੇ ਘੜੀਸਿਆ
* ਆਰ ਐਸ ਐਸ ਦੇ ਗੁੰਡਿਆਂ ਨੇ ਉਤਰਾਖੰਡ ਤੋ ਆਏ ਸ਼ਰਧਾਲੂਆਂ ਨੂੰ ਕੁਟਿਆ ਅਤੇ ਉਨਾਂ ਦੀ ਗੱਡੀ ਭੰਨੀ
* ਇਸ ਘਟਨਾ ਦੀ ਜਾਣਕਾਰੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਸਥਾਨਕ ਜ਼ਿਲ੍ਹਾ ਪ੍ਰਧਾਨ ਨੂੰ ਵੀ ਦਿੱਤੀ ਗਈ, ਪ੍ਰੰਤੂ ਕਿਸੇ ਨੇ ਵੀ ਤੁਰੰਤ ਪੀੜ੍ਹਤ ਪਰਿਵਾਰ ਦੀ ਸਹਾਇਤਾ ਕਰਨ ਦੀ ਲੋੜ ਨਹੀਂ ਸਮਝ

ਅੰਮ੍ਰਿਤਸਰ, 11 ਸਤੰਬਰ (ਸਤਵਿੰਦਰ ਜੱਜ): ਕੀ ਸਿੱਖਾਂ ਨੂੰ ਹੁਣ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਭਗਵਾਂ ਬ੍ਰਿਗੇਡ ਦੀ ਆਗਿਆ ਲੈ ਕੇ ਆਉਣਾ ਪਿਆ ਕਰੇਗਾ ..? ਇਹ ਸਵਾਲ ਅੱਜ ਉਸ ਸਮੇਂ ਖੜ੍ਹਾ ਹੋ ਗਿਆ ਜਦੋਂ ਉਤਰਾਖੰਡ ਤੋਂ ਆਏ ਇੱਕ ਸਿੱਖ ਸ਼ਰਧਾਲੂ ਪਰਿਵਾਰ ਨੂੰ ਭਗਵਾਂ ਬ੍ਰਿਗੇਡ ਦੀ ਗੁੰਡਾਗਰਦੀ ਦਾ ਬੁਰੀ ਤਰ੍ਹਾ ਸ਼ਿਕਾਰ ਹੋਣਾ ਪਿਆ। ਸ਼ਰਧਾਲੂ ਪਰਿਵਾਰ ਦੀ ਔਰਤ ਨੂੰ ਜਿੱਥੇ ਗੁੱਤੋਂ ਫੜ੍ਹ ਕੇ ਧੂਹਿਆ ਗਿਆ, ਉਥੇ ਉਸਦੀ ਇੱਕ ਅੱਖ ਵੀ ਤੋੜ ਦਿੱਤੀ ਗਈ। ਉਤਰਾਖੰਡ ਤੋਂ ਕੁਲਵੰਤ ਸਿੰਘ ਦਾ ਪਰਿਵਾਰ ਸਕਾਰਪੀਓ ਗੱਡੀ ‘ਚ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਇਆ ਸੀ। ਉਨ੍ਹਾਂ ਦੀ ਸਕਾਰਪੀਓ ਗੱਡੀ ਨੂੰ ਹਾਲ ਗੇਟ ਤੋਂ ਅੱਗੇ ਚਾਰ ਮੋਟਰਸਾਈਕਲਾਂ ‘ਤੇ ਸਵਾਰ 10-12 ਗੁੰਡਿਆਂ ਨੇ ਇਸ ਕਾਰਨ ਧੱਕੇ ਨਾਲ ਰੋਕ ਲਿਆ ਕਿ ਮੋਟਰਸਾਈਕਲਾਂ ਨੂੰ ਪਾਸ ਕਰਨ ਸਮੇਂ ਗੱਡੀ ਮਾੜਾ ਮੋਟਾ ਕਿਸੇ ਮੋਟਰਸਾਈਕਲ ਨਾਲ ਖਹਿ ਗਈ ਸੀ।

ਇਹਨਾਂ ਗੁੰਡਿਆਂ ਨੇ ਪਹਿਲਾਂ ਗੱਡੀ ਦੇ ਬਜ਼ੁਰਗ ਡਰਾਈਵਰ ਨੂੰ ਕੁੱਟਿਆ ਅਤੇ ਫਿਰ ਕੁਲਵੰਤ ਸਿੰਘ ਦੀ ਪਤਨੀ ਨੂੰ ਫੜ੍ਹ ਕੇ ਧੂਹਿਆ ਅਤੇ ਉਸਦਾ ਮੂੰਹ ਗੱਡੀ ਦੇ ਦਰਵਾਜ਼ੇ ਨਾਲ ਟਕਰਾ ਗਿਆ, ਜਿਸ ਕਾਰਨ ਟੁੱਟਾ ਹੋਇਆ ਸ਼ੀਸਾ ਉਸਦੀ ਅੱਖ ਵਿੱਚ ਖੁੱਭ ਗਿਆ। ਦਿਨ ਦਿਹਾੜੇ ਹੋ ਰਹੇ ਗੁੰਡਾਗਰਦੀ ਦੇ ਇਸ ਗੰਦੇ ਨਾਚ ਵਿਰੁੱਧ ਸ਼ਹੀਦ ਭਾਈ ਕਾਰਜ ਸਿੰਘ ਥਾਂਦੇ ਦੇ ਛੋਟੇ ਭਰਾ ਸੁਰਿੰਦਰ ਸਿੰਘ ਨੇ ਕੁਝ ਹੋਰ ਲੋਕਾਂ ਦੀ ਮਦਦ ਨਾਲ ਗੁੰਡਿਆਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੂੰ ਮੌਕੇ ‘ਤੇ ਬੁਲਾਇਆ, ਪਰ ਉਕਤ ਗੁੰਡਿਆਂ ਨੇ ਪੁਲਿਸ ਵਾਲਿਆਂ ਨੂੰ ਵੀ ਇਹ ਕਹਿ ਕੇ ਧੱਕੇ ਮਾਰੇ ਕਿ ਉਹ ਭਾਜਪਾ ਮੰਤਰੀ ਦੇ ਖਾਸਮ-ਖਾਸ ਹਨ, ਇੱਥੋਂ ਤੱਕ ਕਿ ਇੱਕ ਮੁਲਾਜ਼ਮ ਦੀ ਵਰਦੀ ਵੀ ਪਾੜ ਦਿੱਤੀ ਗਈ। ਜ਼ਖਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੇ ਕਿ 100-150 ਮੁੰਡਾ ਉਨ੍ਹਾਂ ਨੂੰ ਹਸਪਤਾਲੋਂ ਚੁੱਕਣ ਆ ਗਿਆ, ਪਰੰਤੂ ਭਾਈ ਸੁਰਿੰਦਰ ਸਿੰਘ ਨੇ ਪੁਲਿਸ ਦੀ ਮਦਦ ਨਾਲ ਗੁੰਡਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਅਤੇ ਜ਼ਖਮੀ ਬੀਬੀ ਨੂੰ ਅੱਖਾਂ ਦੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ।

ਇਸ ਘਟਨਾ ਦੀ ਜਾਣਕਾਰੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਸਥਾਨਕ ਜ਼ਿਲ੍ਹਾ ਪ੍ਰਧਾਨ ਨੂੰ ਵੀ ਦਿੱਤੀ ਗਈ, ਪ੍ਰੰਤੂ ਕਿਸੇ ਨੇ ਵੀ ਤੁਰੰਤ ਪੀੜ੍ਹਤ ਪਰਿਵਾਰ ਦੀ ਸਹਾਇਤਾ ਕਰਨ ਦੀ ਲੋੜ ਨਹੀਂ ਸਮਝੀ, ਜਦੋਂ ਕਿ ਭਾਜਪਾ ਮੰਤਰੀ ਨੇ ਆਪਣੀ ਸਿਫ਼ਾਰਿਸ਼ ਨਾਲ ਫੜ੍ਹੇ ਗਏ ਦੋਸ਼ੀਆਂ ਨੂੰ ਛੁਡਵਾ ਲਿਆ, ਪ੍ਰੰਤੂ ਸਿੱਖ ਸੰਗਤਾਂ ਦੇ ਦਬਾਅ ਕਾਰਨ ਫਿਰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ। ਭਾਈ ਸੁਖਵਿੰਦਰ ਸਿੰਘ ਨਾਗੋਕੇ, ਭਾਈ ਗੁਰਮੀਤ ਸਿੰਘ, ਭਾਈ ਹਰਜੀਤ ਸਿੰਘ ਫਰਾਂਸ ਅਤੇ ਭਾਈ ਮਲਕੀਤ ਸਿੰਘ ਬਰਪਾਲ ਨੇ ਪੀੜ੍ਹਤ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਭਾਈ ਬਲਦੇਵ ਸਿੰਘ ਬਡਾਲਾ, ਭਾਈ ਮਲਕੀਤ ਸਿੰਘ, ਭਾਈ ਸਤਨਾਮ ਸਿੰਘ, ਭਾਈ ਦਰਸ਼ਨ ਸਿੰਘ ਨੇ ਉਕਤ ਗੁੰਡਾਗਰਦੀ ਦੀ ਸਖ਼ਤ ਨਿਖੇਧੀ ਕੀਤੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top