Share on Facebook

Main News Page

ਅਖੌਤੀ ਦਸਮ ਗ੍ਰੰਥ ਦੀ ਰਚਨਾ ਚਰਿਤਰੋਪਖਿਆਨ ਦੀਆਂ ਕਹਾਣੀਆਂ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?

* ਪੰਜਾਬ ਤੇ ਸਿੱਖ ਕੌਮ ਦੇ ਲੀਡਰ ਪੰਜਾਬ ਨੂੰ ਨਸ਼ਿਆਂ ਮੁਕਤ ਬਣਾਉਣ ਦਾ ਜੋ ਸਪਨਾ ਵੇਖ ਰਹੇ ਹਨ ਉਹ ਕਿਦਾਂ ਸਾਕਾਰ ਹੋ ਸਕਦਾ ਹੈ ? ਕਿਉਂਕਿ ਨਸ਼ਿਆਂ ਦੀ ਪ੍ਰੌੜਤਾ ਕਰਨ ਵਾਲੇ ਗ੍ਰੰਥ ਨੂੰ ਤਾਂ ਸਿੱਖ ਕੌਮ ਦੀ ਪੁਜਾਰੀ ਸ਼੍ਰੇਣੀ ਨੇ ਦੂਜਾ ਗੁਰੂ ਬਣਾ ਦਿੱਤਾ।: ਸ. ਜਤਿੰਦਰ ਸਿੰਘ
* ਚਰਿਤਰੋਪਖਿਆਨ ਦੀ ਇਸ਼ਕ-ਮੁਸ਼ਕ ਵਾਲੀਆਂ ਕਹਾਣੀਆਂ ਅੱਗੇ ਮੱਥੇ ਟਿਕਵਾਉਣਾ, ਕੀ ਸਿੱਖਾਂ ਦਾ ਸੱਭਿਆਚਾਰ ਹੈ ? : ਸ. ਜਤਿੰਦਰ ਸਿੰਘ ਫਰੀਦਾਬਾਦ

(ਜਸਪ੍ਰੀਤ ਕੌਰ ਫਰੀਦਾਬਾਦ; 13 ਸਤੰਬਰ 2013)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੰਗ ਸਿੱਖ ਐਸੋਸਿਏਸ਼ਨ ਦੇ ਜਨਰਲ ਸਕੱਤਰ ਸ.ਜਤਿੰਦਰ ਸਿੰਘ ਫਰੀਦਾਬਾਦ ਨੇ ਕਾਲਾ ਦਿਵਸ ਮੌਕੇ ਕਹੇ। ਉਨ੍ਹਾਂ ਕਿਹਾ ਕਿ 90% ਸਿੱਖ ਕੌਮ ਨੂੰ ਇਹ ਜਾਨਕਾਰੀ ਹੀ ਨਹੀਂ ਕਿ ਗੁਰਦੁਆਰਿਆਂ ਦੀ ਸਟੇਜਾਂ ’ਤੇ ਬੈਠਣ ਵਾਲੇ ਰਾਗੀ, ਕੀਰਤਨੀਏ, ਕਥਾਵਾਚਕ ਉਨ੍ਹਾਂ ਨੂੰ ਗੁਰਮਤਿ ਸੁਣਾ ਰਹੇ ਹਨ ਜਾਂ ਕੱਚ ਘਰੜ ਰਚਨਾਵਾਂ। ਜਿਸ ਦਾ ਉਦਾਹਰਣ ਦਿੰਦਿਆਂ ਹੋਇਆ ਉਨ੍ਹਾਂ ਦਸਿਆ ਕਿ ਸਿੱਖਾਂ ਦੇ ਅਨੰਦ ਕਾਰਜ ਮੌਕੇ ਅਕਸਰ ਕਈ ਰਾਗੀ ਵਿਆਹੁਤਾ ਜੋੜੀ ਲਈ “ਦੇਹਿ ਅਸੀਸ ਕਹੈਂ ਜਗਦੀਸ” ਵਾਲੀ ਪੰਗਤੀਆਂ ਗਾਇਨ ਕਰਦੇ ਹਨ ਪਰ ਕਿਸੇ ਨੂੰ ਵੀ ਇਸ ਬਾਰੇ ਜਾਨਕਾਰੀ ਨਹੀਂ ਕਿ ਇਹ ਪੰਗਤੀਆਂ ਕਿਥੋਂ ਲਈਆਂ ਗਈਆਂ?

ਉਨ੍ਹਾਂ ਸੰਗਤਾਂ ਨੂੰ ਦਸਿਆ ਕਿ ਦਸਮ ਗ੍ਰੰਥ ਦੀ ਸਭ ਤੋਂ ਅਸ਼ਲੀਲ ਰਚਨਾ ਚਰਿਤਰੋਪਖਿਆਨ ਵਿਚੋਂ 108 ਚਰਿਤ੍ਰ ਤੇ ਸੱਸੀ-ਪੁੰਨੂੰ ਦੀ ਕਹਾਣੀ ਜਿਸ ਵਿਚ ਸੱਸੀ ਦੇ ਪਿੰਡ ਦੀਆਂ ਕੁੜੀਆਂ ਨੇ ਪੁੰਨੂੰ ਦੇ ਹੁਸਨ ਬਾਰੇ ਬਿਆਨ ਕਰਦਿਆਂ ਸ਼ਗਨਾਂ ਦੇ ਗੀਤ ਗਾਏ “ਦੇਹਿ ਅਸੀਸ ਕਹੈਂ ਜਗਦੀਸ ਇਹ ਜੋਰੀ ਜਿਯੋ ਜੁਗ ਚਾਰਿ ਤਿਹਾਰੀ” ਅਤੇ ਇਸੇ ਪੰਗਤੀ ਨੂੰ ਸਿੱਖਾਂ ਦੇ ਅਨੰਦ ਕਾਰਜ ਮੌਕੇ ਬੜੀ ਸ਼ਾਨ ਨਾਲ ਰਾਗੀਆਂ ਪਾਸੋਂ ਸੁਣਿਆ ਜਾ ਸਕਦਾ ਹੈ ਇਸੇ ਕਹਾਣੀ ਦੇ ਅਗਲੇ ਹਿੱਸੇ ਚਰਿਤ੍ਰ 109 ਵਿਚ ਪਾਨ ਤੇ ਬੀੜੀ ਖਾਣ ਨੂੰ ਹੱਲਾਸ਼ੇਰੀ ਦਿਤੀ ਗਈ ਹੈ ਜਦ ਕਿ ਸਿੱਖ ਧਰਮ ਵਿਚ ਪਾਨ ਤੇ ਹੋਰ ਨਸ਼ੇ ਕਰਨ ਦੀ ਸਖਤ ਮਨਾਹੀ ਹੈ। ਹੀਰ-ਰਾਂਝਾ, ਸੋਹਣੀ-ਮਹੀਵਾਲ ਵਰਗੇ ਪਾਤਰਾਂ ਦੀ ਆੜ ਲੇ ਕੇ ਬੜੇ ਹੀ ਭੱਦੇ ਢੰਗ ਨਾਲ ਇਸ਼ਕ ਮੁਸ਼ਕ ਦੀਆਂ ਅਨੇਕਾਂ ਗੰਦੀਆ ਕਹਾਣੀਆਂ ਜਿਸ ਵਿਚ ਮਾਂ ਪਿਉਂ ਨੂੰ ਧੋਖਾ ਦੇ ਕੇ, ਉਨ੍ਹਾਂ ਦਾ ਕਤਲ ਕਰਕੇ ਧੀਆਂ ਭੈਣਾਂ ਨੂੰ ਘਰੋਂ ਭੱਜਣ ਦੀ ਸਿੱਖਿਆ, ਕੇਸ ਕਤਲ, ਪੋਸਤ, ਭਾਂਗ, ਅਫੀਮ, ਸ਼ਰਾਬ ਤੇ ਪਾਨ ਬੀੜੀ ਦੇ ਨਸ਼ੇ ਕਰਨ ਦੀ ਖੁੱਲ੍ਹੀ ਛੁੱਟ ਕਵੀ ਸਿਆਮ ਅਪਣੀ ਕਲਮ ਤੋਂ ਦੇ ਰਿਹਾ ਹੈ ਪਰ ਚਲਾਕ ਬਿੱਪਰ ਨੇ ਅਸ਼ਲੀਲ ਰਚਨਾ ਚਰਿਤਰੋਪਖਿਆਨ ਦੇ ਲਿਖਾਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਬਣਾ ਦਿੱਤਾ ਅਤੇ ਇੰਨ੍ਹਾਂ ਅਸ਼ਲੀਲ ਰਚਨਾਵਾਂ ਅੱਗੇ ਸਿੱਖ ਕੌਮ ਤੋਂ ਮੱਥੇ ਟਿਕਵਾਏ ਜਾ ਰਹੇ ਹਨ। ਸ. ਜਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਤੇ ਸਿੱਖ ਕੌਮ ਦੇ ਲੀਡਰ ਪੰਜਾਬ ਨੂੰ ਨਸ਼ਿਆਂ ਮੁਕਤ ਬਣਾਉਣ ਦਾ ਜੋ ਸਪਨਾ ਵੇਖ ਰਹੇ ਹਨ ਉਹ ਕਿਦਾਂ ਸਾਕਾਰ ਹੋ ਸਕਦਾ ਹੈ ? ਕਿਉਂਕਿ ਨਸ਼ਿਆਂ ਦੀ ਪ੍ਰੌੜਤਾ ਕਰਨ ਵਾਲੇ ਗ੍ਰੰਥ ਨੂੰ ਤਾਂ ਸਿੱਖ ਕੌਮ ਦੀ ਪੁਜਾਰੀ ਸ਼੍ਰੇਣੀ ਨੇ ਦੂਜਾ ਗੁਰੂ ਬਣਾ ਦਿੱਤਾ।

ਉਨ੍ਹਾਂ ਕਿਹਾ ਕਿ ਜੇ ਅਸੀਂ ਸਿੱਖਾਂ ਦੇ ਸਭਿਆਚਾਰ ਤੇ ਵਿਰਾਸਤ ਨੂੰ ਸਹੀ ਤਰੀਕੇ ਨਾਲ ਸਾਂਭਣਾ ਹੈ ਤਾਂ ਸਭ ਤੋਂ ਪਹਿਲਾਂ ਸਿੱਖ ਕੌਮ ਦੇ ਵਿਹੜੇ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਗੰਧਲਾ ਕਰਨ ਵਾਲੀ ਇਸ ਪੁਸਤਕ ਨੂੰ ਪਾਸੇ ਕਰਣਾ ਪਵੇਗਾ। ਇਸ ਸਮੇਂ ਸਿੱਖ ਸੰਗਤਾਂ ਵਿਚ ਅਖੌਤੀ ਦਸਮ ਗ੍ਰੰਥ ਦਾ ਪਾਜ ਉਘੇੜਦਾ ਇਸ਼ਤਿਹਾਰ ਵੀ ਵੰਡਿਆ ਗਿਆ। ਇਸ ਮੌਕੇ ਸ਼੍ਰੌਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ ਫਰੀਦਾਬਾਦ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਦੁਰਮਤਿ ਸੋਧਕ ਗੁਰਮਤਿ ਲਹਿਰ ਗੁਰਮਤਿ ਪ੍ਰਚਾਰ ਜੱਥਾ ਦਿੱਲੀ ਆਦਿ ਜੱਥੇਬੰਦੀਆਂ ਦੇ ਨੁੰਮਾਇਦੇ ਵੀ ਹਾਜ਼ਰ ਸਨ।


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top