Share on Facebook

Main News Page

ਫ਼ਤਹਿ ਰੌਕਸ ਮਿਊਜ਼ੀਕਲ ਨਾਈਟ ਜਮਸ਼ੇਦਪੁਰ ਵਿਖੇ 21 ਸਤੰਬਰ 2013 ਨੂੰ

ਪਿਛਲੇ ਦਿਨੀਂ ਇੰਟਰਨੈੱਟ ਦੇ ਮਾਧਿਅਮ ਰਾਹੀਂ ਆਪ ਸਭ ਨੂੰ ਪਤਾ ਲੱਗ ਹੀ ਚੁੱਕਾ ਹੋਵੇਗਾ, ਕਿ ਫ਼ਤਹਿ ਮਲਟੀਮੀਡੀਆ ਨੇ ਦੂਸ਼ਿਤ ਹੋ ਚੁੱਕੇ ਪੰਜਾਬੀ ਗੀਤ-ਸੰਗੀਤ ਪ੍ਰਤੀ ਆਪਣੀ ਫ਼ਿਕਰਮੰਦੀ ਨੂੰ ਅਮਲੀ ਰੂਪ ਦਿੰਦਿਆਂ ਸਾਫ਼-ਸੁਥਰੀ ਗਾਇਕੀ ਦਾ ਇਕ ਮਿਊਜ਼ੀਕਲ ਗਰੁੱਪ ਤਿਆਰ ਕੀਤਾ ਹੈ, ਜਿਸਦਾ ਨਾਮ ਹੈ “ਫ਼ਤਹਿ ਰੌਕਸ” ਮਿਊਜ਼ੀਕਲ ਗਰੁੱਪ ।

ਇਸ ਦੇ ਸਾਰੇ ਪ੍ਰਫ਼ੌਰਮਰ ਹੀ ਸਾਬਤ-ਸੂਰਤ ਨੌਜਵਾਨ ਹਨ। ਇਸ ਗਰੁੱਪ ਦੁਆਰਾ ਜੋ ਵੀ ਮੈਟਰ ਗਾਇਆ ਜਾਂ ਬੋਲਿਆ ਜਾਂਦਾ ਹੈ, ਉਹ ਇਹਨਾਂ ਨੌਜਵਾਨਾਂ ਨੇ ਬੜੀ ਮਿਹਨਤ ਨਾਲ ਖ਼ੁਦ ਹੀ ਲਿਖਿਆ ਹੋਇਆ ਹੈ ।

ਇਸ ਗਰੁੱਪ ਦੀ ਹਰ ਪੇਸ਼ਕਾਰੀ ਇਸ ਤਰ੍ਹਾਂ ਦੀ ਹੈ ਕਿ ਸੁਣਨ ਵਾਲੇ ਦਾ ਸੀਨਾ ਚੌੜਾ ਹੋ ਜਾਂਦਾ ਹੈ ।

ਫ਼ਤਹਿ ਰੌਕਸ ਮਿਊਜ਼ੀਕਲ ਗਰੁੱਪ ਦੁਆਰਾ ਪੇਸ਼ ਕੀਤੇ ਜਾਣ ਵਾਲੇ ਹਰ ਟਰੈਕ ਨੂੰ ਦੇਖਦਿਆਂ, ਸੁਣਦਿਆਂ ਤੇ ਵਿਚਾਰਦਿਆਂ ਜਮਸ਼ੇਦਪੁਰ ਦੇ ਨੌਜਵਾਨਾਂ ਨੇ ਗੁਰਮਤਿ ਪ੍ਰਚਾਰ ਸੈਂਟਰ ਵੱਲੋਂ ਵੱਡੇ ਪੱਧਰ ‘ਤੇ ਫ਼ਤਹਿ ਰੌਕਸ ਮਿਊਜ਼ੀਕਲ ਨਾਈਟ 21 ਸਤੰਬਰ 2013 ਨੂੰ ਕਰਾਉਣ ਦਾ ਫ਼ੈਸਲਾ ਲਿਆ ਹੈ ।

ਗੁਰਮਤਿ ਪ੍ਰਚਾਰ ਸੈਂਟਰ ਦੇ ਸਾਰੇ ਨੌਜਵਾਨ ਹੀ ਬੜੀ ਚੜ੍ਹਦੀ ਕਲਾ ਵਾਲੇ ਹਨ । ਇਹਨਾਂ ਨੌਜਵਾਨਾਂ ਵੱਲੋਂ ਜੋ ਫ਼ਤਹਿ ਰੌਕਸ ਨਾਈਟ ਕਰਵਾਈ ਜਾ ਰਹੀ ਹੈ ਉਸ ਲਈ ਜਮਸ਼ੇਦਪੁਰ ਵਿਚ ਰਾਜਿੰਦਰਾ ਵਿਦਿਆਲਿਆ ਆਊਡੋਟੋਰੀਅਮ ਬੁਕ ਕਰਵਾਇਆ ਗਿਆ ਹੈ ।

ਫ਼ਤਹਿ ਰੌਕਸ ਨਾਈਟ ਨੂੰ ਦੇਖਣ, ਸੁਣਨ ਤੇ ਮਾਨਣ ਲਈ ਸੰਗਤਾਂ ਵੱਲੋਂ ਬੜਾ ਉਤਸ਼ਾਹ ਵਿਖਾਇਆ ਜਾ ਰਿਹਾ ਹੈ । ਫ਼ਤਹਿ ਰੌਕਸ ਗਰੁੱਪ ਦਾ ਮਿਊਜ਼ੀਕਲ ਪ੍ਰੋਗਰਾਮ ਦੇਖਣ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਸੰਗਤਾਂ ਵੱਲੋਂ ਪਾਸਾਂ ਦੀ ਮੰਗ ਦਿਨ-ਬ-ਦਿਨ ਵਧ ਰਹੀ ਹੈ । ਇੰਟਰਨੈੱਟ ਰਾਹੀਂ ਵੀ ਗੁਰਮਤਿ ਪ੍ਰਚਾਰ ਸੈਂਟਰ ਦੇ ਨੌਜਵਾਨਾਂ ਨੇ ਪ੍ਰੋਗਰਾਮ ਦਾ ਵੇਰਵਾ ਜਾਰੀ ਕੀਤਾ ਹੈ ਤੇ ਪਾਸ ਲੈਣ ਲਈ ਆਪਣੇ ਸੰਪਰਕ ਨੰਬਰ (80927 74237, 72774 00317, 90313 17024) ਵੀ ਦਿੱਤੇ ਹਨ ।

ਆਪਣੀ ਇਸ ਮਿਊਜ਼ੀਕਲ ਨਾਈਟ ਵਿਚ ਫ਼ਤਹਿ ਰੌਕਸ ਗਰੁੱਪ ਦੇ ਪ੍ਰਫ਼ੌਰਮਾਂ ਵੱਲੋਂ ਦੇਸ਼-ਵਿਦੇਸ਼ ਵਿਚ ਵਾਪਰਦੀਆਂ ਮਨੁੱਖ ਵਿਰੋਧੀ ਘਟਨਾਵਾਂ, ਸਿੱਖ ਇਤਿਹਾਸ, ਭਰੂਣ ਹੱਤਿਆ, ਨਸ਼ਾ ਤੇ ਹੋਰ ਕਈ ਕਿਸਮ ਦੀਆਂ ਕੁਰੀਤੀਆਂ ‘ਤੇ ਫ਼ੋਕਸ ਕੀਤਾ ਜਾਵੇਗਾ ।


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top