Share on Facebook

Main News Page

ਜੀਉ, ਜੀ, ਜਿਉਸ਼ਬਦ ਦੀ ਸਮੀਖਿਆ
-: ਦਲੇਰ ਸਿੰਘ ਜੋਸ਼

ਗੁਰੁ ਗ੍ਰੰਥ ਸਾਹਿਬ ਜੀ ਸ਼ਬਦ ਭੰਡਾਰ ਦਾ ਖਜ਼ਾਨਾ ਹਨ। ਜਿਉਂ ਜਿੳਂ ਪੜੋਗੇ ਆਪ ਜੀ ਦੇ ਜੀਵਨ ਅੰਦਰ ਸ਼ਬਦ ਗਿਆਨ ਵਧਦਾ ਜਾਵੇਗਾ। ਜਿਵੇਂ ਅਸੀਂ ਹਾਥੀ ਦੇ ਨਾਮ ਤੋਂ ਤਾਂ ਸਾਰੇ ਜਣਦੇ ਹਾਂ, ਪਰ ਬਾਣੀ ਅੰਦਰ ਇਸ ਜੀਵ ਸਬੰਧੀ ਹੋਰ ਭੀ ਨਾਮ ਆਏ ਹਨ ਜਿਵੇਂ ਗਜ, ਫੀਲ, ਕੁੰਚਰ, ਮਤੰਗ ਇਸ ਤੋਂ ਇਲਾਵਾ ਹਾਥੀ ਨੂੰ ਕਰੀ, ਨਾਗ ਇੰਗਿਲਿਸ਼ ਵਿਚ ਐਲੀਫੈਂਟ ਹੋਰ ਕਈ ਨਾਮ। ਇਹ ਸਾਡੇ ਗਿਆਨ ਵਿਚ ਕਿਤਨਾ ਵਾਧਾ ਕਰਦੇ ਹਨ।

ਅੱਜ ਦਾ ਸਬਦ ਜੀਉ, ਜੀ ,ਜਿਉ -ਇਹ ਭੀ ਵਿਚਾਰ ਕਰਨੇ ਯੋਗ ਹਨ ਜੀ।

ਜੀਉ ਸ਼ਬਦ ਜਿੰਦ ਵਾਸਤੇ ਵਰਤਿਆ ਗਿਆ ਹੈ ਜਿਸਨੂੰ ਆਤਮਾਂ, ਰੱਬੀ ਜੋਤ, ਅਤੇ ਮਨ ਭੀ ਕਹਿਆ ਗਿਆ ਹੈ। ਜਿਵੇਂ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਰਾਗ ਧਨਾਸਰੀ ਦਾ ਇਕ ਸਬਦ ਪੜ ਕੇ ਵੇਖੋ:

ਜੀਉ ਤਪਤੁ ਹੈ ਬਾਰੋ ਬਾਰ॥ ਇਸ ਸਬਦ ਦਾ ਭਾਵ ਮਨ ਹੈ।
ਜੀਉ ਏਕੁ ਅਰੁ ਸਗਲੁ ਸਰੀਰਾ॥ ਇਸ ਮਨ ਕਉ ਰਵਿ ਰਹੇ ਕਬੀਰਾ। 330
ਤੁ ਠਾਕੁਰ ਤੁਮ ਪਹਿ ਅਰਦਾਸ॥ ਜੀਉ ਪਿੰਡ ਸਭ ਤੇਰੀ ਰਾਸਿ (ਸੁਖਮਨੀ)
ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥695॥ਧੰਨਾ ਜੀ॥
ਜਸ ਜੰਤੀ ਮਹਿ ਜੀਉ ਸਮਾਨਾ॥ ਮੂਏ ਮਰਮੁ ਕੋ ਕਾ ਕਰ ਜਾਨਾ॥325
ਜੂਠਿ ਲਹੈ ਜਿਉ ਮਾਜੀਐ ਮੋਖ ਪਇਆਣਾ ਹੋਇ॥489॥ ਗੂਜਰੀ ਮ 1॥

ਇਨ੍ਹਾਂ ਪੰਕਤੀਆਂ ਵਿਚ ਜੀਉ ਆਇਆ ਸਬਦ ਆਤਮਾ ਰੱਬੀ ਜੋਤ ਮਨ ਵਾਸਤੇ ਹੈ। ਹੋਰ ਭੀ ਐਸੀਆ ਸਤਰਾਂ ਪੜੀਆਂ ਜਾ ਸਕਦੀਆਂ ਹਨ ਜੀ।

ਜੀਉ-ਨੰ 2, ਜਿਥੇ ਜੀਉ ਦਾ ਅਰਥ ਜਿੰਦ, ਆਤਮਾ ਮਨ ਹੈ, ਓਥੇ ਇਸਦਾ ਇਕ ਹੋਰ ਅਰਥ ਭੀ ਬਣਦਾ ਹੈ, ਜਿਸਨੂੰ ਅਸੀਂ ਜੀ ਆਖਦੇ ਹਾਂ ਭਾਵ ਕਿਸੇ ਨੂੰ ਜੀ ਕਰਕੇ ਬੁਲਾਣਾ ਸਤਿਕਾਰ ਦੇਣਾ ਜਿਵੇ ਪਿਤਾ ਜੀ ਮਾਤਾ ਜੀ ਗੁਰੂ ਜੀ ਇਹ ਇਕ ਸਤਿਕਾਰਕ ਸਬਦ ਭੀ ਹੈ ਜੋ ਸਾਡੀ ਨਿਤ ਦੀ ਬੋਲੀ ਵਿਚ ਵਰਤਨ ਲਈ ਆਉਦਾਂ ਹੈ। ਬਾਣੀ ਵਿਚ ਇਸ ਰੂਪ ਵਿਚ ਕਈ ਥਾਂ ਆਇਆ ਹੈ। ਸਿਰੀ ਰਾਗ ਦਾ ਇਕ ਸਬਦ ਪੜੋ ਜੀ:

ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ॥ ਅੰਗ 50॥ਸ੍ਰਿੀ
ਭਾਵ ਹੇ ਕਾਂਇਆਂ ਜਿਤਨਾ ਚਿਰ ਤੇਰੇ ਵਿਚ ਆਤਮਾਂ ਰਹਿੰਦੀ ਹੈ ਸਾਰੇ ਤੈਨੂੰ ਜੀ ਜੀ ਆਕਦੇ ਹਨ।

ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ॥
ਜਿਨ੍ਹਾਂ ਦੇ ਪੱਲੇ ਨਾਮ ਧੰਨ ਹੈ ਉਹਨਾਂ ਨੁੰ ਹਰ ਕੋਈ ਮਾਨ ਸਤਿਕਾਰ, ਆਦਰ ਦੇਦਾਂ ਹੈ, ਜਮ ਉਹਨਾਂ ਦਾ ਭੀ ਲੇਖਾ ਨਹੀਂ ਪੁਛਦਾ ।

ਜਿਉ-ਨੰ 3-ਇਹ ਰੂਪ ਜੋ ਆਪ ਜੀ ਵੇਖ ਰਹੇ ਹੋ ਇਹ ਭੀ ੳਪੁਰਲੇ ਹੀ ਦੋਵਾਂ ਰੂਪਾਂ ਵਾਲਾ ਹੈ। ਜਿਨ੍ਹਾਂ ਦਾ ਅਰਥ ਜਿੰਦ ਆਤਮਾ ਅਤੇ ਜੀ ਕੀਤਾ ਗਿਆ ਹੈ। ਇਥੇ ਇਸਦਾ ਰੁੂਪ ਤਾਂ ਭਾਂਵੇ ਉਹੋ ਹੀ ਹੈ, ਪਰ ਅਰਥ ਬਦਲ ਗਿਆ ਹੈ। ਏਥੇ ਅਰਥ ਜਿਵੇਂ ਲਗੇਗਾ। ਇਸ ਸਬੰਧੀ ਕੁਝ ਪੰਕਤੀਆਂ ਹਾਜ਼ਰ ਹਨ।

(1) ਜਿਉ ਉਦਿਆਨ ਕੁਸਮ ਪਰਫਲਿੁਤ ਕਿਨਹਿ ਨ ਘ੍ਰਾੳ ਲਇਓ॥ਅੰਗ 336॥
(2) ਜਿਉ ਅੰਧਿਆਰੈ ਦੀਪਕ ਪਰਗਾਸਾ॥ ਭਰਤਾ ਚਿਤਵਤ ਪੂਰਨ ਆਸਾ॥100॥
(3) ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ, ਮਾਯਾ ਇਹੁ ਬਿਉਹਾਰ॥335॥
(4) ਜਿਉ ਮੰਦਰੁ ਕਉ ਥਾਮੈ ਥੰਮਨੁ॥

ਇਥੇ ਸਾਰੇ; ਜਿਉ; ਸ਼ਬਦ ਜਿਵੇਂਦੇ ਅਰਥ ਵਾਲੇ ਹੀ ਆਏ ਹਨ। ਆਉ ਹੋਰ ਰੂਪ ਭੀ ਦੇਖੀਏ ਜੀ।
ਜੀਅ - ਜੀਵਾਂ ਵਾਸਤੇ ਜਿਸਨੂੰ ਜੀਵ ਜੰਤ ਕਹਿਆ ਜਾਦਾ ਹੈ।

(ੳ) ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀਸਚੁ ਸਾਖੀ॥621॥ਸੋ;ਮ;5॥
(ਅ) ਜੀਅ ਜੰਤਪ੍ਰਭਿ ਸਗਲ ਉਧਾਰੇ ਦਰਸਨੁ ਦੇਖਣਹਾਰੇ॥618 ਸੋ;ਮ;5॥
(ੲ) ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ॥ਸੋ; ਮ;5 639॥
(ਸ) ਜੀਅ ਜੰਤ ਜਿਨਹਿ ਪ੍ਰਤਿਪਾਲੇ॥ਰਾਗ ਧਨਾਸਰੀ ਮ; 3 664॥

ਜੀ - ਇਸ ਜੀ ਦਾ ਅਰਥ ਜੀਅ ਜੰਤ ਭੀ ਹੈ ਅਤੇ ਅਦਬ ਸਤਿਕਾਰ ਵਾਲਾ “ਜੀ” ਭੀ ਹੈ।

ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ॥ ਭ: ਨਾਮ ਦੇਵ ਜੀ॥485 ਅੰਗ॥
ਤੂ ਕੁਨ ਰੇ॥ ਮੈ ਜੀ ਨਾਮਾ॥ ਭਗਤ ਨਾਮ ਦੇਵ ਜੀ। ਜੀ ;ਸਬਦ ਸਬੋਧਨ ਵਾਚਕ, ਹੇ ਬੀਠਲ ਮੈ ਨਾਮਦੇਵ ਬੋਲ ਰਿਹਾਂ ਹਾਂ ਜੀ।
ਬਰਸ ਮੇਘ ਜੀ ਤਿਲੁ ਬਿਲਮੁ ਨ ਲਾਉ
ਸੰਬੋਧਨ ਵਾਚਕ – ਹੇ ਬਦਲ ਰੂਪ ਸਤਿਗੁਰੂ ਜੀ ਮੇਰੇ ਹਿਰਦੇ ਵਿਚ ਵੱਸਣ ਵਾਸਤੇ ਇਕ ਤਿਲ ਜਿਨੀ ਦੇਰੀ ਨਾ ਕਰੋ ਜੀ ਵੱਸ ਪਵੋ ਜੀ॥

ਆਪ ਜੀ ਨੇ ਇਹ ਵੇਖਿਆ ਕਿ ਸ਼ਬਦ ਸਰੂਪ ਤਾਂ ਇਕੋ ਜਿਹਾ ਭੀ ਹੋਵੇ ਤਾਂ ਉਚਾਰਨ ਤੇ ਅਰਥ ਬਦਲ ਜਾਵੇਗਾ ਜੀ। ਬਾਣੀ ਨੂੰ ਬਹੁਤ ਧਿਆਨ ਨਾਲ ਸਮਝ ਕੇ ਪੜਨਾ ਚਾਹੀਦਾ ਹੈ ਜੀ।

ਗੁਰੂ ਮੇਹਰ ਕਰੇ ਜੀ।


<< ਸ. ਦਲੇਰ ਸਿੰਘ ਜੋਸ਼ ਜੀ ਦੇ ਹੋਰ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ। >>


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top