Share on Facebook

Main News Page

ਟਿੱਪਣੀ:

ਅਸੀਂ ਆਪਣੇ ਵੱਲੋ ਮਿਡਲੈਂਡ (ਯੂ.ਕੇ) ਦੀ ਇਸ ''ਗੁੰਡਾ ਬਿਰਗੇਡ'' ਨੂੰ ਸੁਝਾਅ ਦੇਣਾ ਚਾਹੁੰਦੇ ਹਾਂ, ਕਿ ਤਾਲਿਬਾਨੀ ਨੀਤੀ ਨੂੰ ਛੱਡ ਕੇ, ਗੁਰੂ ਦੇ ਨਿਮਾਣੇ ਸਿੱਖਾਂ ਵਾਂਗੂੰ ਰਹਿਣਾ ਸਿਖ ਲਵੋ ਅਤੇ ਚਰਿੱਤਰਹੀਣ ਅਖੌਤੀ ਪ੍ਰਚਾਰਕਾਂ ਦੀ ਪਿੱਠ ਥਾਪਣੀ ਅਤੇ ਨਾਲ ਹੀ ਤੱਤ ਦੀ ਗੱਲ ਕਰਨ ਵਾਲੇ ਸਿਧਾਂਤਿਕ ਪ੍ਰਚਾਰਕਾਂ ਨਾਲ ਪੰਗੇ ਲੈਣੇ ਛੱਡ ਦਿਉ। ਨਹੀਂ ਤਾਂ ਗੁਰੂ ਦੇ ਸਿੱਖ ਹੋਣ ਦੇ ਨਾਤੇ ਜਿਹੜਾ ਇਲਾਜ ਤੁਹਾਡੇ ਵਰਗੇ ਭੂਤਰੇ ਲੋਕਾਂ ਦਾ ਪੰਜਵੀ ਪਾਤਸ਼ਾਹੀ ਤੋਂ ਬਾਅਦ ਸ਼ੁਰੂ ਹੁੰਦਾ ਹੈ, ਸਾਨੂੰ ਉਹ ਭੀ ਕਰਨਾ ਆਉਂਦਾ ਹੈ।

ਇਸ ਲਈ ਉਪਰਲੀ ਨੀਤੀ ਨਾਲ ਖਾਲਿਸਤਾਨ ਦੇ ਨਾਅਰੇ ਲਾ ਕੇ ਚੁੱਪ ਚੁਪੀਤੇ ਆਪਣੀਆਂ ਰੋਟੀਆਂ ਸੇਕੋ।

ਟਾਈਗਰ ਜਥਾ


ਹੋਰ ਪੜ੍ਹੋ

ਇੱਕ ਉਲਝਣ ਹੱਲ ਕਰੋ
- ਟਾਈਗਰ ਜਥਾ ਯੂਕੇ

18 Feb 2013: ਪਿਛੇ ਜਿਹੇ ਟਾਈਗਰ ਜਥੇ ਵੱਲੋ ਇੱਕ ਵੀਡਿਉ ਕਲਿਪ ਜਨਤਕ ਕੀਤਾ ਗਿਆ ਸੀ, ਜਿਸ ਵਿਚ ਦਲਜੀਤ ਸਿੰਘ ਨਿਰਮਲਾ ਆਪਣੇ ਘਰ ਵਿਚ ਹਵਨ ਕਰਵਾਉਂਦਾ ਪਾਇਆ ਗਿਆ ਸੀ, ਅਤੇ ਉਸ ਵਿਚ ਦਮਦਮੀ ਟਕਸਾਲ ਦੇ ਅਖੌਤੀ ਪ੍ਰਚਾਰਕ ਬਲਬੀਰ ਸਿੰਘ ਟਕਸਾਲੀ, ਅਖੌਤੀ ਸੰਤ ਅਵਤਾਰ ਸਿੰਘ ਬਧਨੀ ਕਲਾਂ ਅਤੇ ਹਰੀ ਸਿਓਂ ਰੰਧਾਵਾ ਸਮੇਤ ਹੋਰ ਬਹੁਤ ਮਿਡਲੈੰਡ ਦੇ ਬਹੁਤ ਅਖੌਤੀ ਸਿੱਖ ਹਵਨ ਦੇ ਧੂਏਂ ਨਾਲ ਆਪਣੀਆਂ ਨਾਸ੍ਹਾਂ ਪਵਿੱਤਰ ਕਰਨ ਲਈ ਪਹੁੰਚੇ ਸਨ।

ਇਸ ਵੀਡਿਉ ਕਲਿਪ ਦੇ ਜਨਤਕ ਹੋਣ ਤੋ ਬਾਅਦ ਇਹ ਗੱਲ ਪ੍ਰਚੱਲਤ ਕਰ ਦਿੱਤੀ ਗਈ ਸੀ, ਕਿ ਦਲਜੀਤ ਸਿੰਘ ਨਿਰਮਲਾ ਆਰ ਐੱਸ ਐੱਸ ਦਾ ਖਾਸ ਬੰਦਾ ਹੈ।

ਚੱਲੋ! ਟਾਈਗਰ ਜਥਾ ਕਿਸੇ ਦੀ ਗਰੰਟੀ ਨਹੀਂ ਦੇ ਰਿਹਾ ਕਿ ਦਲਜੀਤ ਨਿਰਮਲਾ ਏਜੰਸੀਆਂ ਬੰਦਾ ਹੈ, ਜਾਂ ਨਹੀਂ?

ਪਰ ਸੋਚਣ ਵਾਲੀ ਇਹ ਹੈ ਕਿ ਜੇ ਨਿਰਮਲਾ ਆਰ.ਐੱਸ.ਐੱਸ ਦਾ ਬੰਦਾ ਹੈ ਤਾਂ ਨਾਲ ਬੈਠੇ ਅਖੌਤੀ ਸਾਧ ਲਾਣੇ ਬਾਰੇ ਕਿ ਖਿਆਲ ਹੈ?

ਪਰ ਇਸ ਤੋਂ ਵੀ ਵੱਡੀ ਉਲਝਣ ਉਦੋਂ ਪੈਦਾ ਹੁੰਦੀ ਹੈ, ਕਿ ਜਦੋ ਬਾਬਾ ਠਾਕੁਰ ਸਿੰਘ ਨਾਲ ਨਿਰਮਲੇ ਦੇ ਘਰ ਵਿਚ ਹਵਨ ਕਰਨ ਵਾਲੇ ਪੰਡਿਤ ਦੀ ਤਸਵੀਰ ਸਾਡੇ ਤੱਕ ਪਹੁੰਚੀ।

ਮੈਂ ਆਪਣੇ ਟਕਸਾਲੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇਹ ਉਲਝਣ ਜਰੂਰ ਹੱਲ ਕਰੋ, ਕਿ ਜੇ ਨਿਰਮਲਾ ਘਰ ਵਿਚ ਹਵਨ ਕਰਵਾਉਂਦਾ ਹੈ, ਤਾਂ ਏਜੰਸੀ ਦਾ ਬੰਦਾ ਹੈ, ਤੇ ਜਿਸ ਪੰਡਿਤ ਰਾਹੀਂ ਹਵਨ ਕਰਵਾਇਆ ਜਾ ਰਿਹਾ ਹੈ, ਉਹ ਬਾਬਾ ਠਾਕੁਰ ਸਿੰਘ ਲਾਗੇ ਕੀ ਕਰ ਰਿਹਾ ਹੈ?

ਟਕਸਾਲੀ ਬਲਬੀਰ ਸਿੰਘ ਅਤੇ ਟਿਵੀਡੇਲ ਟਕਸਾਲੀ ਗਰੁੱਪ ਦੇ ਗੁੱਝੇ ਭੇਦ
ਦਲਜੀਤ ਸਿੰਘ ਨਿਰਮਲਾ ਦੀ ਜੁਬਾਨੀ ਸੁਣੋ
ਯਾਦ ਰਹੇ ਕਿ ਇਹ ਉਹੋ ਹੀ ਮੂਰਖ ਜਮਾਤ ਹੈ, ਜਿੰਨ੍ਹਾਂ ਨੇ ਪਿਛੇ ਜਿਹੇ ਅਖੌਤੀ ਦਸਮ ਗ੍ਰੰਥ ਦਾ ਲਾਈਵ ਪਾਠ ਸਿੱਖ ਚੈਨਲ ਤੋ ਦਿਖਾਉਣ ਦੀ ਨਾ-ਕਾਮਯਾਬ ਕੋਸਿਸ਼ ਕੀਤੀ ਸੀ।

 

 

ਤਸਵੀਰਾਂ ਦੀ ਜ਼ੁਬਾਨੀ

 

ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top