Share on Facebook

Main News Page

ਸਿੱਖਾਂ ਨੂੰ ਮੀਡੀਏ ਵਿੱਚ ਸਰਦਾਰੀ ਕਾਇਮ ਕਰਨ ਦੀ ਲੋੜ
- ਪ੍ਰਿੰ. ਪਰਵਿੰਦਰ ਸਿੰਘ ਖ਼ਾਲਸਾ

ਅੱਜ ਦੇ ਯੁੱਗ ਵਿੱਚ ਇਲੈਕਟ੍ਰੋਨਿਕ ਅਤੇ ਪ੍ਰਿੰਟ ਪ੍ਰਚਾਰ ਅਤੇ ਸੰਚਾਰ ਸਾਧਨ ਦਾ ਮਨੁੱਖੀ ਜੀਵਨ ਤੇ ਬਹੁਤ ਜਿਆਦਾ ਪ੍ਰਭਾਵ ਹੈ। ਪ੍ਰਿੰਟ ਮੀਡੀਏ ਦਾ ਮਤਲਬ ਲਿਖਤ ਰੂਪ ’ਚ ਉਸ ਛੱਪਣ ਵਾਲੀ ਸਮੱਗਰੀ ਤੋਂ ਹੈ ਜੋ ਰਸਾਲੇ, ਅਖ਼ਬਾਰਾਂ ਤੇ ਪੁਸਤਕਾਂ ਆਦਿ ਰਾਹੀਂ ਸਾਡੇ ਕੋਲ ਪਹੁੰਚੀ ਹੈ। ਇਸੇ ਤਰ੍ਹਾਂ ਇਲੈਕਟ੍ਰੋਨਿਕ ਮੀਡੀਏ ਤੋਂ ਭਾਵ ਹੈ ਕਿ ਜੋ ਕੁਝ ਸਾਡੇ ਕੋਲ ਟੈਲੀਵੀਜ਼ਨ ਜਾਂ ਇਨਟਰਨੈਟ ਆਦਿ ਸੰਚਾਰ ਸਾਧਨਾਂ ਸਾਡੇ ਕੋਲ ਪਹੁੰਚਦਾ ਹੈ। ਸਾਰੀ ਦੁਨੀਆ ਵਿੱਚ ਇਹ ਦੋ ਹੀ ਪ੍ਰਚਾਰ ਅਤੇ ਸੰਚਾਰ ਸਾਧਨ ਕਿਸੇ ਵੀ ਕੌਮ ਜਾਂ ਧਰਮ ਦੇ ਅੱਖ ਅਤੇ ਕੰਨ ਦਾ ਰੌਲ ਅਦਾ ਕਰਦੇ ਹਨ। ਜਿਵੇਂ ਅੱਖਾਂ ਤੇ ਕੰਨਾਂ ਵਿਹੁਣੇ ਮਨੁੱਖੀ ਸਰੀਰ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਇਸੇ ਤਰ੍ਹਾਂ ਹੀ ਕਿਸੇ ਕੌਮ ਜਾਂ ਧਰਮ ਦੇ ਵਿਕਾਸ ਲਈ ਇਹ ਪ੍ਰਚਾਰ ਅਤੇ ਸੰਚਾਰ ਸਾਧਨ ਅੱਖਾਂ ਅਤੇ ਕੰਨ ਦਾ ਕੰਮ ਕਰਦੇ ਹਨ। ਸਾਰੀਆਂ ਕੌਮਾਂ ਅਤੇ ਧਰਮਾਂ ਲਈ ਇਨ੍ਹਾਂ ਬਿਨ੍ਹਾਂ ਵਿਕਾਸ ਕਰਨਾ ਔਖਾ ਹੈ। ਮਨੁੱਖ ਦੀ ਜਿੰਦਗੀ ਮੀਡੀਏ ਦੀ ਗੁਲਾਮ ਹੋ ਕੇ ਰਹਿ ਗਈ ਹੈ। ਅੱਜ ਪ੍ਰਚਾਰ ਸਾਧਨਾਂ ਦੀ ਵਰਤੋਂ ਨਾਲ ਦੂਜੇ ਲੋਕ ਆਪਣੇ ਮਿਥਹਾਸ ਸਿੱਖ ਕਹਾਣੀਆਂ ਰਾਹੀਂ ਕੱਚ ਨੂੰ ਸੱਚ ਸਿੱਧ ਕਰ ਰਹੇ ਹਨ। ਪਰ ਸਿੱਖ ਕੌਮ ਸੱਚ ਨੂੰ ਸੱਚ ਵੀ ਪ੍ਰਗਟ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਈ। ਕਿਉਂਕਿ ਪ੍ਰਚਾਰ ਸਾਧਨਾਂ ਦੀ ਵਰਤੋਂ ਨਾਲ ਮਨੁੱਖ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾ ਸਕਣ ਦੀ ਯੋਗਤਾ ਰੱਖਦਾ ਹੈ।

ਅੱਜ ਗੁਰੂਆਂ ਦੀ ਧਰਤੀ ’ਪੰਜਾਬ’ ਵਿੱਚ ਵਸਣ ਵਾਲੇ ਬਹੁਤੇ ਸਿੱਖ ਨਸ਼ੇ ਤੇ ਪਤਿਤਪੁਣੇ ਵਿੱਚ ਬੁਰੀ ਤਰ੍ਹਾਂ ਗਲਤਾਨ ਹਨ। ਜਿਸਦਾ ਇੱਕ ਮੂਲ ਕਾਰਣ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਏ ਵਿੱਚ ਸਿੱਖਾਂ ਦਾ ਪਛੜ ਜਾਣਾ ਵੀ ਹੈ। ਕਿਉਂਕਿ ਅਸੀਂ ਆਪਣੇ ਮਹਾਨ ਅਮੀਰ ਵਿਰਸੇ ਨੂੰ ਸਹੀ ਤਰੀਕੇ ਨਾਲ ਪ੍ਰਚਾਰਨ ਵਿੱਚ ਕਾਮਯਾਬ ਨਹੀਂ ਹੋਏ। ਇਹ ਕਿੰਨੇ ਦੁੱਖ ਵਾਲੀ ਗੱਲ ਹੈ ਕਿ ਸਿੱਖਾਂ ਦੀਆਂ ਪ੍ਰਮੁੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਜਿਨ੍ਹਾਂ ਦਾ ਸਲਾਨਾ ਬਜਟ ਕਈ ਅਰਬਾਂ ਵਿੱਚ ਹੋਣ ਦੇ ਬਾਵਜੂਦ ਸਿੱਖਾਂ ਨੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਏ ਦੀ ਦੌੜ ਵਿੱਚ ਕੁੱਦਣ ਦੀ ਹਾਲਾ ਕੋਸ਼ਿਸ਼ ਵੀ ਨਹੀਂ ਕੀਤੀ। ਭਾਵੇਂ ਨਿੱਜੀ ਤੌਰ 'ਤੇ ਕੁਝ ਕੁ ਪੰਥਕ ਦਰਦੀਆਂ ਨੇ ਕੋਸ਼ਿਸ਼ ਕੀਤੀ ਹੈ। ਪਰ ਸਮੁੱਚੇ ਤੌਰ ਤੇ ਪੰਥਕ ਨੁਮਾਇੰਦਗੀ ਜਥੇਬੰਦੀਆਂ ਨੇ ਆਪਣੀ ਜਿੰਮੇਵਾਰੀ ਹਾਲਾਂ ਤੱਕ ਨਹੀਂ ਨਿਭਾਈ।

ਅਸੀਂ ਸਮਝਦੇ ਹਾਂ ਕਿ ਸਿੱਖਾਂ ਦਾ ਨਿਰੋਲ ਆਪਣਾ ਪ੍ਰਿੰਟ ਤੇ ਇਲੈਕਟ੍ਰੋਨਿਕ ਪ੍ਰਚਾਰ ਅਤੇ ਸੰਚਾਰ ਸਾਧਨ ਨਾ ਹੋਣ ਦਾ ਇੱਕ ਕਾਰਣ ਨਿੱਜੀ ਵਪਾਰਕ ਮੀਡੀਏ ਨਾਲ ਸਬੰਧਤ ਲੋਕ ਵੀ ਜਿੰਮੇਵਾਰ ਹਨ ਕਿਉਂਕਿ ਉਹ ਸਿੱਖਾਂ ’ਚ ਇਹ ਭੁੱਲੇਖਾ ਪਾ ਰਹੇ ਹਨ, ਕਿ ਉਨ੍ਹਾਂ ਦੁਆਰਾ ਚੱਲਦੇ ਆਪਣੇ ਨਿੱਜੀ ਵਪਾਰਕ ਕਾਰੋਬਾਰ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਏ ਸਿੱਖਾਂ (ਪੰਥ) ਦੇ ਹੀ ਹਨ। ਇਹ ਭਰਮ-ਭੁਲੇਖੇ ਵਿੱਚੋਂ ਸਿੱਖਾਂ ਨੇ ਹਾਲਾਂ ਤੱਕ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ।

ਇਹ ਇੱਕ ਸੱਚ ਹੈ ਕਿ ਮੌਜੂਦਾ ਸਮੇਂ ਸਿੱਖਾਂ ਤੇ ਛਾਇਆ ਹੋਇਆ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦੇ ਸੰਸਥਾਪਕ ਅਸਲ ਵਿੱਚ ਸਿੱਖ ਰਹਿਤ ਮਰਿਯਾਦਾ ਦੇ ਧਾਰਨੀ ਨਹੀਂ ਹਨ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਸ਼ ਕੀਤੀ ਖੰਡੇ ਦੀ ਪਹੁਲ ਵਿੱਚ ਵਿਸ਼ਵਾਸ਼ ਨਹੀਂ ਰੱਖਦੇ ਐਨ ਉਲਟ ਸਾਰਾ ਸਿੱਖ ਪੰਥ ਇਨ੍ਹਾਂ ਤੋਂ ਸੋਧ ਲੈਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ। ਇਹ ਨਕਲੀ ਪੰਥਕ ਮੀਡੀਆਂ ਗੁਰਬਾਣੀ ਇਤਿਹਾਸ ਤੇ ਰਹਿਤ ਮਰਿਯਾਦਾ ਸੰਬਧੀ ਕਿੰਤੂ ਪ੍ਰੰਤੂ ਖੜ੍ਹਿਆਂ ਕਰਕੇ ਸਿੱਖਾਂ ਵਿੱਚ ਨਿੱਤ ਨਵੇਂ ਫੁੱਟ ਦੇ ਬੀਜ ਬੀਜਣ ਤੋਂ ਬਾਜ ਨਹੀਂ ਆ ਰਿਹਾ ? ਜਿਸ ਕਰਕੇ ਇਨਾਂ 'ਚ ਪੰਥਕ ਹੋਣ ਦਾ ਖਿਤਾਬ ਦੇਣਾ ਸਾਡਾ ਤੇ ਸਾਡੇ ਆਗੂਆਂ ਦੀ ਵੱਡੀ ਅਣਗਹਿਲੀ ਹੈ। ਕਿੰਨੀ ਹੈਰਾਨਕੁੰਨ ਗੱਲ ਹੈ ਕਿ ਇੱਹ ਲੋਕ ਪ੍ਰਚਾਰ ਸਦਕਾ ਆਪਣੀ ਪਛਾਣ ਸਿੱਖ ਮੀਡੀਆ ਹੋਣ ਦੀ ਬਣਾ ਕੇ ਅਰਬਾਂ ਕਰੋੜਾਂ ਰੁਪਇਆ ਕਮਾ ਰਹੇ ਹਨ। ਇਸ ਤੋਂ ਹੋਰ ਵੀ ਦੂਜੀ ਹੈਰਾਨੀਕੁੰਨ ਗੱਲ ਇਹ ਹੈ ਕਿ ਸਾਡੇ ਮੌਜੂਦਾ ਧਾਰਮਿਕ ਤੇ ਰਾਜਨੀਤਕ ਆਗੂਆਂ ਦੀ ਸੋਚ ਵੀ ਇਨ੍ਹਾਂ ਲੋਕਾਂ ਦੇ ਗਹਿਣੇ ਪਈ ਹੋਈ ਹੈ। ਇਹ ਸਿੱਖਾਂ ਤੇ ਸਿੱਖ ਆਗੂਆਂ 'ਚ ਬਿਬੇਕ ਬੁੱਧੀ ਦੁਆਰਾ ਸੋਚਣ ਦੀ ਵਿਹਲ ਹੀ ਨਹੀਂ ਦਿੰਦਾ। ਸਾ’ ਦੋ ਵੱਡੇ ਕੰਮ (¡) ਸਿੱਖ ਅਖ਼ਬਾਰ ਤੇ (।) ਸਿੱਖ ਟੀ. ਵੀ. ਚੈਨਲ ਪਹਿਲ ਦੇ ਅਧਾਰ ਤੇ ਕਰਨੇ ਹੋਣਗੇ।

ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਹੋਰ ਪ੍ਰਬੰਧਕ ਕਮੇਟੀਆਂ ਤੇ ਦੁਨੀਆ ਭਰ ਦੀਆਂ ਪੰਥਕ ਜਥੇਬੰਦੀਆਂ  ਅਪੀਲ ਕਰਦੇ ਹਾਂ ਕਿ ਗੁਰਪੁਰਬਾਂ ਅਤੇ ਸ਼ਤਾਬਦੀਆਂ ਮੌਕੇ ਵੱਡੇ ਇਕੱਠ ਕਰਾਉਣ ਤੱਕ ਹੀ ਸੀਮਤ ਨਾ ਰਹੀਏ। ਅਸੀਂ ਲੰਮੇ ਸਮੇਂ ਤੋਂ ਇਸ ਭੁਲੇਖੇ ਵਿੱਚ ਹਾਂ ਕਿ ਵੱਡੇ-ਵੱਡੇ ਇਕੱਠ ਕਰਨ ਵਿੱਚ ਕਾਮਯਾਬ ਹੋ ਜਾਣਾ ਸ਼ਤਾਬਦੀਆਂ, ਗੁਰਪੁਰਬ ਤੇ ਦਿਹਾੜੇ ਮਨਾਉਣਾ ਹੀ ਹੈ, ਅਸੀਂ ਇਸ ਵਰ੍ਹੇ ਇਸ ਭਰਮ ਭੁਲੇਖੇ ਵਿੱਚੋਂ ਆਪਣੇ ਮਨਾਂ 'ਚ ਕੱਢਣਾ ਹੈ। ਨਾਲ ਹੀ ਚੱਲ ਰਹੀ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਏ ਦੀ ਆਪਸੀ ਨਿੱਜੀ ਲੜਾਈ ਤੋਂ ਸਿੱਖਾਂ ਨੂੰ ਕਿਨਾਰਾਕਸ਼ੀ ਕਰਨੀ ਪਵੇਗੀ। ਅਖ਼ਬਾਰਾਂ-ਚੈਨਲ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਜਿਵੇਂ ਮਰਜੀ ਲੜੀ ਜਾਣ ਸਾਰੇ ਅਖ਼ਬਾਰਾਂ ਦੀ ਆਪਸੀ ਲੜਾਈ ਵਿਚੋਂ ਅਲੱਗ-ਥਲੱਗ ਹੋ ਕੇ ਆਪਣੀ ਸਮਾਂ ਅਤੇ ਸ਼ਕਤੀ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਇਹ ਠੀਕ ਹੈ ਕਿ ਮੌਜੂਦਾ ਸਮੇਂ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਏ ਵਾਲੇ ਲੋਕ ਕਿਸੇ ਇੱਕ ਸਿਆਸੀ ਧੜ੍ਹੇ ਦੀਆਂ ਨਿੱਜੀ ਜਰੂਰਤਾਂ ਦੀ ਪੂਰਤੀ ਲਈ ਮਦਦਗਾਰ ਸਿੱਧ ਹੋ ਸਕਦੇ ਹਨ। ਪਰ ਕਿਸੇ ਇੱਕ ਸਿਆਸੀ ਧੜ੍ਹੇ ਦੀਆਂ ਜ਼ਰੂਰਤਾਂ ਕਦੇ ਵੀ ਪੰਥਕ ਹਿੱਤਾਂ ਲਈ ਲਾਹੇਵੰਦ ਸਿੱਧ ਨਹੀਂ ਹੋਈਆਂ। ਇਹ ਵੀ ਸੱਚ ਹੈ ਕਿ ਧਰਮ ਵਿਹੁਣੇ ਧਾਰਮਿਕ ਅਤੇ ਰਾਜਸੀ ਧੜਿਆ ਦੀ ਸੋਚ ਖੁਦੀ ਪ੍ਰਸਤ ਹੁੰਦੀ ਹੈ।

ਅਸੀਂ ਇਮਾਨਦਾਰੀ ਨਾਲ ਬਿਲਕੁਲ ਨਿਰਪੱਖ ਤੌਰ ’ਤੇ ਦੁਨੀਆ ਭਰ ਦੀਆਂ ਸਮੂੰਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਿਆਸਤਦਾਨਾਂ ’ਤੇ ਨਿਮਰਤਾ ਪੂਰਵਕ ਬੇਨਤੀ ਕਰਦੇ ਹਾਂ ਕਿ ਉਹ ਪ੍ਰਾਈਵੇਟ ਨਿੱਜੀ ਵਪਾਰਕ ਅਦਾਰਿਆਂ ਵੱਲੋਂ ਚਲਾਏ ਜਾ ਰਹੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਏ ’ਚ ਪੰਥਕ ਹੋਣ ਦਾ ਝੂਠਾ ਨਕਾਬ ਨਾ ਪਾਉਣ। ਉਨ੍ਹਾਂ ਦੀ ਆਪਸੀ ਰੰਜਿਸ਼, ਨਿੱਜੀ ਸਾੜਿਆ ਤੋਂ ਉ¤ਪਰ ਉਠਦਿਆਂ ਤੁਰੰਤ ਸਿੱਖ ਅਖ਼ਬਾਰ ਅਤੇ ਸਿੱਖ ਟੀ. ਵੀ. ਚੈਨਲ ਸ਼ੁਰੂ ਕਰਨ ਲਈ ਕੁਝ ਕਰਨਾ ਚਾਹੀਦਾ ਹੈ। ਸਾਰੇ ਸਮੂਹ ਸਿੱਖਾਂ ’ਚ ਇਸ ਮਹਾਨ ਕਾਰਜ ਦੀ ਪੂਰਤੀ ਲਈ ਕਰੜੀ ਮਿਹਨਤ ਕਰਨੀ ਪਵੇਗੀ, ਵਿਲਾਸੀ ਜਿੰਦਗੀ ਤੇ ਨਿੱਜੀ ਸੁੱਖ ਤਿਆਗਣੇ ਪੈਣੇ ਹਨ। ਸਭ ਤੋਂ ਵੱਡੀ ਗੱਲ ਸਵਾਰਥ ਤੇ ਧੜ੍ਹਿਆਂ ਦੀ ਦਲਦਲ ਤੋਂ ਉਪਰ ਉਠਣਾ ਪਵੇਗਾ। ਇਸ ਲਈ ਫੌਰੀ ਤੌਰ 'ਤੇ ਨਿੱਜੀ ਸਾੜਿਆਂ ਤੇ ਈਰਖਾ ਤੋਂ ਖਹਿੜਾ ਛੁਡਾਉਣ ਲਈ ਗੁਰੂ 'ਚ ਸਮਰਪਿਤ ਹੋਈਏ।

ਇਕ ਖਾਸ ਅਪੀਲ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਦੇਸ਼ ਤੋਂ ਬਾਹਰ ਹੋਰ ਦੁਨੀਆ ਦੇ ਕੋਨੇ-ਕੋਨੇ ਵਿੱਚ ਜਿਥੇ ਵੀ ਸਿੱਖ ਬੈਠੇ ਹਨ ਉਨ੍ਹਾਂ ਨੂੰ ਹੈ ਕਿ ਤੁਸੀਂ ਸਿੱਖ ਅਖ਼ਬਾਰ ਅਤੇ ਸਿੱਖ ਟੀ. ਵੀ. ਚੈਨਲ ਲਈ ਆਪਣਾ ਇੱਕ ਵਖਰਾ ਫੰਡ ਕਾਇਮ ਕਰੋ। ਨਵੇਂ ਸੰਮਤ, ਵਰ੍ਹੇ ਅਰੰਭ ਮਹਾਨ ਪੰਥ ਸੇਵਾ ਹੋਵੇਗੀ।

ਦੂਜੀ ਖਾਸ ਅਪੀਲ ਕੌਮ ਦੇ ਜਥੇਦਾਰਾਂ 'ਚ ਹੈ ਕਿ ਰਾਜਸੀ ਗੁਲਾਮੀ ਤੋਂ ਛੁਟਕਾਰਾਂ ਪਾਕੇ, ਕੌਮ ਦੇ ਭਵਿੱਖ ਲਈ ਚੰਗੇ ਉਸਾਰੂ ਯਤਨ ਆਰੰਭ ਕਰਨ। ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਏ ਨਾਲ ਸਬੰਧਤ ਛਪਦੀਆਂ ਅਖ਼ਬਾਰਾਂ ਤੇ ਚਲਦੇ ਚੈਨਲਾਂ ਦੀ ਆਪਸੀ ਖਹਿਬਾਜ਼ੀ ਵਿੱਚ ਕਿਸੇ ਦੀ ਧਿਰ ਬਣਕੇ ਸਿੱਖ ਕੌਮ 'ਚ ਹੋਰ ਔਖੇ ਇਮਤਿਹਾਨਾਂ ਤੇ ਦੁਬਿਧਾਵਾਂ ਵਿੱਚ ਨਾ ਪੈਣ ਦਿਓ। ਕੌਮ ਵਿੱਚ ਵੰਡੀਆਂ ਪਾਉਣ ਦੇ ਅਜਿਹੇ ਯਤਨ ਸਿੱਖਾਂ ਲਈ ਨੁਕਸਾਨ ਦਾ ਕਾਰਣ ਬਣ ਸਕਦੇ ਹਨ।


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top