Share on Facebook

Main News Page

ਦੇਖੋ ਲਾਲ ਕਿਸ਼ਨ ਅਡਵਾਨੀ ਦੀ ਸਿੱਖਾਂ ਪ੍ਰਤੀ ਸੋਚ
-: ਦਲਜੀਤ ਸਿੰਘ ਇੰਡਿਆਨਾ

ਬੀ.ਜੇ.ਪੀ ਨੇ ਬਾਦਲਕਿਆਂ ਨੂੰ ਮੋਹਰਾ ਬਣਾ ਕਿ ਫਿਰ ਅਨਭੋਲ ਸਿੱਖਾਂ ਨੂੰ ਸੀਲ ਗਊ ਵਾਗ ਚੋ ਕੇ ਵੋਟਾਂ ਲੈਣ ਦੀ ਪੂਰੀ ਤਿਆਰੀ ਬਾਹੁਤ ਹੀ ਸ਼ਾਜਸ਼ੀ ਤੇ ਨਾਟਕੀ ਢੰਗ ਨਾਲ ਕਰ ਲਈ ਗਈ ਹੈ, ਕਿਓੁਂਕਿ ਸਿੱਖ ਜਿਨਾਂ ਮਰਜੀ ਕਾਂਗਰਸ ਤੇ ਬੀਜੇਪੀ ਖਿਲਾਫ ਰੌਲਾ ਪਾਈ ਜਾਣ, ਜਦੋਂ ਵੋਟਾਂ ਦਾ ਸਮਾਂ ਆਉਂਦਾ ਹੈ, ਫਿਰ ਅਣਖੀ ਸਿੱਖਾਂ ਨੂੰ ਛੱਡਕੇ, ਬਾਕੀ ਗਓੁ ਦੇ ਜਾਏ, ਸੀਲ ਗਊ ਵਾਗ ਸੀਲ ਹੋ ਕੇ ਖੜ ਜਾਂਦੇ ਹਨ, ਤੇ ਫਿਰ ਜਿਹੜਾ ਮਰਜੀ ਇਨਾਂ ਨੂੰ ਸੀਲ ਗਊ ਵਾਂਗ ਚੋ ਸਕਦਾ ਹੈ, ਜਿਸ ਕਰਕੇ ਮਨੁੱਖਤਾ ਦੇ ਕਾਤਲ ਮੋਦੀ ਨੂੰ ਪਰਧਾਨ ਮੰਤਰੀ ਦੀ ਕੁਰਸੀ ਨਾਲ ਸਨਮਾਨਤ ਕਰ ਦਿੱਤਾ ਹੈ।

ਦਿੱਲੀ ਸਿੱਖ ਕਤਲੇਆਮ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਬਨਾਉਣ ਲਈ, ਸਿੱਖਾਂ ਦੇ ਹੀ ਕਾਤਲ ਭਾਜਪਾ ਦੇ ਆਗੂਆਂ ਕੋਲ ਨੀਂਹ ਪੱਥਰ ਰਖਾਉਣਾ ਵੀ ਇਸੇ ਹੀ ਸ਼ਾਜ਼ਿਸ਼ ਦਾ ਇਕ ਹਿੱਸਾ ਹੈ, ਪੂਰੇ ਹਿੰਦੋਸਤਾਨ ਦੇ ਕੱਟੜ ਹਿੰਦੂ ਮੁਸਲਮਾਨ ਵੀਰਾਂ ਦੇ ਕਾਤਲ ਖੂਨੀ ਨਰਿੰਦਰ ਮੋਦੀ ਨੂੰ ਦਿੱਲੀ ਦੇ ਤਖੱਤ 'ਤੇ ਬੈਠਾ ਦੇਖਣਾ ਚਾਹੁੰਦੇ ਹਨ ਅਤੇ ਸਿੱਖਾਂ ਦਾ ਸ਼ਿਕਾਰ ਖੇਡਣ ਲਈ ਮੋਦੀ ਤੋਂ ਆਸ ਹੀ ਨਹੀਂ, ਪੂਰਾ ਵਿਸ਼ਵਾਸ਼ ਕੀਤਾ ਜਾ ਰਿਹਾ ਹੈ, ਹੁਣ ਹੈਰਾਨੀ ਦੀ ਗੱਲ ਇਹ ਹੈ, ਕਿ ਜਿਸ ਨਰਿੰਦਰ ਮੋਦੀ ਨੇ ਸ਼ਰੇਆਮ 2002 ਵਿੱਚ ਮੁਸਲਮਾਨਾਂ ਨੂੰ ਕੋਹ-ਕੋਹ ਕੇ ਮਾਰਿਆ ਹੋਵੇ, ਤੇ ਉਸੇ ਹੀ ਕਾਤਲ ਮੋਦੀ ਨੂੰ ਪਰਧਾਨ ਮੰਤਰੀ ਦੀ ਕੁਰਸੀ 'ਤੇ ਬਿਠਾਉਣ ਲਈ, ਕੱਟੜ ਹਿੰਦੂ ਚੀਕਾਂ ਮਾਰ ਰਹੇ ਹੋਣ, ਇਹ ਦੇਖੋ ਲਾਲ ਕਿਸ਼ਨ ਅਡਵਾਨੀ ਦੀ ਸਿੱਖਾਂ ਪ੍ਰਤੀ ਸੋਚ ਦੇਖੋ।

ਇਹਨਾਂ ਦਾ ਲੀਡਰ ਚਾਹੇ ਅਡਵਾਨੀ ਹੋਵੇ ਜਾਂ ਮੋਦੀ, ਘੱਟ ਗਿਣਤੀਆਂ ਪ੍ਰਤੀ ਸੋਚ ਇਹਨਾ ਦੀ ਇਕੋ ਜਿਹੀ ਹੈ, ਕਿੁੳਂਕਿ ਇਹਨਾਂ ਦੀ ਮਾਂ ਆਰ.ਐਸ.ਐਸ ਹੈ, ਜਿਹੜੀ ਹਿੰਦੁਸਤਾਨ ਵਿੱਚ ਸਿਰਫ ਤੇ ਸਿਰਫ ਹਿੰਦੂ ਹੀ ਦੇਖਣਾ ਪਸੰਦ ਕਰਦੀ ਹੈ। ਪਹਿਲਾਂ ਕਾਂਗਰਸ ਨੇ ਸਿੱਖਾਂ ਨੂੰ ਮਾਰਿਆ ਸੀ, ਜਿਸ ਵਿੱਚ ਇਹਨਾ ਭਾਜਪਾ ਵਾਲਿਆਂ ਦਾ ਪੂਰਾ ਹੱਥ ਸੀ। ਇਹਨਾ ਦੀ ਇਕ ਲੀਡਰ ਲਕਸ਼ਮੀ ਕਾਂਤਾ ਚਾਵਲਾ ਨੇ ਅੰਮ੍ਰਿਤਸਰ ਵਿਚ ਅਕਾਲ ਤਖ਼ਤ ਢਾਹੁਣ ਵਾਲੇ ਫੌਜੀਆਂ ਦੇ ਰਖੜੀਆਂ ਬੰਨ੍ਹੀਆਂ ਸਨ, ਹੁਣ ਮੋਦੀ ਵਲੋਂ ਗੁਜਰਾਤ ਦੇ ਸਿੱਖਾਂ ਨੂੰ ਉਜਾੜਨ ਦੀ ਪੂਰੀ ਤਿਆਰੀ ਹੈ। ਹੁਣ ਫੈਸਲਾ ਤੁਸੀਂ ਕਰਨਾ ਹੈ।


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top