Share on Facebook

Main News Page

ਅਕਾਲ ਤਖ਼ਤ ਵਲੋਂ ਸੁਣਾਈ ਜਾਂਦੀ ਸਜ਼ਾ ਹੈ ਕਿ ਸੇਵਾ
-: ਦਲਜੀਤ ਸਿੰਘ ਇੰਡਿਆਨਾ

ਅਕਾਲ ਤਖ਼ਤ ਸਾਹਿਬ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਅਤੇ ਹੋਰ ਸੇਵਾਦਾਰਾਂ ਨੇ, ਸ਼ਿਰੋਮਣੀ ਕੇਮਟੀ ਮੈਬਰ ਨਵਤੇਜ ਸਿੰਘ ਕਾਉਣੀ ਨੂੰ ਸਿਰਸੇ ਵਾਲਿਆਂ ਦੇ ਸਮਾਗਮ ਵਿਚ ਹਾਜਰੀ ਭਰਨ ਕਰਕੇ ਅਤੇ ਚਰਨਜੀਤ ਸਿੰਘ ਵਲੋਂ ਗੁਰੂ ਗਰੰਥ ਸਾਹਿਬ ਜੀ ਬੇਅਦਬੀ ਕਰਨ ਕਰਕੇ, ਧਾਰਮਿਕ ਸਜਾ ਸੁਨਾਈ ਅਤੇ ਤਨਖਾਹ ਲਗਾਈ ਹੈ। (ਧਾਰਮਿਕ ਸਜ਼ਾ ਵਿਚ ਨਵਤੇਜ ਸਿੰਘ ਕਾਉਣੀ ਨੂੰ ਨਿਤਨੇਮ ਤੋਂ ਇਲਾਵਾ, ਇੱਕ ਪਾਠ ਜਪੁਜੀ ਸਾਹਿਬ ਦਾ ਕਰਨ, ਹਰ ਰੋਜ਼ ਇਕ ਘੰਟਾ ਗੁਰਬਾਣੀ ਸੁਣਨ ਦੀ ਤਨਖਾਹ ਲਗਾਈ ਹੈ। ਚਰਨਜੀਤ ਸਿੰਘ ਨੂੰ ਦਰਬਾਰ ਸਾਹਿਬ ਵੀ ਜੋੜੇ ਝਾੜਨ, ਇੱਕ ਘੰਟਾ ਬਰਤਨ ਸਾਫ਼ ਕਰਨ ਦੀ, ਨਿਤਨੇਮ ਤੋਂ ਇਲਾਵਾ ਪੰਜ ਜਪੁਜੀ ਸਾਹਿਬ ਦੇ ਪਾਠ ਅਤੇ ੫੧੦੦ ਰੁਪਈਏ ਦੀ ਅਰਦਾਸ ਕਰਵਾਉਣ ਦੀ ਤਨਖਾਹ ਲਗਾਈ ਹੈ)

ਇਹਨਾ ਵਲੋਂ ਸੁਨਾਈ ਸਜ਼ਾ ਦੀ ਖਬਰ ਪੜ ਕੇ ਇਹਨਾ ਦੀ ਸੋਚ 'ਤੇ ਬੜਾ ਹਾਸਾ ਜਿਹਾ ਆਉਂਦਾ ਹੈ, ਅਤੇ ਇੱਕ ਸਵਾਲ ਵੀ ਹੈ ਮੁੱਖ ਸੇਵਾਦਾਰਾਂ ਅੱਗੇ, ਜੇਕਰ ਪਾਠ ਕਰਨੇ ਜਾ ਭਾਂਡੇ ਮਾਂਜਣੇ ਜਾਂ ਜੋੜੇ ਝਾੜਨੇ ਹੀ ਸਜਾ ਹੈ, ਤਾਂ ਇਸ ਦਾ ਮਤਲਬ ਲੱਖਾਂ ਲੋਕ ਜੋ ਹਰ ਰੋਜ਼ ਨਿਤਨੇਮ ਕਰ ਰਹੇ ਹਨ, ਭਾਂਡੇ ਮਾਂਜ ਰਹੇ ਹਨ, ਜੋੜੇ ਝਾੜ ਰਹੇ ਹਨ, ਫੇਰ ਤਾਂ ਓਹ ਵੀ ਸਜ਼ਾ ਭੁਗਤ ਰਹੇ ਹਨ, ਇਹਨਾਂ ਦੇ ਕਹਿਣ ਮੁਤਾਬਕ? ਓਹ ਕਿਹੜੇ ਗੁਨਾਹ ਦੀ ਸਜ਼ਾ ਭੁਗਤ ਰਹੇ ਹਨ?

ਸਦਕੇ ਇਹਨਾਂ ਦੀ ਸੋਚ ਦੇ, ਇਹਨਾਂ ਨੇ ਗੁਰਬਾਣੀ ਪੜਨ ਨੂੰ ਵੀ ਸਜ਼ਾ ਬਣਾ ਦਿਤਾ ਹੈ। ਜੇਕਰ ਗੁਰਬਾਣੀ ਪੜਨੀ ਸੁਣਨੀ ਸਜ਼ਾ ਹੈ ਤਾਂ ਫੇਰ ਪੁੰਨ ਕੀ ਹੈ? ਇਹਨਾਂ ਦੇ ਇਸ ਤਰ੍ਹਾਂ ਦੀ ਹਾਸੋਹੀਣੇ ਫੈਸਲਿਆਂ ਕਰਕੇ, ਅੱਜ ਹਰ ਇੱਕ ਜੋ ਸਿੱਖੀ ਸਿੱਧਾਂਤਾਂ ਦੀਆਂ ਧੱਜੀਆਂ ਉਡਾਉਂਦਾ ਹੈ, ਗੁਰੂ ਗਰੰਥ ਸਾਹਿਬ ਜੀ ਬੇਅਦਬੀ ਕਰਦਾ ਹੈ, ਓਸ ਨੂੰ ਕੋਈ ਡਰ ਨਹੀਂ, ਓਸ ਨੂੰ ਪਤਾ ਹੈ ਕਿ ਜੇਕਰ ਅਕਾਲ ਤਖ਼ਤ 'ਤੇ ਚਲਾ ਵੀ ਗਿਆ ਓਹਨਾਂ ਮੈਨੂੰ ਕੀ ਕਰ ਦੇਣਾ ਹੈ।

ਅੱਜ ਕੱਲ ਤਾਂ ਅਕਾਲ ਤਖ਼ਤ 'ਤੇ ਵੀ ਸ਼ਿਫਾਰਸ਼ ਚਲਦੀ ਹੈ। ਨਵਤੇਜ ਸਿੰਘ ਕਾਉਣੀ ਇਹਨਾ ਦਾ ਖਾਸ ਬੰਦਾ ਹੋਣ ਕਰਕੇ, ਇਸ ਨੂੰ ਤਿਨ ਚਾਰ ਵਾਰੀ ਬੁਲਾਇਆ ਗਿਆ, ਪਰ ਮਸਾਂ ਹੀ ਆਇਆ। ਜੇਕਰ ਇਸ ਦੀ ਥਾਂ ਕੋਈ ਹੋਰ ਹੁੰਦਾ ਤਾਂ ਇਹਨਾਂ ਝੱਟ ਛੇਕ ਦੇਣਾ ਸੀ। ਮੁੱਖ ਸੇਵਾਦਾਰ ਜੀ, ਜੇਕਰ ਤੁਸੀਂ ਚਾਹੁੰਦੇ ਹੋ ਕਿ ਅਕਾਲ ਤਖ਼ਤ ਦੀ ਸਰਬਉਚਤਾ ਅਤੇ ਸਤਿਕਾਰ ਬਣਿਆ ਰਹੇ, ਤਾਂ ਸਖਤ ਫੈਸਲੇ ਲਵੋ, ਜਿਹੜੇ ਵੀ ਲੀਡਰ ਜਾਂ ਕੋਈ ਹੋਰ ਡੇਰਿਆਂ ਵਿਚ ਜਾਂਦੇ ਹਨ, ਓਹਨਾਂ ਨੂੰ ਪਾਠ ਕਰਨ ਦੀ ਸਜ਼ਾ ਦੀ ਬਜਾਏ ਕੋਈ ਸਖਤ ਸਜ਼ਾ ਲਗਾਓ, ਤਾਂ ਕਿ ਇਹ ਲੋਕ ਕੋਈ ਗਲਤ ਕੰਮ ਕਰਨ ਤੋਂ ਪਹਿਲਾਂ ਦਸ ਵਾਰ ਸੋਚਣ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਵਰਗੇ ਡੇਰਿਆਂ ਵਿੱਚ ਜਾਂਦੇ ਹਨ ਸਰਸੇ ਵਾਲੇ ਡੇਰੇ, ਆਸ਼ੂਤੋਸ਼ ਦੇ ਡੇਰੇ, ਰਾਧਾ ਸਵਾਮੀਆਂ ਦੇ ਡੇਰੇ, ਇਹਨਾ ਨੂੰ ਸਜ਼ਾ ਕਦੋਂ ਹੋਵੇਗੀ? ਇਹਨਾਂ ਨੂੰ ਤਾਂ ਉਲਟਾ ਤੁਸੀਂ ਪੰਥ ਰਤਨ ਦੇਕੇ ਸਨਮਾਨਿਤ ਕਰਦੇ ਹੋ। ਪਰ ਮੈਂ ਭੁਲ ਗਿਆ ਸੀ, ਤੁਸੀਂ ਕਰੋ ਵੀ ਕਿਉਂ ਨਾ, ਭਾਈ ਤੁਸੀਂ ਤਾਂ ਇੱਕ ਜਥੇਦਾਰ ਨਾ ਹੋਕੇ ਇਕ ਬਾਦਲ ਦੇ ਨੌਕਰ ਬਣ ਕੇ ਰਹ ਗਏ ਹੋ। ਤੁਹਾਡੇ ਹੁਕਮਨਾਮੇ ਤਾਂ ਚੰਡੀਗੜ ਅਤੇ ਨਾਗਪੁਰ ਤੋਂ ਲਿਖੇ ਲਿਖਾਏ ਆਉਂਦੇ ਹਨ, ਜਿਹੜਾ ਬਾਦਲਾ ਨੂੰ ਨਹੀਂ ਚੰਗਾ ਲਗਦਾ, ਓਸਨੂੰ ਤੁਸੀਂ ਝੱਟ ਦੇਣੇ ਓਹਨਾਂ ਦੇ ਹੁਕਮ ਮੁਤਾਬਕ ਬਾਦਲ ਪੰਥ ਵਿਚੋਂ ਛੇਕ ਦਿੰਦੇ ਹੋ, ਜਿਹੜਾ ਓਹਨਾਂ ਦਾ ਚਹੇਤਾ ਹੁੰਦਾ, ਓਸ ਨੂੰ ਧਾਰਮਿਕ ਸਜ਼ਾ ਲਗਾ ਕੇ ਸੌਖਾ ਹੀ ਬਰੀ ਕਰ ਦਿੰਦੇ ਹੋ। ਜਿਵੇਂ ਪਿਛਲੇ ਦਿਨੀਂ ਕਾਹਨਾ ਢੇਸੀਆਂ ਵਾਲੇ ਗੁਰਮੇਲ ਸਿੰਘ ਸਾਧ ਨੇ ਗੁਰੂ ਗਰੰਥ ਸਾਹਿਬ ਜੀ ਹਜੂਰੀ ਵਿੱਚ ਭੰਗੜਾ ਪਵਾਇਆ ਸੀ, ਅਤੇ ਓਸ ਨੂੰ ਮਾਮੂਲੀ ਸਜ਼ਾ ਦੇਕੇ ਸਾਫ਼ ਬਰੀ ਕਰ ਦਿਤਾ ਸੀ।

ਇਹੋ ਜਿਹੀਆਂ ਹੋਰ ਕਈ ਮਿਸਾਲਾਂ ਹਨ, ਜਿਸ ਵਿਚ ਬਾਦਲ ਵਿਰੋਧੀਆਂ ਨੂੰ ਪੰਥ ਵਿਚੋਂ ਛੇਕਣ ਅਤੇ ਬਾਦਲ ਪੱਖ ਵਾਲਿਆਂ ਨੂੰ ਰਾਹਤ ਦੇਕੇ, ਤੁਸੀਂ ਅਕਾਲ ਤਖ਼ਤ ਨੂੰ ਸਿਆਸਤ ਦਾ ਇੱਕ ਹਥਿਆਰ ਬਣਾ ਕੇ ਰਖ ਦਿਤਾ ਹੈ, ਜੋ ਸਿਆਸੀ ਵਿਰੋਧੀਆਂ ਨੂੰ ਖਤਮ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ। ਸੋ, ਅੱਜ ਲੋੜ ਹੈ ਅਕਾਲ ਤਖ਼ਤ ਨੂੰ ਇਹਨਾ ਲੋਕਾਂ ਤੋਂ ਆਜ਼ਾਦ ਕਰਵਾਉਣ ਦੀ ਤਾਂ ਕਿ ਸਿੱਖੀ ਦਾ ਸਨਮਾਨ ਅਤੇ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਸਤਿਕਾਰ ਬਣਿਆ ਰਹੇ।


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top