Share on Facebook

Main News Page

ਭਾਈ ਲਾਲੋ ਸਿਰਫ ਇੱਕ ਵਿਅਕਤੀ ਦਾ ਨਾਮ ਨਹੀਂ ਸਗੋਂ ਇੱਕ ਸਿਧਾਂਤ ਵੀ ਹੈ

21/09/2013 3:13 PM 0 comments

ਅੱਜ ਬਾਬੇ ਨਾਨਕ ਦੇ ਵਿਹੜੇ ਮਲਿਕ ਭਾਗੋ ਕਾਬਜ਼ ਹੋਏ ਬੈਠੇ ਹਨ

 ਗੁਰੂ ਨਾਨਕ ਪਾਤਸ਼ਾਹ ਵੱਲੋਂ ਸਿੱਖੀ ਨੂੰ ਬਖ਼ਸ਼ਿਸ਼ ਤਿੰਨ ਮੂਲ ਸਿਧਾਂਤਾਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਵਿਚੋਂ ਧਰਮੀ, ਮਿਹਨਤੀ ਤੇ ਇਮਾਨਦਾਰੀ ਦੀ ਕਿਰਤ ਦਾ ਮੁਜੱਸਮਾ ਭਾਈ ਲਾਲੋ ਹੀ ਨਜ਼ਰ ਆਉਂਦੇ bhai laloਹਨ। ਗੁਰੂ ਜੀ ਪਹਿਲੀ ਉਦਾਸੀ ਦੌਰਾਨ ਸੰਨ 1507 ਤੋਂ 1516 ਤੱਕ ਜਦੋਂ ਭਾਈ ਮਰਦਾਨੇ ਨੂੰ ਨਾਲ ਲੈ ਕੇ ਲੋਕਾਈ ਨੂੰ ਸੋਧਣ ਲਈ ਨਿਕਲੇ ਤਾਂ ਪਿੰਡ ਸੈਦਪੁਰ ਜਿਸਨੂੰ ਹੁਣ ਏਮਨਾਬਾਦ (ਪਾਕਿਸਤਾਨ)ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵਿਖੇ ਸੰਗਤਾਂ ਨੂੰ ਉਪਦੇਸ਼ ਦੇਣ ਲਈ ਕੁਝ ਦਿਨ ਠਹਿਰੇ। ਗੁਰਦੁਆਰਾ ਰੋੜ ਸਾਹਿਬ ਵਾਲੀ ਜਗਾ ਵਾਲੀ ਜਗਾ ‘ਤੇ ਦੀਵਾਨ ਸਜਾ ਕੇ ਅਕਾਲ ਪੁਰਖ ਦੀ ਮਹਿਮਾ ਕਰਕੇ ਵਹਿਮਾਂ-ਭਰਮਾਂ ਵਿਚ ਗਲਤਾਨ ਮਨੁੱਖਤਾ ਨੂੰ ਗਿਆਨ ਦਾ ਚਾਨਣ ਦੇ ਕੇ ਜੀਵਨ ਦਾ ਅਸਲ ਮਾਰਗ ਦਰਸ਼ਨ ਕਰਵਾਉਂਦੇ ਸਨ। ਰਾਤ ਸਮੇਂ ਸਤਿਗੁਰੂ ਜੀ ਇਕ ਗਰੀਬ ਮਿਹਨਤੀ ਤਰਖਾਣ ਜਾਤੀ ਵਿਚੋਂ ਘਟੌੜਾ ਗੋਤ ਨਾਲ ਸਬੰਧਿਤ ਲਾਲੋ ਨਾਮੀ ਸਿੱਖ ਦੇ ਘਰ ਪ੍ਰਸ਼ਾਦਾ ਛਕਦੇ ਅਤੇ ਕੁਝ ਚਿਰ ਆਰਾਮ ਵੀ ਫੁਰਮਾਉਂਦੇ ਸਨ।

ਇਥੇ ਸਮਝਣ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਦਾ ਹਰ ਬਚਨ, ਹਰ ਕਦਮ ਅਰਥ ਰਖਦਾ ਸੀ। ਹਰ ਕਰਮ ਲੋਕਾਈ ਨੂੰ ਰਾਹੇ ਪਾਉਂਦਾ ਸੀ। ਹਰ ਘਟਨਾ ਇਕ ਇਤਿਹਾਸ ਨੂੰ ਜਨਮ ਦਿੰਦੀ ਸੀ। ਉਨਾਂ ਦਿਨਾਂ ਵਿਚ ਸਰਾਧਾਂ ਦੀ ਰੁੱਤ ਸੀ। ਸੈਦਪੁਰ ਦਾ ਇਕ ਰਈਸ ਮਲਿਕ ਭਾਗੋ, ਜਿਸਨੇ ਆਪਣੇ ਮਾਪਿਆਂ ਦਾ ਸਰਾਧ ਕੀਤਾ, ਸਾਰੇ ਪਿੰਡ ਨੂੰ ਰੋਟੀ ‘ਤੇ ਬੁਲਾਇਆ ਗਿਆ। ਕਈ ਤਰਾਂ ਦੇ ਕਰਮਕਾਂਡ ਅਖੌਤੀ ਹੋਮ-ਯੱਗ ਕਰਕੇ ਛੱਤੀ ਪ੍ਰਕਾਰ ਦੇ ਪਕਵਾਨ ਤਿਆਰ ਕੀਤੇ ਗਏ, ਜਿਸਨੂੰ ਬ੍ਰਹਮ-ਭੋਜ ਦਾ ਨਾਂਅ ਦਿੱਤਾ ਗਿਆ। ਪਰ ਲੋਕੀਂ ਉਸਦੀ ਹੰਕਾਰੀ ਬਿਰਤੀ ਅਤੇ ਅਮੀਰਤ ਨੂੰ ਨਫ਼ਰਤ ਕਰਦੇ ਸਨ। ਬਾਬਾ ਨਾਨਕ ਜੀ ਜਿਥੇ ਵੀ ਚਰਨ ਟਿਕਾਉਂਦੇ ਸਨ, ਉਸ ਧਰਤੀ ਦੀ ਗਰਮੀ, ਸਰਦੀ ਅਤੇ ਆਲੇ-ਦੁਆਲੇ ਦੀ ਸੁਗੰਧੀ ਨੂੰ ਆਪਣੀ ਬਿਬੇਕ ਬੁੱਧ ਨਾਲ ਪਲਾਂ ਵਿਚ ਜਾਣ ਲੈਂਦੇ ਸਨ ਅਤੇ ਕਾਦਰ ਦੀ ਨਿਯਮਾਂ ਵਾਲੀ ਤੱਕੜੀ ਵਿਚ ਤੋਲ ਕੇ ਤੁਰੰਤ ਸੱਚ-ਝੂਠ ਦਾ ਫੈਸਲਾ ਵੀ ਲੈਂਦੇ ਸਨ। ਬਾਬੇ ਨਾਨਕ ਵੱਲੋਂ ਮਲਿਕ ਭਾਗੋ ਦੇ ਘਰ ਸਰਾਧ ਦੇ ਮੌਕੇ ਪੱਕੇ ਪਕਵਾਨ ਖਾਣ ਜਾਣ ਤੋਂ ਜਵਾਬ ਦੇਣ ਦਾ ਕਾਰਨ ਸਿਰਫ਼ ਮਲਿਕ ਭਾਗੋ ਦੀ ਅਮੀਰਤ ਜਾਂ ਹੰਕਾਰ ਭਰੀ ਸੋਚ ਨਹੀਂ ਸੀ, ਸਗੋਂ ਉਸ ਪਿੰਡ ਜਾਂ ਇਲਾਕੇ ਦੇ ਲੋਕਾਂ ਦੀ ਆਤਮਾ ਦੀ ਆਵਾਜ਼ ਦੀ ਤਰਜ਼ਮਾਨੀ ਅਤੇ ਕੁਦਰਤੀ ਨਿਯਮਾਂ ਦੇ ਦਾਇਰੇ ‘ਚ ਰਹਿ ਕੇ ਸੱਚ ਪ੍ਰਗਟ ਕਰਨ ਦੀ ਰੂਹਾਨੀ ਜ਼ਿੰਮੇਵਾਰੀ ‘ਤੇ ਪਹਿਰਾ ਦੇਣਾ ਵੀ ਸੀ।

ਜਦੋਂ ਬਾਬਾ ਨਾਨਕ ਖਾਣੇ ‘ਤੇ ਨਾ ਗਏ ਤਾਂ ਮਲਿਕ ਭਾਗੋ ਲੋਹਾ-ਲਾਖਾ ਹੋ ਗਿਆ ਕਿ ਇਕ ਫ਼ਕੀਰ ਦੀ ਏਨੀ ਹਿੰਮਤ ਕਿ ਮੇਰੇ ਘਰ ਖਾਣਾ ਖਾਣ ਤੋਂ ਗੁਰੇਜ਼ ਕਰੇ? ਇਹ ਕਿਵੇਂ ਹੋ ਸਕਦਾ ਹੈ? ਮਲਿਕ ਭਾਗੋ ਨੇ ਆਪਣੇ ਅਹਿਲਕਾਰਾਂ ਨੂੰ ਭੇਜ ਕੇ ਜਬਰੀ ਬਾਬੇ ਨਾਨਕ ਨੂੰ ਆਪਣੇ ਘਰ ਬੁਲਾਇਆ ਅਤੇ ਤਾਹਨੇ ਮੇਹਣੇ ਦਿੱਤੇ ਕਿ ਤੁਸੀਂ ਇਕ ਨੀਚ ਗਰੀਬ ਦੇ ਘਰ ਕੋਧਰੇ ਦੀ ਰੋਟੀ (ਰੁੱਖਾ-ਮਿੱਸਾ ਖਾਣਾ) ਖਾਣੀ ਤਾਂ ਪਸੰਦ ਕਰਦੇ ਹੋ ਪਰ ਇਸ ਕਸਬੇ ਦੇ ਸਭ ਤੋਂ ਰਈਸ ਆਦਮੀ ਦੇ ਘਰ ਪੂਰੀ ਸੁੱਚਤਾ ਅਤੇ ਧਰਮ-ਮਰਿਯਾਦਾ ਅਨੁਸਾਰ ਬਣੇ ਛੱਤੀ ਪ੍ਰਕਾਰ ਦੇ ਭੋਜਨ ਭਾਵ ਬ੍ਰਹਮ-ਭੋਜ ਨੂੰ ਦੁਰਕਾਰਦੇ ਹੋ। ਬਾਬਾ ਜੀ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਕਿ ਭਾਈ ਨੀਚ ਉਹ ਹੁੰਦਾ ਹੈ, ਜੋ ਰੱਬ ਤੋਂ ਦੂਰ ਹੋ ਜਾਵੇ ਅਤੇ ਹੰਕਾਰ ਮਾਇਆ ਆਦਿਕ ਦੇ ਨਸ਼ੇ ਵਿਚ ਗਲਤਾਨ ਹੋਵੇ। ਰਹੀ ਗੱਲ ਖਾਣੇ ਦੀ, ਮਿਹਨਤ ਨਾਲ ਕਮਾਈ ਭਾਈ ਲਾਲੋ ਦੀ ਰੋਟੀ ਵਿਚੋਂ ਸਾਨੂੰ ਦੁੱਧ ਨਜ਼ਰ ਆਉਂਦਾ ਹੈ ਤੇ ਹੱਕ ਦੀ ਕਮਾਈ ਦਿਸਦੀ ਹੈ। ਪਰ ਜਬਰਨ ਧੋਖੇ, ਫ਼ਰੇਬਾਂ ਅਤੇ ਛਲ-ਕਪਟ ਨਾਲ ਇਕੱਤਰ ਕੀਤੀ ਮਾਇਆ ਤੋਂ ਤਿਆਰ ਹੋਏ ਪਕਵਾਨ ਭਲੇ ਹੀ ਸੁੰਦਰ ਲਪਟਾਂ ਛੱਡਦੇ ਹੋਣ ਪਰ ਇਸ ਵਿਚ ਸਾਨੂੰ ਗਰੀਬਾਂ ਦਾ ਖ਼ੂਨ ਝਲਕਦਾ ਦਿਖਾਈ ਦਿੰਦਾ ਹੈ।

ਬਾਬੇ ਨਾਨਕ ਦੇ ਰੂਹਾਨੀ ਸ਼ਬਦੀ-ਬਾਣ ਮਲਿਕ ਭਾਗੋ ਦੀ ਹੰਕਾਰੀ ਬਿਰਤੀ ਨੂੰ ਚੀਰ ਗਏ ਅਤੇ ਉਸਦੇ ਦਿਮਾਗ ਦੇ ਦਰਵਾਜ਼ੇ ਖੁੱਲ ਗਏ। ਚਰਨੀਂ ਢਹਿ ਪਿਆ। ਸਤਿਗੁਰ ਪਾਸੋਂ ਸਿੱਖੀ ਅਤੇ ਸੰਤੋਖ ਦੀ ਦਾਤ ਮੰਗਣ ਲੱਗ ਪਿਆ। ਪਲਾਂ ਵਿਚ ਮਾਇਆ ਅਤੇ ਅਮੀਰੀ ਗਲ਼ ‘ਚ ਪਏ ਫਾਂਸੀ ਦੇ ਫੰਦੇ ਵਾਂਗੂੰ ਲੱਗਣ ਲੱਗ ਪਈ। ਸਤਿਗੁਰਾਂ ਨੇ ਬਖ਼ਸ਼ਿਸ਼ ਕਰਕੇ ਮਲਿਕ ਭਾਗੋ ਨੂੰ ਗਿਆਨ ਦਾ ਚਾਨਣ ਦੇ ਕੇ ਸਿੱਧੇ ਰਸਤੇ ਪਾਇਆ।

ਇਹ ਘਟਨਾ ਜਾਂ ਸਾਖੀ ਇਕ ਸੱਚਾਈ ਤੇ ਇਤਿਹਾਸਕ ਪ੍ਰਮਾਣ ਹੈ। ਭਾਵੇਂ ਕੁਝ ਲੋਕਾਂ ਨੇ ਬਾਬੇ ਨਾਨਕ ਦੇ ਹੱਥ ਭਾਈ ਲਾਲੋ ਅਤੇ ਮਲਿਕ ਭਾਗੋ ਦੀਆਂ ਰੋਟੀਆਂ ਫੜਾ ਕੇ ਇਕ ਵਿਚੋਂ ਦੁੱਧ ਅਤੇ ਇਕ ਵਿਚੋਂ ਲਹੂ ਸਿੰਮਦਾ ਜ਼ਰੂਰ ਦਿਖਾ ਦਿੱਤਾ ਹੈ, ਘਰ-ਘਰ ਇਹ ਫੋਟੋਆਂ ਲੱਗੀਆਂ ਦਿਖਾਈ ਦਿੰਦੀਆਂ ਹਨ। ਪਰ ਗੁਰੂ ਨਾਨਕ ਨੇ ਇਹ ਕੌਤਕ ਸਿਰਫ਼ ਮਲਿਕ ਭਾਗੋ ਨੂੰ ਸੁਧਾਰਨ ਲਈ ਨਹੀਂ ਕੀਤਾ ਸੀ, ਸਗੋਂ ਇਕ ਸਿਧਾਂਤ ਨੂੰ ਜਨਮ ਦੇ ਕੇ ਪ੍ਰਵਾਨਿਤ ਕਰਨ ਲਈ ਹੀ ਕੀਤਾ ਸੀ ਤਾਂ ਕਿ ਆਉਣ ਵਾਲੇ ਸਮੇਂ ਵਿਚ ਮਨੁੱਖਤਾ ਤੋਂ ਕਿਨਾਰਾ ਕਰ ਚੁੱਕੇ ਹੰਕਾਰੀ ਮਨ ਇਸਤੋਂ ਸੇਧ ਲੈ ਕੇ ਮੁੜ ਰੂਹਾਨੀ ਸੱਚਾਈਆਂ ਵੱਲ ਪਰਤ ਆਉਣ। ਲੇਕਿਨ ਇਸਦੇ ਉਲਟ ਅੱਜ ਹਰ ਘਰ, ਹਰ ਪਿੰਡ, ਹਰ ਗਲੀ, ਮੁਹੱਲੇ, ਸ਼ਹਿਰ ਵਿਚ ਮਲਿਕ ਭਾਗੋ ਬੈਠੇ ਨਜ਼ਰ ਆ ਰਹੇ ਹਨ।

ਮੈਨੂੰ ਸਾਡੇ ਇਲਾਕੇ ਦੀ ਇਕ ਘਟਨਾ ਯਾਦ ਹੈ ਕਿ ਕਿਸੇ ਪਿੰਡ ਵਿਚ ਗੁਰਦੁਆਰਾ ਸਾਹਿਬ ਦਾ ਲੈਂਟਰ ਪੈ ਰਿਹਾ ਸੀ। ਸਾਰਾ ਪਿੰਡ ਸ਼ਰਧਾ ਨਾਲ ਸੇਵਾ ਕਰ ਰਿਹਾ ਸੀ। ਹਰ ਅਮੀਰ-ਗਰੀਬ ਸੀਮਿੰਟ-ਬਜਰੀ ਦੇ ਬੱਠਲ ਭਰ ਕੇ ਭੱਜ-ਭੱਜ ਸੇਵਾ ਕਰ ਰਹੇ ਸਨ। ਇਕ ਪਾਸੇ ਜਲੇਬੀਆਂ ਦਾ ਲੰਗਰ ਚੱਲ ਰਿਹਾ ਸੀ। ਧੰਨ-ਧੰਨ ਹੋ ਰਹੀ ਸੀ। ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਜਿਥੇ ਸੇਵਾਦਾਰਾਂ ਨੂੰ ਹਿੰਮਤ ਅਤੇ ਤੇਜੀ ਨਾਲ ਕੰਮ ਕਰਨ ਲਈ ਦਲੇਰੀ ਦਿੱਤੀ ਜਾ ਰਹੀ ਸੀ, ਉਥੇ ਇਕ ਖ਼ਾਸ ਵਿਅਕਤੀ ਦਾ ਵਾਰ-ਵਾਰ ਨਾਂਅ ਲੈ ਕੇ ਕਿਹਾ ਜਾ ਰਿਹਾ ਸੀ ਕਿ ਭਾਈ ਫਲਾਣਾ ਸਿੰਘ ਜੀ, ਜਿਨਾਂ ਨੇ ਆਪਣੇ ਗੁਰੂ ਘਰ ਦੀ ਸੇਵਾ ਲਈ ਇਕ ਠੇਲਾ (ਟਰੱਕ) ਬੱਜਰੀ, ਦੋ ਠੇਲੇ (ਟਰੱਕ) ਬਰੇਤੀ ਦੇ ਅਤੇ ਕੋਤਰ ਸੌ (ਇਕ ਸੌ ਇਕ) ਬੋਰੀ ਸੀਮਿੰਟ ਦੀ ਦਿੱਤੀ ਹੈ, ਨਾਲੇ ਭਾਈ ਆਹ ਜਲੇਬੀਆਂ ਦਾ ਲੰਗਰ ਵੀ ਉਨਾਂ ਕੰਨੀਓਂ (ਵੱਲੋਂ) ਚੱਲ ਰਿਹਾ ਹੈ, ਹੁਣੇ ਥੋੜੇ ਚਿਰ ‘ਚ ਆਪਣੇ ਗੁਰੂ ਘਰ ‘ਚ ਪਹੁੰਚ ਰਹੇ ਹਨ।

ਇਹ ਸੁਣ ਕੇ ਮੈਂ ਵੀ ਥੋੜਾ ਜਿਹਾ ਪੈਰ ਮਲ਼ ਲਿਆ। ਪੰਜ-ਸੱਤ ਮਿੰਟਾਂ ਵਿਚ ਹੀ ਇਕ ਜੀਪ ਆਈ, ਜਿਸ ‘ਤੇ ਅੱਠ-ਦਸ ਘੋਨੇ-ਮੋਨੇ ਬੰਦੇ ਰਾਈਫ਼ਲਾਂ ਲੈ ਕੇ ਸਵਾਰ ਸਨ। ਜੀਪ ਰੁਕੀ, ਦੋ-ਚਾਰ ਬੰਦਿਆਂ ਨੇ ਖੱਬੇ ਹੱਥ ਦੀ ਉਂਗਲੀ ਨਾਲ ਆਪਣੇ ਬੁੱਲਾਂ ‘ਚ ਫਸਿਆ ਜਰਦਾ ਬਾਹਰ ਸੁੱਟਿਆ। ਨਲ਼ਕੇ ‘ਤੇ ਕੁਰਲੀ ਕੀਤੀ। ਉੱਪਰੋਂ ਸਿਰ ਨੰਗਾ ਰੱਖ ਕੇ ਆਲੇ-ਦੁਆਲੇ ਛੇਤੀ-ਛੇਤੀ ਪਰਨਾ ਲਪੇਟ ਕੇ ਗੁਰੂ ਗ੍ਰੰਥ ਸਾਹਿਬ ਜੀ ਲਈ ਬਣੇ ਆਰਜ਼ੀ ਕਮਰੇ ‘ਚ ਸਤਿਗੁਰ ਅੱਗੇ ਸੌ-ਸੌ ਦੇ ਨੋਟ ਰੱਖ ਕੇ ਮੱਥਾ ਟੇਕਣ ਉਪਰੰਤ ਬਾਹਰ ਆਏ ਤਾਂ ਨਾਲ ਹੀ ਸਪੀਕਰ ਕੁਰਲਾ ਉਠਿਆ ਕਿ ਭਾਈ ਛੇਤੀ ਆ ਜੋ ਸੰਗਤੋ, ਫਲਾਣਾ ਸਿਹੁੰ ਜੀ ਆ ਗਏ ਹਨ ਅਤੇ ਉਨਾਂ ਨੇ ਛੇਤੀ ਜਾਣਾ ਵੀ ਹੈ। ਦੇਖਦੇ-ਦੇਖਦੇ ਗੁਰਦੁਆਰਾ ਸੰਗਤਾਂ ਨਾਲ ਭਰ ਗਿਆ। ਸੇਵਾਦਾਰ ਵੀ ਬੱਠਲ਼ ਸੁੱਟ ਕੇ ਸਾਹਮਣੇ ਆ ਕੇ ਬੈਠ ਗਏ। ਫ਼ਤਹਿ-ਫ਼ਤੂਹੀ ਹੋਈ। ਭਾਈ ਸਾਹਿਬ ਨੇ ਮਾਈਕ ਫੜਿਆ ਤੇ ਐਲਾਨ ਕੀਤਾ ਕਿ ਮੈਂ ਤਾਂ ਲੋਕਾਂ ਦਾ ਸੇਵਾਦਾਰ ਹਾਂ। ਥੋਡੀ (ਤੁਹਾਡੀ) ਸੇਵਾ ਲਈ ਹਾਜ਼ਰ ਹਾਂ। ਹਮੇਸ਼ਾ ਹੀ ਜਿਥੇ ਵੀ ਸੇਵਾ ਚਲਦੀ ਹੋਵੇ, ਭਾਵੇਂ ਮੰਦਰ, ਗੁਰਦੁਆਰਾ, ਮਸੀਤ ਜਾਂ ਕੋਈ ਧਰਮਸ਼ਾਲਾ ਹੋਵੇ, ਮੈਂ ਤਾਂ ਐਂ ਹੀ ਸੇਵਾ ਕਰਦਾ ਹਾਂ। ਹੁਣ ਜੇ ਥੋਡੇ (ਤੁਹਾਡੇ) ਨਗਰ ਵਿਚ ਕੋਈ ਕਸਰ ਬਾਕੀ ਰਹਿੰਦੀ ਹੈ ਤਾਂ ਦੱਸੋ। ਮੈਂ ਐਵੇਂ ਕਛਹਿਰੇ ਪਾ ਕੇ ਵੱਡੀਆਂ-ਵੱਡੀਆਂ ਪੱਗਾਂ ਬੰਨ ਕੇ ਫੋਕੇ ਲੀਡਰਾਂ ਆਂਗੂੰ (ਵਾਂਗੂੰ) ਗੱਲਾਂ ਨੀ ਮਾਰਦਾ। ਜੋ ਤੁਸੀਂ ਕਿਹਾ, ਮੌਕੇ ‘ਤੇ ਹਾਜ਼ਰ ਕਰਤਾ। ਅੱਗੇ ਨੂੰ ਵੀ ਜੋ ਨਗਰ ਨਿਵਾਸੀਆਂ ਦਾ ਹੁਕਮ ਹੋਊ, ਪੂਰਾ ਕਰਿਆ ਜਾਊਗਾ। ਹੁਣ ਮੈਂ ਜਾਣਾ ਹੈ। ਕਿਸੇ ਦੀ ਬੁੜੀ (ਮਾਂ) ਮਰ ਗਈ। ਜਾ ਕੇ ਉਹ ਵੀ ਫੁਕਾਉਣੀ (ਅੰਤਿਮ ਸਸਕਾਰ ਕਰਵਾਉਣਾ ਹੈ) ਹੈ। ਮੈਨੂੰ ਮਾਫ਼ੀ ਦਿਉ ਤੇ ਫਿਰ ਲੁੱਚਾ ਜਿਹਾ ਹਾਸਾ ਹੱਸ ਕੇ ਕਹਿਣ ਲੱਗਾ, ਪ੍ਰਧਾਨ ਜੀ ਥਕੇਮਾ (ਥਕੇਵਾਂ) ਲਾਹੁਣ ਵਾਲਾ ਚੂਰਨ ਵੀ ਨਾਲ ਲੈ ਕੇ ਆਇਆ ਹਾਂ। ਪੜਦੇ ਦੇ ਨਾਲ ਉਹ ਵੀ ਫੜ ਲਓ। ਮੈਂ ਦੇਖ ਰਿਹਾ ਸੀ ਕਿ ਇਕ ਬੰਦੇ ਨੇ ਜੀਪ ਵਿਚੋਂ ਸੀਮਿੰਟ ਵਾਲੀ ਬੋਰੀ ਜਿੱਡਾ ਥੈਲਾ ਕੱਢਿਆ, ਜੋ ਕਿ ਅੱਧ ਤੱਕ ਭਰਿਆ ਹੋਇਆ ਸੀ ਤੇ ਗੁਰਦੁਆਰੇ ਦੇ ਪ੍ਰਧਾਨ ਨੂੰ ਫੜਾ ਦਿੱਤਾ। ਜੀਪ ਧੂੜ ਉਡਾਉਂਦੀ ਅਗਲੀ ਮੰਜ਼ਿਲ ਵੱਲ ਵਧ ਗਈ।

ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਫਿਰ ਆਵਾਜ਼ ਆਈ, ‘ਭਾਈ ਹੁਣ ਸਾਰੇ ਚਾਹ ਪੀ ਕੇ ਕੈਮ ਹੋ ਜੋ। ਫੇਰ ਹੱਲਾ ਮਾਰ ਕੇ ਦਿਨ ਛਿਪਦੇ ਤੋਂ ਪਹਿਲਾਂ ਲੈਂਟਰ ਸੰਪੂਰਨ ਕਰਨਾ ਹੈ।’ ਚਾਹ ਬਣੀ। ਚਾਹ ਦੇ ਗਿਲਾਸਾਂ ਦੇ ਨਾਲ-ਨਾਲ ਸਭ ਨੂੰ ਲੋੜ ਅਨੁਸਾਰ ਦੋ-ਦੋ ਚਾਰ-ਚਾਰ ਚਮਚੇ ਭੁੱਕੀ (ਚੂਰਾ ਪੋਸਤ) ਵੀ ਵਰਤਾਈ ਜਾ ਰਹੀ ਸੀ। ਕੁਝ ਕਹਿ ਰਹੇ ਸਨ, ‘ਲਓ ਪ੍ਰਧਾਨ ਜੀ, ਲੈਂਟਰ ਪੈ ਗਿਆ ਸਮਝੋ ? ਆਹ ਤਾਂ ਫਲਾਣਾ ਸਿਹੁੰ ਦੀ ਕਿਰਪਾ ਹੋਗੀ।’

ਮੈਂ ਕਦੇ ਉਸ ਸਿਰ-ਮੂੰਹ ਮੁੰਨੇ ‘ਫਲਾਣਾ ਸਿਹੁੰ’ ਦੀ ਸ਼ਕਲ, ਕਦੇ ਚਿੱਟਾ-ਕੁੜਤਾ ਪਜਾਮਾ ਪਾਈ ਭਰਵੇਂ ਸਫ਼ੈਦ ਦਾਹੜੇ ਅਤੇ ਸੋਹਣਾ ਗਾਤਰਾ ਸਜਾਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੇ ਚਿਹਰੇ ਦੀ ਲਾਲੀ ਦੇਖ ਰਿਹਾ ਸੀ, ਕਦੇ ਸੇਵਾ ਕਰ ਰਹੀਆਂ ਸੰਗਤਾਂ ਦੀ ਤੇਜ ਹੋ ਗਈ ਫੁਰਤੀਲੀ ਚਾਲ ਵਿਚੋਂ ਭੁੱਕੀ ਦੇ ਨਸ਼ੇ ਦੀ ਲਹਿਰ ਵੇਖ ਰਿਹਾ ਸੀ। ਇੰਝ ਲਗਦਾ ਸੀ ਕਿ ਮਲਿਕ ਭਾਗੋ ਬਾਬੇ ਨਾਨਕ ਦੇ ਵਿਹੜੇ ਆ ਕੇ ਬ੍ਰਹਮ-ਭੋਜ ਹੀ ਨਹੀਂ ਵੰਡ ਕੇ ਗਿਆ, ਸਗੋਂ ਨਸ਼ਿਆਂ ਦੀ ਇੱਲਤ ਨੂੰ ਧਰਮ-ਕਰਮ ਬਣਾ ਕੇ ਤੁਰਦਾ ਬਣਿਆ।

ਮੈਂ ਡੂੰਘੀ ਚਿੰਤਾ ‘ਚ ਡੁੱਬਿਆ ਆਪਣੇ ਘਰ ਆ ਕੇ ਸੋਚਦਾ ਰਿਹਾ। ਕੌਮ ਦੇ ਭਵਿੱਖ ਵੱਲ ਵੇਖ ਕੇ ਮਨ ਵਿਚ ਰੋਸ ਅਤੇ ਤਰਸ ਆ ਰਿਹਾ ਸੀ ਕਿ ਬਾਬੇ ਨਾਨਕ ਨੇ ਤਾਂ ਧਰਮੀ ਕਿਰਤ, ਸੱਚ ਅਤੇ ਮਨੁੱਖੀ ਬਰਾਬਰੀ ਨੂੰ ਅਮਲੀ ਬਣਾਉਣ ਲਈ ਦਸ ਸਰੀਰ ਲੇਖੇ ਲਾ ਦਿੱਤੇ। ਲਗਭਗ ਚਾਰ ਉਦਾਸੀਆਂ ਵਿਚ 50 ਹਜ਼ਾਰ ਮੀਲ ਪੈਦਲ ਪੈਂਡਾ, ਰੱਬੀ ਬਾਣੀ ਦਾ ਉਚਾਰਨ, ਹੋਰਨਾਂ ਮਹਾਂਪੁਰਖਾਂ ਵੱਲੋਂ ਉਚਾਰਨ ਰੂਹਾਨੀ ਸਾਹਿਤ ਦੀ ਸੰਭਾਲ ਕਰਕੇ ਅੱਗੋਂ ਇਕ ਸਾਧਾਰਨ ਸਿੱਖ ਲਹਿਣੇ ਨੂੰ ਗੁਰੂ ਅੰਗਦ ਬਣਾ ਦੇਣਾ, ਅਕਬਰ ਵਰਗੇ ਬਾਦਸ਼ਾਹ ਨੂੰ ਗੋਇੰਦਵਾਲ ਸਾਹਿਬ ਵਿਖੇ ਚੱਲ ਕੇ ਆਉਣ ਲਈ ਖਿੱਚ ਪੈਦਾ ਕਰ ਦੇਣੀ, ਕਦੇ ਤੱਤੀ ਤਵੀ ‘ਤੇ ਬਹਿ ਕੇ ਭਾਣਾ ਮਿੱਠਾ ਕਰ ਵਿਖਾਉਣਾ, ਸਮੇਂ ਦੇ ਬਦਲਦੇ ਹਾਲਾਤਾਂ ਨੂੰ ਠੱਲ ਪਾਉਣ ਲਈ ਮੀਰੀ-ਪੀਰੀ ਦੇ ਸਿਧਾਂਤ ਤੇ ਅਕਾਲ ਤਖ਼ਤ ਸਾਹਿਬ ਵਰਗੇ ਰੂਹਾਨੀ ਰਾਜਸੀ ਸੋਮਿਆਂ ਨੂੰ ਪ੍ਰਗਟ ਕਰ ਦੇਣਾ, ਕਿਸੇ ਦੇ ਧਰਮ ਦੀ ਹਾਨੀ ‘ਤੇ ਤਰਸ ਕਰਕੇ ਰੱਬ ਦੇ ਨਾਂਅ ‘ਤੇ ਸ਼ਹਾਦਤ ਦੇ ਕੇ ਧਰਮ ਦੀ ਚਾਦਰ ਦਾ ਮਾਣ ਪ੍ਰਾਪਤ ਕਰ ਲੈਣਾ, ਅਖ਼ੀਰ ਇਕ ਸੰਪੂਰਨ ਕੌਮ ਦੀ ਸਿਰਜਣਾ ਕਰਕੇ ਸਾਰਾ ਪਰਿਵਾਰ ਧਰਮ ਲੇਖੇ ਲਾ ਕੇ ਵੱਡੀ ਉਮੀਦ ਦਿਲ ਵਿਚ ਲੈ ਕੇ ਆਪਣੇ ਸੇਵਕਾਂ ਤੋਂ ਖੰਡੇ ਦੀ ਪਾਹੁਲ ਪ੍ਰਾਪਤ ਕਰਕੇ ਗੁਰੂ-ਚੇਲੇ ਦੀ ਭਿੰਨਤਾ ਨੂੰ ਸਮਾਪਤ ਕਰਨ ਉਪਰੰਤ ਆਤਮਾ ਗ੍ਰੰਥ ਅਤੇ ਪ੍ਰਾਣ ਪੰਥ ਦੇ ਸਪੁਰਦ ਕਰਕੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਣਾ, ਇਹ ਸਭ ਕੁਝ ਸਾਡੇ ਲਈ ਕੁਝ ਜ਼ਿੰਮੇਵਾਰੀਆਂ ਅਤੇ ਫ਼ਰਜ਼ਾਂ ਦਾ ਕਰਜ਼ਾ ਛੱਡ ਗਿਆ ਹੈ, ਜਿਸਦਾ ਵਿਆਜ ਮੇਰੀ ਕੌਮ ਦੇ ਸਿਦਕੀ ਸਿੱਖ ਅਤੇ ਯੋਧੇ ਭਾਈ ਲਾਲੋ ਤੇ ਕਦੇ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਮੋੜਦੇ ਆਏ ਹਨ ਤੇ ਅਜੇ ਵੀ ਲਗਾਤਾਰ ਮੋੜੀ ਜਾ ਰਹੇ ਹਨ।

ਲੇਕਿਨ ਹੌਲੀ-ਹੌਲੀ ਧਰਮ-ਕਰਮ ਪਿਛਾਂਹ ਹਟ ਗਿਆ। ਵੀਹਵੀਂ ਸਦੀ ਦੇ ਪਿਛਵਾੜੇ ਵਿਚ ਆ ਕੇ ਹਰ ਦਿਨ ਗਿਰਾਵਟਾਂ ਨੂੰ ਜਨਮ ਦੇਣ ਲੱਗ ਪਿਆ ਸੀ। ਪਿਛਲੇ ਤਿੰਨ ਦਹਾਕਿਆਂ ਨੇ ਬਰਬਾਦੀ ਦੀ ਧਰਾਤਲ ਨੂੰ ਛੂਹ ਲਿਆ ਹੈ। ਅੱਜ ਸਾਡੇ ਸਾਹਮਣੇ ਹੈ ਕਿ ਸਿੱਖਾਂ ਦੀਆਂ ਮਹਾਨ ਜਥੇਬੰਦੀਆਂ, ਜਿਨਾਂ ਦਾ ਜਨਮ ਹੀ ਸਿੱਖੀ ਪ੍ਰਚਾਰ, ਗੁਰਦੁਆਰਿਆਂ ਦੀ ਸੰਭਾਲ ਵਾਸਤੇ ਹੋਇਆ ਸੀ, ਉਹ ਸਭ ਸਿਧਾਂਤਾਂ ਨੂੰ ਪਿੱਠ ਦੇ ਕੇ ਮਲਿਕ ਭਾਗੋ ਵਾਲੀ ਬਿਰਤੀ ਦੇ ਆਸ਼ਿਕ ਹੋ ਨਿਬੜੇ ਹਨ। ਕਿਸੇ ਨੂੰ ਸਬਰ ਨਹੀਂ ਰਿਹਾ। ਜੇ ਕਿਸੇ ਦੇ ਘਰ ਵਿਚ ਇਕ ਕਾਰ ਹੈ ਤਾਂ ਉਹ ਬੱਚਿਆਂ ਅਤੇ ਬੀਵੀ ਵਾਸਤੇ ਹੋਰ ਦੋ ਕਾਰਾਂ ਦੀ ਤਲਾਸ਼ ਵਿਚ ਹੈ। ਜੇ ਇਕ ਘਰ ਪਿੰਡ ਵਿਚ ਹੈ ਤਾਂ ਦੂਜਾ ਚੰਡੀਗੜ, ਤੀਸਰਾ ਦਿੱਲੀ ਤੇ ਚੌਥਾ ਇੰਗਲੈਂਡ-ਅਮਰੀਕਾ-ਕੈਨੇਡਾ ਵਿਚੋਂ ਕਿਤੇ ਲੋਚਦਾ ਹੈ। ਕਿਸਮਤ ਨਾਲ ਜੇ ਕਿਸੇ ਦੇ ਹੱਥ ਰਾਜ-ਪ੍ਰਬੰਧ ਆ ਗਿਆ ਤਾਂ ਅੱਗੋਂ ਪੁੱਤਰ, ਘਰਵਾਲੀ, ਨੂੰਹ, ਭਰਾ, ਭਤੀਜੇ, ਸਾਲ਼ੇ, ਜੀਜੇ ਸਭ ਨੂੰ ਮੰਤਰੀ ਬਣਾਉਣਾ ਚਾਹੁੰਦਾ ਹੈ। ਇਕ ਰਾਜਗੱਦੀ ‘ਤੇ ਖ਼ੁਦ ਬੈਠਾ ਹੈ, ਦੂਜੀ ‘ਤੇ ਪੈਰ ਰੱਖਦਾ ਹੈ। ਜੇ ਤੀਜੀ ਵੀ ਦਿਸਦੀ ਹੋਵੇ ਤਾਂ ਕਿਸੇ ਹੋਰ ਭਰਾ ਨੂੰ ਦੇਣ ਦੀ ਬਜਾਏ ਉਸ ‘ਤੇ ਆਪਣੀ ਖੂੰਡੀ ਰੱਖ ਕੇ ਚਲਾਉਣੀ ਬਿਹਤਰ ਸਮਝਦਾ ਹੈ। ਕਿਸੇ ਪਾਸੇ ਵੀ ਸਬਰ ਨਹੀਂ ਰਿਹਾ। ਆਮਦਨ ਦਾ ਕੋਈ ਟਿਕਾਣਾ ਨਹੀਂ। ਬੱਸ ਹੋਰ-ਹੋਰ ਦੀ ਹੋੜ ਲੱਗੀ ਪਈ ਹੈ ਪਰ ਹਾਲੇ ਵੀ ‘ਫਲਾਣਾ ਸਿਹੁੰ’ ਵਾਂਗੂੰ ਕਹਿਣ ਲੱਗਿਆਂ ਰਤਾ ਵੀ ਨਹੀਂ ਸ਼ਰਮਾਉਂਦੇ। ਪੋਲੇ ਜਿਹੇ ਮੂੰਹ ਨਾਲ ਕਹਿ ਦਿੰਦੇ ਹਨ ਕਿ ਲਓ ਜੀ, ਮੈਂ ਤਾਂ ਸੇਵਾ ਕਰ ਰਿਹਾ ਹਾਂ। ਕਿਸੇ ਨੂੰ ਲੁੱਟ ਕੇ, ਕਿਸੇ ਦਾ ਖ਼ੂਨ ਚੂਸ ਕੇ, ਕਿਸੇ ਨੂੰ ਤੰਗ ਕਰਕੇ ਜੇ ਮਲਿਕ ਭਾਗੋ ਦਾ ਬ੍ਰਹਮ-ਭੋਜ ਬਾਬੇ ਨਾਨਕ ਨੂੰ ਪ੍ਰਵਾਨ ਨਹੀਂ ਸੀ ਤਾਂ ਯਾਦ ਰੱਖੋ, ਲੋਕਾਂ ਨਾਲ ਧੋਖਾ ਹੋ ਸਕਦਾ ਹੈ ਤੇ ਕਿਸੇ ਹੱਦ ਤੱਕ ਪੁੱਗ ਵੀ ਸਕਦਾ ਹੈ ਪਰ ਰੱਬ ਤੇ ਰੱਬ ਦੇ ਭੇਜੇ ਬੰਦਿਆਂ ਨਾਲ ਨਹੀਂ ਹੋ ਸਕਦਾ। ਅੰਤ ਨੂੰ ਸੱਚ ਪ੍ਰਗਟ ਹੁੰਦਾ ਹੈ। ਉਦੋਂ ਅਤੀਤ ਭਿਆਨਕ ਯਾਦਾਂ ਦਾ ਹਨੇਰਾ ਲੈ ਕੇ ਆਤਮਾ ਨੂੰ ਡਰਾਉਣ ਲਗਦਾ ਹੈ।

ਸੋ ਆਓ, ਅੱਜ ਬਾਬੇ ਨਾਨਕ ਵੱਲੋਂ ਪ੍ਰਵਾਨ ਭਾਈ ਲਾਲੋ ਦੀ ਬਿਰਤੀ ਨੂੰ ਸਮਝੀਏ। ਭਾਈ ਲਾਲੋ ਨੂੰ ਕੇਵਲ ਇਕ ਮਨੁੱਖ ਦੇ ਰੂਪ ਵਿਚ ਯਾਦ ਕਰਨਾ ਓਨਾ ਉਚਿਤ ਨਹੀਂ, ਜਿੰਨਾ ਉਨਾਂ ਨੂੰ ਇਕ ਸਿਧਾਂਤ ਦੇ ਰੂਪ ਵਿਚ ਚੇਤੇ ਕਰਕੇ ਸਹਿਜ ਅਤੇ ਸੰਜਮੀ ਜੀਵਨ ਜਿਉਣ ਲਈ ਮਾਇਆ ਦੇ ਜ਼ਖ਼ੀਰੇ ਇਕੱਠੇ ਕਰਨ ਦੀ ਥਾਂ ਇਸ ਮਾਇਆ ਨੂੰ ਗੁਜ਼ਰਾਨ ਤੱਕ ਸੀਮਤ ਕਰਨ ਵਿਚ ਆਨੰਦ ਪੈਦਾ ਹੋਵੇਗਾ। ਕਾਸ਼! ਅੱਜ ਮੇਰੇ ਨਾਨਕ ਦੇ ਪੈਰੋਕਾਰ ਭਾਈ ਲਾਲੋ ਦੇ ਕਿਰਤੀ ਸਿਧਾਂਤ ਨੂੰ ਸਮਝ ਕੇ ਗੁਰੂ ਨਾਨਕ ਦੇ ਗਿਆਨ ਦੀ ਰੌਸ਼ਨੀ ਵਿਚ ਵੇਖਣ ਤਾਂ ਕੌਮ ਦਾ ਭਵਿੱਖ ਉੱਜਲ ਹੋ ਨਿਬੜੇਗਾ।

Gurinderpal Singh Dhanaulaਲੇਖਕ : ਜਥੇਦਾਰ ਗੁਰਿੰਦਪਾਲ ਸਿੰਘ ਧਨੌਲਾ

93161-76519

- See more at: http://www.punjabspectrum.com/2013/09/22874#sthash.yZj6fdlB.dpuf

ਭਾਈ ਲਾਲੋ ਸਿਰਫ ਇੱਕ ਵਿਅਕਤੀ ਦਾ ਨਾਮ ਨਹੀਂ, ਸਗੋਂ ਇੱਕ ਸਿਧਾਂਤ ਵੀ ਹੈ
-: ਗੁਰਿੰਦਰਪਾਲ ਸਿੰਘ ਧਨੌਲਾ
93161-76519

* ਅੱਜ ਬਾਬੇ ਨਾਨਕ ਦੇ ਵਿਹੜੇ ਮਲਿਕ ਭਾਗੋ ਕਾਬਜ਼ ਹੋਏ ਬੈਠੇ ਹਨ

ਗੁਰੂ ਨਾਨਕ ਪਾਤਸ਼ਾਹ ਵੱਲੋਂ ਸਿੱਖੀ ਨੂੰ ਬਖ਼ਸ਼ਿਸ਼ ਤਿੰਨ ਮੂਲ ਸਿਧਾਂਤਾਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਵਿਚੋਂ ਧਰਮੀ, ਮਿਹਨਤੀ ਤੇ ਇਮਾਨਦਾਰੀ ਦੀ ਕਿਰਤ ਦਾ ਮੁਜੱਸਮਾ ਭਾਈ ਲਾਲੋ ਹੀ ਨਜ਼ਰ ਆਉਂਦੇ ਹਨ। ਗੁਰੂ ਜੀ ਪਹਿਲੀ ਉਦਾਸੀ ਦੌਰਾਨ ਸੰਨ 1507 ਤੋਂ 1516 ਤੱਕ ਜਦੋਂ ਭਾਈ ਮਰਦਾਨੇ ਨੂੰ ਨਾਲ ਲੈ ਕੇ ਲੋਕਾਈ ਨੂੰ ਸੋਧਣ ਲਈ ਨਿਕਲੇ ਤਾਂ ਪਿੰਡ ਸੈਦਪੁਰ ਜਿਸਨੂੰ ਹੁਣ ਏਮਨਾਬਾਦ (ਪਾਕਿਸਤਾਨ)ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵਿਖੇ ਸੰਗਤਾਂ ਨੂੰ ਉਪਦੇਸ਼ ਦੇਣ ਲਈ ਕੁਝ ਦਿਨ ਠਹਿਰੇ। ਗੁਰਦੁਆਰਾ ਰੋੜ ਸਾਹਿਬ ਵਾਲੀ ਜਗਾ ਵਾਲੀ ਜਗਾ ‘ਤੇ ਦੀਵਾਨ ਸਜਾ ਕੇ ਅਕਾਲ ਪੁਰਖ ਦੀ ਮਹਿਮਾ ਕਰਕੇ ਵਹਿਮਾਂ-ਭਰਮਾਂ ਵਿਚ ਗਲਤਾਨ ਮਨੁੱਖਤਾ ਨੂੰ ਗਿਆਨ ਦਾ ਚਾਨਣ ਦੇ ਕੇ ਜੀਵਨ ਦਾ ਅਸਲ ਮਾਰਗ ਦਰਸ਼ਨ ਕਰਵਾਉਂਦੇ ਸਨ। ਰਾਤ ਸਮੇਂ ਸਤਿਗੁਰੂ ਜੀ ਇਕ ਗਰੀਬ ਮਿਹਨਤੀ ਤਰਖਾਣ ਜਾਤੀ ਵਿਚੋਂ ਘਟੌੜਾ ਗੋਤ ਨਾਲ ਸਬੰਧਿਤ ਲਾਲੋ ਨਾਮੀ ਸਿੱਖ ਦੇ ਘਰ ਪ੍ਰਸ਼ਾਦਾ ਛਕਦੇ ਅਤੇ ਕੁਝ ਚਿਰ ਆਰਾਮ ਵੀ ਫੁਰਮਾਉਂਦੇ ਸਨ।

ਇਥੇ ਸਮਝਣ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਦਾ ਹਰ ਬਚਨ, ਹਰ ਕਦਮ ਅਰਥ ਰਖਦਾ ਸੀ। ਹਰ ਕਰਮ ਲੋਕਾਈ ਨੂੰ ਰਾਹੇ ਪਾਉਂਦਾ ਸੀ। ਹਰ ਘਟਨਾ ਇਕ ਇਤਿਹਾਸ ਨੂੰ ਜਨਮ ਦਿੰਦੀ ਸੀ। ਉਨਾਂ ਦਿਨਾਂ ਵਿਚ ਸਰਾਧਾਂ ਦੀ ਰੁੱਤ ਸੀ। ਸੈਦਪੁਰ ਦਾ ਇਕ ਰਈਸ ਮਲਿਕ ਭਾਗੋ, ਜਿਸਨੇ ਆਪਣੇ ਮਾਪਿਆਂ ਦਾ ਸਰਾਧ ਕੀਤਾ, ਸਾਰੇ ਪਿੰਡ ਨੂੰ ਰੋਟੀ ‘ਤੇ ਬੁਲਾਇਆ ਗਿਆ। ਕਈ ਤਰਾਂ ਦੇ ਕਰਮਕਾਂਡ ਅਖੌਤੀ ਹੋਮ-ਯੱਗ ਕਰਕੇ ਛੱਤੀ ਪ੍ਰਕਾਰ ਦੇ ਪਕਵਾਨ ਤਿਆਰ ਕੀਤੇ ਗਏ, ਜਿਸਨੂੰ ਬ੍ਰਹਮ-ਭੋਜ ਦਾ ਨਾਂਅ ਦਿੱਤਾ ਗਿਆ। ਪਰ ਲੋਕੀਂ ਉਸਦੀ ਹੰਕਾਰੀ ਬਿਰਤੀ ਅਤੇ ਅਮੀਰਤ ਨੂੰ ਨਫ਼ਰਤ ਕਰਦੇ ਸਨ। ਬਾਬਾ ਨਾਨਕ ਜੀ ਜਿਥੇ ਵੀ ਚਰਨ ਟਿਕਾਉਂਦੇ ਸਨ, ਉਸ ਧਰਤੀ ਦੀ ਗਰਮੀ, ਸਰਦੀ ਅਤੇ ਆਲੇ-ਦੁਆਲੇ ਦੀ ਸੁਗੰਧੀ ਨੂੰ ਆਪਣੀ ਬਿਬੇਕ ਬੁੱਧ ਨਾਲ ਪਲਾਂ ਵਿਚ ਜਾਣ ਲੈਂਦੇ ਸਨ ਅਤੇ ਕਾਦਰ ਦੀ ਨਿਯਮਾਂ ਵਾਲੀ ਤੱਕੜੀ ਵਿਚ ਤੋਲ ਕੇ ਤੁਰੰਤ ਸੱਚ-ਝੂਠ ਦਾ ਫੈਸਲਾ ਵੀ ਲੈਂਦੇ ਸਨ। ਬਾਬੇ ਨਾਨਕ ਵੱਲੋਂ ਮਲਿਕ ਭਾਗੋ ਦੇ ਘਰ ਸਰਾਧ ਦੇ ਮੌਕੇ ਪੱਕੇ ਪਕਵਾਨ ਖਾਣ ਜਾਣ ਤੋਂ ਜਵਾਬ ਦੇਣ ਦਾ ਕਾਰਨ ਸਿਰਫ਼ ਮਲਿਕ ਭਾਗੋ ਦੀ ਅਮੀਰਤ ਜਾਂ ਹੰਕਾਰ ਭਰੀ ਸੋਚ ਨਹੀਂ ਸੀ, ਸਗੋਂ ਉਸ ਪਿੰਡ ਜਾਂ ਇਲਾਕੇ ਦੇ ਲੋਕਾਂ ਦੀ ਆਤਮਾ ਦੀ ਆਵਾਜ਼ ਦੀ ਤਰਜ਼ਮਾਨੀ ਅਤੇ ਕੁਦਰਤੀ ਨਿਯਮਾਂ ਦੇ ਦਾਇਰੇ ‘ਚ ਰਹਿ ਕੇ ਸੱਚ ਪ੍ਰਗਟ ਕਰਨ ਦੀ ਰੂਹਾਨੀ ਜ਼ਿੰਮੇਵਾਰੀ ‘ਤੇ ਪਹਿਰਾ ਦੇਣਾ ਵੀ ਸੀ।

ਜਦੋਂ ਬਾਬਾ ਨਾਨਕ ਖਾਣੇ ‘ਤੇ ਨਾ ਗਏ ਤਾਂ ਮਲਿਕ ਭਾਗੋ ਲੋਹਾ-ਲਾਖਾ ਹੋ ਗਿਆ ਕਿ ਇਕ ਫ਼ਕੀਰ ਦੀ ਏਨੀ ਹਿੰਮਤ ਕਿ ਮੇਰੇ ਘਰ ਖਾਣਾ ਖਾਣ ਤੋਂ ਗੁਰੇਜ਼ ਕਰੇ? ਇਹ ਕਿਵੇਂ ਹੋ ਸਕਦਾ ਹੈ? ਮਲਿਕ ਭਾਗੋ ਨੇ ਆਪਣੇ ਅਹਿਲਕਾਰਾਂ ਨੂੰ ਭੇਜ ਕੇ ਜਬਰੀ ਬਾਬੇ ਨਾਨਕ ਨੂੰ ਆਪਣੇ ਘਰ ਬੁਲਾਇਆ ਅਤੇ ਤਾਹਨੇ ਮੇਹਣੇ ਦਿੱਤੇ ਕਿ ਤੁਸੀਂ ਇਕ ਨੀਚ ਗਰੀਬ ਦੇ ਘਰ ਕੋਧਰੇ ਦੀ ਰੋਟੀ (ਰੁੱਖਾ-ਮਿੱਸਾ ਖਾਣਾ) ਖਾਣੀ ਤਾਂ ਪਸੰਦ ਕਰਦੇ ਹੋ ਪਰ ਇਸ ਕਸਬੇ ਦੇ ਸਭ ਤੋਂ ਰਈਸ ਆਦਮੀ ਦੇ ਘਰ ਪੂਰੀ ਸੁੱਚਤਾ ਅਤੇ ਧਰਮ-ਮਰਿਯਾਦਾ ਅਨੁਸਾਰ ਬਣੇ ਛੱਤੀ ਪ੍ਰਕਾਰ ਦੇ ਭੋਜਨ ਭਾਵ ਬ੍ਰਹਮ-ਭੋਜ ਨੂੰ ਦੁਰਕਾਰਦੇ ਹੋ। ਬਾਬਾ ਜੀ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਕਿ ਭਾਈ ਨੀਚ ਉਹ ਹੁੰਦਾ ਹੈ, ਜੋ ਰੱਬ ਤੋਂ ਦੂਰ ਹੋ ਜਾਵੇ ਅਤੇ ਹੰਕਾਰ ਮਾਇਆ ਆਦਿਕ ਦੇ ਨਸ਼ੇ ਵਿਚ ਗਲਤਾਨ ਹੋਵੇ। ਰਹੀ ਗੱਲ ਖਾਣੇ ਦੀ, ਮਿਹਨਤ ਨਾਲ ਕਮਾਈ ਭਾਈ ਲਾਲੋ ਦੀ ਰੋਟੀ ਵਿਚੋਂ ਸਾਨੂੰ ਦੁੱਧ ਨਜ਼ਰ ਆਉਂਦਾ ਹੈ ਤੇ ਹੱਕ ਦੀ ਕਮਾਈ ਦਿਸਦੀ ਹੈ। ਪਰ ਜਬਰਨ ਧੋਖੇ, ਫ਼ਰੇਬਾਂ ਅਤੇ ਛਲ-ਕਪਟ ਨਾਲ ਇਕੱਤਰ ਕੀਤੀ ਮਾਇਆ ਤੋਂ ਤਿਆਰ ਹੋਏ ਪਕਵਾਨ ਭਲੇ ਹੀ ਸੁੰਦਰ ਲਪਟਾਂ ਛੱਡਦੇ ਹੋਣ ਪਰ ਇਸ ਵਿਚ ਸਾਨੂੰ ਗਰੀਬਾਂ ਦਾ ਖ਼ੂਨ ਝਲਕਦਾ ਦਿਖਾਈ ਦਿੰਦਾ ਹੈ।

ਬਾਬੇ ਨਾਨਕ ਦੇ ਰੂਹਾਨੀ ਸ਼ਬਦੀ-ਬਾਣ ਮਲਿਕ ਭਾਗੋ ਦੀ ਹੰਕਾਰੀ ਬਿਰਤੀ ਨੂੰ ਚੀਰ ਗਏ ਅਤੇ ਉਸਦੇ ਦਿਮਾਗ ਦੇ ਦਰਵਾਜ਼ੇ ਖੁੱਲ ਗਏ। ਚਰਨੀਂ ਢਹਿ ਪਿਆ। ਸਤਿਗੁਰ ਪਾਸੋਂ ਸਿੱਖੀ ਅਤੇ ਸੰਤੋਖ ਦੀ ਦਾਤ ਮੰਗਣ ਲੱਗ ਪਿਆ। ਪਲਾਂ ਵਿਚ ਮਾਇਆ ਅਤੇ ਅਮੀਰੀ ਗਲ਼ ‘ਚ ਪਏ ਫਾਂਸੀ ਦੇ ਫੰਦੇ ਵਾਂਗੂੰ ਲੱਗਣ ਲੱਗ ਪਈ। ਸਤਿਗੁਰਾਂ ਨੇ ਬਖ਼ਸ਼ਿਸ਼ ਕਰਕੇ ਮਲਿਕ ਭਾਗੋ ਨੂੰ ਗਿਆਨ ਦਾ ਚਾਨਣ ਦੇ ਕੇ ਸਿੱਧੇ ਰਸਤੇ ਪਾਇਆ।

ਇਹ ਘਟਨਾ ਜਾਂ ਸਾਖੀ ਇਕ ਸੱਚਾਈ ਤੇ ਇਤਿਹਾਸਕ ਪ੍ਰਮਾਣ ਹੈ। ਭਾਵੇਂ ਕੁਝ ਲੋਕਾਂ ਨੇ ਬਾਬੇ ਨਾਨਕ ਦੇ ਹੱਥ ਭਾਈ ਲਾਲੋ ਅਤੇ ਮਲਿਕ ਭਾਗੋ ਦੀਆਂ ਰੋਟੀਆਂ ਫੜਾ ਕੇ ਇਕ ਵਿਚੋਂ ਦੁੱਧ ਅਤੇ ਇਕ ਵਿਚੋਂ ਲਹੂ ਸਿੰਮਦਾ ਜ਼ਰੂਰ ਦਿਖਾ ਦਿੱਤਾ ਹੈ, ਘਰ-ਘਰ ਇਹ ਫੋਟੋਆਂ ਲੱਗੀਆਂ ਦਿਖਾਈ ਦਿੰਦੀਆਂ ਹਨ। ਪਰ ਗੁਰੂ ਨਾਨਕ ਨੇ ਇਹ ਕੌਤਕ ਸਿਰਫ਼ ਮਲਿਕ ਭਾਗੋ ਨੂੰ ਸੁਧਾਰਨ ਲਈ ਨਹੀਂ ਕੀਤਾ ਸੀ, ਸਗੋਂ ਇਕ ਸਿਧਾਂਤ ਨੂੰ ਜਨਮ ਦੇ ਕੇ ਪ੍ਰਵਾਨਿਤ ਕਰਨ ਲਈ ਹੀ ਕੀਤਾ ਸੀ ਤਾਂ ਕਿ ਆਉਣ ਵਾਲੇ ਸਮੇਂ ਵਿਚ ਮਨੁੱਖਤਾ ਤੋਂ ਕਿਨਾਰਾ ਕਰ ਚੁੱਕੇ ਹੰਕਾਰੀ ਮਨ ਇਸਤੋਂ ਸੇਧ ਲੈ ਕੇ ਮੁੜ ਰੂਹਾਨੀ ਸੱਚਾਈਆਂ ਵੱਲ ਪਰਤ ਆਉਣ। ਲੇਕਿਨ ਇਸਦੇ ਉਲਟ ਅੱਜ ਹਰ ਘਰ, ਹਰ ਪਿੰਡ, ਹਰ ਗਲੀ, ਮੁਹੱਲੇ, ਸ਼ਹਿਰ ਵਿਚ ਮਲਿਕ ਭਾਗੋ ਬੈਠੇ ਨਜ਼ਰ ਆ ਰਹੇ ਹਨ।

ਮੈਨੂੰ ਸਾਡੇ ਇਲਾਕੇ ਦੀ ਇਕ ਘਟਨਾ ਯਾਦ ਹੈ ਕਿ ਕਿਸੇ ਪਿੰਡ ਵਿਚ ਗੁਰਦੁਆਰਾ ਸਾਹਿਬ ਦਾ ਲੈਂਟਰ ਪੈ ਰਿਹਾ ਸੀ। ਸਾਰਾ ਪਿੰਡ ਸ਼ਰਧਾ ਨਾਲ ਸੇਵਾ ਕਰ ਰਿਹਾ ਸੀ। ਹਰ ਅਮੀਰ-ਗਰੀਬ ਸੀਮਿੰਟ-ਬਜਰੀ ਦੇ ਬੱਠਲ ਭਰ ਕੇ ਭੱਜ-ਭੱਜ ਸੇਵਾ ਕਰ ਰਹੇ ਸਨ। ਇਕ ਪਾਸੇ ਜਲੇਬੀਆਂ ਦਾ ਲੰਗਰ ਚੱਲ ਰਿਹਾ ਸੀ। ਧੰਨ-ਧੰਨ ਹੋ ਰਹੀ ਸੀ। ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਜਿਥੇ ਸੇਵਾਦਾਰਾਂ ਨੂੰ ਹਿੰਮਤ ਅਤੇ ਤੇਜੀ ਨਾਲ ਕੰਮ ਕਰਨ ਲਈ ਦਲੇਰੀ ਦਿੱਤੀ ਜਾ ਰਹੀ ਸੀ, ਉਥੇ ਇਕ ਖ਼ਾਸ ਵਿਅਕਤੀ ਦਾ ਵਾਰ-ਵਾਰ ਨਾਂਅ ਲੈ ਕੇ ਕਿਹਾ ਜਾ ਰਿਹਾ ਸੀ ਕਿ ਭਾਈ ਫਲਾਣਾ ਸਿੰਘ ਜੀ, ਜਿਨਾਂ ਨੇ ਆਪਣੇ ਗੁਰੂ ਘਰ ਦੀ ਸੇਵਾ ਲਈ ਇਕ ਠੇਲਾ (ਟਰੱਕ) ਬੱਜਰੀ, ਦੋ ਠੇਲੇ (ਟਰੱਕ) ਬਰੇਤੀ ਦੇ ਅਤੇ ਕੋਤਰ ਸੌ (ਇਕ ਸੌ ਇਕ) ਬੋਰੀ ਸੀਮਿੰਟ ਦੀ ਦਿੱਤੀ ਹੈ, ਨਾਲੇ ਭਾਈ ਆਹ ਜਲੇਬੀਆਂ ਦਾ ਲੰਗਰ ਵੀ ਉਨਾਂ ਕੰਨੀਓਂ (ਵੱਲੋਂ) ਚੱਲ ਰਿਹਾ ਹੈ, ਹੁਣੇ ਥੋੜੇ ਚਿਰ ‘ਚ ਆਪਣੇ ਗੁਰੂ ਘਰ ‘ਚ ਪਹੁੰਚ ਰਹੇ ਹਨ।

ਇਹ ਸੁਣ ਕੇ ਮੈਂ ਵੀ ਥੋੜਾ ਜਿਹਾ ਪੈਰ ਮਲ਼ ਲਿਆ। ਪੰਜ-ਸੱਤ ਮਿੰਟਾਂ ਵਿਚ ਹੀ ਇਕ ਜੀਪ ਆਈ, ਜਿਸ ‘ਤੇ ਅੱਠ-ਦਸ ਘੋਨੇ-ਮੋਨੇ ਬੰਦੇ ਰਾਈਫ਼ਲਾਂ ਲੈ ਕੇ ਸਵਾਰ ਸਨ। ਜੀਪ ਰੁਕੀ, ਦੋ-ਚਾਰ ਬੰਦਿਆਂ ਨੇ ਖੱਬੇ ਹੱਥ ਦੀ ਉਂਗਲੀ ਨਾਲ ਆਪਣੇ ਬੁੱਲਾਂ ‘ਚ ਫਸਿਆ ਜਰਦਾ ਬਾਹਰ ਸੁੱਟਿਆ। ਨਲ਼ਕੇ ‘ਤੇ ਕੁਰਲੀ ਕੀਤੀ। ਉੱਪਰੋਂ ਸਿਰ ਨੰਗਾ ਰੱਖ ਕੇ ਆਲੇ-ਦੁਆਲੇ ਛੇਤੀ-ਛੇਤੀ ਪਰਨਾ ਲਪੇਟ ਕੇ ਗੁਰੂ ਗ੍ਰੰਥ ਸਾਹਿਬ ਜੀ ਲਈ ਬਣੇ ਆਰਜ਼ੀ ਕਮਰੇ ‘ਚ ਸਤਿਗੁਰ ਅੱਗੇ ਸੌ-ਸੌ ਦੇ ਨੋਟ ਰੱਖ ਕੇ ਮੱਥਾ ਟੇਕਣ ਉਪਰੰਤ ਬਾਹਰ ਆਏ ਤਾਂ ਨਾਲ ਹੀ ਸਪੀਕਰ ਕੁਰਲਾ ਉਠਿਆ ਕਿ ਭਾਈ ਛੇਤੀ ਆ ਜੋ ਸੰਗਤੋ, ਫਲਾਣਾ ਸਿਹੁੰ ਜੀ ਆ ਗਏ ਹਨ ਅਤੇ ਉਨਾਂ ਨੇ ਛੇਤੀ ਜਾਣਾ ਵੀ ਹੈ। ਦੇਖਦੇ-ਦੇਖਦੇ ਗੁਰਦੁਆਰਾ ਸੰਗਤਾਂ ਨਾਲ ਭਰ ਗਿਆ। ਸੇਵਾਦਾਰ ਵੀ ਬੱਠਲ਼ ਸੁੱਟ ਕੇ ਸਾਹਮਣੇ ਆ ਕੇ ਬੈਠ ਗਏ। ਫ਼ਤਹਿ-ਫ਼ਤੂਹੀ ਹੋਈ। ਭਾਈ ਸਾਹਿਬ ਨੇ ਮਾਈਕ ਫੜਿਆ ਤੇ ਐਲਾਨ ਕੀਤਾ ਕਿ ਮੈਂ ਤਾਂ ਲੋਕਾਂ ਦਾ ਸੇਵਾਦਾਰ ਹਾਂ। ਥੋਡੀ (ਤੁਹਾਡੀ) ਸੇਵਾ ਲਈ ਹਾਜ਼ਰ ਹਾਂ। ਹਮੇਸ਼ਾ ਹੀ ਜਿਥੇ ਵੀ ਸੇਵਾ ਚਲਦੀ ਹੋਵੇ, ਭਾਵੇਂ ਮੰਦਰ, ਗੁਰਦੁਆਰਾ, ਮਸੀਤ ਜਾਂ ਕੋਈ ਧਰਮਸ਼ਾਲਾ ਹੋਵੇ, ਮੈਂ ਤਾਂ ਐਂ ਹੀ ਸੇਵਾ ਕਰਦਾ ਹਾਂ। ਹੁਣ ਜੇ ਥੋਡੇ (ਤੁਹਾਡੇ) ਨਗਰ ਵਿਚ ਕੋਈ ਕਸਰ ਬਾਕੀ ਰਹਿੰਦੀ ਹੈ ਤਾਂ ਦੱਸੋ। ਮੈਂ ਐਵੇਂ ਕਛਹਿਰੇ ਪਾ ਕੇ ਵੱਡੀਆਂ-ਵੱਡੀਆਂ ਪੱਗਾਂ ਬੰਨ ਕੇ ਫੋਕੇ ਲੀਡਰਾਂ ਆਂਗੂੰ (ਵਾਂਗੂੰ) ਗੱਲਾਂ ਨੀ ਮਾਰਦਾ। ਜੋ ਤੁਸੀਂ ਕਿਹਾ, ਮੌਕੇ ‘ਤੇ ਹਾਜ਼ਰ ਕਰਤਾ। ਅੱਗੇ ਨੂੰ ਵੀ ਜੋ ਨਗਰ ਨਿਵਾਸੀਆਂ ਦਾ ਹੁਕਮ ਹੋਊ, ਪੂਰਾ ਕਰਿਆ ਜਾਊਗਾ। ਹੁਣ ਮੈਂ ਜਾਣਾ ਹੈ। ਕਿਸੇ ਦੀ ਬੁੜੀ (ਮਾਂ) ਮਰ ਗਈ। ਜਾ ਕੇ ਉਹ ਵੀ ਫੁਕਾਉਣੀ (ਅੰਤਿਮ ਸਸਕਾਰ ਕਰਵਾਉਣਾ ਹੈ) ਹੈ। ਮੈਨੂੰ ਮਾਫ਼ੀ ਦਿਉ ਤੇ ਫਿਰ ਲੁੱਚਾ ਜਿਹਾ ਹਾਸਾ ਹੱਸ ਕੇ ਕਹਿਣ ਲੱਗਾ, ਪ੍ਰਧਾਨ ਜੀ ਥਕੇਮਾ (ਥਕੇਵਾਂ) ਲਾਹੁਣ ਵਾਲਾ ਚੂਰਨ ਵੀ ਨਾਲ ਲੈ ਕੇ ਆਇਆ ਹਾਂ। ਪੜਦੇ ਦੇ ਨਾਲ ਉਹ ਵੀ ਫੜ ਲਓ। ਮੈਂ ਦੇਖ ਰਿਹਾ ਸੀ ਕਿ ਇਕ ਬੰਦੇ ਨੇ ਜੀਪ ਵਿਚੋਂ ਸੀਮਿੰਟ ਵਾਲੀ ਬੋਰੀ ਜਿੱਡਾ ਥੈਲਾ ਕੱਢਿਆ, ਜੋ ਕਿ ਅੱਧ ਤੱਕ ਭਰਿਆ ਹੋਇਆ ਸੀ ਤੇ ਗੁਰਦੁਆਰੇ ਦੇ ਪ੍ਰਧਾਨ ਨੂੰ ਫੜਾ ਦਿੱਤਾ। ਜੀਪ ਧੂੜ ਉਡਾਉਂਦੀ ਅਗਲੀ ਮੰਜ਼ਿਲ ਵੱਲ ਵਧ ਗਈ।

ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਫਿਰ ਆਵਾਜ਼ ਆਈ, ‘ਭਾਈ ਹੁਣ ਸਾਰੇ ਚਾਹ ਪੀ ਕੇ ਕੈਮ ਹੋ ਜੋ। ਫੇਰ ਹੱਲਾ ਮਾਰ ਕੇ ਦਿਨ ਛਿਪਦੇ ਤੋਂ ਪਹਿਲਾਂ ਲੈਂਟਰ ਸੰਪੂਰਨ ਕਰਨਾ ਹੈ।’ ਚਾਹ ਬਣੀ। ਚਾਹ ਦੇ ਗਿਲਾਸਾਂ ਦੇ ਨਾਲ-ਨਾਲ ਸਭ ਨੂੰ ਲੋੜ ਅਨੁਸਾਰ ਦੋ-ਦੋ ਚਾਰ-ਚਾਰ ਚਮਚੇ ਭੁੱਕੀ (ਚੂਰਾ ਪੋਸਤ) ਵੀ ਵਰਤਾਈ ਜਾ ਰਹੀ ਸੀ। ਕੁਝ ਕਹਿ ਰਹੇ ਸਨ, ‘ਲਓ ਪ੍ਰਧਾਨ ਜੀ, ਲੈਂਟਰ ਪੈ ਗਿਆ ਸਮਝੋ ? ਆਹ ਤਾਂ ਫਲਾਣਾ ਸਿਹੁੰ ਦੀ ਕਿਰਪਾ ਹੋਗੀ।’

ਮੈਂ ਕਦੇ ਉਸ ਸਿਰ-ਮੂੰਹ ਮੁੰਨੇ ‘ਫਲਾਣਾ ਸਿਹੁੰ’ ਦੀ ਸ਼ਕਲ, ਕਦੇ ਚਿੱਟਾ-ਕੁੜਤਾ ਪਜਾਮਾ ਪਾਈ ਭਰਵੇਂ ਸਫ਼ੈਦ ਦਾਹੜੇ ਅਤੇ ਸੋਹਣਾ ਗਾਤਰਾ ਸਜਾਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੇ ਚਿਹਰੇ ਦੀ ਲਾਲੀ ਦੇਖ ਰਿਹਾ ਸੀ, ਕਦੇ ਸੇਵਾ ਕਰ ਰਹੀਆਂ ਸੰਗਤਾਂ ਦੀ ਤੇਜ ਹੋ ਗਈ ਫੁਰਤੀਲੀ ਚਾਲ ਵਿਚੋਂ ਭੁੱਕੀ ਦੇ ਨਸ਼ੇ ਦੀ ਲਹਿਰ ਵੇਖ ਰਿਹਾ ਸੀ। ਇੰਝ ਲਗਦਾ ਸੀ ਕਿ ਮਲਿਕ ਭਾਗੋ ਬਾਬੇ ਨਾਨਕ ਦੇ ਵਿਹੜੇ ਆ ਕੇ ਬ੍ਰਹਮ-ਭੋਜ ਹੀ ਨਹੀਂ ਵੰਡ ਕੇ ਗਿਆ, ਸਗੋਂ ਨਸ਼ਿਆਂ ਦੀ ਇੱਲਤ ਨੂੰ ਧਰਮ-ਕਰਮ ਬਣਾ ਕੇ ਤੁਰਦਾ ਬਣਿਆ।

ਮੈਂ ਡੂੰਘੀ ਚਿੰਤਾ ‘ਚ ਡੁੱਬਿਆ ਆਪਣੇ ਘਰ ਆ ਕੇ ਸੋਚਦਾ ਰਿਹਾ। ਕੌਮ ਦੇ ਭਵਿੱਖ ਵੱਲ ਵੇਖ ਕੇ ਮਨ ਵਿਚ ਰੋਸ ਅਤੇ ਤਰਸ ਆ ਰਿਹਾ ਸੀ ਕਿ ਬਾਬੇ ਨਾਨਕ ਨੇ ਤਾਂ ਧਰਮੀ ਕਿਰਤ, ਸੱਚ ਅਤੇ ਮਨੁੱਖੀ ਬਰਾਬਰੀ ਨੂੰ ਅਮਲੀ ਬਣਾਉਣ ਲਈ ਦਸ ਸਰੀਰ ਲੇਖੇ ਲਾ ਦਿੱਤੇ। ਲਗਭਗ ਚਾਰ ਉਦਾਸੀਆਂ ਵਿਚ 50 ਹਜ਼ਾਰ ਮੀਲ ਪੈਦਲ ਪੈਂਡਾ, ਰੱਬੀ ਬਾਣੀ ਦਾ ਉਚਾਰਨ, ਹੋਰਨਾਂ ਮਹਾਂਪੁਰਖਾਂ ਵੱਲੋਂ ਉਚਾਰਨ ਰੂਹਾਨੀ ਸਾਹਿਤ ਦੀ ਸੰਭਾਲ ਕਰਕੇ ਅੱਗੋਂ ਇਕ ਸਾਧਾਰਨ ਸਿੱਖ ਲਹਿਣੇ ਨੂੰ ਗੁਰੂ ਅੰਗਦ ਬਣਾ ਦੇਣਾ, ਅਕਬਰ ਵਰਗੇ ਬਾਦਸ਼ਾਹ ਨੂੰ ਗੋਇੰਦਵਾਲ ਸਾਹਿਬ ਵਿਖੇ ਚੱਲ ਕੇ ਆਉਣ ਲਈ ਖਿੱਚ ਪੈਦਾ ਕਰ ਦੇਣੀ, ਕਦੇ ਤੱਤੀ ਤਵੀ ‘ਤੇ ਬਹਿ ਕੇ ਭਾਣਾ ਮਿੱਠਾ ਕਰ ਵਿਖਾਉਣਾ, ਸਮੇਂ ਦੇ ਬਦਲਦੇ ਹਾਲਾਤਾਂ ਨੂੰ ਠੱਲ ਪਾਉਣ ਲਈ ਮੀਰੀ-ਪੀਰੀ ਦੇ ਸਿਧਾਂਤ ਤੇ ਅਕਾਲ ਤਖ਼ਤ ਸਾਹਿਬ ਵਰਗੇ ਰੂਹਾਨੀ ਰਾਜਸੀ ਸੋਮਿਆਂ ਨੂੰ ਪ੍ਰਗਟ ਕਰ ਦੇਣਾ, ਕਿਸੇ ਦੇ ਧਰਮ ਦੀ ਹਾਨੀ ‘ਤੇ ਤਰਸ ਕਰਕੇ ਰੱਬ ਦੇ ਨਾਂਅ ‘ਤੇ ਸ਼ਹਾਦਤ ਦੇ ਕੇ ਧਰਮ ਦੀ ਚਾਦਰ ਦਾ ਮਾਣ ਪ੍ਰਾਪਤ ਕਰ ਲੈਣਾ, ਅਖ਼ੀਰ ਇਕ ਸੰਪੂਰਨ ਕੌਮ ਦੀ ਸਿਰਜਣਾ ਕਰਕੇ ਸਾਰਾ ਪਰਿਵਾਰ ਧਰਮ ਲੇਖੇ ਲਾ ਕੇ ਵੱਡੀ ਉਮੀਦ ਦਿਲ ਵਿਚ ਲੈ ਕੇ ਆਪਣੇ ਸੇਵਕਾਂ ਤੋਂ ਖੰਡੇ ਦੀ ਪਾਹੁਲ ਪ੍ਰਾਪਤ ਕਰਕੇ ਗੁਰੂ-ਚੇਲੇ ਦੀ ਭਿੰਨਤਾ ਨੂੰ ਸਮਾਪਤ ਕਰਨ ਉਪਰੰਤ ਆਤਮਾ ਗ੍ਰੰਥ ਅਤੇ ਪ੍ਰਾਣ ਪੰਥ ਦੇ ਸਪੁਰਦ ਕਰਕੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਣਾ, ਇਹ ਸਭ ਕੁਝ ਸਾਡੇ ਲਈ ਕੁਝ ਜ਼ਿੰਮੇਵਾਰੀਆਂ ਅਤੇ ਫ਼ਰਜ਼ਾਂ ਦਾ ਕਰਜ਼ਾ ਛੱਡ ਗਿਆ ਹੈ, ਜਿਸਦਾ ਵਿਆਜ ਮੇਰੀ ਕੌਮ ਦੇ ਸਿਦਕੀ ਸਿੱਖ ਅਤੇ ਯੋਧੇ ਭਾਈ ਲਾਲੋ ਤੇ ਕਦੇ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਮੋੜਦੇ ਆਏ ਹਨ ਤੇ ਅਜੇ ਵੀ ਲਗਾਤਾਰ ਮੋੜੀ ਜਾ ਰਹੇ ਹਨ।

ਲੇਕਿਨ ਹੌਲੀ-ਹੌਲੀ ਧਰਮ-ਕਰਮ ਪਿਛਾਂਹ ਹਟ ਗਿਆ। ਵੀਹਵੀਂ ਸਦੀ ਦੇ ਪਿਛਵਾੜੇ ਵਿਚ ਆ ਕੇ ਹਰ ਦਿਨ ਗਿਰਾਵਟਾਂ ਨੂੰ ਜਨਮ ਦੇਣ ਲੱਗ ਪਿਆ ਸੀ। ਪਿਛਲੇ ਤਿੰਨ ਦਹਾਕਿਆਂ ਨੇ ਬਰਬਾਦੀ ਦੀ ਧਰਾਤਲ ਨੂੰ ਛੂਹ ਲਿਆ ਹੈ। ਅੱਜ ਸਾਡੇ ਸਾਹਮਣੇ ਹੈ ਕਿ ਸਿੱਖਾਂ ਦੀਆਂ ਮਹਾਨ ਜਥੇਬੰਦੀਆਂ, ਜਿਨਾਂ ਦਾ ਜਨਮ ਹੀ ਸਿੱਖੀ ਪ੍ਰਚਾਰ, ਗੁਰਦੁਆਰਿਆਂ ਦੀ ਸੰਭਾਲ ਵਾਸਤੇ ਹੋਇਆ ਸੀ, ਉਹ ਸਭ ਸਿਧਾਂਤਾਂ ਨੂੰ ਪਿੱਠ ਦੇ ਕੇ ਮਲਿਕ ਭਾਗੋ ਵਾਲੀ ਬਿਰਤੀ ਦੇ ਆਸ਼ਿਕ ਹੋ ਨਿਬੜੇ ਹਨ। ਕਿਸੇ ਨੂੰ ਸਬਰ ਨਹੀਂ ਰਿਹਾ। ਜੇ ਕਿਸੇ ਦੇ ਘਰ ਵਿਚ ਇਕ ਕਾਰ ਹੈ ਤਾਂ ਉਹ ਬੱਚਿਆਂ ਅਤੇ ਬੀਵੀ ਵਾਸਤੇ ਹੋਰ ਦੋ ਕਾਰਾਂ ਦੀ ਤਲਾਸ਼ ਵਿਚ ਹੈ। ਜੇ ਇਕ ਘਰ ਪਿੰਡ ਵਿਚ ਹੈ ਤਾਂ ਦੂਜਾ ਚੰਡੀਗੜ, ਤੀਸਰਾ ਦਿੱਲੀ ਤੇ ਚੌਥਾ ਇੰਗਲੈਂਡ-ਅਮਰੀਕਾ-ਕੈਨੇਡਾ ਵਿਚੋਂ ਕਿਤੇ ਲੋਚਦਾ ਹੈ। ਕਿਸਮਤ ਨਾਲ ਜੇ ਕਿਸੇ ਦੇ ਹੱਥ ਰਾਜ-ਪ੍ਰਬੰਧ ਆ ਗਿਆ ਤਾਂ ਅੱਗੋਂ ਪੁੱਤਰ, ਘਰਵਾਲੀ, ਨੂੰਹ, ਭਰਾ, ਭਤੀਜੇ, ਸਾਲ਼ੇ, ਜੀਜੇ ਸਭ ਨੂੰ ਮੰਤਰੀ ਬਣਾਉਣਾ ਚਾਹੁੰਦਾ ਹੈ। ਇਕ ਰਾਜਗੱਦੀ ‘ਤੇ ਖ਼ੁਦ ਬੈਠਾ ਹੈ, ਦੂਜੀ ‘ਤੇ ਪੈਰ ਰੱਖਦਾ ਹੈ। ਜੇ ਤੀਜੀ ਵੀ ਦਿਸਦੀ ਹੋਵੇ ਤਾਂ ਕਿਸੇ ਹੋਰ ਭਰਾ ਨੂੰ ਦੇਣ ਦੀ ਬਜਾਏ ਉਸ ‘ਤੇ ਆਪਣੀ ਖੂੰਡੀ ਰੱਖ ਕੇ ਚਲਾਉਣੀ ਬਿਹਤਰ ਸਮਝਦਾ ਹੈ। ਕਿਸੇ ਪਾਸੇ ਵੀ ਸਬਰ ਨਹੀਂ ਰਿਹਾ। ਆਮਦਨ ਦਾ ਕੋਈ ਟਿਕਾਣਾ ਨਹੀਂ। ਬੱਸ ਹੋਰ-ਹੋਰ ਦੀ ਹੋੜ ਲੱਗੀ ਪਈ ਹੈ ਪਰ ਹਾਲੇ ਵੀ ‘ਫਲਾਣਾ ਸਿਹੁੰ’ ਵਾਂਗੂੰ ਕਹਿਣ ਲੱਗਿਆਂ ਰਤਾ ਵੀ ਨਹੀਂ ਸ਼ਰਮਾਉਂਦੇ। ਪੋਲੇ ਜਿਹੇ ਮੂੰਹ ਨਾਲ ਕਹਿ ਦਿੰਦੇ ਹਨ ਕਿ ਲਓ ਜੀ, ਮੈਂ ਤਾਂ ਸੇਵਾ ਕਰ ਰਿਹਾ ਹਾਂ। ਕਿਸੇ ਨੂੰ ਲੁੱਟ ਕੇ, ਕਿਸੇ ਦਾ ਖ਼ੂਨ ਚੂਸ ਕੇ, ਕਿਸੇ ਨੂੰ ਤੰਗ ਕਰਕੇ ਜੇ ਮਲਿਕ ਭਾਗੋ ਦਾ ਬ੍ਰਹਮ-ਭੋਜ ਬਾਬੇ ਨਾਨਕ ਨੂੰ ਪ੍ਰਵਾਨ ਨਹੀਂ ਸੀ ਤਾਂ ਯਾਦ ਰੱਖੋ, ਲੋਕਾਂ ਨਾਲ ਧੋਖਾ ਹੋ ਸਕਦਾ ਹੈ ਤੇ ਕਿਸੇ ਹੱਦ ਤੱਕ ਪੁੱਗ ਵੀ ਸਕਦਾ ਹੈ ਪਰ ਰੱਬ ਤੇ ਰੱਬ ਦੇ ਭੇਜੇ ਬੰਦਿਆਂ ਨਾਲ ਨਹੀਂ ਹੋ ਸਕਦਾ। ਅੰਤ ਨੂੰ ਸੱਚ ਪ੍ਰਗਟ ਹੁੰਦਾ ਹੈ। ਉਦੋਂ ਅਤੀਤ ਭਿਆਨਕ ਯਾਦਾਂ ਦਾ ਹਨੇਰਾ ਲੈ ਕੇ ਆਤਮਾ ਨੂੰ ਡਰਾਉਣ ਲਗਦਾ ਹੈ।

ਸੋ ਆਓ, ਅੱਜ ਬਾਬੇ ਨਾਨਕ ਵੱਲੋਂ ਪ੍ਰਵਾਨ ਭਾਈ ਲਾਲੋ ਦੀ ਬਿਰਤੀ ਨੂੰ ਸਮਝੀਏ। ਭਾਈ ਲਾਲੋ ਨੂੰ ਕੇਵਲ ਇਕ ਮਨੁੱਖ ਦੇ ਰੂਪ ਵਿਚ ਯਾਦ ਕਰਨਾ ਓਨਾ ਉਚਿਤ ਨਹੀਂ, ਜਿੰਨਾ ਉਨਾਂ ਨੂੰ ਇਕ ਸਿਧਾਂਤ ਦੇ ਰੂਪ ਵਿਚ ਚੇਤੇ ਕਰਕੇ ਸਹਿਜ ਅਤੇ ਸੰਜਮੀ ਜੀਵਨ ਜਿਉਣ ਲਈ ਮਾਇਆ ਦੇ ਜ਼ਖ਼ੀਰੇ ਇਕੱਠੇ ਕਰਨ ਦੀ ਥਾਂ ਇਸ ਮਾਇਆ ਨੂੰ ਗੁਜ਼ਰਾਨ ਤੱਕ ਸੀਮਤ ਕਰਨ ਵਿਚ ਆਨੰਦ ਪੈਦਾ ਹੋਵੇਗਾ। ਕਾਸ਼! ਅੱਜ ਮੇਰੇ ਨਾਨਕ ਦੇ ਪੈਰੋਕਾਰ ਭਾਈ ਲਾਲੋ ਦੇ ਕਿਰਤੀ ਸਿਧਾਂਤ ਨੂੰ ਸਮਝ ਕੇ ਗੁਰੂ ਨਾਨਕ ਦੇ ਗਿਆਨ ਦੀ ਰੌਸ਼ਨੀ ਵਿਚ ਵੇਖਣ ਤਾਂ ਕੌਮ ਦਾ ਭਵਿੱਖ ਉੱਜਲ ਹੋ ਨਿਬੜੇਗਾ।

ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top