Share on Facebook

Main News Page

ਫ਼ਤਹਿ ਰੌਕਸ ਮਿਊਜ਼ੀਕਲ ਗਰੁੱਪ ਦੁਆਰਾ ਜਮਸ਼ੇਦਪੁਰ ਵਿਖੇ ਮਿਊਜ਼ੀਕਲ ਨਾਈਟ 21 ਸਤੰਬਰ 2013 ਨੂੰ ਪੇਸ਼ ਕੀਤੀ ਗਈ

ਫ਼ਤਹਿ ਰੌਕਸ ਮਿਊਜ਼ੀਕਲ ਗਰੁੱਪ ਦੁਆਰਾ ਪੇਸ਼ ਕੀਤੇ ਜਾਣ ਵਾਲੇ ਹਰ ਟਰੈਕ ਨੂੰ ਦੇਖਦਿਆਂ, ਸੁਣਦਿਆਂ ਤੇ ਵਿਚਾਰਦਿਆਂ ਜਮਸ਼ੇਦਪੁਰ ਦੇ ਨੌਜਵਾਨਾਂ ਨੇ ਗੁਰਮਤਿ ਪ੍ਰਚਾਰ ਸੈਂਟਰ ਵੱਲੋਂ ਵੱਡੇ ਪੱਧਰ ‘ਤੇ ਫ਼ਤਹਿ ਰੌਕਸ ਮਿਊਜ਼ੀਕਲ ਨਾਈਟ 21 ਸਤੰਬਰ 2013 ਨੂੰ ਕਰਾਉਣ ਦਾ ਫ਼ੈਸਲਾ ਕੀਤਾ ਗਿਆ।

ਗੁਰਮਤਿ ਪ੍ਰਚਾਰ ਸੈਂਟਰ ਦੇ ਸਾਰੇ ਨੌਜਵਾਨ ਹੀ ਬੜੀ ਚੜ੍ਹਦੀ ਕਲਾ ਵਾਲੇ ਹਨ । ਇਹਨਾਂ ਨੌਜਵਾਨਾਂ ਵੱਲੋਂ ਜੋ ਫ਼ਤਹਿ ਰੌਕਸ ਨਾਈਟ ਕਰਵਾਈ ਗਈ, ਉਸ ਲਈ ਜਮਸ਼ੇਦਪੁਰ ਵਿਚ ਰਾਜਿੰਦਰਾ ਵਿਦਿਆਲਿਆ ਆਊਡੋਟੋਰੀਅਮ ਬੁਕ ਕਰਵਾਇਆ ਗਿਆ ਸੀ।

ਫ਼ਤਹਿ ਰੌਕਸ ਨਾਈਟ ਨੂੰ ਦੇਖਣ, ਸੁਣਨ ਤੇ ਮਾਨਣ ਲਈ ਸੰਗਤਾਂ ਵੱਲੋਂ ਬੜਾ ਉਤਸ਼ਾਹ ਵਿਖਾਇਆ । ਫ਼ਤਹਿ ਰੌਕਸ ਗਰੁੱਪ ਦਾ ਮਿਊਜ਼ੀਕਲ ਪ੍ਰੋਗਰਾਮ ਦੇਖਣ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਸੰਗਤਾਂ ਆਈਆਂ। ਆਪਣੀ ਇਸ ਮਿਊਜ਼ੀਕਲ ਨਾਈਟ ਵਿਚ ਫ਼ਤਹਿ ਰੌਕਸ ਗਰੁੱਪ ਦੇ ਪ੍ਰਫ਼ੌਰਮਾਂ ਵੱਲੋਂ ਦੇਸ਼-ਵਿਦੇਸ਼ ਵਿਚ ਵਾਪਰਦੀਆਂ ਮਨੁੱਖ ਵਿਰੋਧੀ ਘਟਨਾਵਾਂ, ਸਿੱਖ ਇਤਿਹਾਸ, ਭਰੂਣ ਹੱਤਿਆ, ਨਸ਼ਾ ਤੇ ਹੋਰ ਕਈ ਕਿਸਮ ਦੀਆਂ ਕੁਰੀਤੀਆਂ ‘ਤੇ ਫ਼ੋਕਸ ਗਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top