Share on Facebook

Main News Page

ਕੇ.ਐਸ. ਮੱਖਣ ਨੇ 108 ਰਿਸ਼ੀ ਠਾਕੁਰ ਦਾਸ ਦੀ ਬਰਸੀ 'ਤੇ ਪ੍ਰੋਗਰਾਮ ਕਰਕੇ, ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕੀਤਾ
- ਸੰਪਾਦਕ ਖ਼ਾਲਸਾ ਨਿਊਜ਼

 

ਕੁੱਝ ਕੁ ਮਹੀਨਿਆਂ ਪਹਿਲਾਂ ਕੇ.ਐਸ ਮੱਖਣ ਵਲੋਂ ਖੰਡੇ ਬਾਟੇ ਦੀ ਪਾਹੁਲ ਲੈ ਕੇ ਸਿੰਘ ਸੱਜਣ ਦੀਆਂ ਖਬਰਾਂ ਆਈਆਂ ਸਨ, ਬਹੁਤ ਖੁਸ਼ੀ ਹੋਈ ਸੀ ਸਭ ਨੂੰ। ਪਰ, ਇਹ ਨਸ਼ਾ ਬੜੀ ਛੇਤੀ ਹੀ ਉਤਰ ਗਿਆ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਜਦੋਂ ਤੱਕ ਗੁਰਬਾਣੀ ਗੁਰਮਤਿ ਦੀ ਸੋਝੀ ਨਾ ਹੋਵੇ, ਬਾਹਰਲੀ ਦਿੱਖ, ਸਿਰਫ ਭੇਖ ਹੈ। ਜੇ ਕੇ.ਐਸ ਮੱਖਣ ਵਲੋਂ 108 ਰਿਸ਼ੀ ਕੁਮਾਰ ਦਵਾਰੇ 'ਤੇ ਇਹ ਗਾਉਣਾ "ਲੱਖ ਲੱਖ ਵਾਰੀ ਪ੍ਰਣਾਮ ਮੇਰਾ..." ਉਦੋਂ ਗਾਇਆ ਹੁੰਦਾ, ਜਦੋਂ ਉਸਨੇ ਕੇਸਾਂ ਦੀ ਬੇਅਦਬੀ ਕੀਤੀ ਹੋਈ ਸੀ, ਤਾਂ ਕਿਸੇ ਨੇ ਗਿਲਾ ਨਹੀਂ ਕਰਨਾ ਸੀ, ਪਰ ਸਿੱਖੀ ਸਰੂਪ 'ਚ ਇਹ ਕੰਮ ਕਰਨੇ, ਇੱਕ ਸਿੱਖ ਅਖਵਾਉਣ ਵਾਲੇ ਨੂੰ ਸ਼ੋਭਾ ਨਹੀਂ ਦਿੰਦੇ। ਇਸ ਨਾਲੋਂ ਚੰਗਾ ਸੀ ਕਿ ਇਹ ਘੋਨ ਮੋਨ ਹੀ ਰਹਿੰਦਾ, ਇਸ ਤਰ੍ਹਾਂ ਬੇਅਦਬੀ ਅਤੇ ਬੇਇਜ਼ਤੀ ਨਾ ਕਰਵਾਉਂਦਾ। ਅੱਗੇ ਘੱਟ ਗੰਦ ਪਾਇਆ ਹੈ ਇਨ੍ਹਾਂ ਕਲਾਕਾਰਾਂ ਨੇ। ਇੱਕ ਗੱਲ ਹੋਰ ਸਾਬਿਤ ਹੋ ਗਈ ਇਨ੍ਹਾਂ ਕਲਾਕਾਰਾਂ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ, ਜਿੱਥੇ ਪੈਸਾ ਦਿਖੇ, ਉਥੇ ਚਲੇ ਜਾਂਦੇ ਨੇ, ਭਾਂਵੇਂ ਉਹ ਸਬਿਯਕ ਅਖਵਾਉਣ ਵਾਲੇ ਗਾਇਕ ਹੋਣ, ਜਾਂ ਧਾਰਮਿਕ ਭੇਖ ਧਾਰਣ ਕਰਣ ਵਾਲੇ ਹੋਣ, ਸਭ ਇਕ ਹੀ ਥਾਲ਼ੀ ਦੇ ਚੱਟੇ ਬੱਟੇ ਨੇ। ਹਾਲੇ ਕੱਲ ਹੀ ਇਕ ਖਬਰ ਆਈ ਸੀ ਕਿ ਕੇ.ਐਸ. ਮੱਖਣ ਵਲੋਂ ਕਿਸੇ ਫਿਲਮ 'ਚ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਰੋਲ ਅਦਾ ਕੀਤਾ ਜਾਣਾ ਹੈ...

ਰੱਬ ਸੁੱਮਤ ਦੇਵੇ ਇਨ੍ਹਾਂ ਸਿੱਖ ਅਖਵਾਉਣ ਵਾਲਿਆਂ ਨੂੰ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top