Share on Facebook

Main News Page

ਡੇਰਿਆਂ ਨੂੰ ਕਾਮਯਾਬ ਕਰਨ ਵਿਚ ਔਰਤਾਂ ਦਾ ਹੱਥ, ਪਰ ਫੇਰ ਵੀ ਔਰਤਾਂ ਨੂੰ ਡੇਰਿਆਂ ਵਿੱਚ ਬਰਾਬਰੀ ਕਿਉਂ ਨਹੀਂ ?
-: ਦਲਜੀਤ ਸਿੰਘ ਇੰਡਿਆਨਾ

ਕਿਉਂਕਿ ਇਹ ਸਾਧ ਲਾਣਾ, ਸੰਤ ਲਾਣਾ ਆਪ ਗ੍ਰਿਸ਼ਥੀ ਜੀਵਨ ਤੋਂ ਭਗੌੜਾ ਹੈ। ਗ੍ਰਹਿਸਤ ਜੀਵਨ ਤੋਂ 99 ਫੀਸਦੀ ਅਖੌਤੀ ਸੰਤ-ਸਾਧ, ਡੇਰੇਦਾਰ ਇਨਕਾਰੀ ਹਨ। ਤਾਂ ਹੀ ਇਹਨਾਂ ਨੂੰ ਔਰਤ ਦੀ ਕਦਰ ਨਹੀਂ ਹੈ। ਸਾਰੇ ਗੁਰੂ ਵਿਅਕਤੀ (ਅੱਠਵੇਂ ਸਤਿਗੁਰੂ ਤੋਂ ਬਿਨਾ, ਬਾਲ ਉਮਰ ਕਰਕੇ) ਗ੍ਰਹਿਸਤੀ ਸਨ, ਪ੍ਰਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦੇ ਰਹੇ ਸਨ। ਇਧਰ ਜ਼ਰਾ ਅਖੌਤੀ ਸਿੱਖ ਡੇਰਿਆਂ ਦੀ ਨਿੱਤ ਦਿਨ ਦੀ ਕਾਰਗੁਜ਼ਾਰੀ ਨੂੰ ਗਹੁ ਨਾਲ ਵੇਖੋ। ਡੇਰੇ ਦੇ ਮੁਖੀ ਬਾਬਾ ਜੀ ਨੇ ਕੋਈ ਇਸਤਰੀ ਵਿਆਹ ਕਰਵਾ ਕੇ ਨਹੀਂ ਲਿਆਂਦੀ। ਜੇ ਪਹਿਲਾਂ ਤੋਂ ਪਤਨੀ ਹੈ ਸੀ, ਤਾਂ ਉਸ ਨੂੰ ਤਿਆਗ ਦਿੱਤਾ ਹੈ। ਪਰ ਬੇਅੰਤ ਔਰਤਾਂ ਦੇ ਝੁਰਮਟ ਵਿੱਚ ਬਾਬਾ ਜੀ ਸਦਾ ਹੀ ਘਿਰੇ ਰਹਿੰਦੇ ਹਨ। ਚਰਨ ਪਰਸਣੇ, ਹੱਥੀਂ ਸੇਵਾ ਕਰਨੀ, ਧਨ ਪਦਾਰਥ ਅਰਪਣ ਕਰਨੇ, ਰੋਗਾਂ ਦੀ ਨਵਿਰਤੀ ਵਾਸਤੇ ਅਰਦਾਸਾਂ, ਪੁੱਤਰ ਪ੍ਰਾਪਤੀ ਵਾਸਤੇ ਆਏ, ਇਹਨਾਂ ਲੋੜਾਂ ਦੀ ਹੋੜ ਵਿੱਚ ਸੰਤ ਜੀ ਦੁਆਲੇ ਮੇਲੇ ਵਰਗੀ ਚਹਿਲ ਪਹਿਲ ਵੇਖੀ ਜਾ ਸਕਦੀ। ਕੋਈ ਸੇਵਾਦਾਰ ਹੱਥ ਵਿੱਚ ਲਿਸ਼ਕਦਾ ਲੋਟਾ ਫੜੀ ਮੋਢੇ ਤੇ ਤੌਲੀਆ ਰੱਖੀ ਨੰਗੇ ਪੈਂਰੀ ਬਾਬਾ ਜੀ ਦੇ ਪਿੱਛੇ ਪਿੱਛੇ ਟੁਰਦਾ ਹੈ, ਜਿਸ ਨੂੰ ''ਗੜਵਈ'' ਦਾ ਖਿਤਾਬ ਦਿੱਤਾ ਗਿਆ ਹੈ। ਕਿਰਤੀ ਸਿੱਖਾਂ ਦੇ ਬੜੇ ਸਾਦੇ ਜਿਹੇ ਮਕਾਨ ਭੀ ਬੜੀਆਂ ਮੁਸ਼ਕਲਾਂ ਨਾਲ ਬਣਦੇ ਹਨ। ਮਹਾਂਪੁਰਖਾਂ ਦੇ ਸੰਗਤਾਂ ਦੀ ਕ੍ਰਿਪਾ ਸਦਕਾ (?) ਆਲੀਸ਼ਾਨ ਮਹਿਲ ਛੇਤੀ ਹੀ ਉਸਰ ਜਾਂਦੇ ਹਨ। ਉਮਰ ਭਰ ਦੀ ਮਿਨਹਤ ਕਰਦਿਆਂ ਭੀ ਸਾਰੀ ਜ਼ਿੰਦਗੀ ਘਰੇਲੂ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਇਧਰ ਡੇਰਿਆਂ ਵਿੱਚ ਹਰ ਤਰ੍ਹਾਂ ਦੇ ਸੁੱਖ ਅਰਾਮ ਵਾਲੇ ਸਮਾਨਾਂ ਦੇ ਅੰਬਾਰ ਲੱਗੇ ਨਜ਼ਰ ਆਉਣਗੇ। ਲਗਪਗ ਸਾਰੇ ਬਾਬੇ ਅਕਾਲ ਤਖਤ ਸਾਹਿਬ ਦੀ ਪ੍ਰਵਾਣਤ ਮਰਿਆਦਾ ਨੂੰ ਕਦੋਂ ਦੀ ਪਿੱਠ ਦਿਖਾ ਚੁਕੇ ਹਨ। ਪੰਥ ਨੂੰ ਖੇਰੂੰ ਖੇਰੂੰ ਕਰਨ ਵੱਲ ਇਹ ਇੱਕ ਖਤਰਨਾਕ ਰੁਝਾਨ ਹੈ। ਪਿਛਲੇ ਸਮੇਂ ਵਿੱਚ ਜੋ ਸਿੱਖਾਂ ਨਾਲ ਧਕੇਸ਼ਾਹੀ ਸਰਕਾਰ ਵਲੋਂ ਕੀਤੀ ਗਈ ਹੈ, ਉਸ ਸਰਕਾਰੀ ਦਮਨ ਵਿਰੁੱਧ, ਕਿਸੇ ਮਹਾਂਪੁਰਖ ਨੇ ਆਵਾਜ਼ ਨਹੀਂ ਉਠਾਈ।

ਸੰਤਾਂ ਦੇ ਨਿੱਜੀ ਬਣਾਏ ਅਸਥਾਨਾਂ (ਧਰਮ ਅਸਥਾਨਾਂ) ਡੇਰਿਆਂ ਵਿੱਚ ਉਹਨਾਂ ਦੀ ਪੂਰੀ ਡਿਕਟੇਟਰਸ਼ਿਪ ਚਲਦੀ ਹੈ। ਇਥੇ ਬੀਬੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਪਾਠ ਨਹੀਂ ਕਰਨ ਦਿੱਤਾ ਜਾਂਦਾ। ਸੰਗਤੀ ਰੂਪੀ ਵਿੱਚ ਮੋਹਰੀ ਹੋ ਕੇ, ਕੋਈ ਭੈਣ ਅਰਦਾਸ ਨਹੀਂ ਕਰ ਸਕਦੀ। ਪੰਜਾਂ ਪਿਆਰਿਆਂ ਨਮਿਤ ਕੱਢਿਆ ਗਿਆ ਪ੍ਰਸਾਦਿ, ਬੀਬੀਆਂ ਨੂੰ ਨਹੀਂ ਵਰਤਾਇਆ ਜਾਂਦਾ। ਕੀਰਤਨ ਕਰਨ ਦੀ ਮੁਕੰਮਲ ਮਨਾਹੀ ਹੈ। ਤਿਆਰ ਬਰ ਤਿਆਰ ਬੀਬੀਆਂ ਨੂੰ ਭੀ ਕਦੀ ਨਗਰ ਕੀਰਤਨ ਦੀ ਅਗਵਾਈ ਨਹੀਂ ਕਰਨ ਦਿਤੀ ਜਾਂਦੀ। ਗੁਰੂ ਸਾਹਿਬਾਨ ਵਲੋਂ ਔਰਤਾਂ ਨੂੰ ਦਿੱਤਾ ਗਿਆ ਬਰਾਬਰ ਦਾ ਰੁਤਬਾ ਅਪ੍ਰਵਾਨ ਕਰਕੇ, ਪੰਥਕ ਰਹਿਤ ਮਰਿਆਦਾ ਦੀ ਉਲੰਘਣਾ ਕਰਕੇ, ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵਾਸਤੇ ਤਾਂ ਕਦੀ ਭੀ ਸ਼ਾਮਲ ਨਹੀਂ ਕੀਤਾ ਜਾਂਦਾ। ਮੌਜੂਦਾ ਸਮੇਂ ਵਿੱਚ ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੀਬੀਆਂ ਨੂੰ ਗੁਰਬਾਣੀ ਕੀਰਤਨ ਦੀ ਭੀ ਮਨਾਹੀ ਹੈ। ਪਿਛੇ ਜਿਹੇ ਦਰਬਾਰ ਸਾਹਿਬ ਦੀ ਸਫਾਈ ਕਰਨ ਤੋਂ ਭੈਣਾਂ ਨੂੰ ਰੋਕ ਦਿੱਤਾ ਗਿਆ ਸੀ।

ਜਦੋਂ ਭੀ ਪੁਛਿਆ ਜਾਵੇ ਕਿ ਤੁਸੀਂ ਬਰਾਬਰ ਦਾ ਰੁਤਬਾ ਬੀਬੀਆਂ ਨੂੰ ਕਿਉਂ ਨਹੀਂ ਦੇ ਰਹੇ? ਤਾਂ ਕਈ ਕਿਸਮ ਦੀਆਂ ਤਰਕ ਰਹਿਤ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ। ਜਾਂ ਕਿਸੇ ਗੁਰਬਾਣੀ ਦੀ ਅਧੂਰੀ ਪੰਕਤੀ ਦਾ ਸਹਾਰਾ ਲੈ ਲਿਆ ਜਾਂਦਾ ਹੈ। ''
ਇਸਤ੍ਰੀ ਰੂਪ ਚੇਰੀ ਕੀ ਨਿਆਈ... (1268) ਇਹ ਸਤਿਗੁਰੂ ਜੀ ਦਾ ਹੀ ਫੁਰਮਾਨ ਹੈ ਜੀ।'' ਅਖੇ ਔਰਤ ਚੇਲੀ, ਸੇਵਕਾ, ਹੀ ਹੋ ਸਕਦੀ ਹੈ। ਗੁਰੂ ਨਾਨਕ ਸਾਹਿਬ ਦਾ ਇਹ ਪਾਵਨ ਵਾਕ ਤਾਂ ਜੱਗ ਜਾਹਰ ਹੈ - ''ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥'' ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਬਾਣੀ ਦੇ ਚਾਨਣ ਵਿੱਚ ਹੀ ਆਖਿਆ ਹੈ ''ਲੋਕ ਵੇਦ ਗੁਣ ਗਿਆਨ ਵਿੱਚ ਅਰਧ ਸਰੀਰੀ, ਮੋਖ ਦੁਆਰੀ। ਗੁਰਮੁਖਿ ਸੁਖ ਫਲ ਨਿਹਚਉ ਨਾਰੀ।।'' ਨਰਕ ਦੁਆਰੀ ਨਹੀਂ। ਬ੍ਰਾਹਮਣੀ ਸੋਚ ਤਹਿਤ ਉਮਰ ਦੇ ਚਾਰ ਹਿੱਸੇ ਵੰਡਣ ਦੀ ਥਾਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰ ਲਿਖਦੇ ਹਨ। ''ਗਿਆਨਨ ਮੈ ਗਿਆਨ ਅਰੁ ਧਿਆਨਨ ਮੈ ਧਿਆਨ ਗੁਰ,''ਸਕਲ ਧਰਮ ਮਹਿ ਗ੍ਰਹਿਸਤ ਪ੍ਰਧਾਨ ਹੈ।।'' (376) ਜਿਸ ਤਰਾਂ ਹਿੰਦੂਆਂ ਦੇ ਮੰਦਰਾਂ ਵਿਚ ਔਰਤ ਨੂੰ ਪੂਜਾ ਕਰਨ ਦਾ ਅਧਿਕਾਰ ਨਹੀਂ, ਮੁਸਲਮਾਨਾਂ ਵਿਚ ਔਰਤ ਨੂੰ ਮਸਜਿਦ ਵਿਚ ਜਾਣ ਦੀ ਮਨਾਹੀ ਹੈ, ਓਸ ਤਰਾਂ ਹੀ ਇਹ ਸਾਧ ਲਾਣਾ ਔਰਤ ਨਾਲ ਵਿਵਹਾਰ ਕਰਦਾ ਹੈ।

ਹੁਣ ਸੋਚਣਾ ਬੀਬੀਆਂ ਨੇ ਹੈ, ਕਿ ਜਿਹਨਾਂ ਦਾ ਸਭ ਤੋ ਵੱਧ ਹੱਥ ਹੁੰਦਾ ਹੈ ਇਕ ਡੇਰੇ ਅਤੇ ਇਕ ਸਾਧ ਨੂੰ ਕਾਮਯਾਬ ਕਰਨ ਵਿੱਚ। ਪੜਿਓ ਅਤੇ ਸੋਚਿਆ ਜੇ, ਇਹ ਡੇਰੇਦਾਰ ਤੁਹਾਡਾ ਕਿਨਾਂ ਸਤਿਕਾਰ ਕਰਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top