ਸਾਨੂੰ ਮਾਂ
ਪਿਉ ਚਾੜ੍ਹ ਗਏ ਡੇਰੇ ਜੀ,
ਅਸੀਂ ਅੱਥਰੂ ਬੜੇ ਹੀ ਕੇਰੇ ਜੀ।
ਨਾ ਤਰਸ ਕਿਸੇ ਨੂੰ ਆਇਆ ਸੀ,
ਸਾਡਾ ਸਾਧ ਨੂੰ ਹੱਥ ਫੜਾਇਆ ਸੀ।
ਅਸੀਂ ਕੱਟੀ ਬੜੀ ਗ਼ੁਲਾਮੀ ਜੀ,
ਮਸੀਂ ਮੌਕਾ ਹੱਥ ਹੁਣ ਆਇਆ ਹੈ।
ਤਬੈ ਸੰਤ ਦਾ ਰੁਤਬਾ ਪਾਇਆ ਹੈ,
ਨਾਲ਼ ਇਕ ਸੌ ਅੱਠ ਲਗਾਇਆ ਹੈ।
ਅਸੀਂ ਸਾਧ ਦੇ ਧੋਤੇ ਕੱਛੇ ਜੀ,
ਨਾਲ਼ੇ ਚਾਰੇ ਕੱਟੇ ਤੇ ਵੱਛੇ ਜੀ।
ਘੁਟਵਾਈਆਂ ਸਾਧ ਨੇ ਲੱਤਾਂ ਜੀ,
ਸਾਨੂੰ ਦਿਤੀਆਂ ਪੁੱਠੀਆਂ ਮੱਤਾਂ ਜੀ।
ਉਹਦੀ ਸਿੱਖ ਕੇ ਤਿਕੜਮਬਾਜ਼ੀ ਸਭ,
ਤੀਰ ਉਸ ‘ਤੇ ਫੇਰ ਚਲਾਇਆ ਹੈ।
ਤਬੈ ਸੰਤ ਦਾ ਰੁਤਬਾ ਪਾਇਆ ਹੈ,
ਨਾਲ਼ ਇਕ ਸੌ ਅੱਠ ਲਗਾਇਆ ਹੈ। |
ਸਾਧ ਮਰਿਆ ਤੇ ਪਏ ਝਮੇਲੇ
ਜੀ,
ਗੱਦੀ ਲਈ ਲੜ ਪਏ ਚੇਲੇ ਜੀ।
ਵਰ੍ਹੀ ਡਾਂਗ ਤੇ ਚੱਲੀ ਗੋਲ਼ੀ ਜੀ,
ਗਈ ਖ਼ੂਨ ਦੀ ਖੇਡੀ ਹੋਲੀ ਜੀ।
ਨਾਲ਼ ਪੁਲਿਸ ਦੇ ਪਾ ਕੇ ਯਾਰੀ ਫਿਰ,
ਅਸੀਂ ਡੇਰਾ ਇਹ ਹਥਿਆਇਆ ਹੈ।
ਤਬੈ ਸੰਤ ਦਾ ਰੁਤਬਾ ਪਾਇਆ ਹੈ,
ਨਾਲ਼ ਇਕ ਸੌ ਅੱਠ ਲਗਾਇਆ ਹੈ।ਕੁਝ ਚੇਲੇ ਅਜੇ ਵੀ ਆਕੀ
ਸੀ,
ਫੇਰੀ ਇਕ ਦਿਨ ਉਨ੍ਹਾਂ ਦੇ ਹਾਕੀ ਜੀ।
ਹੁਣ ਚਲ ਪਏ ਵਾਂਗਰ ਪਾਣੀ ਜੀ,
ਅਸੀਂ ਪਾ ਲਏ ਵਾਹਣੋ-ਵਾਹਣੀ ਜੀ।
ਫਿਰ ਕਰਵਾਈ ਪੁਲਿਸ ਤੋਂ ਸੇਵਾ ਜੀ,
ਛਿੱਤਰ ਨੇ ਸੁਖ ਵਰਤਾਇਆ ਹੈ।
ਤਬੈ ਸੰਤ ਅਸੀਂ ਅਖਵਾਇਆ ਹੈ,
ਨਾਲ਼ ਇਕ ਸੌ ਅੱਠ ਲਗਾਇਆ ਹੈ। |
ਮਨਿਸਟਰ
ਹੁਣ ਯਾਰ ਬਣਾਵਾਂਗੇ,
ਲਾਰੇ ਵੋਟਾਂ ਦੇ ਉਹਨੂੰ ਲਾਵਾਂਗੇ।
ਧੱਕੇ ਨਾਲ਼ ਕਬਜ਼ੇ ਕਰ ਕੇ ਤੇ,
ਡੇਰੇ ਨੂੰ ਹੋਰ ਵਧਾਵਾਂਗੇ।
ਹੁਣ ਜਿੱਤ ਦੀ ਖ਼ੁਸ਼ੀ ਮਨਾਵਣ ਲਈ,
ਪਾਠ ਇਕ ਸੌ ਇਕ ਰਖਾਇਆ ਹੈ।
ਤਬੈ ਸੰਤ ਅਸੀਂ ਅਖਵਾਇਆ ਹੈ,
ਨਾਲ਼ ਇਕ ਸੌ ਅੱਠ ਲਗਾਇਆ ਹੈ। |