Share on Facebook

Main News Page

ਰੇਡੀਓ ਦਿਲ ਅਪਣਾ ਪੰਜਾਬੀ ਕੈਨੇਡਾ ਨੇ ਤੇਜ਼ਾਬ ਪੀੜਤ ਲੜਕੀ ਦੀ ਢਾਈ ਲੱਖ ਦੀ ਆਰਥਿਕ ਸਹਾਇਤਾ ਕੀਤੀ

ਜਿਸ ਦੇਸ਼ 'ਚ ਦੇਵੀ ਦੀ ਪੂਜਾ ਹੁੰਦੀ ਹੋਵੇ ਉੱਸੇ ਦੇਸ਼ 'ਚ ਮਜ਼ਲੂਮ ਕੰਨਿਆ ਦੀ ਦੁਰਦਸ਼ਾ ਕਿਉਂ - ਹਰਜੋਤ ਸੰਧੂ

ਲੁਧਿਆਣਾ, ਮਲੌਦ 25 ਸਤੰਬਰ (ਬਲਜੀਤ ਸਿੰਘ ਢਿੱਲੋਂ, ਬਲਜਿੰਦਰ ਪਾਲ ਸਿੰਘ) ਜਿਸ ਦੇਸ਼ 'ਚ ਦੇਵੀ ਨੂੰ ਰੱਬ ਮੰਨਦਿਆਂ ਪੂਜਿਆ ਜਾਦਾ ਹੋਵੇ ਉਸੇ ਦੇਸ਼ 'ਚ ਹੀ ਜਿੱਥੇ ਬੀਬੀਆਂ ਨੂੰ ਮਰਦ ਨਾਲੋਂ ਵੱਡਾ ਰੁਤਬਾ ਦਿੱਤਾ ਜਾਦਾ ਹੋਵੇ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ, ਕਿ ਉਸੇ ਪਵਿੱਤਰ ਧਰਤੀ 'ਤੇ ਔਰਤ ਦੀ ਦੁਰਦਸ਼ਾ ਹੋ ਰਹੀ ਹੈ, ਕੀ ਇਹ ਸਾਡੇ ਸਭਿਅਕ ਸਮਾਜ ਦੀ ਮੂੰਹ ਬੋਲਦੀ ਤਸਵੀਰ ਨਹੀਂ ?

ਉਪ੍ਰੋਕਤ ਰੋਹ ਭਰਿਆ ਪ੍ਰਗਟਾਵਾ ਹਾਲੈਂਡ ਨਿਵਾਸੀ ਪ੍ਰਵਾਸੀ ਭਾਰਤੀ ਸ੍ਰ. ਹਰਜੋਤ ਸਿੰਘ ਸੰਧੂ ਨੇ ਤੇਜਾਬ ਪੀੜਤ ਲੜਕੀ ਇੰਦਰਜੀਤ ਕੌਰ ਨੂੰ ਅਪਣੇ ਰੇਡੀਓ ਦਿੱਲ ਅਪਣਾ ਪੰਜਾਬੀ ਦੇ ਸਰੋਤੇ ਰੂਪੀ ਪ੍ਰਵਾਰ ਅਤੇ ਰਾਮੂੰਵਾਲੀਆ ਪਰਿਵਾਰ ਵਲੋਂ 2.5 ਲੱਖ ਦੀ ਆਰਥਿਕ ਸਹਾਇਤਾ ਦਿੰਦਿਆਂ ਉੱਕਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜਿਕਰਯੋਗ ਹੈ ਕਿ 8 ਦਸੰਬਰ 2011 ਨੂੰ ਇਕ ਭੂਤਰੀ ਬਿਰਤੀ ਦੇ ਨੌਜਵਾਨ ਨੇ ਮੜੌਲੀ ਕਲਾਂ ਦੀ ਉੱਕਤ ਪੀੜਤ ਲੜਕੀ ਦੇ ਮੂੰਹ 'ਤੇ ਤੇਜਧਾਰ ਤੇਜ਼ਾਬ ਪਾਕੇ ਉਸ ਦੇ ਸੁੰਦਰ ਚੇਹਰੇ ਨੂੰ ਕਰੂਪ ਕਰ ਦਿੱਤਾ ਸੀ ਅਤੇ ਉਸ ਤੇਜ ਸ਼ਕਤੀ ਤੇਜ਼ਾਬ ਨਾਲ ਪੀੜਤ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ।ਸਥਾਨਕ ਗੁ.ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਸੁਰਿੰਦਰ ਸਿੰਘ ਮਾਨ ਅਤੇ ਉਨ੍ਹਾਂ ਦੇ ਭਰਾ ਸ੍ਰ. ਮੋਹਨ ਸਿੰਘ ਮਾਨ ਦੇ ਯਤਨਾਂ ਨਾਲ ਪੀੜਤ ਲੜਕੀ ਇਨਸਾਫ ਅਤੇ ਇਲਾਜ ਦੀ ਉਮੀਦ ਨਾਲ ਚੰਡੀਗੜ੍ਹ 'ਚ ਭਰਤੀ ਕਰਵਾਇਆ ਇਸੇ ਦੌਰਾਨ ਹੀ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ੍ਰ. ਬਲਵੰਤ ਸਿੰਘ ਰਾਮੂਵਾਲੀਆਂ ਦੇ ਸੰਪਰਕ 'ਚ ਆਏ, ਜਿੰਨ੍ਹਾਂ ਪੀੜਤ ਲੜਕੀ ਦੀ ਦਸ਼ਾ ਦੇਖ ਉਸਦੀ ਮਦਦ ਕਰਨ ਦਾ ਨਿਰਣਾ ਲਿਆ।

ਜਦੋਂ ਉਨ੍ਹਾਂ ਮੀਡੀਏ ਦੇ ਜਰੀਏ ਪੀੜਤ ਦੀ ਮਦਦ ਵਾਸਤੇ ਲੋਕਾਂ ਨੂੰ ਅਪੀਲ ਕੀਤੀ ਤਾਂ ਇਸੇ ਅਪੀਲ ਨੂੰ ਹਾਲੈਂਡ ਵਾਸੀ ਸ੍ਰ. ਹਰਜੋਤ ਸਿੰਘ ਸੰਧੂ ਨੇ ਰੇਡੀਓ ਦਿਲ ਅਪਣਾ ਪੰਜਾਬੀ ਰਾਹੀ ਸੰਸਾਰ ਭਰ 'ਚ ਵਸਦੇ ਪੰਜਾਬੀਆਂ ਅੱਗੇ ਲਿਆਦਾ। ਸ੍ਰ. ਸੰਧੂ ਦੀ ਅਪੀਲ ਸਦਕਾ 2 ਲੱਖ 30 ਹਜ਼ਾਰ ਰੁ. ਇਕੱਤਰ ਹੋਏ ਅਤੇ ਰਾਮੂੰਵਾਲੀਆ ਪਰਿਵਾਰ ਵਲੋਂ 20 ਹਜ਼ਾਰ ਦੀ ਰਾਸੀ ਪਾਕੇ ਢਾਈ ਲਖ ਦੀ ਰਾਸ਼ੀ ਪੀੜਤ ਇੰਦਰਜੀਤ ਕੌਰ ਦੀ ਆਰਥਿਕ ਸਹਾਇਤਾ ਵਜੋਂ ਸ੍ਰ. ਰਾਮੂੰਵਾਲੀਆਂ ਦੇ ਨਿਵਾਸ ਸਥਿੱਤ ਉਨ੍ਹਾਂ ਦੀ ਸਪੁੱਤਰੀ ਬੀਬੀ ਅਮਨਜੋਤ ਕੌਰ ਦੇ ਹੱਥੋਂ ਸੌਪਿਆ। ਇਸ ਮੌਕੇ ਡਾ. ਬਲਜਿੰਦਰ ਸਿੰਘ ਮਲੌਦ ਪੰਜਾਬ ਸਟੂਡਿਓ.ਰਵਿੰਦਰ ਸਿੰਘ ਢਿੱਲੋਂ ਬੀਜਾ, ਸ੍ਰ. ਗੁਰਦੇਵ ਸਿੰਘ ਖਾਲਸਾ ਰੋੜੀਆਂ, ਸ੍ਰ.ਬਲਜੀਤ ਸਿੰਘ ਘਵੱਦੀ, ਸ੍ਰ. ਗੁਰਦੀਪ ਸਿੰਘ ਮੰਡਾਹਰ ਸੰਪਾਦਕ 'ਲੋਕ ਰੰਗ', ਪੰਜਾਬੀ ਗਾਇਕ ਸ੍ਰ. ਵਤਨਜੀਤ ਸਿੰਘ ਲੁਧਿਆਣਾ, ਸ੍ਰ. ਕਰਮਜੀਤ ਸਿੰਘ ਚੰਡੀਗੜ੍ਹ, ਸ੍ਰ. ਸੰਦੀਪ ਸਿੰਘ, ਆਦਿ ਹਾਜ਼ਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top