Share on Facebook

Main News Page

ਸਾਧਾਂ ਵਲੋਂ ਗਾਈ ਜਾਂਦੀ ਧਾਰਨਾ ਅਤੇ ਹਿੰਦੂਆਂ ਵਲੋਂ ਜਗਰਾਤੇ ਦੌਰਾਨ ਗਾਏ ਜਾਂਦੇ ਗੀਤਾਂ ਵਿਚ ਅਤੇ ਪੀਰਾਂ ਦੀਆਂ ਕਬਰਾਂ 'ਤੇ ਗਾਉਣ ਵਾਲਿਆਂ ਵਾਲੋ ਗਾਏ ਜਾਂਦੇ ਗੀਤਾਂ ਵਿਚ ਕੀ ਅੰਤਰ ਹੈ ?

ਆਓ ਵਿਚਾਰ ਕਰੀਏ...

ਅਜ ਪੁਜਾਰੀਵਾਦ ਨੇ ਸਾਰੇ ਧਰਮ ਦੇ ਲੋਕਾਂ ਨੂੰ ਇਨ੍ਹਾਂ ਇਸ ਝੇਮੇਲੇ ਵਿਚ ਪਾ ਦਿਤਾ ਹੈ ਕਿ ਆਮ ਲੋਕਾ ਨੂੰ ਪਤਾ ਹੀ ਲਗਦਾ ਹੈ। ਸਿੱਖ ਧਰਮ ਵਿਚ ਸਾਧਾਂ ਸੰਤਾਂ ਵਲੋਂ ਇਕ ਨਵੀਂ ਹੀ ਪਰੰਪਰਾ ਸ਼ੁਰੂ ਕਰ ਦਿਤੀ ਹੈ ਓਹ ਹੈ, ਗੁਰੂ ਗਰੰਥ ਸਾਹਿਬ ਜੀ ਹਜੂਰੀ ਵਿਚ ਧਾਰਨਾ ਲਾਉਣੀਆਂ ਅਤੇ ਆਪਣੇ ਕੋਲੋਂ ਹੀ ਜੋੜ ਕੇ ਮਨਘੜਤ ਕਹਾਣੀਆਂ ਸੁਣਾ ਕੇ ਗੁਰੂ ਗਰੰਥ ਸਾਹਿਬ ਜੀ ਹਜੂਰੀ ਵਿਚ ਚਲਦੇ ਦੀਵਾਨਾਂ ਦੌਰਾਨ ਹੱਥ ਖੜੇ ਕਰਵਾਉਣਾ, ਜੋ ਸਿਖ ਰਹਿਤ ਮਰਿਆਦਾ ਦੇ ਬਿਲਕੁਲ ਉਲਟ ਹੈ। ਲੋਕ ਵੀ ਖਾਸ ਕਰਕੇ ਬੀਬੀਆਂ ਇਹਨਾਂ ਧਾਰਨਾ ਗਾਉਣ ਵਾਲਿਆਂ ਸਾਧਾਂ ਦੇ ਚਿਮਟਿਆਂ 'ਤੇ ਇੰਨੀ ਲੋਰ ਵਿਚ ਆ ਜਾਂਦੀਆਂ ਹਨ, ਕਿ ਓਹਨਾ ਨੂੰ ਪਤਾ ਹੀ ਨਹੀਂ ਲਗਦਾ, ਕਿ ਅਸਲੀ ਗੁਰਬਾਣੀ ਕੀ ਹੈ? ਅਸਲੀ ਗੁਰਬਾਣੀ ਦਾ ਕੀਰਤਨ ਕਿਸ ਨੂੰ ਆਖਦੇ ਹਨ। ਜੇਕਰ ਇਹਨਾਂ ਸਾਧਾਂ ਨੂੰ ਪੁਛੋ ਕਿ ਤੁਸੀਂ ਗੁਰਬਾਣੀ ਦਾ ਕੀਰਤਨ ਕਿਉਂ ਨਹੀਂ ਕਰਦੇ, ਤਾਂ ਇਹਨਾਂ ਦਾ ਜਵਾਬ ਹੁੰਦਾ ਜੀ ਆਮ ਲੋਕਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਲਗਦੀ, ਇਸ ਕਰਕੇ ਅਸੀਂ ਧਾਰਨਾ ਗਾਉਂਦੇ ਹਾਂ।ਪਿਛੇ ਜਿਹੇ ਇਕ ਡੇਰੇ ਵਿਚ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਭੰਗੜਾ ਵੀ ਪਾਇਆ ਗਿਆ।

ਹੁਣ ਗੱਲ ਕਰਦੇ ਹਾਂ ਹਿੰਦੂਆ ਬਾਰੇ, ਵੈਸੇ ਸਾਡਾ ਹੱਕ ਨਹੀਂ ਕਿਸੇ ਹੋਰ ਧਰਮ ਬਾਰੇ ਗੱਲ ਕਰਨ ਦਾ, ਕਿਉਂਕਿ ਹਰ ਇੱਕ ਨੂੰ ਆਪਣਾ ਧਰਮ ਪਿਆਰਾ ਹੁੰਦਾ ਹੈ। ਹਿੰਦੂ ਧਰਮ ਦਾ ਪੁਜਾਰੀ ਵਰਗ ਵੀ ਹਿੰਦੂਆਂ ਨੂੰ ਕੁਰਾਹੇ ਪਾ ਰਿਹਾ ਹੈ। ਕਦੇ ਵੀ ਕਿਸੇ ਪੁਜਾਰੀ ਨੇ ਹਿੰਦੂਆਂ ਨੂੰ ਇਹ ਨਹੀਂ ਕਿਹਾ, ਤੁਸੀਂ ਗੀਤਾ ਜਾਂ ਰਾਮਾਇਣ ਦਾ ਪਾਠ ਕਰੋ। ਗੀਤਾ ਵਿਚ ਕੀ ਲਿਖਿਆ ਵਿਚਾਰ ਕਰੋ .. ਨਹੀਂ ਹਿੰਦੂ ਲੋਕ ਵੀ ਗੀਤਾ ਦਾ ਪਾਠ ਕਰਨ ਦੀ ਬਜਾਏ ਸਿਰਫ ਜਗਰਾਤਿਆਂ ਦੇ ਕਲਚਰ ਵਿਚ ਉਲਝ ਗਿਆ ਹੈ। ਹਿੰਦੂ ਲੋਕਾਂ ਆਪਣੇ ਭਗਵਾਨ ਦੀ ਫੋਟੋ ਰੱਖ ਕੇ ਫੋਟੋ ਦੀ ਹਾਜ਼ਰੀ ਵਿਚ ਸਿਰਫ ਸਾਰੀ ਰਾਤ ਗੀਤ ਗਾ ਗਾ ਕੇ ਡਾਂਸ ਕਰਕੇ ਹੀ ਸਮਝਦੇ ਹਨ, ਕਿ ਅਸੀਂ ਭਗਵਾਨ ਨੂੰ ਖੁਸ਼ ਕਰ ਲਿਆ ਹੈ, ਜਿਸ ਨੂੰ ਇਹ ਜਗਰਾਤਾ ਆਖਦੇ ਹਨ, ਹੁਣ ਤਾਂ ਇਹਨਾਂ ਜਗਰਾਤਿਆਂ ਵਿਚ ਇਕਠ ਕਰਨ ਵਾਸਤੇ ਨਾਮੀ ਗਾਇਕਾਂ ਦਾ ਸਹਾਰਾ ਵੀ ਲਿਆ ਜਾਂਦਾ ਹੈ . .ਨਹੀਂ ਭਗਵਾਨ (ਪਰਮਾਤਮਾ) ਇਸ ਤਰ੍ਰਾਂ ਦੇ ਪਾਖੰਡਾਂ ਨਾਲ ਖੁਸ਼ ਨਹੀਂ ਹੁੰਦਾ ... ਲੋੜ ਹੈ ਆਪਣੇ ਗਰੰਥ ਪੜਨ ਅਤੇ ਵਿਚਾਰਨ ਦੀ।

ਹੁਣ ਗੱਲ ਕਰਦੇ ਹਾਂ ਮੁਸਲਮਾਨਾ ਦਾ ਨਾਮ ਵਰਤ ਕੇ, ਥਾਂ ਥਾਂ ਮਜਾਰਾਂ ਬਣਾਈ ਬੈਠੇ ਅਖੌਤੀ ਸਾਂਈ ..ਪੀਰ ..ਬਾਬਿਆਂ ਬਾਰੇ। ਜਿਹੜੇ ਨਾਮ ਵਰਤਦੇ ਨੇ ਮੁਸਲਮਾਨ ਧਰਮ ਦਾ, ਪਰ ਇਹਨਾ ਦਾ ਮੁਸਲਮਾਨਾਂ ਨਾਲ ਕੋਈ ਵਾਸਤਾ ਨਹੀਂ, ਕਿਉਂਕਿ ਸੱਚਾ ਮੁਸਲਮਾਨ ਵੀ ਅਕਾਲ ਦਾ ਪੁਜਾਰੀ ਹੈ, ਅਤੇ ਮੁਸਲਮਾਨ ਵੀ ਕਿਸੇ ਕਬਰ ਮੜੀ ਮਸਾਣ ਨੂੰ ਮੱਥਾ ਨਹੀਂ ਟੇਕਦਾ, ਪਰ ਇਹ ਆਪੇ ਬਣੇ ਪੀਰ ਫਕੀਰ, ਜਿਥੇ ਚਾਹੁਣ ਓਥੇ ਚਾਰ ਕੁ ਇੱਟਾਂ ਰਖ ਕੇ, ਉਪਰ ਹਰਾ ਕਪੜਾ ਪਾਕੇ ਬੈਠ ਜਾਂਦੇ ਹਨ। ਇਹਨਾ ਕਬਰਾਂ ਵਾਲੇ ਸਾਧਾਂ ਨੂੰ ਕਾਮਯਾਬ ਕਰਨ ਵਿਚ ਗਾਉਣ ਵਾਲਿਆਂ ਦਾ ਬਹੁਤ ਵੱਡਾ ਹਥ ਹੈ .. ਜਦੋਂ ਗਾਇਕ ਇਹਨਾਂ ਮਜ਼ਾਰਾਂ ਡੇਰਿਆਂ ਵਿੱਚ ਜਾਕੇ ਗਾਉਂਦੇ ਹਨ, ਤਾਂ ਨੌਜਵਾਨ ਪੀੜੀ ਇਹਨਾਂ ਵੱਲ ਖਿੱਚੀ ਆਉਂਦੀ ਹੈ ਅਤੇ ਗਾਇਕ ਆਪਣਾ ਅਖਾੜਾ ਲਾਕੇ ਚਲਿਆ ਜਾਂਦਾ ਹੈ, ਪਰ ਨੌਜਵਾਨ ਪੀੜੀ ਅਤੇ ਇਹਨਾ ਗਾਇਕਾਂ ਨੂੰ ਸੁਣਨ ਵਾਲੇ ਪੱਕੇ ਤੌਰ 'ਤੇ, ਇਹਨਾ ਡੇਰਿਆਂ ਦੇ ਪੁਜਾਰੀ ਬਣ ਜਾਂਦੇ ਹਨ। ਪਰ ਇਹਨਾਂ ਸਾਧਾਂ ਦੇ ਪੱਲੇ ਗਿਆਨ ਨਾਮ ਦੀ ਕੋਈ ਚੀਜ ਨਹੀਂ ਹੈ, ਸਿਰਫ ਡ੍ਰਾਮਾ ਹੈ .. ਇਹਨਾ ਕਦੇ ਕਿਸੇ ਨੂੰ ਕੋਈ ਗਿਆਨ ਦੀ ਗੱਲ ਨਹੀਂ ਦੱਸੀ, ਬੱਸ ਸਟੇਜਾਂ 'ਤੇ ਸਿਗਰਟਾਂ ਪੀ ਕੇ ਨਸ਼ਿਆਂ ਨੂੰ ਪ੍ਰਮੋਟ ਕੀਤਾ।

ਸੋ, ਸਿੱਖਾਂ ਦੇ ਨਾਲ ਨਾਲ ਹਿੰਦੂ ਅਤੇ ਮੁਸਲਮਾਨਾਂ ਨੂੰ ਇਹਨਾ ਧਰਮ ਦੇ ਪੁਜਾਰੀਆਂ ਵਲੋਂ ਆਪਣਾ ਤੋਰੀ ਫੁਲਕਾਂ ਚਲਾਉਣ ਖਾਤਿਰ, ਆਪਣੇ ਆਪਣੇ ਤਰੀਕਿਆਂ ਨਾਲ ਪਾਖੰਡਵਾਦ ਫੈਲਾਇਆ ਜਾ ਰਿਹਾ ਹੈ। ਅਜ ਜਦੋਂ ਦੁਨੀਆ ਚੰਦ 'ਤੇ ਪਹੁਚ ਗਈ ਹੈ ਅਤੇ ਅਸੀਂ ਲੋਕ ਇਹਨਾ ਧਰਮ ਦੇ ਪੁਜਾਰੀਆਂ ਦੇ ਜਾਲ ਵਿਚ ਫੱਸ ਕੇ ਉਲਝ ਗਏ ਹਾਂ, ਹਿੰਦੂ .. ਸਿੱਖ .. ਮੁਸਲਮਾਨ ਆਪਣੇ ਗਰੰਥ ਪੜ੍ਹਨ ਦੀ ਬਜਾਏ, ਸਿਰਫ ਇਹੋ ਜਿਹੇ ਪਾਖੰਡਾਂ ਵਿੱਚ ਹੀ ਉਲਝ ਗਏ ਹੈ... ਸੋ ਜਾਗੋ ਇਹੋ ਜਿਹੇ ਪਾਖੰਡਾ ਤੋਂ ਬਚੋ .....


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰ. ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰ. ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top