Share on Facebook

Main News Page

ਸਿੱਧੂ ਨੇ ਸਰਕਾਰ ਨੂੰ ਇੱਕ ਫਿਰ ਸੰਕਟ ਵਿੱਚ ਪਾਇਆ, ਅੱਜ ਰੱਖਣਗੇ ਹਾਲ ਗੇਟ ਦੇ ਬਾਹਰ ਮਰਨ ਵਰਤ

ਅੰਮ੍ਰਿਤਸਰ 27 ਸਤੰਬਰ (ਜਸਬੀਰ ਸਿੰਘ ਪੱਟੀ): ਭਾਜਪਾ ਦੇ ਸਟਾਰ ਪ੍ਰਚਾਰਕ ਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਮੈਂਬਰ ਪਾਰਲੀਮੈਂਟ ਸ੍ਰ. ਨਵਜੋਤ ਸਿੰਘ ਸਿੱਧੂ ਨੇ ਕਈ ਦਿਨਾਂ ਤੋ ਬਾਅਦ ਇੱਕ ਵਾਰੀ ਫਿਰ ਚੁੱਪੀ ਤੋੜਦਿਆ ਕਿਹਾ ਕਿ ਉਹ ਅੰਮ੍ਰਿਤਸਰ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਸਰਕਾਰ ਵੱਲੋ ਅਪਨਾਈ ਗਈ ਬੇਗਾਨਗੀ ਦੀ ਨੀਤੀ ਨੂੰ ਲੈ ਕੇ ਭਲਕੇ 28 ਸਤੰਬਰ ਤੋ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰਕੇ ਹਾਲ ਗੇਟ ਦੇ ਬਾਹਰ ਮਰਨ ਵਰਤ ‘ਤੇ ਬੈਠਣਗੇ ਜਿਸ ਨਾਲ ਸਰਕਾਰ ਇੱਕ ਵਾਰੀ ਫਿਰ ਜਨਤਾ ਜਨਾਰਦਨ ਦੇ ਕਟਿਹਰੇ ਵਿੱਚ ਖੜੀ ਹੋ ਜਾਵੇਗੀ।

ਦਿੱਲੀ ਤੋ ਵਾਪਸ ਪਤਰਣ ਉਪਰੰਤ ਭਾਂਵੇ ਉਹਨਾਂ ਨੇ ਆਪਣੇ ਗ੍ਰਹਿ ਵਿਖੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਮੀਡੀਏ ਦਾ ਸਾਹਮਣਾ ਤਾਂ ਨਹੀਂ ਕੀਤਾ ਕਿਉਕਿ ਭਾਜਪਾ ਹਾਈ ਕਮਾਂਡ ਨੇ ਉਹਨਾਂ ਨੂੰ ਚੁੱਪ ਰਹਿਣ ਦੀ ਹਦਾਇਤ ਕੀਤੀ ਹੈ ਜਿਸ ਕਰਕੇ ਉਹ ਚੁੱਪ ਚਾਪ ਆਪਣੇ ਕਮਰੇ ਵਿੱਚ ਚਲੇ ਗਏ ਤੇ ਬਾਹਰ ਮੀਡੀਆ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰਦਾ ਰਿਹਾ। ਮੀਡੀਏ ਨੂੰ ਵੀ ਉਸ ਵੇਲੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਨੇ ਅੰਦਰੇ ਇੱਕ ਲਿਖਤੀ ਪ੍ਰੈਸ ਬਿਆਨ ਬਾਹਰ ਭੇਜ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਅੰਮ੍ਰਿਤਸਰ ਦੀ ਧਰਤੀ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਹਰ ਪ੍ਰਕਾਰ ਨਾਲ ਉਹ ਵਿਕਾਸ ਕਰਵਾਉਣਗੇ।

ਉਹਨਾਂ ਕਿਹਾ ਕਿ ਉਹਨਾਂ ਆਪਣਾ ਰੋਸ ਸਰਕਾਰ ਕੋਲ ਪ੍ਰਗਟ ਕਰ ਦਿੱਤਾ ਸੀ ਪਰ ਫਿਰ ਵੀ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ। ਉਹਨਾਂ ਕਿਹਾ ਕਿ ਉਹ ਅੰਮ੍ਰਿਤਸਰ ਸਾਹਿਬ ਦੇ ਵਿਕਾਸ ਦਾ ਮੁੱਦਾ ਪਿਛਲੇ ਤਿੰਨ ਹਫਤਿਆ ਤੋ ਉਠਾ ਰਹੇ ਹਨ ਅਤੇ ਜੋ ਵੀ ਵਾਦ ਵਿਵਾਦ ਖੜਾ ਹੋਇਆ ਹੈ ਉਹ ਸੰਗਤਾਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪਾਰਟੀ ਪ੍ਰਧਾਨ ਸ੍ਰ. ਰਾਜਨਾਥ ਨੇ ਚੁੱਪ ਰਹਿਣ ਲਈ ਕਿਹਾ ਸੀ ਜਿਸ ਕਰਕੇ ਪਾਰਟੀ ਪ੍ਰਧਾਨ ਦੇ ਆਦੇਸ਼ਾਂ ਦੀ ਪਾਲਣਾ ਕਰਨਾ ਮੇਰੇ ਲਈ ਜ਼ਰੂਰੀ ਸੀ ਅਤੇ ਇਸ ਦੇ ਨਾਲ ਨਾਲ ਅੰਮਿਤਸਰ ਦੀ ਧਰਤੀ ਦਾ ਵਿਕਾਸ ਵੀ ਜਰੂਰੀ ਹੈ ਜਿਸ ਕਰਕੇ ਉਹਨਾਂ ਨੂੰ ਮਰਨ ਵਰਤ ਤੇ ਬੈਠਣ ਦਾ ਕੜਾ ਫੈਸਲਾ ਲੈਣਾ ਪਿਆ ਹੈ।

ਉਹਨਾਂ ਕਿਹਾ ਕਿ ਉਹ ਆਪਣੇ ਸ਼੍ਰਿਸ਼ਟਾਚਾਰ ਅਤੇ ਫਰਜ਼ ਨਿਭਾਉਣ ਬਾਰੇ ਭਲੀਭਾਂਤ ਵਾਕਫ ਹਨ, ਸੋ ਬਿਨਾਂ ਕਿਸੇ ਵਿਰੁੱਧ ਬੋਲੇ, ਬਿਨਾਂ ਕਿਸੇ ‘ਤੇ ਦੋਸ਼ ਲਗਾਏ ਉਹ ਸ਼ਹਿਰ ਦੇ ਵਿਕਾਸ ਲਈ ਆਪਣੇ ਫਰਜ਼ ਨੂੰ ਪੂਰਾ ਕਰਨ ਲਈ ਭਲਕੇ 28 ਸਤੰਬਰ ਤੋ ਮਰਨ ਵਰਤ ਸ਼ੁਰੂ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਦੇਹ ਗੁਰੂ ਕੀ ਨਗਰੀ ਦੇ ਵਿਕਾਸ ਲਈ ਪੁਕਾਰ ਕਰਦੀ ਹੋਈ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਤਾਂ ਉਹ ਸਮਝਣਗੇ ਕਿ ਉਹਨਾਂ ਦੀ ਜਿੰਦਗੀ ਲੇਖੇ ਲੱਗ ਗਈ ਹੈ।

ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਆਖਰੀ ਕਦਮ ਜਿਸ ਕਰਕੇ ਚੁੱਕਣਾ ਪੈ ਰਿਹਾ ਹੈ ਉਸ ਬਾਰੇ ਬੱਚਾ ਬੱਚਾ ਜਾਣਦਾ ਹੈ । ਉਹਨਾਂ ਕਿਹਾ ਕਿ ਉਹਨਾਂ ਦੁਆਰਾ ਲਿਆਦੇ ਗਏ ਪੰਜ ਛੇ ਪ੍ਰਾਜੈਕਟ ਖਤਮ ਕਰ ਦਿੱਤੇ ਗਏ ਹਨ ਪਰ ਇਹਨਾਂ ਪ੍ਰਾਜੈਕਟਾਂ ਨੂੰ ਖਤਮ ਕਰਨ ਵਾਲਿਆ ਨੂੰ ਇਹ ਜਾਣਕਾਰੀ ਨਹੀਂ ਕਿ ਇਹ ਪ੍ਰਾਜੈਕਟ ਕਿਸ ਤਰਾ ਲਿਆਦੇ ਗਏ ਹਨ ਜਿਹਨਾਂ ਵਿੱਚ ਸਾਲਿਡ ਵੈਸਟ ਮਨੈਜਮੈਂਟ, ਸਿਟੀ ਬੱਸ ਸਰਵਿਸ, ਸੀਸੀਟੀ ਵੀ ਕੈਮਰੇ, ਮਲਟੀ ਸਪੋਰਟਸ ਕੰਪਲੈਕਸ, ਭੰਡਾਰੀ ਪੁੱਲ ਨੂੰ ਚੌੜਾ ਕਰਨਾ, ਨਵੇ ਤਿੰਨ ਹੋਰ ਫਲਾਈ ਓਵਰ ਬਨਾਉਣਾ ਅਤੇ ਨਗਰ ਸੁਧਾਰ ਟਰੱਸਟ ਵਿੱਚ ਪਿਛਲੇ ਪੰਜ ਸਾਲ ਤੋ 160 ਕਰੋੜ ਰੁਪਏ ਖਾਤੇ ਵਿੱਚ ਹੋਣ ਦੇ ਬਾਵਜੂਦ ਵੀ ਇੱਕ ਪੈਸਾ ਨਹੀਂ ਲਗਾਇਆ ਗਿਆ ਸਗੋਂ 50-60 ਕਰੋੜ ਟਰੱਸਟ ਵਿੱਚੋ ਹੋਰ ਸ਼ਹਿਰਾਂ ਵੱਲ ਤਬਦੀਲ ਕਰ ਦਿੱਤੇ ਗਏ ਹਨ। ਇਹ ਕੰਮ ਕਿਸ ਨੇ ਕੀਤਾ ਕਿਉ ਕੀਤਾ ਇਸ ਨਾਲ ਉਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਉਹ ਸਮਝਦੇ ਹਨ ਕਿ ਜਿਹੜੇ ਅਧਿਕਾਰੀਆ ਤੇ ਸਿਆਸੀ ਆਗੂਆ ਨੂੰ ਉਹ ਅੰਮ੍ਰਿਤਸਰ ਦੇ ਵਿਕਾਸ ਪ੍ਰਤੀ ਪ੍ਰੇਰਿਤ ਨਹੀਂ ਕਰ ਸਕੇ ਸ਼ਾਇਦ ਉਹਨਾਂ ਦੇ ਮਰਨ ਉਪਰੰਤ ਇਸ ਆਸ਼ੇ ਦੀ ਪੂਰਤੀ ਹੋ ਸਕੇ।

ਉਹਨਾਂ ਕਿਹਾ ਕਿ ਮਰਨ ਵਰਤ ਤੇ ਬੈਠਣ ਦਾ ਫੈਸਲਾ ਉਹਨਾਂ ਨੇ ਇਕੱਲਿਆ ਲਿਆ ਹੈ ਅਤੇ ਇਸ ਮਾਰਗ ਤੇ ਚੱਲਣ ਲਈ ਉਹ ਕਿਸੇ ਪ੍ਰੀਵਾਰਿਕ ਮੈਂਬਰ, ਸਾਥੀ ਸਬੰਧੀ ਜਾਂ ਦੋਸਤ ਨੂੰ ਨਹੀਂ ਬੁਲਾਉਣਗੇ ਅਤੇ ਪ੍ਰਭੂ ਦਾ ਨਾਮ ਸਿਮਰਦੇ ਹੋਏ ਉਸ ਦੇ ਹੁਕਮ ਵਿੱਚ ਰਹਿ ਕੇ ਆਪਣੀ ਦੇਹੀ ਦਾ ਤਿਆਗ ਕਰਨਗੇ।

ਸ੍ਰ. ਸਿੱਧੂ ਨੇ ਭੁੱਖ ਹੜਤਾਲ ਦਾ ਐਲਾਨ ਕਰਕੇ ਸਰਕਾਰ ਇੱਕ ਵਾਰੀ ਫਿਰ ਸੰਕਟ ਵਿੱਚ ਪਾ ਦਿੱਤਾ ਹੈਸ਼ ਅਗਰ ਸਿੱਧੂ ਨੂੰ ਝਰੀਟ ਵੀ ਆ ਗਈ ਤਾਂ ਸਰਕਾਰ ਦਾ ਵੀ ਬੋਰੀਆ ਬਿਸਤਰਾ ਗੋਲ ਹੋ ਸਕਦਾ ਹੈ ਕਿਉਕਿ ਕੌਮਾਂਤਰੀ ਪੱਧਰ ਦੇ ਇਸ ਵਿਅਕਤੀ ਨਾਲ ਜ਼ਿਆਦਤੀ ਹੋਣ ਦਾ ਮੁੱਦਾ ਵੀ ਕੌਮਾਂਤਰੀ ਪੱਧਰ ਤੱਕ ਤੂਲ ਫੜ ਸਕਦਾ ਹੈ। ਕੁਲ ਮਿਲਾ ਕੇ ਸਿੱਧੂ ਨੇ ਇਸ ਵੇਲੇ ਸਰਕਾਰ ਨੂੰ ਅਜਿਹੀ ਕੁਠਾਲੀ ਵਿੱਚ ਪਾ ਦਿੱਤਾ ਜਿਥੇ ਸਰਕਾਰ ਲਈ ਬੱਚ ਨਿਕਲਣਾ ਮੁਸ਼ਕਲ ਲੱਗਦਾ ਹੈ। ਇਹ ਵੀ ਕਿਆਸ ਅਰਾਈਆ ਲਗਾਈਆ ਜਾ ਰਹੀਆ ਹਨ ਕਿ ਦਿੱਲੀ ਦੀ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਦਾ ਕ੍ਰਿਕਟਰ ਬੇਟਾ ਸਿੱਧੂ ਦਾ ਖਾਸ ਦੋਸਤ ਹੈ ਤੇ ਸਿੱਧੂ ਕਿਸੇ ਵੇਲੇ ਵੀ ਕਾਂਗਰਸ ਵਿੱਚ ਉਡਾਰੀ ਮਾਰ ਕੇ ਦਿੱਲੀ ਦੇ ਕਿਸੇ ਲੋਕ ਸਭਾ ਹਲਕੇ ਤੋ ਚੋਣ ਲੜ ਸਕਦਾ ਹੈ। ਚਰਚਾ ਇਹ ਵੀ ਹੈ ਕਿ ਸਿੱਧੂ ਦੇ ਪਿਤਾ ਜਨਰਲ ਅਟਾਰਨੀ ਪੰਜਾਬ ਪਟਿਆਲਾ ਤੋ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਉਹਨਾਂ ਦੇ ਮਾਤਾ ਜੀ ਵੀ ਮਹਿਲਾਂ ਕਾਂਗਰਸ ਦੀ ਆਗੂ ਰਹੀ ਹੈ।ਇਸ ਕਰਕੇ ਸਿੱਧੂ ਦੇ ਰਗਾਂ ਵਿੱਚ ਕਾਂਗਰਸੀ ਮਾਂ ਪਿਉ ਦਾ ਖੂਨ ਦੌੜ ਰਿਹਾ ਹੈ ਤੇ ਉਹ ਕਿਵੇ ਕਿਸੇ ਹੋਰ ਪਾਰਟੀ ਵਿੱਚ ਰਹਿ ਸਕਦੇ ਹਨ । ਸ੍ਰ. ਸਿੱਧੂ ਨੇ ਹਾਲੇ ਇਸ ਬਾਰੇ ਆਪਣੇ ਪੱਤੇ ਨਹੀਂ ਖੋਹਲੇ ਪਰ ਉਹਨਾਂ ਦਾ ਇਹ ਜਰੂਰ ਕਹਿਣਾ ਹੈ ਕਿ ਉਹ ਲੋਕ ਸਭਾ ਚੋਣ ਅੰਮ੍ਰਿਤਸਰ ਤੋ ਹੀ ਲੜਣਗੇ ਤੇ ਅਜਿਹੀ ਹਾਲਤ ਵਿੱਚ ਸ੍ਰ. ਸਿੱਧੂ ਨੂੰ ਭਾਜਪਾ ਤਾਂ ਟਿਕਟ ਦੇ ਨਹੀਂ ਸਕਦੀ ਪਰ ਕਾਂਗਰਸ ਕੋਲ ਟਿਕਟ ਦੇਣ ਦੇ ਕਈ ਵਿਕਲਪ ਜਰੂਰ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰ. ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰ. ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top