Share on Facebook

Main News Page

ਸੰਨ ਚੁਰਾਸੀ ਦੀ ਤੀਹਵੀਂ ਵਰ੍ਹੇਗੰਢ ਮਨਾਉਣ ਸਬੰਧੀ, ਸਿੱਖ ਕੌਂਸਲ ਯੂ ਕੇ ਦੀ ਇੰਡੀਅਨ ਸਬ ਕਾਂਟੀਨੈਂਟ ਅਫੇਅਰ ਕਮੇਟੀ ਨੇ, ਸਭ ਪੰਥਕ ਧਿਰਾਂ ਨੂੰ ਇੱਕ ਮੰਚ 'ਤੇ ਇੱਕਮੁੱਠ ਕਰ ਦਿੱਤਾ

ਗੁਰਦੁਆਰਾ ਸਾਹਿਬਾਨ, ਪੰਥਕ ਜਥੇਬੰਦੀਆਂ ਅਤੇ ਸੰਗਤਾਂ ਦੇ ਹੁਕਮਾਂ ਤੇ ਫੁੱਲ ਚੜ੍ਹਾਉਂਦਿਆਂ ਸਿੱਖ ਕੌਂਸਲ ਯੂ ਕੇ ਦੀ ਭਾਰਤੀ ਉਪਮਹਾਂਦੀਪ ਮਾਮਲਿਆਂ ਸਬੰਧੀ ਕਮੇਟੀ ਨੇ ਐਤਵਾਰ ਵੀਹ ਅਕਤੂਬਰ 2013 ਨੂੰ ਗੁਰੂ ਨਾਨਕ ਗੁਰਦੁਵਾਰਾ ਸਮੈਦਿਕ ਵਿਖੇ ਇੱਕ ਪੰਥਕ ਇਕੱਤਰਤਾ ਦਾ ਆਯੋਜਨ ਕੀਤਾ।

ਇਸ ਇਕੱਤਰਤਾ 'ਤੇ ਯੂ ਕੇ ਭਰ ਦੇ ਗੁਰਦੁਆਰਿਆਂ, ਜਥੇਬੰਦੀਆਂ ਅਤੇ ਕੈਂਪੇਨ ਗੁੱਟਾਂ ਦੇ ਕਰੀਬ ਦੋ ਸੌ ਦੇ ਕਰੀਬ ਵਿਅਕਤੀਆਂ ਨੇ ਹਿੱਸਾ ਲਿਆ। ਇਹ ਪੰਥਕ ਮੀਟਿੰਗ ਸੈਂਟਰਲ ਲੰਡਨ ਵਿਚ ਹੋਣ ਵਾਲੇ ਸੰਨ 1984 ਦੇ ਮੁਜ਼ਾਹਰੇ ਨਾਲ ਸਬੰਧਤ ਮੁੱਦਿਆਂ ਨੂੰ ਗਲਬਾਤ ਰਾਹੀਂ ਹੱਲ ਕਰਨ ਲਈ ਕੀਤੀ ਗਈ। ਸੰਨ 1984 ਨੂੰ ਹੋਣ ਵਾਲਾ ਮੁਜ਼ਾਹਰਾ ਇੱਕ ਅਹਿਮ ਮੁਜ਼ਾਹਰਾ ਹੋਵੇਗਾ ਕਿਓਂਕਿ ਅਗਲੇ ਸਾਲ ਸਿੱਖ ਪੰਥ ਵਲੋਂ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਤੇ ਹੋਏ ਹਮਲੇ ਦੀ ਤੀਹਵੀਂ ਵਰ੍ਹੇ ਗੰਢ ਮਨਾਈ ਜਾ ਰਹੀ ਹੈ।

ਇਸ ਪੰਥਕ ਇਕੱਤਰਤਾ ਵਿਚ ਬੜੀ ਹੀ ਬੇਬਾਕੀ ਅਤੇ ਫਰਾਖ ਦਿਲੀ ਨਾਲ ਪੇਸ਼ ਕੀਤੇ ਗਏ ਕੀਮਤੀ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਇਆ। ਇਸ ਪੰਥਕ ਇਕੱਤਰਤਾ ਵਿਚ ਹੇਠ ਲਿਖੇ ਫੈਸਲੇ ਸਰਬ ਸੰਮਤੀ ਨਾਲ ਲਏ ਗਏ

·        ਸਾਲ 2014 ਨੂੰ ਲੰਡਨ ਵਿਚ ਸੰਨ ਚੁਰਾਸੀ ਸਬੰਧੀ ਕੇਵਲ ਇੱਕ ਹੀ ਸਰਬ ਸਾਂਝਾ ਮੁਜ਼ਾਹਰਾ ਕੀਤਾ ਜਾਵੇਗਾ।

·        ਹਮੇਸ਼ਾਂ ਵਾਂਗ ਇਸ ਮੁਜ਼ਾਹਰੇ ਦੀ ਅਗਵਾਈ ਅਤੇ ਇੰਤਜ਼ਾਮ ਵੀ ਐਫ ਐਸ ਓ (ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼) ਵਲੋਂ ਹੋਵੇਗਾ ।

·        ਜੂਨ 2014 ਨੂੰ ਸੰਨ ਚੁਰਾਸੀ ਸਬੰਧੀ ਹੋਣ ਵਾਲੇ ਮਜ਼ਾਹਰੇ ਲਈ ਇੱਕ ਪਲੈਨਿੰਗ ਗਰੁਪ ਬਣਾਉਣ ਲਈ ਐਫ ਐਸ ਓ ਛੇਤੀ ਹੀ ਇੱਕ ਮੀਟਿੰਗ ਅਯੋਜਤ ਕਰੇਗੀ ਜਿਸ ਵਿਚ ਕਿ ਹਰ ਜਥੇਬੰਦੀ ਵਿਚੋਂ ਦੋ ਪ੍ਰਤੀਨਿਧ ਲਏ ਜਾਣਗੇ। ਮੁਜ਼ਾਹਰੇ ਦੇ ਸਮੂਹ ਪੱਖਾਂ ਬਾਰੇ  ਸਰਬ ਸੰਮਤੀ ਅਤੇ ਸਦਭਾਵਨਾਂ ਨਾਲ ਇਸ ਪਲੈਨਿੰਗ ਗਰੁਪ ਵਿਚ ਵਿਚਾਰਾਂ ਹੋਣਗੀਆਂ ਅਤੇ ਸੁਝਾਅ ਲਏ ਜਾਣਗੇ।

·        ਪਲੈਨਿੰਗ ਗਰੁਪ ਬਣਾਉਣ ਲਈ ਪਹਿਲੀ ਮੀਟਿੰਗ ਤੈਅ ਕਰਨ ਵਾਸਤੇ ਸਿੱਖ ਕੌਂਸਲ ਯੂ ਕੇ ਦੀ ਇੰਡੀਅਨ ਸਬ ਕਾਂਟੀਨੈਂਟ ਅਫੇਅਰ ਕਮੇਟੀ ਵਲੋਂ ਐਫ ਐਸ ਓ ਦੀ ਮੱਦਤ ਕੀਤੀ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top