Share on Facebook

Main News Page

ਅਜੋਕੇ ਕੁੱਝ ਕਾਮਰੇਡੀ ਵਿਦਵਾਨ...
-: ਗੁਰਜਾਪ ਸਿੰਘ

ਅੱਜ ਕੁਝ ਸਿੱਖ ਵਿਦਵਾਨ ਅਖਵਾਉਣ ਵਾਲਿਆਂ ਵਿੱਚ ਕਾਮਰੇਡੀ ਵਿਚਾਰਧਾਰਾ ਦੀ ਝਲਕ ਆਉਂਦੀ ਹੈ। ਗੁਰੂ ਸਾਹਿਬ ਤਾਂ ਕਹਿ ਰਹੇ ਨੇ ਕਿ ਆਪਣਾ ਆਪ ਖੋਜੋ ਭਾਵ ਅੰਦਰ ਨੂੰ ਸਮਝੋ...... ਇਸ ਮਨ ਕਉ ਕੋਈ ਖੋਜਹੁ ਭਾਈ {ਅੰਗ ੧੧੨੮ } --ਬੰਦੇ ਖੋਜੁ ਦਿਲ ਹਰ ਰੋਜ ਨ ਫਿਰੁ ਪਰੇਸਾਨੀ ਮਾਹਿ। {ਅੰਗ ੭੨੭} ਪਰ ਸਾਡੇ ਇਨਾਂ ਕਾਮਰੇਡੀ ਵਿਦਵਾਨਾਂ ਨੇ ਆਪਣਾ ਆਪ ਕੀ ਖੋਜਣਾ ਸੀ, ਇਹ ਵਿਚਾਰੇ ਤਾਂ ਕਿ ਕਹਿੰਦੇ ਅਸੀਂ ਗੁਰੂ ਦੀ ਖੋਜ ਕਰਾਂਗੇ। ਤਾਂ ਦੇਖਣਾ ਹੈ ਕਿ ਗੁਰੂ ਨੇ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ। ਇਹ ਅਖੌਤੀ ਵਿਦਵਾਨ ਸਿੱਖ ਪੰਥ ਵਿੱਚ ਆਈ ਮਿਲਾਵਟ ਨੂੰ ਦੂਰ ਕਰਨ ਤੁਰ ਪਏ, ਉਹ ਕਿਹੜੀਆਂ ਮਿਲਾਵਟਾਂ ਸਨ, ਜਿਵੇਂ ਕੇਸ ਨਹੀਂ ਰੱਖਣੇ, ਖੰਡੇ ਦੀ ਪਾਹੁਲ ਜਾਂ ਜੋ ਗੁਰ ਇਤਹਾਸ, ਸਿੱਖ ਇਤਹਾਸ, ਉਨ੍ਹਾਂ 'ਤੇ ਸਭ 'ਤੇ ਪੋਚਾ ਫੇਰਨਾ ਚਾਹੁੰਦੇ ਨੇ। ਭਾਵ ਇਹ ਕਦੇ ਹੋਈਆ ਹੀ ਨਹੀਂ, ਇਹ ਗੱਲਾਂ ਅੱਜ ਪੰਜਾਬ ਦੀ ਧਰਤੀ ਦਾ ਚੱਪਾ-ਚੱਪਾ ਅਖੌਤੀ ਸਾਧਾਂ ਦੀ ਲਪੇਟ ਵਿੱਚ ਹੈ, ਸਿੱਖ ਪੰਥ ਤਾਂ ਸਿੱਧਾ ਰਾਹ ਸੀ, ਜੋ ਗੁਰੂ ਸਾਹਿਬਾਂ ਨੇ ਮਨੁੱਖਤਾ ਨੂੰ ਦਿਖਾਇਆ ਸੀ, ਪਰ ਇਹ ਸਾਧ ਲਾਣਾ ਸਿੱਧਾ ਰਾਹ ਛੱਡ ਕੇ ਖੱਬੇ ਤੁਰ ਪਿਆ, ਤੇ ਇਸ ਸਾਧ ਲਾਣੇ ਦੀ ਵਿਰੋਧਤਾ ਕਰਨ ਵਾਲੇ ਇਹ ਵਿਦਵਾਨ ਆਪ ਕਿਹੜਾ ਸਿੱਧਾ ਤੁਰੇ, ਆਪ ਵੀ ਸਾਧਾਂ ਦੇ ਉਲਟ ਸੱਜੇ ਪਾਸੇ ਤੁਰ ਪਏ, ਫਰਕ ਕੀ ਰਹਿ ਗਿਆ?

ਕਈ ਇਹ ਅਖੌਤੀ ਵਿਦਵਾਨ ਇੱਥੋ ਤੱਕ ਵੀ ਰਹੇ ਨੇ ਗੁਰੂ ਗਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਵੀ ਨਹੀਂ ਚਾਹੀਦਾ, ਜੇ ਕੋਈ ਇਨ੍ਹਾਂ ਨੂੰ ਸਵਾਲ ਕਰਦਾ ਕਿਉਂ ਬਈ, ਕਿਉਂ ਨਹੀਂ ਮੱਥਾ ਟੇਕਣਾ ਚਾਹਿਦਾ, ਤਾਂ ਕਹਿਣਗੇ ਨਹੀਂ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕਿਸੇ ਮੜੀ ਜਾਂ ਮੂਰਤੀ ਤੋਂ ਪਿੱਛਾ ਛਡਾਉਣ ਲਈ, ਸਿੱਖਾ ਅੰਦਰ ਡਰ ਪੈਦਾ ਕੀਤਾ, ਕਿ ਗੁਰੂ ਗਰੰਥ ਸਾਹਿਬ ਜੀ ਨੂੰ ਮੱਥਾ ਟੇਕਣ 'ਤੇ ਇਹ ਰਿਵਾਜ ਅੱਜ ਤੱਕ ਚੱਲ ਰਿਹਾ ਹੈ, ਆਪ ਤਾਂ ਇਨਾਂ ਅਖੌਤੀ ਵਿਦਵਾਨਾਂ ਨੇ ਗੁਰੂ ਗਰੰਥ ਸਾਹਿਬ ਜੀ ਅਲਮਾਰੀ ਵਿੱਚ ਰੱਖੇ ਨੇ, ਜਦੋਂ ਕਿਸੇ ਨਾਲ ਤਰਕ ਕਰਨਾ ਹੋਵੇ, ਬਸ ਉਦੋਂ ਹੀ ਲੋੜ ਪੈਂਦੀ ਹੈ, ਤੇ ਅਲਮਾਰੀ ਵਿੱਚੋਂ ਕੱਢ ਲੈਂਦੇ ਨੇ, ਜਾਂ ਤਾਂ ਇਹ ਨਾਸਤਿਕਾਂ ਦੇ ਟੋਲੋ ਨੂੰ ਖੁਸ਼ ਕਰਨ ਲਈ, ਤਾਂ ਜੋ ਉਹ ਸਿੱਖ ਪੰਥ ਵਿੱਚ ਆ ਜਾਣ ਤੇ ਉਨਾਂ ਨੂੰ ਸਿੱਖ ਬਣਾਉਣ ਲਈ ਸਿੱਖੀ ਪੰਰਪਰਾਵਾਂ ਦਾ ਹੂੰਝ ਫੇਰਨਾ ਚਾਹੁੰਦੇ ਨੇ ਜਾਂ ਫਿਰ ਇਹ ਸਿੱਖਾ ਨੂੰ ਕਾਮਰੇਡੀ ਵਿਚਾਰਧਾਰਾ ਵਿੱਚ ਧੱਕ ਦੇਣਾ ਚਾਹੁੰਦੇ ਨੇ। ਕਨੈਡੇ ਦੇ ਸ਼ਹਿਰ ਟੰਰੰਟੋ ਵਿੱਚ ਕੁੱਝ ਵੀਰਾਂ ਨੇ ਸਿੰਘ ਸਭਾ ਲਹਿਰ ਤਾਂ ਬਣਾਈ, ਤਾਂ ਜੋ ਗਿਆਨੀ ਦਿੱਤ ਸਿੰਘ, ਭਾਈ ਕਾਨ ਸਿੰਘ ਨਾਭਾ, ਭਾਈ ਗੁਰਮੁੱਖ ਸਿੰਘ ਪ੍ਰੋਫੈਸਰ, ਦੀ ਸੋਚ ਨੂੰ ਚੱਲਦਾ ਰੱਖਿਆ ਜਾਵੇ, ਜਿਨਾਂ ਨੇ ਸਿੱਖ ਕੌਮ ਵਿੱਚ ਆਈਆਂ ਕੁਰੀਤੀਆਂ ਨੂੰ ਦੂਰ ਕੀਤਾ ਸੀ। ਇਨ੍ਹਾਂ ਵੀਰਾਂ ਦਾ ਉਪਰਾਲਾ ਤਾਂ ਬਹੁਤ ਵਧੀਆ ਸੀ, ਪਰ "ਮੈਂ" ਪਿੱਛਾ ਨਹੀਂ ਛੱਡਦੀ, ਕਿਉਂਕਿ ਦੂਜਿਆਂ ਨੂੰ ਕਹਿਣਾ ਬਈ ਆਹ ਖੁਰਾਕ ਖਾਉ, ਤਾਂ ਜੋ ਸਿਹਤ ਵਧੀਆ ਰਹੇਗੀ, ਪਰ ਆਪ ਖਾਣੀ ਨਹੀਂ, ਜਿਨਾਂ ਨੇ ਖਾਧੀ ਉਹ ਤਾਂ ਅਰੋਗ ਰਹੇ ਸਿਹਤਮੰਦ ਹੋ ਗਏ, ਪਰ ਆਪ ਉਸ ਤਰ੍ਹਾਂ ਦੇ ਹੀ ਰਹੇ ਕੁਝ ਬਦਲਾਅ ਨਹੀਂ ਆਇਆ। ਅੱਜ ਇਹ ਲਹਿਰ ਪੂਰੀ ਤਰ੍ਹਾਂ ਖਿੱਲਰ ਚੁੱਕੀ ਹੈ, ਸੂਝਵਾਨ ਵੀਰ ਇੱਥੋਂ ਕਿਨਾਰਾ ਕਰ ਚੁੱਕੇ ਨੇ, ਕਿਉਂਕਿ ਇਨ੍ਹਾਂ ਵੀਰਾਂ ਨੇ ਬਹੁਤ ਸਮਝਾਇਆ ਕਿ ਸਾਡੀ ਰੁੱਖੀ ਬੋਲੀ, ਸਾਡਾ ਹਰ ਇੱਕ ਦੇ ਗਿੱਟੇ -ਗੋਡੇ ਛਾਂਗੀ ਜਾਣਾ, ਇਹ ਠੀਕ ਨਹੀਂ ਹੈ। ਇਨ੍ਹਾਂ ਵਿਦਵਾਨ ਵੀਰਾਂ ਨੇ ਕਿਸੇ ਦੀ ਨਾ ਮੰਨੀ।

ਮੈਨੂੰ ਇੱਕ ਵਿਦਵਾਨ ਦੀ ਲਿਖੀ ਗੱਲ ਯਾਦ ਆ ਰਹੀ ਹੈ, ਕਿ ਇੱਕ ਪਿੰਡ ਵਿੱਚ ਇੱਕ ਜਿਮੀਂਦਾਰ ਰਹਿੰਦਾ ਸੀ, ਚੰਗਾ ਰਸੂਖ ਸੀ ਉਸਦਾ, ਉਸ ਦੀ ਲੜਕੀ ਜਵਾਨ ਸੀ, ਤਾਂ ਉਸਨੇ ਪਿੰਡ ਦੇ ਨਾਈ ਨੂੰ ਬੁਲਾਇਆ, ਕਿਉਂਕਿ ਪਹਿਲਾਂ ਇਹੀ ਲੋਕ ਹੁੰਦੇ ਸਨ, ਜੋ ਲੜਕੀਆਂ ਤੇ ਲੜਕਿਆਂ ਦੀ ਰਿਸ਼ਤਿਆਂ ਦੀ ਗੱਲ ਅੱਗੋ ਤੋਰਦੇ ਸਨ। ਕਿਉਂਕਿ ਇਨ੍ਹਾਂ ਦਾ ਹਰ ਇੱਕ ਦੇ ਘਰ ਆਉਣਾ ਜਾਣਾ ਸੀ। ਜਿਮੀਦਾਰ ਨੇ ਕਿਹਾ ਕੋਈ ਚੰਗਾ ਜਿਹਾ ਲੜਕਾ ਦੇਖੋ, ਮੇਰੀ ਲੜਕੀ ਵਾਸਤੇ ਲੜਕਾ ਸਿਆਣਾ ਹੋਵੇ, ਪੜਿਆ ਹੋਵੇ, ਬੋਲ-ਚਾਲ ਵਧੀਆ ਗੱਲਬਾਤ ਕਰਨ ਜੋਗਾ ਹੋਵੇ, ਮੈਨੂੰ ਸਾਰੇ ਗੁਣ ਚਾਹਿਦੇ ਨੇ ਲੜਕੇ ਵਿੱਚ। ਨਾਈ ਕਹਿੰਦਾ ਜਨਾਬ ਕੋਈ ਇੰਨਾਂ ਸਪੂਰਣ ਨਹੀਂ ਹੋ ਸਕਦਾ - ਕੋਈ ਨਾ ਕੋਈ ਨੁਕਸ ਜ਼ਰੂਰ ਹੁੰਦਾ ਹੈ। ਜੇ ਗੁੱਸਾ ਨਾ ਕਰੋ ਇੱਕ-ਦੋ ਨੁਕਸ ਹੋਣ ਲੜਕੇ ਵਿੱਚ ਚੱਲਜੂ, ਕੰਮ ਜਿਮੀਦਾਰ ਕਹਿੰਦਾ ਠੀਕ ਹੈ। ਬੱਸ ਗੱਲ ਪੱਕੀ ਕਰਕੇ ਆਂਵੀ। ਚੱਲੋ ਜੀ ਨਾਈ ਨੇ ਇੱਕ ਲੜਕਾ ਲੱਭ ਲਿਆ, ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਜਦ ਲੜਕੀ ਤੇ ਲੜਕੇ ਦੇ ਫੇਰੇ ਹੋਣ ਲੱਗੇ, ਲੜਕੇ ਨੂੰ ਜੰਗਲ-ਪਾਣੀ ਆ ਗਿਆ। ਲੜਕਾ ਕਹਿੰਦਾ ਮੈਂ ਹੁਣੇ ਹੀ ਜਾਣਾ, ਸਭ ਰਿਸ਼ਤੇਦਾਰਾਂ ਨੇ ਸਮਝਾਇਆ, ਕਾਕਾ ਜੀ ਜਿੱਥੇ ਇੰਨਾ ਸਮਾਂ ਰੁੱਕੇ ਹੋ, ਬਸ ਦੋ ਮਿੰਟ ਹੋਰ ਰੁੱਕ ਜਾਵੋ। ਲੜਕੇ ਕਹਿੰਦਾ ਨਹੀਂ, ਲੜਕੇ ਪੱਲਾ ਛੁਡਾ ਕੇ ਭੱਜ ਗਿਆ। ਜਿਮੀਦਾਰ ਨੇ ਨਾਈ ਨੂੰ ਧੌਣ ਤੋਂ ਫੜ ਲਿਆ ਤੇ ਕਿਹਾ ਆਹ ਵਰ ਲੱਭਿਆ ਮੇਰੀ ਲੜਕੀ ਲਈ, ਮੈਂ ਤੈਨੂੰ ਕਿਹਾ ਸੀ ਕਿ ਲੜਕਾ ਸਿਆਣਾ ਹੋਵੇ, ਕਈ ਹੋਰ ਗੁਣ ਵੀ ਹੋਣ। ਨਾਈ ਕਹਿਣ ਲੱਗ ਜੀ ਸਾਰੇ ਗੁਣ ਨੇ ਤਕੜਾ ਘਰ, ਪੜਿਆ ਲਿਖਿਆ, ਸਰਕਾਰੀ ਰਸੂਖ ਤੁਸਾਂ ਕਿਹਾਂ ਸੀ ਕਿ ਜੇ ਦੋ ਨੁਕਸ ਹੋਣ, ਕੰਮ ਚੱਲਜੂਗਾ। ਬੱਸ ਇਹੀ ਇਹਦੇ ਵਿੱਚ ਨੁਕਸ, ਜੇ ਕਿਸੇ ਸਿਆਣੇ ਦੀ ਗੱਲ ਮੰਨਣੀ ਨਹੀਂ, ਤੇ ਆਪਣੀ ਅੜੀ ਤੇ ਰਹਿਣਾ, ਜੇ ਤੀਸਰਾ ਨੁਕਸ ਹੋਵੇ ਤਾਂ ਦੱਸੋ ਜੀ

ਹੁਣ ਕਿਤੇ ਸਾਡੇ ਅਖੌਤੀ ਵਿਦਵਾਨਾਂ ਵਿੱਚ ਇਹ ਨੁਕਸ ਤਾਂ ਨਹੀਂ, ਪੜੇ ਲਿਖੇ ਨੇ, ਵਿਦਵਾਨ ਹਨ, ਪਰ ਹੂੜ ਮੱਤ ਵਾਲੇ, ਹੋਰ ਸਾਰੇ ਕੰਮਾਂ ਵਿੱਚ ਪ੍ਰਬੀਨ, ਪਰ ਅੰਦਰੋ ਖਾਲੀ ਨੇ ਇਹ ਲੋਕ। ਗਿਆਨੀ ਦਿੱਤ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਪ੍ਰੋ. ਸਾਹਿਬ ਸਿੰਘ, ਭਾਈ ਗੁਰਮੁੱਖ ਸਿੰਘ ਪ੍ਰੋਫੈਸਰ ਦੀ ਸੋਚ ਨੂੰ ਫੈਲਾਉਣਾ ਤਾਂ ਚਾਹੁੰਦੇ ਨੇ, ਪਰ ਉਨ੍ਹਾਂ ਦੀਆਂ ਪ੍ਰਵਾਨਿਤ ਗੱਲਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ .. ਜਿਵੇਂ ਖੰਡੇ ਦੀ ਪਾਹੁਲ, ਅਰਦਾਸ, ਕੇਸ ਰੱਖਣਾ, ਤੇ ਹੋਰ, ਜੋ ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਬਖਸ਼ਿਆ ਹੈ। ਜਿੱਥੇ ਅੱਜ ਅਖੌਤੀ ਸਾਧ ਸਿੱਖੀ ਦੇ ਮਹਿਲ ਨੂੰ ਗਾਲ਼ ਰਹੇ ਨੇ, ਗੁਰੂ ਤੋਂ ਦੂਰ ਕਰ ਰਹੇ ਨੇ, ਕਿਤੇ ਸਾਡੇ ਇਹ ਵੀਰ ਵਿਦਵਾਨ ਸਿੱਖ ਕੌਮ ਨੂੰ ਮਾਰਕਸਵਾਦੀ ਸੋਚ ਵਿੱਚ ਤਾਂ ਨਹੀਂ ਧੱਕਾ ਦੇ ਰਹੇ, ਸਾਨੂੰ ਸੋਚਣਾ ਪਵੇਗਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top