Share on Facebook

Main News Page

ਜਿਨਕੇ ਘਰ ਸ਼ੀਸ਼ੇ ਕੇ ਹੋਤੇ ਹੈਂ, ਵੋਹ ਦੂਸਰੋਂ ਪੇ ਪੱਥਰ ਨਹੀਂ ਫੈਂਕਤੇ
-: ਸੰਪਾਦਕ ਖ਼ਾਲਸਾ ਨਿਊਜ਼

ਕਈ ਵਾਰੀ ਜ਼ਿੰਦਗੀ ਇੱਕ ਐਸੇ ਮੋੜ ‘ਤੇ ਲਿਆ ਖੜਾ ਕਰਦੀ ਹੈ ਕਿ ਆਦਮੀ ਸ਼ਸ਼ੋਪੰਜ ‘ਚ ਪੈ ਜਾਂਦਾ ਹੈ। ਨਾ ਚਾਹੁੰਦੇ ਹੋਏ ਵੀ ਉਹ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਨਾਲ ਆਪ ਵੀ ਦੁਖੀ ਹੋਈਦਾ ਹੈ, ਅਤੇ ਦੂਜਿਆਂ ਨੂੰ ਵੀ ਦੁਖੀ ਹੋਣਾ ਪੈਂਦਾ ਹੈ। ਗੰਦਗੀ ਸਾਫ ਕਰਣ ਲਈ, ਆਪ ਵੀ ਗੰਦ ‘ਚ ਹੀ ਉਤਰਨਾ ਪੈਂਦਾ ਹੈ, ਜਿਸ ਨਾਲ ਆਪਣੇ ਕਪੜੇ ਵੀ ਪਲੀਤ ਹੋ ਜਾਂਦੇ ਹਨ, ਪਰ ਸਫਾਈ ਕਰਣ ਲਈ ਇਹ ਅਤਿ ਜ਼ਰੂਰੀ ਹੈ, ਜਿਸਦਾ ਆਖਿਰ ‘ਚ ਫਾਇਦਾ ਹੁੰਦਾ ਹੈ।

ਖ਼ਾਲਸਾ ਨਿਊਜ਼ ਨੂੰ ਵੀ ਇਸੇ ਗੰਦ ‘ਚ ਉਤਰਨਾ ਪਿਆ। ਸਾਡੀ ਟੀਮ ਕਦੇ ਵੀ ਛੋਟੀਆਂ ਲੜਾਈਆਂ ‘ਚ ਨਹੀਂ ਪਈ, ਜਦੋਂ ਕੌਮ ਦੇ ਵੱਡੇ ਮਸਲੇ ਖੜੇ ਹੋਣ ਤਾਂ ਛੋਟੇ ਮਸਲਿਆਂ ਵੱਲ ਜ਼ਿਆਦਾ ਗੌਰ ਕਰਨਾ ਮੁਨਾਸਿਬ ਨਹੀਂ। ਅਖੌਤੀ ਦਸਮ ਗ੍ਰੰਥ ਵਰਗੇ ਗੰਭੀਰ ਮਸਲੇ ‘ਚ ਕਈ ਹਸਤੀਆਂ, ਜਥੇਬੰਦੀਆਂ ਪਈਆਂ, ਕਈ ਹਾਲੇ ਵੀ ਉਹ ਜੰਗ ਜਾਰੀ ਰੱਖ ਰਹੀਆਂ ਹਨ। ਕੋਈ ਵੀ ਇੱਕ ਇਕੱਲਾ ਆਦਮੀ ਜਾਂ ਜਥੇਬੰਦੀ, ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਦੀ ਲੜਾਈ ਇੱਕਲੇ ਨਹੀਂ ਲੜ ਸਕਦੀ, ਜਿਸ ਲਈ ਹਮ ਖਿਆਲੀ ਸ਼ਖਸੀਅਤਾਂ ਅਤੇ ਜਥੇਬੰਦੀਆਂ ਦਾ ਸਾਥ ਜ਼ਰੂਰੀ ਹੈ।

ਅਖੌਤੀ ਦਸਮ ਗ੍ਰੰਥ ਵਿਰੁੱਧ ਜੰਗ ‘ਚ ਇੱਕ ਨਾਮ ਸ. ਗੁਰਚਰਣ ਸਿੰਘ ਜਿਊਣਵਾਲਾ ਦਾ ਆਉਂਦਾ ਹੈ, ਜਿਨ੍ਹਾਂ ਨੇ ਇਸ ਗ੍ਰੰਥ ਵਿਰੁੱਧ ਬਹੁਤ ਕੰਮ ਕੀਤਾ, ਇਸ ਗ੍ਰੰਥ ਦੇ ਪਾਜ ਉਘੇੜੇ, ਜਿਸ ਨਾਲ ਉਨ੍ਹਾਂ ਦੇ ਸਮਰਥਕ ਅਤੇ ਵਿਰੋਧੀ ਪੈਦਾ ਹੋਏ। ਉਨ੍ਹਾਂ ਦੀਆਂ ਲਿਖਤਾਂ, ਸਲਾਈਡ ਸ਼ੋ, ਇੰਟਰਵੀਉ ਆਦਿ ਨੇ ਵਿਰੋਧੀਆਂ ਦੀ ਨੀਂਦ ਹਰਾਮ ਕੀਤੀ ਰੱਖੀ ਅਤੇ ਕੀਤੀ ਹੋਈ ਹੈ। ਗੁਰਬਾਣੀ ਸਿਧਾਂਤ ਦੇ ਗਿਆਤਾ ਹੋਣਾ ਅਤੇ ਅਖੌਤੀ ਦਸਮ ਗ੍ਰੰਥ ਬਾਰੇ ਜਾਣਕਾਰੀ ‘ਤੇ ਉਨ੍ਹਾਂ ਦੀ ਮਜ਼ਬੂਤ ਪਕੜ ਹੈ।

ਪਰ ਐਨੀਆਂ ਖੂਬੀਆਂ ਦੇ ਮਾਲਿਕ ਹੋਣ ਦੇ ਬਾਵਜ਼ੂਦ, ਉਨ੍ਹਾਂ ਦੀ ਬੋਲਬਾਣੀ ਨੇ, ਉਨ੍ਹਾਂ ਦੇ ਅੱਖੜ ਰਵੀੲਏ ਨੇ ਉਨ੍ਹਾਂ ਦੇ ਵਿਰੋਧੀ ਜ਼ਿਆਦਾ ਬਣਾ ਦਿੱਤੇ। ਉਨ੍ਹਾਂ ਦੀ ਮੰਦ ਭਾਸ਼ਾ ਅਤੇ ਅੜੀਅਲ ਰਵੱਈਏ ਕਾਰਣ, ਖ਼ਾਲਸਾ ਨਿਊਜ਼ ਅਤੇ ਉਨ੍ਹਾਂ ਦੀ ਦੂਰੀ ਵਧੀ। ਖਾਸ ਕਰਕੇ ਭਾਈ ਸਰਬਜੀਤ ਸਿੰਘ ਧੂੰਦਾ ਦੀ ਪੇਸ਼ੀ ਦੇ ਮਸਲੇ ‘ਤੇ। ਖ਼ਾਲਸਾ ਨਿਊਜ਼ ਦੇ ਹੋਰ ਵੀ ਕਈ ਵਿਦਵਾਨ ਸੱਜਣਾਂ ਨਾਲ ਇਸ ਮਸਲੇ ‘ਤੇ ਮਤਭੇਦ ਹਨ, ਪਰ ਜਿਸ ਢੰਗ ਨਾਲ ਸ. ਜਿਊਣਵਾਲਾ ਨੇ ਆਪਣਾ ਰੁੱਖ ਵਿਰੋਧੀਆਂ ਵਾਲਾ ਕੀਤਾ, ਉਹ ਨਾਕਾਬਿਲੇ ਤਾਰੀਫ ਹੈ।ਉਨ੍ਹਾਂ ਨੇ ਆਪਣੇ ਖੇਮੇ ਵੱਲ ਹੀ ਬੰਦੂਕ ਤਾਣ ਲਈ। ਪਿਛਲੇ ਸਾਲ ਉਨ੍ਹਾਂ ਨੇ ਕਈ ਐਸੀਆਂ ਲਿਖਤਾਂ ਲਿਖੀਆਂ, ਜਿਸ ਵਿਚ ਉਨ੍ਹਾਂ ਨੇ ਨਾਮਵਰ ਸਖਸੀਅਤਾਂ ਵਿਰੁੱਧ ਆਪਣੀ ਭੜਾਸ ਕੱਢੀ ਜਿਸ ਲਈ, ਜਿਸ ਨਾਲ ਨਾ ਚਾਹੁੰਦੇ ਹੋਏ ਵੀ ਖ਼ਾਲਸਾ ਨਿਊਜ਼ ਅਤੇ ਸ. ਗੁਰਦੇਵ ਸਿੰਘ ਸੱਧੇਵਾਲੀਆ ਨੇ ਉਨ੍ਹਾਂ ਦਾ ਦੋ ਕੁ ਲੇਖਾਂ ਰਾਹੀਂ ਮੁੰਹ ਤੋੜਵਾਂ ਜਵਾਬ ਦੇਣ ਲਈ ਮਜਬੂਰ ਹੋਣਾ ਪਿਆ, ਜਿਸ ਨਾਲ ਪੰਥ ਦਰਦੀਆਂ ਅਤੇ ਨੇਵਲੇ ਸਾਥੀਆਂ ਦੇ ਪ੍ਰੈਸ਼ਰ ਥੱਲੇ ਸ. ਜਿਊਣਵਾਲਾ ਨੇ ਉਹ ਲੇਖ ਹਟਾਏ।  ਜਿਸ ਤਰ੍ਹਾਂ ਦਸਮ ਗੰਥੀਆਂ ਨੂੰ ਪ੍ਰੋ. ਦਰਸ਼ਨ ਸਿੰਘ ਦੇ ਸੁਪਨੇ ਆਉਂਦੇ ਹਨ, ਉਸੇ ਤਰ੍ਹਾਂ ਸ. ਜਿਊਣਵਾਲਾ ਨੂੰ ਵੀ ਆਉਂਦੇ ਹਨ। ਜਦੋਂ ਕੋਈ ਅਖੌਤੀ ਦਸਮ ਗ੍ਰੰਥ ਦੀ ਗੱਲ ਕਰਦਾ ਹੈ, ਪ੍ਰੋ. ਦਰਸ਼ਨ ਸਿੰਘ ਦੇ ਨਾਮ ਨੂੰ ਐਂਵੇਂ ਹੀ ਘੜੀਸ ਲੈਂਦਾ ਹੈ, ਸ. ਜਿਊਣਵਾਲਾ ਤੇ ਉਨ੍ਹਾਂ ਦੇ ਸਮਰਥਕਾਂ ਦਾ ਵੀ ਇਹੀ ਹਾਲ ਹੈ।

ਹੁਣ ਪਿਛਲੇ ਹਫਤੇ ਪਤਾ ਨਹੀਂ ਕਿਉਂ ਸ. ਜਿਊਣਵਾਲਾ ਨੂੰ ਕੀ ਫੁਰਨਾ ਫੁਰਿਆ ਕਿ ਉਨ੍ਹਾਂ ਇੱਕ ਲੇਖ (ਭੜਾਸ) ਖ਼ਾਲਸਾ ਨਿਊਜ਼, ਸ. ਪ੍ਰਭਦੀਪ ਸਿੰਘ, ਪ੍ਰੋ. ਦਰਸ਼ਨ ਸਿੰਘ, ਇੰਦਰਜੀਤ ਸਿੰਘ ਕਾਨਪੁਰ, ਬਿਨਾ ਨਾਮ ਲਏ ਸ. ਗੁਰਦੇਵ ਸਿੰਘ ਸੱਧੇਵਾਲੀਆ ਅਤੇ ਹੋਰਾਂ ਵਿਰੁੱਧ ਗੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਗਲਤ ਬਿਆਨੀ ਕੀਤੀ।

ਜਿਸਦੇ ਫਲਸਰੂਪ ਸ. ਪ੍ਰਭਦੀਪ ਸਿੰਘ, ਖ਼ਾਲਸਾ ਨਿਊਜ਼ ਵਲੋਂ ਵੀ ਪ੍ਰਤੀਕਰਮ ਹੋਇਆ, ਕਿਉਂਕਿ ਕਿੰਨਾਂ ਚਿਰ ਕੋਈ ਕਿਸੇ ਦੀ ਬਦਤਮੀਜ਼ੀ ਬਰਦਾਸ਼ਤ ਕਰ ਸਕਦਾ ਹੈ, ਉਹ ਵੀ ੳਦੋਂ ਜਦੋਂ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਤਾਲਮੇਲ ਜਾਂ ਸੰਬੰਧ ਨਹੀਂ ਹੈ। ਉਨ੍ਹਾਂ ਨੇ ਖ਼ਾਲਸਾ ਨਿਊਜ਼ ਕੋਲੋਂ ਜਵਾਬ ਮੰਗੇ ਹਨ, ਤੇ ਲਉ ਭਾਈ ਪੇਸ਼ ਹਨ, ਜਵਾਬ...

ਉਨ੍ਹਾਂ ਪਹਿਲਾਂ ਜ਼ਿਕਰ ਕੀਤਾ ਕਿ ਖ਼ਾਲਸਾ ਨਿਊਜ਼ ਨੇ 20 ਜੂਨ ਨੂੰ 21 ਸਵਾਲ ਸਾਈਟ ‘ਤੇ ਲਗਾਏ, ਪਰ ਨਾਲ ਇਹ ਲਿੱਖ ਦਿੱਤਾ ਕਿ “ਮੈਂਨੂੰ ਤੁਹਾਡੇ ਤੇ ਕੋਈ ਇਤਰਾਜ ਨਹੀਂ ਸੀ ਹੋਣਾ ਜੇਕਰ ਤੁਸੀਂ ਇਹ ਨੋਟ ਨਾ ਲਿਖਦੇ ਤਾਂ? ਪੰਜਾਬੀ/ਅੰਗਰੇਜ਼ੀ ਵਿਚ ਇਹ ਸਵਾਲ ਸਿੰਘ ਸਭਾ ਕੈਨੇਡਾ ਵੈਬ-ਸਾਈਟ ਅਤੇ ਹੋਰ ਬਹੁਤ ਸਾਰੀਆਂ ਫੈਸ ਬੁੱਕ ਤੇ ਪੋਸਟ ਕੀਤੇ ਗਏ ਤੇ ਸੱਭ ਨੂੰ ਪਤਾ ਚੱਲ ਗਿਆ ਕਿ ਇਹ ਸਵਾਲ ਗੁਚਰਨ ਸਿੰਘ ਜਿਉਣ ਵਾਲਾ ਦੇ ਲਿਖੇ ਹੋਏ ਹਨ ਤੇ ਜਿਸ ਕਿਸੇ ਨੇ ਵੀ ਤੁਹਾਡਾ ਇਹ ਨੋਟ ਪੜ੍ਹਿਆ ਹੋਊ ਉਸ ਨੇ ਤੁਹਾਡੀ ਖਿੱਲੀ ਜ਼ਰੂਰ ਉਡਾਈ ਹੋਊ।” ਇਸਨੂੰ ਕਹਿੰਦੇ ਹਨ Honest mistake OR Lack of communication. ਸਾਨੂੰ ਜਿਸਨੇ ਇਹ ਸਵਾਲ ਭੇਜੇ ,ਉਸ ਨੇ ਕਿਸੇ ਦਾ ਨਾਮ ਨਹੀਂ ਲਿਖਿਆ, ਸਾਨੂੰ ਕੋਈ ਸੁਪਨਾ ਤਾਂ ਆਇਆ ਨਹੀਂ ਕਿ ਇਹ ਸਵਾਲ ਸ. ਜਿਉਣਵਾਲਾ ਨੇ ਲਿਖੇ ਹਨ। ਪਰ ਜੇ ਭਲਾ ਹੁਣ 4 ਮਹੀਨਿਆਂ ਬਾਅਦ ਇਸ ਗੱਲ ਦਾ ਪਤਾ ਲਗਾ ਹੈ, ਤਾਂ Professional ਤਰੀਕੇ ਨਾਲ ਵੀ ਗੱਲ ਕੀਤੀ ਜਾ ਸਕਦੀ ਸੀ, ਪਰ ਨਹੀਂ ਜਿਸ ਨੂੰ ਆਦਤ ਪਈ ਹੋਵੇ ਕਿਸੇ ਨੂੰ ਭੰਡਣ ਦੀ, ਉਹ ਕਿਵੇਂ ਰੁੱਕ ਸਕਦਾ ਹੈ। ਫਿਰ ਵੀ ਖ਼ਾਲਸਾ ਨਿਊਜ਼ ਇਸ ਗੱਲ ਲਈ ਖਿਮਾ ਦੀ ਜਾਚਕ ਹੈ, Honest mistake...

ਨਾਲੇ ਸ. ਜਿਊਣਵਾਲਾ ਉਮਰ ‘ਚ ਵੱਡੇ ਨੇ, ਉਨ੍ਹਾਂ ਨੂੰ ਤਾਂ ਦੂਜਿਆਂ ਨੂੰ ਮੱਤ ਦੇਣੀ ਚਾਹੀਦੀ ਸੀ, ਜਿਸ ਤਰ੍ਹਾਂ ਉਨ੍ਹਾਂ ਦੇ ਸਮਰਥਕ ਹਰਮਿੰਦਰ ਸਿੰਘ ਇਹ ਲਿਖਦੇ ਨੇ ਕਿ “ਇਹ (ਪ੍ਰਭਦੀਪ ਸਿੰਘ) ਦੂਜੇ ਸਿੱਖਾਂ ਨੂੰ ਕੁੱਤੇ ਦੀ ਪੂੰਛ ਕਹਿੰਦਾ ਹੈ, ਉਹ ਵੀ ਆਪਣੇ ਪਿਓ ਦੀ ਉਮਰ ਦੇ”। ਜੇ ਇਨ੍ਹਾਂ ਹੀ ਇਨ੍ਹਾਂ ਸਮਰਥਕਾਂ ਨੂੰ ਉਮਰ ਦਾ ਲਿਹਾਜ ਹੈ ਤਾਂ, ਇਹ ਸਵਾਲ ਕਦੇ ਸ. ਜਿਊਣਵਾਲੇ ਨੂੰ ਪੁਛਿਆ ਜੇ, ਕਿ ਉਹ ਕਿਸ ਤਰ੍ਹਾਂ ਲਿਖਦੇ ਅਤੇ ਬੋਲਦੇ ਨੇ, ਕਦੀ ਪ੍ਰੋ. ਦਰਸ਼ਨ ਸਿੰਘ ਨੂੰ 40 ਸਾਲ ਪੀਪਣੀ ਵਜਾਉਣ ਵਾਲਾ, ਕਦੇ ਸ. ਕਿਰਪਾਲ ਸਿੰਘ ਬਠਿੰਡਾ ਨੂੰ “ਚਿੱਬੜ ਮੂੰਹਾਂ”, ਸ. ਇੰਦਰਜੀਤ ਸਿੰਘ ਕਾਨਪੁਰੀ ਨੂੰ “ਸਿਸ ਕੀ ਗੁਦਾ ਗੋਖਰੂ ਦੀਆ’ ਵਾਲਾ ਕਾਹਨਪੁਰੀ”, ਪ੍ਰਭਦੀਪ ਸਿੰਘ ਨੂੰ ਆਰ.ਐਸ.ਐਸ ਦਾ ਏਜੰਟ ਆਦਿ, ਬਾਕੀਆਂ ਨੂੰ ਇਸੇ ਪ੍ਰਕਾਰ ਊਲ ਜ਼ਲੂਲ ਬੋਲਦੇ ਨੇ, ਉਦੋਂ ਕਿੱਥੇ ਜਾਂਦੇ ਨੇ ਇਹ ਸਮਰਥਕ। ਕੀ ਵੀਰ ਭੁਪਿੰਦਰ ਸਿੰਘ, ਸ੍ਰ. ਗੁਰਤੇਜ ਸਿੰਘ, ਪ੍ਰੋ. ਦਰਸ਼ਨ ਸਿੰਘ, ਕਾਲਾ ਅਫਗਾਨਾ ਜੀ, ਸ੍ਰ. ਸੁਰਜੀਤ ਸਿੰਘ ਮਿਸ਼ਨਰੀ, ਭਾਈ ਪੰਥਪ੍ਰੀਤ ਸਿੰਘ ਆਦਿ ਕੀ ਇਹ ਸਾਰੇ ਸ. ਜਿਊਣਵਾਲਾ ਨਾਲੋਂ ਉਮਰ ‘ਚ ਛੋਟੇ ਹਨ? ਇਨ੍ਹਾਂ ਬਾਰੇ ਵੀ ਬੋਲਣ ਲੱਗਿਆਂ ਇਹ ਨਹੀਂ ਦੇਖਦੇ, ਕਿ ਕਿਵੇਂ ਬੋਲਣਾ ਹੈ? ਉਦੋਂ ਕਿਉਂ ਹਰਮਿੰਦਰ ਸਿੰਘ, ਪੰਜਾਬ ਸਿੰਘ, ਚਮਕੌਰ ਸਿੰਘ, ਸਿਮਰਨ ਗਿੱਲ (ਫੇਕ ਆਈ ਡੀ) ਆਦਿ ਦੀ ਜ਼ੁਬਾਨ ਨੂੰ ਤਾਲ਼ਾ ਲੱਗ ਜਾਂਦਾ ਹੈ? ਉਦੋਂ ਕਿਉਂ ਨਹੀਂ ਸਲਾਹਾਂ ਦਿੰਦੇ ਜਿਊਣਵਾਲੇ ਨੂੰ? ਸਾਡੇ ਵਿਰੁੱਧ ਤਾਂ ਝੰਡਾ ਚੁੱਕ ਲਿਆ, ਕਿ ਖ਼ਾਲਸਾ ਨਿਊਜ਼ ਨੇ ਕੜ੍ਹੀ ਘੋਲਤੀ, ਖ਼ਾਲਸਾ ਨਿਊਜ਼ ਕਦੇ ਏਕਤਾ ਦੀਆਂ ਗੱਲਾਂ ਕਰਦੀ ਹੈ, ਹੁਣ…

ਓ ਭਲਿਓ, ਏਕਤਾ ਦੀ ਦੁਹਾਈ ਪਾਈ ਨੂੰ ਕਿੰਨਾਂ ਚਿਰ ਹੋ ਗਿਆ, ਸਿਵਾਏ ਦੋ ਜਾਂ ਤਿੰਨ ਜਥੇਬੰਦੀਆਂ ਦੇ, ਕੋਈ ਨਹੀਂ ਆਇਆ, ਸ. ਜਿਊਣਵਾਲਾ ਤਾਂ ਆਪ ਲਿਖੀ ਜਾਂਦੇ ਨੇ ਕਿ “ਮੈਂ 2003 ‘ਚ ਹੀ ਮੋਹਾਲੀ ਵਾਲੀ ਕਾਂਫ੍ਰੰਸ ਤੇ ਫੈਸਲਾ ਕਰ ਲਿਆ ਸੀ ਕਿ ਅੱਗੇ ਵਾਸਤੇ ਕਿਸੇ ਨਾਲ ਮਿਲ ਕੇ ਕੰਮ ਨਹੀਂ ਕਰਨਾ।”, ਫਿਰ ਇਨ੍ਹਾਂ ਤੋਂ ਕਿਸ ਚੀਜ਼ ਦੀ ਆਸ ਰਖਦੇ ਹੋ? ਜੇ ਕਿਸੇ ਨਾਲ ਮਿਲ ਕੇ ਕੰਮ ਨਹੀਂ ਕਰਨਾ, ਕਿਸੇ ਨੂੰ ਕੰਮ ਕਰਦਿਆਂ ਦੇਖ ਲੱਤਾਂ ਅੜਾਉਣ ਦਾ ਕੰਮ ਵੀ ਛੱਡੋ, ਨਾ ਕਰਨਾ, ਨਾ ਕਰਾਉਣਾ, ਖੁੱਤੀ ‘ਚ … ਵਾਲਾ ਕੰਮ ਨਾ ਕਰੋ।

ਸ. ਪ੍ਰਭਦੀਪ ਸਿੰਘ ਨੇ ਤਾਂ ਸ. ਜਿਊਣਵਾਲੇ ਦੇ ਝੂਠ ਦਾ ਪਰਦਾ ਫਾਸ਼ ਕਰ ਹੀ ਦਿੱਤਾ ਹੈ, ਜੇ ਕਿਸੇ ਨਹੀਂ ਪੜ੍ਹਿਆ, ਤਾਂ "ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ" 'ਤੇ ਕਲਿੱਕ ਕਰਕੇ ਪੜ੍ਹ ਸਕਦਾ ਹੈ,  ਕਿ ਕਿਸ ਤਰ੍ਹਾਂ ਸ. ਜਿਊਣਵਾਲਾ ਸਿਰਫ ਨਿਰਾ ਝੂਠ ਹੀ ਦੱਬੀ ਤੁਰੀ ਜਾ ਰਹੇ ਨੇ।

ਪ੍ਰਭਦੀਪ ਸਿੰਘ ਬਾਰੇ ਵੀ ਸ. ਜਿਉਣਵਾਲਾ ਅਤੇ ਇਨ੍ਹਾਂ ਦੇ ਸਮਰਥਕਾਂ ਨੇ ਇਹ ਗੱਲ ਉਡਾਈ ਹੈ ਕਿ ਸਾਲ ‘ਚ ਪ੍ਰਭਦੀਪ ਸਿੰਘ ਨੂੰ ਐਨੀਆਂ ਛੁੱਟੀਆਂ ਕਿਵੇਂ ਹੋ ਜਾਂਦੀਆਂ ਨੇ, ਕਦੀ ਯੁਰਪ, ਕਦੇ ਅਮਰੀਕਾ, ਕੈਨੇਡਾ, ਭਾਰਤ ਕਿਵੇਂ ਚੱਕਰ ਲਾ ਆਉਂਦਾ ਹੈ। ਇਹ ਏਜੰਸੀਆਂ ਦਾ ਬੰਦਾ ਹੈ, ਪੈਸਾ ਸਰਕਾਰ ਦਿੰਦੀ ਹੈ…

ਓ ਭਲੇਮਾਣਸੋ, ਪਹਿਲਾਂ ਕੋਈ ਇਲਾਜ ਕਰਵਾਉ ਦਿਮਾਗ ਦਾ। ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਭਦੀਪ ਸਿੰਘ ਬ੍ਰਿਟੇਨ ਦੀ ਫੌਜ ਵਿੱਚ ਹਨ, ਅਤੇ ਫੌਜ ਵਿੱਚ ਘੱਟੋ ਘੱਟ 2 ਤੋਂ 3 ਮਹੀਨਿਆਂ ਦੀਆਂ ਛੁੱਟੀਆਂ ਹੁੰਦੀਆਂ ਹਨ। ਜਿੱਥੇ ਕਿਤੇ ਵੀ ਪ੍ਰਭਦੀਪ ਸਿੰਘ ਜਾਂਦੇ ਹਨ, ਕੋਈ ਪੈਸਾ ਨਹੀਂ ਲੈਂਦੇ, ਕਿਰਤੀ ਪ੍ਰਚਾਰਕ ਨੇ… ਨਾਲੇ ਤੁਹਾਡਾ ਢਿੱਡ ਕਿਉਂ ਦੁਖਦੈ, ਤੁਹਾਨੂੰ ਰੋਕਿਆ ਕਿਸੇ ਨੇ, ਆਪ ਪੜ੍ਹੋ ਤੇ ਬਣੋ ਪ੍ਰਚਾਰਕ, ਨਾਲੇ ਪਤਾ ਚੱਲ ਜਾਊ, ਕਿੰਨਾਂ ਸੌਖਾ ਕੰਮ ਹੈ… ਸਲਾਹਾਂ ਦੇਣੀਆਂ ਸੌਖੀਆਂ ਹੁੰਦੀਆਂ… ਨਾਲੇ ਅੱਜਕਲ ਫੇਸਬੁਕ ‘ਤੇ ਹਰ ਕੋਈ ਬਿਨਾ ਮੰਗਿਆਂ ਸਲਾਹਕਾਰ ਬਣਿਆ ਫਿਰਦਾ…

ਰਹੀ ਗੱਲ ਗਿਆਨੀ ਰਣਜੋਧ ਸਿੰਘ ਵਲੋਂ ਸੱਦੀ ਮੀਟਿੰਗ ਦੀ, ਉਸਦੀ ਸੱਚਾਈ ਗਿਆਨੀ ਜੀ ਆਪ ਦੱਸ ਚੁਕੇ ਨੇ ਜਦੋਂ ਉਹ ਪਿਛਲੇ ਦੋ ਕੁ ਮਹੀਨੇ ਪਹਿਲਾਂ ਕੈਨੇਡਾ ਆਏ ਸੀ। ਉਨ੍ਹਾਂ ਨੇ ਮਿਸ਼ਨਰੀ ਕਾਲੇਜ ‘ਚ ਜਾਕੇ ਸਾਭ ਦੇ ਸਾਹਮਣੇ ਜਿਊਣਵਾਲਾ, ਘੱਗਾ ਜੀ, ਇੰਦਰਜੀਤ ਸਿੰਘ ਰਾਣਾ, ਪ੍ਰਿੰ. ਗੁਰਬਚਨ ਸਿੰਘ ਪੰਨਵਾਂ ਅਤੇ ਹੋਰਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਸੀ, ਇਸ ਦਾ ਪਤਾ ਉਨ੍ਹਾਂ ਨਾਲ ਗੱਲ ਕਰਕੇ ਵੀ ਕੀਤਾ ਜਾ ਸਕਦਾ ਹੈ। ਇਹੀ ਮਿਸ਼ਨਰੀ ਕਾਲੇਜ ਦੇ ਗੁਰਬਚਨ ਸਿੰਘ ਪੰਨਵਾਂ ਅਤੇ ਇੰਦਰਜੀਤ ਸਿੰਘ ਰਾਣਾ ਨੇ ਗਿਆਨੀ ਰਣਜੋਧ ਸਿੰਘ ਨੂੰ ਪ੍ਰੋ. ਦਰਸ਼ਨ ਸਿੰਘ ਨਾਲ ਪਿਛਲੇ ਸਾਲ ਕਾਨਪੁਰ ਵਾਲੇ ਸਮਾਗਮ ‘ਤੇ ਨਾ ਜਾਣ ਦਾ ਜ਼ੋਰ ਪਾਇਆ ਸੀ, ਪਰ ਗਿਆਨੀ ਜੀ ਨੇ ਆਪਣੀ ਜ਼ਮੀਰ ਦੀ ਗੱਲ ਸੁਣੀ ਅਤੇ ਤੁਸ ਇਤੀਹਾਸਕਿ ਸਮਾਗਮ ‘ਚ ਪ੍ਰੋ. ਦਰਸ਼ਨ ਸਿੰਘ ਨਾਲ ਗਏ।

ਅੱਗੇ ਚੱਲੀਏ ਸ. ਜਿਊਣਵਾਲਾ ਨੂੰ ਇਹ ਗੱਲ ਫੁੱਟੀ ਅੱਖ ਨਹੀਂ ਭਾਉਂਦੀ ਕਿ ਪ੍ਰੋ. ਦਰਸ਼ਨ ਸਿੰਘ ਅਤੇ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀ ਮਿਲਣੀ ਕਿਉਂ ਹੋਈ? ਇਹ ਵੀ ਇੱਕ ਵੱਡਾ ਕਾਰਣ ਹੈ ਕਿ ਸ. ਜਿਊਣਵਾਲਾ ਪ੍ਰੋ. ਦਰਸ਼ਨ ਸਿੰਘ ਖਿਲਾਫ ਜ਼ਹਿਰ ਉਗਲਦੇ ਹਨ। ਉਨ੍ਹਾਂ ਦੀ ਇਹ ਬਹਤੁ ਹੀ ਨੀਵੇਂ ਪੱਧਰ ਦੀ ਟਿੱਪਣੀ ਕਿ “ਇਨ੍ਹਾ ਮਿਲਣੀਆਂ ਤੋਂ ਬਾਅਦ ਨਾ ‘ਇਤਹਾਸਕ ਮਿਲਣੀ’ ਤੇ ਨਾ ‘ਮੀਲ ਪੱਥਰ’ ਮਿਲਣੀ ਕਦੇ ਫਿਰ ਹੋਈ। ਮਿਲਣੀ ਤਾ ਕੀ ਹੋਣੀ ਸੀ ਇਨ੍ਹਾ ਕਦੀ ਇਕੱਠੇ ਬੈਠ ਕੇ ਚਾਹ ਦਾ ਕੱਪ ਵੀ ਸਾਂਝਾ ਨਹੀਂ ਕੀਤਾ ਤੇ ਸ੍ਰ. ਗੁਰਬਖਸ਼ ਸਿੰਘ ਨੇ ਦਸ ਡਾਲਰ ਵਾਲੀ ਪੱਗ ਵੀ ਕਦੀ ਆਪਣੇ ਸਿਰ ਤੇ ਨਹੀਂ ਬੱਧੀ।ਜੋ ਕਿ ਸਿਰੇ ਦਾ ਝੂਠ ਹੈ

ਸ. ਕਾਲਾਅਫਗਾਨਾ ਬਿਰਧ ਅਵਸਥਾ ‘ਚ ਹੋਣ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਅਕੈਡਮੀ ਆਪਣੇ ਸਪੁੱਤਰ ਅਤੇ ਘਰਵਾਲੀ ਨਾਲ ਆਉਂਦੇ ਰਹੇ, ਅਤੇ ਚਾਹ ਤਾਂ ਦੂਰ ਦੀ ਗੱਲ, ਇੱਕਠੇ ਬੈਠ ਕੇ ਰੋਟੀ ਵੀ ਖਾਂਦੇ ਰਹੇ, ਹੁਣੇ ਪਿਛੇ ਜਿਹੇ ਭਾਰਤ ਜਾਣ ਤੋਂ ਪਹਿਲਾਂ ਪ੍ਰੋ. ਦਰਸ਼ਨ ਸਿੰਘ, ਸ. ਕਾਲਾ ਅਫਗਾਨਾ ਜੀ ਨੂੰ ਮਿਲਣ ਉਨ੍ਹਾਂ ਦੇ ਘਰ ਵੀ ਗਏ। ਇਹ ਵੀ ਕੋਰਾ ਝੂਠ ਸ. ਜਿਊਣਵਾਲਾ ਨੇ ਬਿਆਨ ਕੀਤਾ ਹੈ।

02 Dec 2012

ਜਿਊਣਵਾਲਾ ਜੀ, ਪੱਗ ਦੀ ਕੀਮਤ ਨਹੀਂ ਆਂਕੀ ਜਾਂਦੀ, ਪੱਗ – ਦਸਤਾਰ, ਸਿੱਖ ਦੀ ਸ਼ਾਨ ਹੈ, ਭਾਂਵੇਂ ਦੱਸ ਡਾਲਰ ਦੀ ਹੋਵੇ ਭਾਂਵੇ ਸੌ ਦੀ। ਇੰਨੀ ਘਟੀਆ ਸੋਚਣੀ ਕਿਸੇ ਸਿੱਖ ਅਖਵਾਉਣ ਵਾਲੇ ਦੀ ਹੋ ਸਕਦੀ ਹੈ, ਹੈਰਾਨੀ ਹੁੰਦੀ ਹੈ।

ਬਾਕੀ ਰਹੀ ਗੱਲ “ਸੱਪ ਮੂਹਰੇ ਬੀਨ ਤਾਂ ਹਰ ਕੋਈ ਵਜਾ ਸਕਦਾ ਹੈ ਪਰ ਸੱਪ ਨੂੰ ਧੌਣੋਂ ਫੜਨਾ ਹਰ ਕਿਸੇ ਦਾ ਕੰਮ ਨਹੀਂ। ਜੇ ਬਿਛੂਏ ਦਾ ਡੰਗ ਨੂੰ ਸਹਾਰ ਨਹੀਂ ਸਕਦਾ ਤਾਂ ਉਸ ਦੀ ਖੁੱਡ ਵਿਚ ਹੱਥ ਨਾ ਪਾ।” ਇਹ ਗੱਲ ਤੁਸੀਂ ਕਹਿ ਰਹੇ ਹੋ,.... ਪੜ੍ਹ ਕੇ ਹਾਸਾ ਆਉਂਦਾ ਹੈ, ਭਾਈ ਸਾਹਿਬ ਜੀ, ਤੁਹਾਡਾ ਸਪੇਰਾ ਤਾਂ ਆਪ ਖੁੱਡ ‘ਚ ਵੜ ਗਿਆ, ਸੱਪ ਨੂੰ ਦੇਖ ਕੇ, ਜਿਸ ਸਪੇਰੇ ਨਾਲ ਤੁਸੀਂ ਤੁਲਨਾ ਕਰ ਰਹੇ ਹੋ, ਉਸਨੇ ਨੇ ਤਾਂ ਚਾਲੀ ਸਾਲ ਤੁਹਾਡੇ ਕਹੇ ਅਨੁਸਾਰ 40 ਸਾਲ ਪੀਪਨੀ ਵਜਾਈ, ਸੱਪ ਦੇ ਮੁਹਰੇ ਖੜ ਕੇ ਸੱਪ ਨੂੰ ਵੰਗਾਰਿਆ, ਸਿਰੀ ਨੂੰ ਹੱਥ ਵੀ ਪਾਇਆ, ਡੰਗ ਵੀ ਸਹਾਰਿਆ, ਅਤੇ ਅਣਖ ਨਾਲ ਜੀ ਵੀ ਰਿਹਾ ਹੈ।

ਅੰਤ ‘ਚ… ਖ਼ਾਲਸਾ ਨਿਊਜ਼ ਕਿਸੇ ਦੇ ਥੱਲੇ ਲੱਗ ਕੇ, ਜਾਂ ਵਿਰੋਧੀ ਕੁਮੈਂਟਸ comments ਤੋਂ ਡਰ ਕੇ, ਬੰਦ ਹੋਣ ਵਾਲੀ ਨਹੀਂ। ਕਈਆਂ ਨੂੰ ਭੁਲੇਖਾ ਹੈ ਕਿ ਇਹ ਸਾਈਟ ਪ੍ਰੋ. ਦਰਸ਼ਨ ਸਿੰਘ ਦੀ ਹੈ, ਕੋਈ ਕਹਿੰਦਾ ਸੱਧੇਵਾਲੀਆ ਜੀ ਚਲਾਉਂਦੇ, ਕੋਈ ਕਹਿੰਦਾ ਵੈਬ ਸਾਈਟ ਬਣਾ ਕੇ ਕਾਫੀ ਕਮਾਈ ਹੈ, ਕੰਮ ਕਰਨ ਦੀ ਲੋੜ੍ਹ ਨਹੀਂ, ਬਲਰਾਜ ਸਿੰਘ ਸਪੋਕਨ ਲਿਖਦੇ ਹਨ ਕਿ ਜਿਹੜੀ ਅਖਬਾਰ ਜਾਂ ਵੈਬਸਾਈਟ ਥੌੜ੍ਹਾ ਮਕਬੂਲ ਹੋ ਜਾਂਦੀ ਹੈ, ਤਾਂ ਉਹ ਇਹੀ ਸਮਝ ਲੈਂਦੇ ਹਨ ਕਿ ਅਸੀਂ ਹੀ ਪੰਥ ਹਾਂ, ਸਾਰੀ ਕੌਮ ਸਾਡਾ ਕਿਹਾ ਮੰਨੇ…

ਓ ਭਲਿਓ, ਕਈ ਵੀ ਪਹਿਲਾਂ ਕਿਹਾ ਜਾ ਚੁਕਾ ਹੈ ਕਿ ਇਹ ਵੈਬ ਸਾਈਟ ਪ੍ਰੋ. ਦਰਸ਼ਨ ਸਿੰਘ ਜੀ ਦੀ ਨਹੀਂ, ਨਾ ਹੀ ਸ. ਸੱਧੇਵਾਲੀਆ ਦੀ ਹੈ, ਸਾਡੀ ਟੀਮ ਹੈ ਜਿਹੜੀ ਜਿਥੋਂ ਵੀ ਕੋਈ ਪੰਥਕ ਖਬਰ ਹੋਵੇ, ਸਾਨੂੰ ਭੇਜਦੀ ਹੈ, ਤੇ ਖ਼ਾਲਸਾ ਨਿਊਜ਼ ‘ਤੇ ਪੋਸਟ ਕਰ ਦਿੱਤੀ ਜਾਦੀ ਹੈ। ਰਹੀ ਗੱਲ ਕਮਾਈ ਦੀ, ਤਾਂ ਭਾਈ ਇਹੀ ਕਹਿਣਾ ਹੈ ਕਿ ਅਸੀਂ ਆਪਣੀ ਕਿਰਤ ਕਰਦੇ ਹਾਂ, ਬਾਕੀ ਪੈਸੇ ਦਾ ਭਾਂਵੇਂ ਨਾ ਹੋ ਸਕੇ, ਸਮੇਂ ਦਾ ਦਸਵੰਧ ਦਿੰਦੇ ਹੋਏ, ਬਿਨਾ ਕਮਾਈ ਤੋਂ, ਆਪਣੇ ਸਮੇਂ ‘ਚੋਂ, ਗੁਰੂ ਦੀ ਬਖਸ਼ੀ ਕਿਰਤ ਚੋਂ ਪੈਸਾ ਲਗਾ ਕੇ ਸਾਈਟ ਚਲਾ ਰਹੇ ਹਾਂ, ਨਾ ਹੀ ਕਦੇ ਕੋਈ ਦਾਅਵਾ ਕੀਤਾ ਹੈ ਕਿ ਅਸੀਂ ਪੰਥ ਹਾਂ, ਜਿਨ੍ਹਾਂ ਨੂੰ ਭੁਲੇਖਾ ਹੈ, ਤਾਂ ਭਾਈ ਸ਼ੱਕ ਦਾ ਕੋਈ ਇਲਾਜ ਨਹੀਂ, ਅਸੀਂ ਕਿਸੇ ਨੂੰ ਜਵਾਬਦੇਹ ਨਹੀਂ, ਸਿਵਾਏ ਅਕਾਲਪੁਰਖ ਦੇ। ਜਿਸ ਤਰ੍ਹਾਂ ਪਹਿਲਾਂ ਵੀ ਲਿਖਿਆ ਜਾ ਚੁਕਾ ਹੈ ਕਿ ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ, ਨਾ ਦੇਖੋ, ਨਾ ਵੀਸੀਟ ਕਰੋ, ਇਹ ਕੋਈ ਧੱਕਾ ਥੋੜੀ ਹੈ। ਜਦੋਂ ਤੱਕ ਇੱਕ ਵੀ ਪਾਠਕ ਖ਼ਾਲਸਾ ਨਿਊਜ਼ ਨੂੰ ਦੇਖਦਾ ਹੈ, ਅਸੀਂ ਕੰਮ ਕਰੀ ਜਾਣਾ ਹੈ।

ਉਹ ਬੰਦਾ ਤਾਂ ਨੁਕਤਾਚਿਨੀ ਕਰੇ, ਜਿਹੜਾ ਆਪ ਦੁੱਧ ਧੋਤਾ ਹੋਵੇ, ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ?

ਜਿਊਣਵਾਲਾ ਜੀ, ਜੇ ਹਾਲੇ ਵੀ ਕੋਈ ਕਸਰ ਬਾਕੀ ਹੈ ਤਾਂ, ਭੇਜੋ ਸਵਾਲ, ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾਊਗਾ, ਬਸ਼ਰਤੇ ਉਹ ਸੱਚ ‘ਤੇ ਆਧਾਰਿਤ ਹੋਵੇ, ਝੂਠੀਆਂ ਤੋਹਮਤਾਂ ਨਾ ਹੋਣ ਤੁਹਾਡੇ ਪਿਛਲੇ ਲੇਖ ਦੀ ਤਰ੍ਹਾਂ… ਜਿਨਕੇ ਘਰ ਸ਼ੀਸ਼ੇ ਕੇ ਹੋਤੇ ਹੈ, ਵੋਹ ਦੂਸਰੋਂ ਪੇ ਪੱਥਰ ਨਹੀਂ ਫੈਂਕਤੇ…

ਚਲਦਾ…


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top