Share on Facebook

Main News Page

ਪੰਜਾਬ ਦੀ ਨੌਜੁਆਨੀ ਦਾ ਘਾਣ ਕਰਨ ਵਾਲੇ ਕਾਤਿਲ ਕੇ.ਪੀ ਗਿੱਲ ਦਾ “ਪੰਜਾਬੀ ਟ੍ਰਿਬਿਊਨ” ਵਿਚ ਛਪਿਆ ਬਿਆਨ ਪੜ੍ਹੋ
ਨੋਟ - ਹੇਠਾਂ ਦਿੱਤਾ ਬਿਆਨ ਪੰਜਾਬੀ ਟ੍ਰਿਬਿਉਂਨ ਵਿਚ ਛਪਿਆ ਹੈ ਅਤੇ ਅਸੀਂ ਇਸ ਨੂੰ ਉਸੇ ਤਰ੍ਹਾਂ ਲਗਾ ਰਹੇ ਹਾਂ ਜਿਵੇਂ ਕਿ ਇਸ ਅਖਬਾਰ ਛਾਪਿਆ ਗਿਆ ਹੈ।

ਗ਼ਲਤ ਸਲਾਹ ਦਾ ਸਿੱਟਾ ਸੀ ਸਾਕਾ ਨੀਲਾ ਤਾਰਾ
-: ਕੇ.ਪੀ.ਗਿੱਲ

ਨਵੀਂ ਦਿੱਲੀ, (31 ਅਕਤੂਬਰ, ਅਜੈ ਬੈਨਰਜੀ): ਸਾਕਾ ਨੀਲਾ ਤਾਰਾ ਤੋਂ 29 ਸਾਲਾਂ ਬਾਅਦ ਪੰਜਾਬ ਪੁਲੀਸ ਦੇ ਸਾਬਕਾ ਮੁਖੀ ਕੇਪੀਐਸ ਗਿੱਲ ਨੇ ਦਾਅਵਾ ਕੀਤਾ ਹੈ ਕਿ ਜੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਸਲਾਹਕਾਰਾਂ ਵੱਲੋਂ ਅਪਰੇਸ਼ਨ ਦਾ ਇਕੋ-ਇਕ ਰਾਹ ਦੇਣ ਦੀ ਗਲਤ ਸਲਾਹ ਨਾ ਦਿੱਤੀ ਹੁੰਦੀ ਤਾਂ ਉਨ੍ਹਾਂ (ਇੰਦਰਾ ਗਾਂਧੀ) ਇਸ ਦੀ ਆਗਿਆ ਨਹੀਂ ਦੇਣੀ ਸੀ।

 ਸਲਾਹਕਾਰਾਂ ਵੱਲੋਂ ਅਪਰੇਸ਼ਨ ਦਾ ਇਕੋ-ਇਕ ਰਾਹ ਦੇਣ ਦੀ ਗਲਤ ਸਲਾਹ ਨਾ ਦਿੱਤੀ ਹੁੰਦੀ ਤਾਂ ਉਨ੍ਹਾਂ (ਇੰਦਰਾ ਗਾਂਧੀ) ਇਸ ਦੀ ਆਗਿਆ ਨਹੀਂ ਦੇਣੀ ਸੀ। - See more at: http://www.punjabspectrum.com/2013/10/26915#sthash.yvDV47mq.dpuf

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਖਦੇੜਨ ਲਈ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਟੈਂਕਾਂ ਦੀ ਮਦਦ ਨਾਲ ਫੌਜੀ ਕਾਰਵਾਈ ਦੀ ਕਾਫੀ ਨੁਕਤਾਚੀਨੀ ਹੋਈ ਸੀ।

ਮਰਹੂਮ ਪ੍ਰਧਾਨ ਮੰਤਰੀ ਦੀ ਬਰਸੀ ਮੌਕੇ ਵੀਰਵਾਰ ਰਾਤੀਂ ਇਥੇ ਰਿਲੀਜ਼ ਕੀਤੀ ਜਾਣ ਵਾਲੀ ਗਿੱਲ ਦੀ ਜੀਵਨੀ "KPS Gill - The Paramount COP" ‘ਕੇਪੀਐਸ ਗਿੱਲ- ਦਿ ਪੈਰਾਮਾਊਂਟ ਕੌਪ’ ਵਿਚ ਪੰਜਾਬ ਵਿਚ ਅਤਿਵਾਦ ਖਿਲਾਫ਼ ਨਿਭਾਈ ਉਨ੍ਹਾਂ ਦੀ ਭੂਮਿਕਾ ਦਾ ਬਿਰਤਾਂਤ ਦਿੱਤਾ ਗਿਆ। ਆਈ.ਪੀ.ਐਸ ਦੇ ਅਸਾਮ ਕੇਡਰ ਦੇ 1957 ਬੈਚ ਦੇ ਅਧਿਕਾਰੀ ਬਾਰੇ 244 ਸਫਿਆਂ ਦੀ ਇਹ ਕਿਤਾਬ ਰਾਹੁਲ ਚੰਦਨ ਨੇ ਕਲਮਬੱਧ ਕੀਤੀ ਹੈ।

ਸਾਕਾ ਨੀਲਾ ਤਾਰਾ ਬਾਰੇ ਸ੍ਰੀ ਗਿੱਲ ਨੇ ਆਪਣਾ ਮੱਤ ਪੇਸ਼ ਕਰਦਿਆਂ ਕਿਹਾ, ‘‘ਇਹ ਕਾਹਲੀ ਵਿਚ ਕੀਤਾ ਗਿਆ ਸੀ ਅਤੇ ਇਹ ਸੋਚਿਆ ਨਹੀਂ ਗਿਆ ਕਿ ਇਸ ਦਾ ਸਿੱਖਾਂ ਦੇ ਦਿਲ-ਦਿਮਾਗ ’ਤੇ ਕੀ ਅਸਰ ਪਵੇਗਾ।’’ ਆਪਣੇ ਸਾਥੀ ਅਫਸਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗਿੱਲ ਕਹਿੰਦੇ ਹਨ ‘‘ਸਮਝ ਨਹੀਂ ਪੈਂਦੀ ਕਿ ਸ੍ਰੀਮਤੀ ਗਾਂਧੀ ਇਸ ਤਰ੍ਹਾਂ ਦੇ ਅਪਰੇਸ਼ਨ ਦੀ ਆਗਿਆ ਕਿਵੇਂ ਦੇ ਸਕਦੇ ਹਨ।  ਮੈਂ ਉਨ੍ਹਾਂ ਦੇ ਧਰਮ ਨਿਰਪੱਖ ਕਿਰਦਾਰ ਦਾ ਗਵਾਹ ਹਾਂ ਅਤੇ ਜੇ ਉਨ੍ਹਾਂ ਨੂੰ ਸਹੀ ਸਲਾਹ ਦਿੱਤੀ ਗਈ ਹੁੰਦੀ ਤਾਂ ਉਹ ਕਦੇ ਵੀ ਇਸ ਦੀ ਇਜਾਜ਼ਤ ਨਾ ਦਿੰਦੇ।’’ ਕਿਤਾਬ ਵਿਚ ਲਿਖਿਆ ਗਿਆ, ‘‘ਸ੍ਰੀਮਤੀ ਗਾਂਧੀ ਦੇ ਸਲਾਹਕਾਰਾਂ ਵੱਲੋਂ ਉਨ੍ਹਾਂ ਨੂੰ ਸਹੀ ਸਲਾਹ ਨਹੀਂ ਦਿੱਤੀ ਜਾ ਰਹੀ ਸੀ। ਸਮੱਸਿਆ ਨੂੰ ਪਹਾੜ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਜਦਕਿ ਇਹ ਇਕ ਛੋਟੀ ਪਹਾੜੀ ਹੀ ਸੀ।’’ ਜਨਵਰੀ 1984 ਵਿਚ ਸ੍ਰੀ ਗਿੱਲ ਆਈਜੀ ਬੀ.ਐਸ.ਐਫ ਵਜੋਂ ਜੰਮੂ ਵਿਖੇ ਤਾਇਨਾਤ ਸਨ ਅਤੇ ਸਾਕਾ ਨੀਲਾ ਤਾਰਾ ਤੋਂ ਬਾਅਦ ਸਤੰਬਰ ਮਹੀਨੇ ਉਨ੍ਹਾਂ ਨੂੰ ਪੰਜਾਬ ਆਰਮਡ ਪੁਲੀਸ ਦਾ ਆਈਜੀ ਤਾਇਨਾਤ ਕਰ ਦਿੱਤਾ ਗਿਆ।

ਉਨ੍ਹਾਂ ਸਾਕਾ ਨੀਲਾ ਤਾਰਾ ਲਈ ਪ੍ਰਧਾਨ ਮੰਤਰੀ ਦੇ ਦਫਤਰ ਨੂੰ ਕਸੂਰਵਾਰ ਠਹਿਰਾਇਆ, ਪਰ ਉਨ੍ਹਾਂ ਕਿਸੇ ਦਾ ਨਾਂ ਲੈਣ ਤੋਂ ਗੁਰੇਜ਼ ਕੀਤਾ। ਉਂਜ ਉਨ੍ਹਾਂ ਇਸ ਤੁੱਥ-ਮੁੱਥ ਜਿਹੇ ਅਪਰੇਸ਼ਨ ਲਈ ਭਾਰਤੀ ਫੌਜ ਨੂੰ ਕਲੀਨ ਚਿੱਟ ਦਿੱਤੀ ਅਤੇ ਕਿਹਾ ਕਿ ਇਸ ਦੀ ਤਿਆਰੀ ਲਈ ਫੌਜ ਕੋਲ ਸਮਾਂ ਨਹੀਂ ਸੀ। ਸਾਕਾ ਨੀਲਾ ਤਾਰਾ ਅਤੇ ਉਸ ਤੋਂ ਮਗਰੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਨਵੰਬਰ 1984 ਵਿਚ ਭੜਕੇ ਸਿੱਖ ਵਿਰੋਧੀ ਦੰਗਿਆਂ ਨੇ ਪੰਜਾਬ ਵਿਚ ਖਾਲਿਸਤਾਨੀ ਨੂੰ ਜ਼ਬਰਦਸਤ ਹੁਲਾਰਾ ਖਫਸ਼ ਘਲਿਲ ਸ਼ੁਮੲਦਹ ਸ਼ੳਨਿਦਿੱਤਾ ਸੀ। ਕਿਤਾਬ ਵਿਚ ਕਿਹਾ ਗਿਆ ਹੈ ਕਿ ਖਾਲਿਸਤਾਨ ਦੀ ਲਹਿਰ ਨੂੰ 1984 ਵਿਚ ਹੀ ਆਸਾਨੀ ਨਾਲ ਡੱਕਿਆ ਜਾ ਸਕਦਾ ਸੀ। ਸ੍ਰੀ ਗਿੱਲ ਦੱਸਦੇ ਹਨ ਕਿ 1988 ਵਿਚ ਬਲੈਕ ਯੰਤਰ ਅਪਰੇਸ਼ਨ ਲਈ ਉਹ ਰਾਜੀਵ ਗਾਂਧੀ ਨਾਲ ਗੱਲਬਾਤ ਕਰਨ ਗਏ ਸਨ। ‘‘ਉਨ੍ਹਾਂ ਦੀ ਘਟਨਾਵਾਂ ’ਤੇ ਚੋਖੀ ਪਕੜ ਸੀ ਅਤੇ ਇਹ ਵੀ ਪਤਾ ਸੀ ਕਿ ਇਨ੍ਹਾਂ ਨਾਲ ਕਿਵੇਂ ਨਜਿੱਠਿਆ ਜਾਣਾ ਚਾਹੀਦਾ। ਉਹ ਜ਼ਾਤੀ ਤੌਰ ’ਤੇ ਬਹੁਤ ਇਮਾਨਦਾਰ ਸਨ… ਜੇ ਕੋਈ ਫੈਸਲਾ ਠੀਕ ਸਾਬਿਤ ਨਹੀਂ ਹੋਇਆ ਤਾਂ ਇਸ ਲਈ ਕਸੂਰ ਉਨ੍ਹਾਂ ਦੁਆਲੇ ਘੇਰਾ ਬੰਨ੍ਹਣ ਵਾਲੇ ਲੋਕਾਂ ਦਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਪੀ.ਵੀ. ਨਰਸਿਮ੍ਹਾ ਰਾਓ (1991-96) ਵੱਲੋਂ ਉਨ੍ਹਾਂ ਨੂੰ ਅਤਿਵਾਦ ਨਾਲ ਨਜਿੱਠਣ ਲਈ ‘ਪੂਰੀ ਛੂਟ’ ਦਿੱਤੀ ਗਈ ਸੀ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਅਤਿਵਾਦ ਨੂੰ ਨੱਥ ਪਾਉਣ ਦੇ ਪੱਕੇ ਇਰਾਦੇ ਨਾਲ ਆਏ ਸਨ। ਉਨ੍ਹਾਂ ਸਾਬਕਾ ਮੰਤਰੀ ਰਾਜੇਸ਼ ਪਾਇਲਟ ਨਾਲ ਆਪਣੀ ਨੇੜਤਾ ਦਾ ਵੀ ਜ਼ਿਕਰ ਕੀਤਾ ਹੈ।

ਹੁਣ ਆਤਮ ਕਥਾ ਲਿਖਣਗੇ ਗਿੱਲ: ਕਿਤਾਬ ਦੇ ਰਿਲੀਜ਼ ਸਮਾਰੋਹ ਮੌਕੇ ਸ੍ਰੀ ਕੇਪੀਐਸ ਗਿੱਲ ਨੇ ਇਸ ਪੱਤਰਕਾਰ ਨੂੰ ਦੱਸਿਆ, ‘‘ਮੈਂ ਆਪਣੀ ਆਤਮਕਥਾ ਲਿਖ ਰਿਹਾ ਹਾਂ। ਇਸ ਵਿਚ ‘ਮੋਹਤਰਮਾ’ ਕਾਂਡ ’ਤੇ ਵੀ ਇਕ ਚੈਪਟਰ ਸ਼ਾਮਲ ਹੋਵੇਗਾ।’’ ਉਨ੍ਹਾਂ ਦਾ ਇਸ਼ਾਰਾ ਪੰਜਾਬ ਕੇਡਰ ਦੀ ਸਾਬਕਾ ਆਈਏਐਸ ਅਫਸਰ ਰੂਪਨ ਦਿਓਲ ਬਜਾਜ ਵੱਲ ਸੀ ਜਿਨ੍ਹਾਂ ਨਾਲ 1980ਵਿਆਂ ਵਿਚ ਛੇੜਛਾੜ ਦੇ ਦੋਸ਼ ਵਿਚ ਘਿਰਨ ’ਤੇ ਸ੍ਰੀ ਗਿੱਲ ਨੂੰ ਮੁਆਫੀ ਮੰਗਣੀ ਪਈ ਸੀ।


Indira was wrongly advised on Bluestar: KPS Gill

Blames PMO, but takes no names in his biography Gives clean chit to Army

New Delhi, (October 31, Ajay Banerjee/TNS): More than 29 years after the controversial Operation Bluestar in June of 1984, Punjab’s former Director General of Police Kanwar Pal Singh Gill has claimed that then Prime Minister Indira Gandhi would not have allowed the operation, but was wrongly advised to do so as it was presented as the only option by her advisors.

The operation – much criticised and scrutinised over nearly three decades — was to storm the Amritsar’s Golden Temple with tanks of the Indian Army to flush out Sant Jarnail Singh Bhindranwale and his band of armed supporters.

The official biography of the supercop titled ‘KPS Gill The Paramount Cop’ released here tonight, also the death anniversary of Indira Gandhi, talks candidly of the role played by the 1957-batch Assam cadre IPS officer in tackling militancy in Punjab. Authored by Rahul Chandan, the 244-page book presents Gill’s opinion of Indira Gandhi, Rajiv Gandhi and PV Narsimha Rao and has passing references to VP Singh and Chandrashekhar, all Prime Ministers during the dark days of militancy in Punjab.

On Operation Bluestar, the author quotes Gill as having said: “(It) was conducted in a hasty manner and without thinking what impact it would have on the hearts and minds of Sikhs.” The book says Gill told his fellow officers: “Don’t understand how Mrs Gandhi can order such an operation.”

In what could be seen as a sort of clean-chit to Indira’s decision to order the operation, Gill is quoted as having said: “As far as Operation Bluestar is concerned, I know as being a witness to the secular credentials of Mrs Gandhi, she would have never have let that happen had she been advised properly. Advisors of Mrs Gandhi were not guiding her properly and the problem at hand they told her was a mountain whereas it was only a small hill.”

Gill, who was posted as IG BSF at Jammu in January 1984 and later posted as IG Punjab Armed Police in September that year, says Operation Bluestar can never be justified and blames the Prime Minister’s Office for it, but stops short of naming anyone in the Indira-led PMO. “The Army, however, is not to blame for this botched-up operation; it was acting on the specific direction of the PMO and had been given little time to prepare.”

The book says Operation Bluestar and the November 1984 Sikh massacres were the two most significant happenings for the cause of ‘Khalistan’ inflicted upon the nation by its own government. These two events in combination, gave a new lease of life to a movement, which could have easily been contained in 1984 itself, it says.

Giving reasons for militancy in Punjab, the book says: “One of the factors of militancy in Punjab was the high-level of complicity of New Delhi. Eager to consolidate its political hold over the state, the ruling party at the Centre (Congress) was prepared to ignore political violence.”

Gill goes on to speak about Rajiv Gandhi and the conduct of Operation Black Thunder in 1988: “(Rajiv) He had a very good grasp of what was happening and how it should be tackled. He was personally very honest… If any of his decisions didn’t go well, the fault lay with people who surrounded him.”

The supercop also narrates how PV Narimsha Rao (1991-1996) gave him a “free hand” and how Punjab Chief Minister late Beant Singh was keen to tackle militancy.

The book also reveals the genesis of Gill’s friendship with internal security ex-minister late Rajesh Pilot. Both were together in Shillong when Gill was a young IPS officer and Pilot was serving the Air Force as a fighter pilot. Pilot died in a road accident in 2000 and Gill retired from the IPS in 1995.


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top