Share on Facebook

Main News Page

ਹੋਂਦ ਚਿੱਲੜ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ੫ ਨਵੰਬਰ ਨੂੰ
-: ਹੋਂਦ ਚਿੱਲੜ ਤਾਲਮੇਲ ਕਮੇਟੀ

ਹੋਂਦ ਚਿੱਲੜ ਯਾਦਗਾਰ ਤਾਲਮੇਲ ਕਮੇਟੀ ਵਲੋ ਨਵੰਬਰ ੧੯੮੪ ਵਿੱਚ ਹੋਂਦ ਚਿੱਲੜ ਜਿਲ੍ਹਾ ਰੇਵਾੜੀ (ਹਰਿਆਣਾ) ਅਤੇ ਭਾਰਤ ਦੇ ਵੱਖ-ਵੱਖ ੨੬ ਸਟੇਟਾਂ ਵਿੱਚ ਸ਼ਹੀਦ ਹੋਏ ਸਮੁੰਹ ਸਿੰਘ, ਸਿੰਘਣੀਆਂ, ਭੁਝੰਗੀਆਂ ਦੀ ਯਾਦ ਵਿੱਚ ੫ ਨਵੰਬਰ ੨੦੧੩ ਨੂੰ ਸ਼ਾਮ ੭ ਵਜੇ ਤੋਂ ੧੦ ਵਜੇ ਤੱਕ ਮਹਾਨ ਗੁਰਮਤਿ ਸਮਾਗਮ 'ਗੁਰਦੁਆਰਾ ਸਿੰਘ ਸਭਾ ਸਬਜੀ ਮੰਡੀ ਗੁੜਗਾਉਂ (ਹਰਿਆਣਾ) ਵਿੱਖੇ ਕਰਵਾਉਣ ਦਾ ਫੈਸਲਾ ਕੀਤਾ ਹੈ ।

ਇਹ ਮਹਾਨ ਗੁਰਮਤਿ ਵਿੱਚ ਪੰਥ ਦੀਆਂ ਮਹਾਨ ਹਸਤੀਆਂ ਸਮਾਗਮ ਵਿੱਚ ਹਾਜਰੀਆਂ ਭਰ ਕੇ ਸ਼ਹੀਦਾਂ ਨੂੰ ਸਰਧਾਜਲੀਆਂ ਭੇਂਟ ਕਰਨਗੀਆਂ । ਉਹਨਾਂ ਕਿਹਾ ਕਿ ਤਾਲਮੇਲ ਕਮੇਟੀ ਵਲੌਂ ਸਾਰੇ ਮਨੁੱਖਤਾ ਪ੍ਰਸਤ ਲੋਕਾਂ ਨੂੰ ਅਪੀਲ ਕੀਤੀ, ਕਿ ਉਹ ਇਸ ਗੁਰਮਤਿ ਸਮਾਗਮ ਵਿੱਚ ਸਮੂਲੀਅਤ ਕਰਕੇ ਮਨੁੱਖਤਾ ਪ੍ਰਸਤ ਹੋਣ ਦਾ ਸਬੂਤ ਦੇਣ।

ਤਾਲਮੇਲ ਕਮੇਟੀ ਦੇ ਆਗੂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲੀਆਂ ਅਤੇ ਐਡਵੋਕੇਟ ਬਰਜਿੰਦਰ ਸਿੰਘ ਲੂੰਬਾ ਨੇ ਸਾਝੇ ਰੂਪ ਵਿੱਚ ਕਿਹਾ ਕਿ ੮੪ ਦੇ ਜਖਮ ਸਿੱਖ ਕੌਮ ਨੂੰ ਕਦੇ ਵੀ ਨਹੀਂ ਭੁੱਲ ਸਕਦੇ । ਅੱਜ ਇਤਿਹਾਸ ਨੂੰ ਯਾਦ ਕਰ ਉਸ ਤੋਂ ਸਬਕ ਸਿੱਖਣ ਦੀ ਜਰੂਰਤ ਹੈ। ਉਹਨਾਂ ਸਾਰੇ ਮਨੁੱਖਤਾ ਪ੍ਰਸਤਾਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਦੁਆਰਾ ਲੜੀ ਜਾ ਰਹੀ ਹੱਕ ਸੱਚ ਦੀ ਲੜਾਈ ਦਾ ਸਾਥ ਦੇਣ । ਉਹਨਾਂ ਕਿਹਾ ਕਿ ਉਹ ਇਸ ਮੌਕੇ ਭਾਰਤ ਦਾ ਨਕਸ਼ਾ ਜਾਰੀ ਕਰਨਗੇ, ਜਿਸ ਵਿੱਚ ਨਵੰਬਰ ੧੯੮੪ ਨੂੰ ਕਤਲ ਕੀਤੇ ਸਿੱਖਾਂ ਦੀ ਪੂਰੀ ਸੂਚੀ ਨਕਸ਼ੇ ਅਨੁਸਾਰ ਦਰਜ ਹੋਵੇਗੀ । ਇਸ ਮੌਕੇ ਵਿਸ਼ੇਸ ਤੌਰ 'ਤੇ ੨੬ ਸਾਲਾਂ ਤੋਂ ਕਨੂੰਨੀ ਲੜਾਈ ਲੜ ਰਹੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਤੋਂ ਇਲਾਵਾ ਗਿਆਨ ਸਿੰਘ ਖਾਲਸਾ, ਭਾਈ ਲਖਵੀਰ ਸਿੰਘ ਰੰਡਿਆਲਾ ਅਤੇ ਇਲਾਕੇ ਦੀਆਂ ਬਹੁਤ ਸਾਰੀਆਂ ਸੰਗਤਾਂ ਮੌਜੂਦ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top