|
ਵੇ ਅਕਾਲ ਤਖਤ ਦੇ ਜਥੇਦਾਰਾ, ਕੁਝ ਤਾਂ ਤੂੰ
ਸ਼ਰਮ ਕਰ ਲੈ,
ਮੇਰੀ ਇਹੀ ਬੇਨਤੀ ਤੇਰੇ ਅੱਗੇ, ਅੱਜ ਦੇ ਦਿਨ ਹੀ ਯਾਦ ਕਰ ਲੈ।
ਦੀਵਾਲੀ ਨਾਲ ਤੂੰ ਕਿਉਂ ਸਿੱਖਾਂ ਦਾ ਸੰਬੰਧ ਬਣਾਉਂਦਾ ਐਂ,
ਗੁਰੂ ਦੇ ਸਿੱਖ ਨੂੰ ਕਿਉਂ ਤੂੰ ਅੱਜ ਫਿਰ ਬ੍ਰਾਹਮਣ ਬਣਾਉਂਦਾ ਐਂ।
ਬੰਦੀ ਛੋੜ ਨਾਂ ਵਰਤ ਕਿਉਂ ਇਹ ਤਿਉਹਾਰ ਮਨਾਉਂਦਾ ਐਂ,
ਮੇਰੇ ਪਿਆਰੇ ਗੁਰੂ ਨੂੰ ਕਿਉਂ ਰਾਮਚੰਦਰ ਬਣਾਉਂਦਾ ਐਂ।
੮੪' ਵਾਲੇ ਸਮੇਂ ਨੂੰ ਤੂੰ ਅੱਜ ਫੇਰ ਯਾਦ ਕਰ ਲੈ,
ਰਾਜੋਆਣੇ ਦੀ ਗੱਲ ਨੂੰ ਤੂੰ ਅੱਜ ਪੱਲੇ ਬੰਨ੍ਹ ਲੈ।
ਗੁਰੂ ਗ੍ਰੰਥ ਦੇ ਅਰਥਾਂ ਦਾ ਕਿਉਂ ਅਨਰਥ ਕਰਦਾ ਐਂ,
ਮਿਥਿਹਾਸਿਕ ਗ੍ਰਥਾਂ ਤੋਂ ਸੇਧ ਲੈ ਕਿਉਂ ਮੂਰਖ ਬਣਦਾ ਐਂ।
ਵਾਅਦੇ ਕਰ ਕੇ ਹਮੇਸ਼ਾ ਕਿਉਂ ਤੂੰ ਮੁੱਕਰ ਜਾਂਦਾ ਐਂ,
ਪੰਥ ਨੂੰ ਕਿਉਂ ਤੂੰ ਫਿਰ-੨ ਦੁਬਿਧਾ ਵਿੱਚ ਪਾਉਂਦਾ ਐਂ।
ਚੋਰ, ਲੁਟੇਰੇ, ਠੱਗਾਂ ਨਾਲ ਕਿਉਂ ਯਾਰੀ ਪਾਉਂਦਾ ਐਂ,
ਘੱਗਾ ਵਰਗਿਆਂ ਨੂੰ ਕਿਉਂ ਨਾ ਇੰਸਾਫ ਦਿਵਾਉਂਦਾ ਐਂ।
ਨਿਡਰ ਕਲਮ ਨੂੰ ਚਲਣ ਤੋਂ ਕਿਉਂ ਰੋਕਣਾ ਚਾਹੁੰਦਾ ਐਂ,
ਸਿੱਖੀ ਦੀਆਂ ਜੜ੍ਹਾਂ ਨੂੰ ਤੂੰ ਕਿਉਂ ਪੁੱਟਣਾ ਚਾਹੁੰਦਾ ਐਂ।
ਕੀ ਹੋਇਆ ਜੇ ਸੱਚ ਨੂੰ ਬਾਰ-ਬਾਰ ਦਬਾਉਂਦਾ ਐਂ,
"ਗਗਨ" ਤਾਂ ਹਮੇਸ਼ਾ ਤੋਂ "ਨਾਨਕ" ਦੇ ਸੁਰ ਹੀ ਗਾਉਂਦਾ ਐਂ। |
|