Share on Facebook

Main News Page

ਤੂੰ ਮੈਂਨੂੰ ਮੁੱਲਾਂ ਕਹਿ, ਮੈਂ ਤੈਨੂੰ ਕਾਜੀ ਕਹਿੰਦਾ
-: ਗੁਰਜਾਪ ਸਿੰਘ

ਜਗਤ ਗੁਰੂ ਬਾਬੇ ਨਾਨਕ ਸਾਹਿਬ ਨੇ ਆਂਪਣੇ  ਸਮੇ ਦੇ ਜੋ ਤਿੰਨ ਵਰਗ ਸਨ ਕਾਜੀ, ਬ੍ਰਾਹਮਣ, ਦੇ ਸਿੱਧ { ਯੋਗੀ } ਉਨਾਂ ਵਿਹਲੜਾ ਨੂੰ ਰੱਜ ਕੇ ਫਿਟਕਾਰਾਂ ਪਾਈਆਂ ਕਿਉਕਿ ਇਹ ਤਿੰਨੇ ਵਰਗ ਧਰਮ ਦੇ ਨਾਮ ਥੱਲੇ ਲੋਕਾਂ ਨੂੰ ਲੁੱਟ ਰਹੇ ਸਨ। ਬਾਬੇ ਨੇ ਇਨਾਂ ਵਿਹਲੜਾ ਨਖੱਟੂਆਂ ਨੂੰ ਉਜਾੜੇ ਦਾ ਬੰਧ ਕਿਹਾ ਸੀ ਕਿ ਇਹ ਲੋਕ ਇਸ ਸੰਸਾਰ  ਨੂੰ ਉਜਾੜਣ ਵਾਲੇ ਹਨ ਨਾ ਕਿ ਸੰਵਾਰਨ ਵਾਲੇ ਹਨ । ਜਗਤ ਗਰੂ ਬਾਬੇ ਨਾਨਕ ਸਾਹਿਬ  ਨੇ ਇਨਾਂ ਲੋਕਾਂ ਨੂੰ ਉਪਦੇਸ਼ ਦਿੱਤਾ ਤੇ ਚੰਗਾ ਜੀਵਨ ਜੀਉਣ ਨੂੰ ਕਿਹਾ ਜਦੋ, ਗੁਰੂ ਸਾਹਿਬ ਉਪਦੇਸ਼ ਕਰਦੇ ਸਨ ਉਹ ਉਪਦੇਸ਼ ਸਿੱਖਿਆਂ ਇੱਕਲੀ ਉਨਾਂ ਲੋਕਾ ਤੱਕ ਸੀਮਿਤ ਨਹੀਂ ,ਸੀ ਉਨਾਂ ਦੇ ਬਚਨ ਸਾਰਿਆਂ ਵਾਸਤੇ ਹੁੰਦੇ ਸਨ।

ਲੱਗਦਾ ਇਹ ਕਾਜੀ, ਬ੍ਰਹਾਮਣ ਯੋਗੀ ਕਿਤੇ ਗਏ ਨਹੀਂ, ਕਿਉਕਿ ਇਨਾਂ ਦੀ ਰੂਹ  ਅੱਜ ਵੀ ਸਾਡੇ ਜਥੇਦਾਰਾਂ ਤੇ ਸਾਧ ਲਾਣਿਆਂ ਵਿੱਚ ਆ ਗਈ ਹੈ, ਜੋ ਕੌਮ ਦਾ ਮਾਸ  ਨੋਚ ਨੋਚ ਖਾਹ ਰਹੇ ਨੇ, ਜਿਸ ਤਰਾਂ ਉਹ  ਵੀ ਸੰਸਾਰ ਨੂੰ ਉਜਾੜਣ ਵਾਲੇ ਸਨ ਤੇ ਅੱਜ ਵੀ ਇਹ ਵੀ ਕੌਮ ਨੂੰ ਉਜਾੜ ਦੇਣਾ ਚਾਹੁੰਦੇ ਨੇ, ਤੇ ਸਾਡੇ ਭੋਲੇ ਲੋਕ ਇਨਾਂ ਤੇ ਆਸਾਂ ਲਾਈ ਬੈਠੇ ਨੇ ਉਹ ਵਿਚਾਰੇ ਚੋਰ ਨੁੰ ਬਾਹਰ ਭਾਲ ਰਹੇ ਨੇ ਉਨਾਂ ਨੂੰ ਇਹ ਨਹੀਂ ਪਤਾ ਭਰਾਵੋ ਚੋਰ ਤਾਂ ਤੁਹਾਡੇ ਘਰ  ਹੀ ਬੈਠਾ ਹੈ। ਮੈਂ ਕੁਝ ਕੁ ਸਵਾਲ ਆਂਪਣੇ ਭਰਾਵਾਂ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕੀ ਸਾਨੂੰ ਇਹ ਅਖੌਤੀ ਜਥੇਦਾਰ ਦੱਸ ਸਕਦਾ ਜੋ ਇਸਨੇ ਬਾਬਾ ਨੰਦ ਸਿੰਘ ਦੇ ਜਨਮ ਦਿਹਾੜੇ ਤੇ ਕੁਝ ਸ਼ਬਦ ਕਹੇ ਸਨ, ਕਿ ਨਾਨਕਸਰੀਆਂ ਨੇ ਸਿੱਖੀ ਪ੍ਰਚਾਰ ਲਈ ਅਹਿਮ ਭੂਮਿਕਾ ਨਿਭਾਈ ਹੈ । ਮੈਂ ਨਹੀਂ ਕਹਿੰਦਾ ਇਨਾਂ ਸਾਧ ਸਾਨ੍ਹ ਸਿੰਹੁ ਪਿਹੋਵਾ ਕਹਿੰਦਾ ਕਿ ਸਾਡੇ ਬਾਬੇ ਜੀ ਦਾ ੧੮ ਮੀਟਰ ਦਾ ਕਛਾਹਿਰਾ ਸੀ, ਹੁਣ ਦੱਸੋ ਜਿਹੜਾ ਪੂਰਾ ਥਾਨ ਹੀ ਆਪਣੇ ਸਰੀਰ ਨਾਲ ਲਪੇਟੀ ਫਿਰਦਾ ਉਹ ਕਿਸੇ ਨੰਗੇ ਦਾ ਕੀ ਤਨ ਢੱਕੇਗਾ  ਜਿਹਨਾ ਦੀਆਂ ਰੋਟੀਆਂ ਸਵੇਰ ਦੀਆਂ ਤੇ ਸ਼ਾਮ ਦੀਆਂ ਲੋਕਾਂ ਦੇ ਘਰੋਂ ਆਂਉਦੀਆਂ ਹਨ ਉਹ ਲੋਕ ਕੀ ਭੁੱਖਿਆਂ ਨੂੰ ਲੰਗਰ ਛਕਾਉਣਗੇ, ਜਿਹੜੇ  ਲੰਗਰ ਹੀ ਨਹੀਂ ਪਕਾਉਦੇ ਉਹ ਕੀ ਸੰਗਤ-ਪੰਗਤ ਦੀਆਂ ਮਹਾਨਤਾ ਜਾਣਨਗੇ, ਤੇ ਇਹ ਫਿਰ ਕਿੱਧਰੋ ਗੁਰੂ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕਰਨਗੇ।

ਇਨਾਂ ਡੇਰਿਆਂ ਵਿੱਚ ਨਿਸ਼ਾਨ ਸਾਹਿਬ ਕਿਉ ਨਹੀਂ ਝੁੱਲਦਾ ਕਿਉਕਿ ਇਹ ਗੁਰੂ ਗਰੰਥ ਦੇ ਪੰਥ ਖਾਲਸੇ ਦੇ ਮੈਂਬਰ ਨਹੀਂ ਬਨਣਾ ਚਾਹੁੰਦੇ, ਗੁਰੂ ਸਾਹਿਬ ਨੇ ਸਿੱਖਾਂ ਨੂੰ ਤਿੰਨ ਮੁੱਢਲੇ ਜੋ ਸਿਧਾਂਤ ਬਖਸ਼ੇ ਸਨ ਕੀ ਇਹ ਉਨਾਂ ਤੇ ਚੱਲਦੇ ਹਨ, ਕਦੇ ਨਹੀਂ। ਗੁਰੂ ਸਾਹਿਬ ਨੇ ਗ੍ਰਹਿਸਤ ਜੀਵਨ ਜਿਉਣ ਨੂੰ ਕਿਹਾ ਸੀ ਤੇ ਇਹ ਸਾਧ ਇਸ ਤੋਂ ਕੋਹਾਂ ਦੂਰ ਨੇ । ਗੁਰੂ ਸਾਹਿਬ ਨੇ ਤਾਂ ਸੱਚੀ ਬਾਣੀ ਦਾ ਕੀਰਤਨ ਕਰਨ ਨੂੰ ਕਿਹਾ ਸੀ ਗੁਰਬਾਣੀ ਤੋਂ ਬਿਨਾ ਹੋਰ ਸਾਰੀ ਕੱਚੀ ਬਾਣੀ ਹੈ।  ਪਰ ਇਹਨਾ ਸਾਧਾ ਨੇ ਕੀ ਕੀਤਾ ਸਟੇਜਾਂ ਤੇ ਗੁਰੂ ਗਰੰਥ ਸਾਹਿਬ ਜੀ ਦੇ ਸਾਹਮਣੇ ਮਿਰਜਾਂ ਦੀਆਂ ਧੁੰਨੀਆਂ ਲਾ ਕੇ ਧਾਰਨਾ ਪੜੀਆਂ, ਤੇ ਇਹਨਾਂ ਨੇ ਤਾਂ ਹੱਦ ਹੀ ਕਰ ਦਿੱਤੀ ਜਦੋ ਇਨਾਂ ਦੇ ਇੱਕ ਸਾਧ ਨੇ ਸਿਵ-ਕੁਮਾਰ ਬਟਾਲਵੀ ਦੀਆਂ ਰਚਨਾਂਵਾ ਨੂੰ ਸੰਗਤਾਂ ਵਿੱਚ ਪੜਿਆਂ ਸ਼ਰਮ ਨਾਲ ਡੁੱਬ ਕੇ ਮਰ ਜਾਉ, ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਹਰ ਬੇਗਾਨੀ ਮਾਂ ਭੈਣ, ਧੀ ਨੂੰ ਆਂਪਣੀ ਮਾਂ, ਭੈਣ, ਧੀ ਵਾਂਗ ਸਮਝਣ ਲਈ ਕਿਹਾ ਸੀ, ਪਰ ਇਨਾਂ ਨੇ ਕੀ ਕੀਤਾ ਭੋਰਿਆਂ ਵਿੱਚ ਲਿਜਾ ਕੇ ਉਨਾਂ ਦੀਆਂ ਇੱਜਤਾ ਤਾਰ -ਤਾਰ ਕੀਤੀਆਂ, ਪਰ ਸ਼ਾਇਦ ਤਹਾਨੂੰ ਯਾਦ ਨਹੀਂ ਹੋਵੇਗਾ ਕਿਉਕਿ ਇੱਕ ਇਨਾ ਦੇ ਬਲਾਤਕਾਰੀ ਸਾਧ ਮਾਨ ਸਿੰਹੁ ਪਿਹੋਵੇ ਵਾਲੇ ਨੇ ਤੁਹਾਡੇ ਗਲਾ ਵਿੱਚ ਸੋਨੇ ਦੀਆਂ ਚੈਨੀਆਂ ਪਾ ਕੇ ਤੁਹਾਡਾ ਮੂੰਹ ਸਦਾ ਲਈ ਬੰਦ ਕਰ ਦਿੱਤਾ ਸੀ। ਤੁਸੀ ਕਿਹੜੀ ਸਿੱਖੀ ਦਾ ਪ੍ਰਚਾਰ ਦਾ ਰਟਨ ਕਰੀ ਜਾ ਰਹੋ ਜੀ ਇਨਾ ਦਾ ਇੱਕ ਸਾਧ ਸੁਖਦੇਵ ਸਿੰਹੁ ਭੁੱਚੋ ਮੰਡੀ ਵਾਲਾ ਮੋਟੇ ਢਿੱਡ ਵਾਲਾ, ਉਸਨੇ ਤਾਂ ਹੱਦ ਹੀ ਕਰ ਦਿੱਤੀ ਉਹ ਆਂਪਣੇ ਡੇਰੇ ਦੇ ਲੰਗਰ ਵਿੱਚ ਕਿਸੇ ਸੂਦਰ ਨੂੰ ਵੜਣ ਨਹੀਂ ਦਿੰਦਾ ਜਿਸ ਗੁਰੂ ਨੇ ਇੱਕ ਨੀਵੀ ਜਾਤ ਵਾਲੇ ਨੂੰ ਆਪਣਾ ਭਾਈ ਕਹਿਕੇ ਸੀਨਾ ਨਾਲ ਲਾਇਆਂ ਸੀ ਅੱਜ ਇਹੀ  ਸਾਧ ਲਾਣਾ  ਉਨਾਂ ਲੋਕਾਂ ਨੂੰ ਧੱਕੇ ਮਾਰ-ਮਾਰ ਕੇ ਆਂਪਣੇ ਲੰਗਰਾਂ ਵਿੱਚੋ ਕੱਢ ਰਹੇ ਨੇ, ਕੀ  ਇਹ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਹੈ । ਘਾਲਾ ਸਿੰਹੁ, ਹਰਨੇਕ ਸਿੰਹੁ,  ਲੱਖਾ ਸਿੰਹੁ,ਪਿੱਛੇ ਇੱਕ ਹੋਰ ਸਾਧ ਦੀ ਵੀ ਖਬਰ ਲੱਗੀ ਸੀ ਬਲਵਿੰਦਰ ਸਿੰਹੁ ਕੁਰਾਲੀ ਜਿਸ ਨੂੰ  ਅਮਰੀਕਾ ਦੀਆਂ ਸੰਗਤਾ ਨੇ ਕਾਫੀ ਝਾੜ ਪਾਈ ਸੀ।

ਇਨਾਂ ਸਾਧਾ ਦੇ  ਅਣਗਿਣਤ  ਨਾਮ ਹਨ ਜਿਨਾਂ ਦੀਆਂ ਕਰਤੂਤਾਂ ਲੋਕਾਂ ਸਾਹਮਣੇ ਆਂ ਚੁੱਕੀਆਂ ਨੇ  ਜੀ। ਕਿਤੇ ਇਨਾਂ ਦੇ ਨਾਨਕਸਰ ਡੇਰੇ ਜਾ ਕੇ ਦੇਖੋ ਕਿ ਇਨਾਂ ਦੇ ਪਹਿਲਾ ਰਹਿ ਚੁੱਕੇ ਸਾਧਾ ਦੇ ਭੌਰਿਆਂ ਨੂੰ ਦੇਖਣ ਲਈ ਬਾਹਰ ਇੱਕ ਬੋਰਡ ਲਾ ਦਿੱਤਾ ਹੈ ਕਿ ਜੇ ਅੰਦਰ ਜਾਣਾ ਹੈ ਤਾਂ ਤਹਾਨੂੰ ਇੰਨੇ ਪਾਠ ਕਰਨ ਪੈਣਗੇ ਉੱਥੇ ਇਨਾਂ ਸਾਧਾਂ ਦੀਆਂ ਜੁੱਤੀਆਂ, ਤੇ ਖੜਾਵਾਂ ਤੇ ਕੁਝ ਚੋਲੇ ਪਏ ਨੇ ਹੁਣ ਦੱਸੋ ਜੀ ਇਨਾਂ ਦੀਆਂ ਜੁੱਤੀਆਂ ਦੇ ਦਰਸ਼ਨ ਕਰਨ ਵਾਸਤੇ ਸਾਨੂੰ ਗੁਰਬਾਣੀ ਦਾ ਪਾਠ ਕਰਨਾ ਪੈਣਾ ਇਸ ਦਾ ਮਤਲਬ ਕਿ ਇਨਾਂ ਸਾਧਾ ਦੀਆਂ ਜੁੱਤੀਆਂ ਗੁਰਬਾਣੀ ਨਾਲੋ ਵੱਡੀਆਂ ਨੇ ਗੁਰਬਾਣੀ ਦਾ ਘੋਰ ਅਨਾਦਰ ਕਰ ਰਹੇ ਨੇ  ਜਥੇਦਾਰ ਜੀ, ਗੱਲਾ ਤਾਂ ਬਹੁਤ ਨੇ ਪਰ ਤਹਾਨੂੰ ਕੋਈ ਸ਼ਰਮ ਨਹੀਂ ਹੈ ਲੋਕਾਂ ਨੂੰ ਮੂਰਖ ਬਣਾਉਣਾ ਛੱਡ ਦਿਉ ਲੋਕ ਹੁਣ ਜਾਗ ਚੁੱਕੇ ਨੇ । ਤੁਸਾ ਕਿਹਾ ਸੀ ਕਿ ਵਿਦੇਸ਼ੀ ਸਿੱਖਾਂ ਦਾ ਦਿਮਾਗ ਖਰਾਬ ਹੋ ਗਿਆਂ ਕਿ ਉਹ ਆਂਪ ਫੈਸਲੇ ਕਰਨ ਲੱਗ ਪਏ  ਨੇ ਵਿਦੇਸ਼ੀ ਸਿੱਖਾਂ ਵਿੱਚ ਤੇਰੀ ਥਾਂ ਇੱਕ ਪੁੱਪੂ ਦੀ ਹੈ ਤੈਨੂੰ ਪਤਾ ਹੀ ਕਿ ਪੱਪੂ ਕੌਣ ਹੁੰਦਾ ਹੈ।

ਕਿਉਕਿ ਵਿਦੇਸ਼ੀ ਸਿੱਖਾਂ ਨੇ ਤੈਨੂੰ ਨਾ ਅਮਰੀਕਾ ਨਾ ਕਨੈਡਾ ਨਾ ਹੀ ਨਿਊਜੀਲੈਡ ਵੜਣ ਦਿੱਤਾ ਕਿਉਕਿ ਉਹ ਨਹੀਂ ਚਾਹੁੰਦੇ  ਕਿ ਆਂਰ ਐਸ ਐਸ ਦੇ ਪਖਾਨੇ ਦਾ ਧੂਆਂ ਉਨਾਂ  ਦੀਆਂ ਅਗਲੀ ਨਸਲਾਂ ਤੱਕ ਪਾਹੁੰਚੇ  ਕਿਉਕਿ ਤੂੰ ਹੈ ਆਂਰ ਐਸ ਐਸ ਦੇ ਪਖਾਨੇ ਦਾ ਧੂਆਂ ਜਿੱਥੇ ਵੀ ਜਾਵੇਗਾ ਸੜੀਆਂਦ  ਹੀ ਖਿਲਾਰੇਗਾ ।  ਜਥੇਦਾਰ ਜੀ , ਕੌਮ ਦੀ ਵਾਗਡੋਰ ਅੱਜ  ਤੁਹਾਡੇ ਹੱਥ ਹੈ ਕਿ  ਤੁਸੀ ਸੋਚਦੇ ਹੋ ਕਿ ਸਾਡੇ ਹੁਕਮ ,ਫੈਸਲੇ ਕੌਮ ਨੂੰ ਮੰਨਣੇ ਹੀ ਪੈਣਗੇ  ਅਸੀ ਜਿਸ ਨੂੰ ਚਾਹੀਏ ਤਨਖਾਹੀਆਂ, ਪੰਥ ਵਿੱਚੋ ਕੱਢ ਦਈਏ  ਤੇ ਸਾਨੂੰ ਕੋਈ ਸਵਾਲ ਕਰਨ ਵਾਲਾ ਨਹੀਂ ਹੈ । ਜਿਸ ਨੂੰ ਮਰਜੀ  ਸੇਵਾ, ਤੇ ਫਖਰੇ ਕੌਮ, ਦਾ ਖਿਤਾਬ ਦੇ ਦਈਏ । ਤੁਹਾਡੀ ਤੇ ਸਾਧਾ ਦੀ ਉਹੀ ਗੱਲ ਹੈ, ਕਿ ਤੂੰ ਮੈਂਨੂੰ ਮੁੱਲਾਂ ਕਹਿ ਮੈਂ ਤੈਨੂੰ ਕਾਜੀ ਕਹਿੰਦਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆਂ ਕਰੋ, Visit ਨਾ ਕਰਿਆਂ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top