Share on Facebook

Main News Page

ਇਹ ਤਾਂ ਭੇਡਾਂ ਨੇ, ਉੱਧਰ ਨੂੰ ਹੀ ਤੁਰ ਪੈਣਗੀਆਂ
-: ਸਤਪਾਲ ਸਿੰਘ ਦੁੱਗਰੀ 93566 21001

ਦੀਵਾਲੀ ਬਾਅਦ ਪਟਾਕਾ ਫੈਕਟਰੀ ਦਾ ਮਾਲਿਕ ਆਪਣੀ ਘਰਵਾਲੀ ਨਾਲ

ਮਾਲਿਕ : ਸ਼ੁਕਰ ਆ ਉਏ ਰੱਬਾ, ਸਬ ਠੀਕ ਠਾਕ ਹੋ ਗਿਆ, ਨਹੀਂ ਤਾਂ ਇਸ ਵਾਰ ਅਸੀਂ ਤਾਂ ਸੜਕ 'ਤੇ ਆ ਜਾਣਾ ਸੀ
ਘਰਵਾਲੀ : ਬਿਲਕੁਲ ਜੀ, ਬਚਾਅ ਹੀ ਹੋ ਗਿਆ, ਨਹੀਂ ਤਾਂ ਆਪਾਂ ਤਾਂ ਰੁਲ ਜਾਂਦੇ, ਇੱਕ ਵਾਰ ਤਾਂ ਇਵੇਂ ਹੀ ਲੱਗ ਰਿਹਾ ਸੀ, ਕਿ ਇਸ ਵਾਰ ਸਿੱਖ ਸੱਚੀਂ ਪਟਾਕੇ ਨਹੀਂ ਵਜਾਉਣਗੇ, ਕਈ ਸਿੱਖ ਜੱਥੇਬੰਦੀਆਂ ਨੇ ਤਾਂ ਐਲਾਨ ਵੀ ਕਰ ਦਿੱਤਾ ਸੀ, ਉਹ ਤਾਂ ਸ਼ੁਕਰ ਆ ਇਨ੍ਹਾਂ ਦੀ ਕਮੇਟੀ ਵਾਲਿਆਂ ਦਾ, ਜਿਨ੍ਹਾਂ ਨੇ ਆਪਣਾ ਸਾਥ ਦੇ ਦਿੱਤਾ ਨਹੀਂ ਤਾਂ ਇਸ ਵਾਰ ਆਪਣਾ ਦੀਵਾਲਾ ਪੱਕਾ ਸੀ

ਮਾਲਿਕ : ਹਾਂ ਉਹ ਤਾਂ ਹੈ, ਡਰ ਤਾਂ ਮੈਂ ਵੀ ਗਿਆ ਸੀ ਕਿ ਜੇ ਇਵੇਂ ਹੋ ਗਿਆ ਤਾਂ ਬੜਾ ਨੁਕਸਾਨ ਹੋ ਜੂ
ਘਰਵਾਲੀ : ਵੈਸੇ ਇਹ ਹੋਇਆ ਕਿਵੇਂ ?

ਮਾਲਿਕ : ਪੁੱਛ ਨਾ ਤੂੰ, 3-4 ਬੰਦੇ ਪਾਏ ਆਪਣੇ, ਉਨ੍ਹਾਂ ਨੇ ਜਾ ਕੇ ਪ੍ਰਧਾਨਾਂ ਨਾਲ ਗੱਲ ਕੀਤੀ, ਕਿ ਭਾਈ ਇਹੋ ਜਿਹਾ ਐਲਾਨ ਨਾ ਕਰਿਉ ਕਿ ਸਿੱਖ ਪਟਾਕੇ ਨਾ ਚਲਾਉਣ ਨਹੀਂ ਤਾਂ ਸਾਡਾ ਤਾਂ ਕਾਰੋਬਾਰ ਖਤਮ ਹੋ ਜੂ
ਘਰਵਾਲੀ : ਫਿਰ ?

ਮਾਲਿਕ : ਫਿਰ ਕੀ ਸੀ ਉਹ ਸਾਡੇ ਤੋਂ ਵੱਡੇ ਵਪਾਰੀ
ਘਰਵਾਲੀ : ਉਹ ਕਿਵੇਂ ?

ਮਾਲਿਕ : ਕਹਿੰਦੇ ਜਿਨਾ ਮਾਲ ਮਾਰਕੀਟ 'ਚ ਮਾਲ ਪਿਆ ਉਸਦਾ ੧੦% ਲਵਾਂਗੇ, ੧੦% ਲਿਆ ਉਨ੍ਹਾਂ ਨੇ, ਤਾਂ ਜਾ ਕੇ ਗੱਲ ਨਿਬੜੀ
ਘਰਵਾਲੀ : ਹੈ ਤਾਂ ਚੋਰ ਬਜਾਰੀ ਹੀ, ਪਰ ਫਿਰ ਵੀ ਸ਼ੁਕਰ ਆ 20 ਲੱਖ ਦੇ ਕੇ ਹੀ ਨਿਪਟਾਰਾ ਹੋ ਗਿਆ, ਨਹੀਂ ਤਾਂ 2 ਕਰੋੜ ਦਾ ਮਾਲ ਪਿਆ ਸੀ ਆਪਣਾ ਪੰਜਾਬ-ਪੰਜਾਬ 'ਚ ਹੀ, ਸਾਰਾ ਰੁੜ ਜਾਣਾ ਸੀ

ਮਾਲਿਕ : ਹਾਂ ਉਹ ਤਾਂ ਹੈ, ਪਰ ਅੱਗੇ ਤੋਂ ਧਿਆਨ ਰੱਖਣਾ ਪੈਣਾ ਮੈਨੂੰ ਤਾਂ ਡਰ ਆ ਹੁਣ ਲੋਕ ਹੌਲੀ ਹੌਲੀ ਅਵੇਅਰ ਹੋ ਰਹੇ ਆ, ਜੇ ਇਵੇਂ ਹੀ ਪ੍ਰਚਾਰ ਹੁੰਦਾ ਰਿਹਾ ਤਾਂ ਕਿਤੇ ਲੋਕ ਪਟਾਕੇ ਵਜਾਉਣੇ ਹੀ ਬੰਦ ਨਾ ਕਰ ਦੇਣ, ਆਪਣਾ ਤਾਂ ਕਾਰੋਬਾਰ ਹੀ ਇਹੀ ਆ
ਘਰਵਾਲੀ : ਕੁਝ ਨਹੀਂ ਹੋਣਾ ਜੀ, ਇਵੇਂ ਹਿੰਮਤ ਨਾ ਹਾਰੋ, ਇਹ ਤਾਂ ਇਵੇਂ ਹੀ ਚਲੀ ਜਾਣਾ, ਜਿੱਥੇ ਇਸ ਵਾਰ 3-4 ਬੰਦੇ ਪਾ ਕੇ ਪ੍ਰਧਾਨਾਂ ਨਾਲ ਸੌਦੇਬਾਜੀ ਹੋ ਗਈ, ਅਗਲੀ ਵਾਰ 2-4 ਨਾਮੀ ਗਰਾਮੀ ਹੀਰੋ - ਹੀਰੋਇਨਾਂ ਕੋਲੋਂ ਪਟਾਕਿਆਂ ਦੀ ਐਡ ਕਰਵਾ ਦਿਉ, ਲੋਕਾਂ ਦੀ ਕੀ ਆ, ਇਹ ਤਾਂ ਭੇਡਾਂ ਨੇ, ਉੱਧਰ ਨੂੰ ਹੀ ਤੁਰ ਪੈਣਗੀਆਂ

ਮਾਲਿਕ : ਬੱਲੇ ਤੇਰੇ, ਬੜੀ ਸਿਆਣੀ ਹੋਈ ਜਾ ਰਹੀਂ ਏ ਅੱਜ ਕੱਲ
ਘਰਵਾਲੀ : ਤੁਹਾਡਾ ਹੀ ਅਸਰ ਹੈ ਜੀ (ਹੱਸਦੀ ਹੋਈ ਬੋਲਦੀ ਹੈ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top