Share on Facebook

Main News Page

ਭਾਈ ਪੰਥਪ੍ਰੀਤ ਸਿੰਘ ਖਾਲਸਾ ਦੇ ਇੰਡਿਆਨਾ ਦੇ ਦੀਵਾਨਾਂ ਵਿਚ ਹਾਜਰੀ ਭਰੀ ਅਤੇ ਕਥਾ ਵਿਚਾਰਾਂ ਰਹੀ ਸੰਗਤਾਂ ਨੂੰ ਨਿਹਾਲ ਕੀਤਾ

ਗੁਰੂਦਵਾਰਾ ਹਰਗੋਬਿੰਦ ਸਾਹਿਬ ਜੀ ਗਰੀਨਵੂਡ ਇੰਡਿਆਨਾ (ਅਮਰੀਕਾ) ਵਿਚ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿਧ ਕਥਾਵਾਚਿਕ ਭਾਈ ਪੰਥ੍ਰ੍ਪੀਤ ਸਿੰਘ ਖਾਲਸਾ ਨੇ ਹਾਜਰੀ ਭਰੀ ਅਤੇ ਕਥਾ ਵਿਚਾਰਾਂ ਰਹੀ ਸੰਗਤਾਂ ਨੂੰ ਨਿਹਾਲ ਕੀਤਾ। ਪਹਿਲੇ ਦੀਵਾਨ ਸਨਿਚਰਵਾਰ ਸ਼ਾਮ ਨੂੰ ਸਨ, ਭਾਈ ਸਾਹਿਬ ਨੇ ਇਕ ਘੰਟਾ ਕਥਾ ਕੀਤੀ ਅਤੇ ਕਥਾ ਸਮਾਪਤੀ ਤੋਂ ਬਾਅਦ ਸੰਗਤਾਂ ਵਿਚ ਬੈਠ ਕੇ ਸੰਗਤਾਂ ਦੇ ਸਵਾਲਾਂ ਦੇ ਜਵਾਬ ਵੀ ਦਿਤੇ, ਜੋ ਮੈਂ ਆਪਣੀ ਜਿੰਦਗੀ ਵਿਚ ਪਹਿਲੀ ਵਾਰ ਦੇਖਿਆ ਕਿ ਕੋਈ ਪ੍ਰਚਾਰਕ ਸੰਗਤ ਵਿੱਚ ਬੈਠ ਕੇ ਸਵਾਲਾਂ ਦੇ ਜਵਾਬ ਦੇਵੇ। ਸੰਗਤਾਂ ਦਾ ਉਤਸ਼ਾਹ ਦੇਖ ਕੇ ਬਾਹਰ ਟੈਂਟ ਲਾਉਣਾ ਪਿਆ ਅਤੇ ਟ੍ਰੈਫਿਕ ਕੰਟਰੋਲ ਕਰਨ ਵਾਸਤੇ ਪੋਲਿਸ ਦਾ ਪ੍ਰਬੰਧ ਵੀ ਕਰਨਾ ਪਿਆ। ਸਰਦੀ ਹੋਣ ਦੇ ਵਾਵਜੂਦ ਸੰਗਤਾਂ ਪਿਆਰ ਨਾਲ ਸੁਣਦੀਆਂ ਰਹੀਆਂ। ਸ਼ਨਿਚਰਵਾਰ ਕਥਾ ਤੋਂ ਬਾਅਦ ਸੰਗਤਾਂ ਨੇ ਮੰਗ ਕੀਤੀ ਕਿ ਐਤਵਾਰ ਨੂੰ ਕਥਾ ਦਾ ਸਮਾਂ ਵਧਾ ਕੇ ਦੋ ਘੰਟੇ ਕਰ ਦੇਵੋ। ਫੇਰ ਐਤਵਾਰ ਨੂੰ ਦੋ ਦੀਵਾਨ ਸਨ ..ਜਿਸ ਦੌਰਾਨ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ, ਇਸ ਗੱਲ ਦਾ ਸਬੂਤ ਸੀ ਕਿ ਹੁਣ ਲੋਕ ਜਾਗ ਰਹੇ ਨੇ, ਓਹ ਗੁਰਮਤ ਦੀ ਗੱਲ ਸੁਣਨਾ ਚਾਹੁੰਦੇ ਹਨ। ਲੋਕਾਂ ਨੇ ਭਾਈ ਸਾਹਿਬ ਦੀ ਕਥਾ ਬਹੁਤ ਪਸੰਦ ਕੀਤੀ। ਕਈ ਵੀਰਾਂ ਨੇ ਫੋਨ ਕਰਕੇ ਵਧਾਈ ਵੀ ਦਿਤੀ ਦੀਵਾਨਾਂ ਦੀ ਕਾਮਯਾਬੀ ਵਾਸਤੇ। ਇਹਨਾ ਇਲਾਕਿਆਂ ਵਿਚ ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ, ਬਹੁਤੇ ਪ੍ਰਚਾਰਕ ਇਸ ਇਲਾਕੇ ਵਿਚ ਆਉਂਦੇ ਨਹੀਂ, ਪਰ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਜਿਹਨਾ ਸਾਡੀ ਬੇਨਤੀ ਮੰਨਦੇ ਹੋਏ, ਇਥੇ ਆਉਣ ਦਾ ਦਾ ਵਾਅਦਾ ਕੀਤਾ ਅਤੇ ਕਿਹਾ ਸੰਗਤ ਭਾਵੇਂ ਘੱਟ ਹੋਵੇ, ਪਰ ਸਰੋਤੇ ਹੋਣ, ਮੈਂ ਜ਼ਰੂਰ ਹਾਜਰੀ ਲਵਾਵਾਂਗਾ ਅਤੇ ਓਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ।

ਇਥੇ ਮੈਂ ਇਕ ਗੱਲ ਜ਼ਰੂਰ ਦੱਸਣੀ ਚਾਹਾਂਗਾ ਕਿ ਪਿਛਲੇ ਸਾਲ ਇਕ ਸੰਸਥਾ ਦੇ ਇਕ ਨਾਮੀ ਪ੍ਰਚਾਰਕ ਦਾ ਅਮਰੀਕਾ ਦੌਰਾ ਸੀ। ਓਸ ਸੰਸਥਾ ਦੇ ਇਕ ਨੁਮਾਇੰਦੇ ਨੇ ਮੈਨੂੰ ਸਭ ਤੋਂ ਪਹਿਲਾਂ ਫੋਨ ਕਰਕੇ ਪ੍ਰੋਗ੍ਰਾਮ ਦੇ ਦਿੱਤਾ। ਅਸੀਂ ਪ੍ਰਬੰਧ ਕਰਦੇ ਰਹ ਗਏ, ਜਦੋ ਓਹਨਾਂ ਨੂੰ ਵੱਡੇ ਵੱਡੇ ਗੁਰਦਵਾਰੇ ਮਿਲ ਗਏ, ਫੇਰ ਸਾਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਮੁਆਫ ਕਰਨਾ, ਤੁਹਾਡੇ ਇਲਾਕੇ ਵਿੱਚ ਸੰਗਤ ਘੱਟ ਹੈ। ਸੋ ਇਸ ਕਰਕੇ ਅਸੀਂ ਤੁਹਾਨੂੰ ਪ੍ਰੋਗ੍ਰਾਮ ਨਹੀਂ ਦੇ ਸਕਦੇ। ਕਾਰਨ ਪਤਾ ਨਹੀਂ ਕੀ ਸੀ, ਮਾਇਆ ਸੀ, ਜਾਂ ਸੰਗਤ ਸੀ। ਸੋ, ਇਹਨਾਂ ਦੀਵਾਨਾਂ ਦੀ ਸਫਲਤਾ ਵਾਸਤੇ ਇਲਾਕੇ ਦੀਆਂ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਦਿਨ ਰਾਤ ਇਕ ਕਰਕੇ, ਇਸ ਕਾਰਜ ਨੂੰ ਨੇਪਰੇ ਚਾੜ੍ਹਿਆ।

ਧੰਨਵਾਦ
ਵੱਲੋਂ : ਗੁਰਦਵਾਰਾ ਸਾਹਿਬ ਪ੍ਰਬੰਧਕ ਕਮੇਟੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top