Share on Facebook

Main News Page

ਨੌਜੁਆਨਾਂ ਨੂੰ ਨਸ਼ਿਆਂ ਵਿਰੱਧ ਜਾਗਰੂਕ ਕਰਨ ਲਈ ਪਿੰਡ ਸੰਗੋਵਾਲ਼ ਵਿਖੇ ਨਾਟਕ ਖੇਡਿਆ ਜਾਵੇਗਾ
-: ਇੰਜੀ. ਗਿਆਸਪੁਰਾ, ਬੀਰ ਸਿੰਘ

07 ਨਵੰਬਰ ( ) ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਡਾ.ਬੀ.ਆਰ.ਅੰਬੇਦਕਰ ਯੂਥ ਕਲੱਬ ਦੇ ਪ੍ਰਧਾਨ ਮਾਸਟਰ ਬੀਰ ਸਿੰਘ ਨੇ ਦੱਸਿਆ ਕਿ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਵਿਰੁੱਧ ਜਾਗਰੁਕਤਾ ਪੈਦਾ ਕਰਨ ਲਈ ਸਮਾਜਿਕ ਚੇਤਨਾ ਨੂੰ ਸਮਰਪਿਤ ਸ.ਗੁਰਪ੍ਰੀਤ ਸਿੰਘ ਤੂਰ (ਆਈ.ਪੀ.ਐਸ.) ਦੀ ਲਿਖੀ ਕਿਤਾਬ ਸੰਭਲੋ ਪੰਜਾਬ ਦੇ ਅਧਾਰਿਤ ਪੰਜਾਬੀ ਨਾਟਕ ‘ਮਾਵਾਂ ਦੇ ਦੁੱਖੜੇ ਕੌਣ ਸੁਣੇ’ ਕਰਵਾਇਆ ਜਾ ਰਿਹਾ ਹੈ । ਇਹ ਨਾਟਕ ਅਕਸ਼ ਰੰਗ ਮੰਚ ਸਮਰਾਲਾ ਦੁਆਰਾ ਮਿਤੀ 09 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਤੋਂ 10 ਵਜੇ ਤੱਕ ਪਿੰਡ ਸੰਗੋਵਾਲ਼ ਜਿਲਾ ਲੁਧਿਆਣਾ ਵਿਖੇ ਹੋਵੇਗਾ ।

ਪ੍ਰੈਸ ਨੂੰ ਸੰਬੋਧਿਤ ਨੂੰ ਸੰਬੋਧਿਨ ਹੁੰਦਿਆਂ ਸ. ਗਿਆਸਪੁਰਾ ਨੇ ਕਿਹਾ ਕਿ ਅੱਜ ਦੀ ਨੌਜੁਆਨੀ ਨਸ਼ਿਆਂ ਵਿਚ ਗਲਤਾਨ ਹੋ ਰਹੀ ਹੈ । ਨੌਜੁਆਨਾ ਨੂੰ ਨਸ਼ਿਆਂ ਤੋਂ ਬਚਾ ਕੇ ਇੱਕ ਆਦਰਸ਼ਕ ਸਮਾਜ ਸਿਰਜਣਾ ਦੀ ਬਹੁਤ ਜਰੂਰਤ ਹੈ । ਨੌਜੁਆਨਾਂ ਨੂੰ ਇਹ ਦ੍ਰਿੜ ਕਰਾਉਣ ਦੀ ਜਰੂਰਤ ਹੈ ਕਿ ‘ਨਸ਼ਿਆਂ ਦੀ ਨਾ ਕਰੋ ਗੁਲਾਮੀ, ਰੁਲ਼ਦੀ ਪੱਤ ਨਿਰੀ ਬਦਨਾਮੀ’ ਤਾਂ ਕਿ ਉਹ ਨਸ਼ੇ ਛੱਡ ਸਮਾਜ ਸੇਵਾ ਵਿੱਚ ਆਪਣਾ ਹਿਸਾ ਪਾਉਣ ।

ਅੱਜ ਲੋੜ ਹੈ ਉਹਨਾਂ ਨੂੰ ਦੱਸਣ ਦੀ ਕਿ ਨਸ਼ੇ ਮਨੁੱਖੀ ਸਰੀਰ ਨੂੰ ਘੁਣ ਵਾਗੂੰ ਖਾ ਜਾਂਦੇ ਹਨ । ਉਹਨਾਂ ਇਸ ਸਮਾਜਿਕ ਪ੍ਰੋਗਰਾਮ ਵਿੱਚ ਸਮੂੰਹ ਸਮਾਜ ਦਰਦੀਆਂ ਨੂੰ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਤਾਂ ਕਿ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ । ਇਸ ਮੌਕੇ ਉਹਨਾਂ ਨਾਲ਼ ਗਿਆਨ ਸਿੰਘ, ਜਸਵੀਰ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ, ਸ਼ਿਗਾਰਾ ਸਿੰਘ, ਬਲਬੀਰ ਸਿੰਘ ਅਤੇ ਮੱਖਣ ਸਿੰਘ ਆਦਿ ਹਾਜਿਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top