Share on Facebook

Main News Page

ਬੰਦੀਛੋੜ ਪੁਰਬ ਦੇ ਨਿਰਾਲੇਪਨ ਲਈ ਇਸ ਨੂੰ ਦੀਵਾਲੀ ਨਾਲੋਂ ਨਿਖੇੜ ਕੇ ਮਨਾਉਣਾ ਜ਼ਰੂਰੀ
-: ਗਿਆਨੀ ਜਗਤਾਰ ਸਿੰਘ ਜਾਚਕ

ਬਠਿੰਡਾ 6 ਨਵੰਬਰ (ਕ੍ਰਿਪਾਲ ਸਿੰਘ) ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਵੱਲੋਂ ਗਵਾਲੀਅਰ ਦੇ ਕਿਲੇ ਚੋਂ ਆਪਣੇ ਸਮੇਤ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਾਉਣ ਉਪਰੰਤ ਸ੍ਰੀ ਅੰਮ੍ਰਿਤਸਰ ਪਹੁੰਚਣ ਦੇ ਖੁਸ਼ੀਆਂ ਭਰੇ ਦਿਹਾੜੇ ‘ਬੰਦੀਛੋੜ ਪੁਰਬ’ ਨੂੰ ਨਿਆਰਾ ਰੂਪ ਦੇਣ ਲਈ ਇਤਿਹਾਸਕ ਤੱਥਾਂ ਦੀ ਰੌਸ਼ਨੀ ਵਿੱਚ ਦੀਵਾਲੀ ਨਾਲੋਂ ਨਿਖੇੜ ਕੇ ਮਨਾਉਣਾ ਅਤਿਅੰਤ ਜਰੂਰੀ ਹੈ।

ਹੁਣ ਤਾਂ ਅਸੀਂ ਬੰਦੀਛੋੜ ਪੁਰਬ ਦੇ ਬਹਾਨੇ ਹਿੰਦੂ ਤਿਉਹਾਰ ਦੀਵਾਲੀ ਹੀ ਮਨਾਈ ਜਾ ਰਹੇ ਹਾਂ । ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਇਹ ਲਫ਼ਜ਼ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਦੇ ਉਸ ਬਿਆਨ ਦੇ ਪ੍ਰਤੀਕਰਮ ਵਜੋਂ ਕਹੇ, ਜਿਸ ਰਾਹੀਂ ਜਥੇਦਾਰ ਜੀ ਨੇ ਦਰਸ਼ਨੀ ਡਿਓਢੀ ਦੀ ਫਸੀਲ ਤੋਂ ਦੀਵਾਲੀ ਦੇ ਦਿਹਾੜੇ ਅਫਸੋਸ ਪ੍ਰਗਟ ਕੀਤਾ ਸੀ ਕਿ “ਅਸੀਂ ਬੰਦੀਛੋੜ ਪੁਰਬ ਨੂੰ ਨਿਆਰਾ ਰੂਪ ਨਹੀਂ ਦੇ ਸਕੇ । ਕਿਉਂਕਿ, ਇਹ ਦਿਹਾੜਾ ਨਸ਼ੇ ਕਰਨ, ਜੂਆ ਖੇਡਣ ਅਤੇ ਬਰੂਦ ਫੂਕਣ ਦਾ ਦਿਨ ਬਣ ਗਿਆ ਹੈ । ਜਦੋਂ ਕਿ ਇਹ ਤਿੰਨੇ ਕੰਮ ਗੁਰਮਤਿ ਤੋਂ ਉੱਲਟ ਹਨ” ।

ਗਿਆਨੀ ਜਾਚਕ ਨੇ ਕਿਹਾ ਕਿ ਜੇਕਰ ਜਥੇਦਾਰ ਜੀ ਇਸ ਪੱਖੋਂ ਸਚੁਮੱਚ ਚਿੰਤਾਤੁਰ ਹਨ ਤਾਂ ਉਨ੍ਹਾਂ ਨੂੰ ਈਮਾਨਦਾਰੀ ਨਾਲ ਯਤਨ ਕਰਕੇ ਮਿਲਗੋਭਾ ਬਣ ਚੁੱਕੇ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਸੁਧਾਰਦਿਆਂ ਬੰਦੀਛੋੜ ਪੁਰਬ ਦਾ ਨਿਵੇਕਲਾ ਦਿਹਾੜਾ ਨਿਸ਼ਚਤ ਕਰਵਾਉਣਾ ਚਾਹੀਦਾ ਹੈ। ਕਿਉਂਕਿ, ਸਮਕਾਲੀ ਤੇ ਭਰੋਸੇਯੋਗ ਇਤਿਹਾਸਕ ਸੋਮੇ ਭੱਟ ਵੱਹੀਆਂ ਅਨੁਸਾਰ ਛੇਵੇਂ ਪਾਤਸ਼ਾਹ ਦਾ ਸ੍ਰੀ ਅੰਮ੍ਰਿਤਸਰ ਆਗਮਨ ਪਹਿਲੀ ਮਾਘ ਸੰਮਤ 1677 ਮੁਤਾਬਿਕ ਸੰਨ 1620 ਦਾ ਹੈ । ਜੀਂਦ ਪਰਗਣੇ ਦੀ ਭੱਟ ਵਹੀ ਤਲਾਉਂਡਾ ਵਿੱਚ ਇੱਕ ਇੰਦਰਾਜ ਇਉਂ ਮਿਲਦਾ ਹੈ : ਗੁਰੂ ਹਰਿਗੋਬਿੰਦ ਜੀ ਮਹਲ ਛਟਾ, ਬੇਟਾ ਗੁਰੂ ਅਰਜਨ ਜੀ ਕਾ, ਸੰਮਤ ਸੋਲਾਂ ਸੈ ਸਤੱਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਨਗਰੀ ਸੇ ਚਲ ਕਰ ਗਾਮ ਗੁਰੂ ਕੇ ਚਕ ਪਰਗਣਾ ਨਿਝਰਆਲਾ ਆਏ ।…… ਗੁਰੂ ਜੀ ਕੇ ਆਨੇ ਕੀ ਖੁਸ਼ੀ ਮੇਨ ਦੀਪਮਾਲਾ ਕੀ ਗਈ

ਇਸ ਇਤਿਹਾਸਕ ਹਵਾਲੇ ਤੋਂ ਸਪਸ਼ਟ ਹੈ, ਕਿ ਜਦੋਂ ਸ੍ਰੀ ਹਰਿਗੋਬਿੰਦ ਸਾਹਿਬ ਗਵਾਲੀਅਰ ਤੋਂ ਸ੍ਰੀ ਅੰਮ੍ਰਿਤਸਰ ਪਹੁੰਚੇ ; ਉਹ ਦਿਨ ਹਿੰਦੂਆਂ ਦੇ ਮਿਥਿਹਾਸਕ ਦੀਵਾਲੀ ਤਿਉਹਾਰ ਦਾ ਨਹੀਂ ਸੀ । ਸਿੱਖ ਕੌਮ ਦੀ ਅਜ਼ਾਦ ਤੇ ਨਿਆਰੀ ਹਸਤੀ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਅਜਿਹੀ ਸੋਧ ਕਰਨੀ ਅਤਿਅੰਤ ਹੀ ਲਾਜ਼ਮੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top