Share on Facebook

Main News Page

ਰੰਗ ਤਰੰਗ
-: ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

 

ਮੰਗਲਯਾਨ

ਕੀ ਲੋਹੜਾ ਆ ਜਾਣੈ ਜੇ ਇਸਰੋ ਦਾ ਮੰਗਲਯਾਨ ਮੰਗਲ ਗ੍ਰਹਿ ਪੁੱਜ ਗਿਆ ਤਾਂ; ਚਾਰ-ਪੰਜ ਸਾਲ ਪਹਿਲਾਂ ਚੰਦਰਯਾਨ ਚੰਦਰਮਾ ਦੇ ਧੱਕੇ ਖਾ ਆਇਆ, ਪਰ ਪੰਡੀਏ ਦਾ ਚੰਦਰਮਾ ਤਾਂ ਅਜੇ ਵੀ ਰਾਹੂ ਨੂੰ ਵੇਖ ਕੇ ਲੰਗੋਟ ਛੱਡ ਦੋੜ ਜਾਂਦਾ ਹੈ ! ਫ਼ੇਰ ਮੰਗਲਯਾਨ ਕੀ ਸ਼ੈਅ ਐ, ਤਿੰਨ ਸੌ ਦਿਨ ਦਾ ਪਹੁੰਚਦਾ ਅੱਜ ਜਾ ਪਹੁੰਚੇ ਮੰਗਲ ਗ੍ਰਹਿ, ਪਰ ਪੰਡੀਏ ਜੀ ਮਹਾਰਾਜ ਨੇ ਤਾਂ ਵਿਚਾਰੇ ਨੂੰ ਚੱਤੇ ਪਹਿਰ ਹਰ ਲੰਡੇ-ਬੁੱਚੇ ਦੇ ਬਾਰਾਂ ਘਰਾਂ ਵਿੱਚੋਂ ਕਿਸੇ ਨਾ ਕਿਸੇ ਵਿੱਚ ਗਧੀ-ਗੇੜ ਵਿੱਚ ਪਾ ਭੁਆਂਟਅਣੀਆਂ ਦੇਈ ਰੱਖਣੀਆਂ ਨੇ, ਅਖੇ ਤੇਰਾ ਮੰਗਲ ਭਾਰੀ ਹੈ, ਜਿਵੇਂ ਪੰਡੇ ਨੇ ਤੱਕੜੀ ਦੇ ਇੱਕ ਪੱਲੇ 'ਤੇ ਵੱਟੇ ਪਾ ਮੰਗਲ ਤੋਲਿਆ ਹੁੰਦਾ ਹੈ; ਤੇ ਫ਼ੇਰ ਮੰਗਲ ਦਾ ਉਪਾਅ ਤਾਂ ਚਿੱਬੜ ਜਿਹਾ ਇਉਂ ਦੱਸੂ, ਜਿਵੇਂ ਇਸਰੋ ਤੋਂ ਪਹਿਲਾਂ ਇਹਨੇ ਆਪਣੀ ਜੇਬ੍ਹੇ ਪਾਈ ਦੱਛਣਾ ਦਵਾਲੀ ਦੀ ਹਵਾਈ ਨਾਲ ਬੰਨ੍ਹ ਕੇ ਸਿੱਧਾ ਮੰਗਲ ਦੇ ਅਡਰੈੱਸ 'ਤੇ ਪਹੁੰਚਾ ਮਾਰਨੀ ਹੈ; ਹੋਰ ਤੇ ਹੋਰ ਇਹੋ ਜਿਹੇ ਚੰਦਰਮਾ ਤੇ ਮੰਗਲ ਨੂੰ ਸ਼ਾਂਤ ਕਰਨ ਲਈ ਗੀਟੇ ਪੱਥਰਾਂ ਦੇ ਲਾਕਟ-ਮੁੰਦੀਆਂ ਇਉਂ ਟੀਵੀ 'ਤੇ ਆ ਕੇ ਕੀਰਨੇ ਪਾ ਵੇਚਦੇ ਨੇ ਜਿਮੇਂ ਤ੍ਰੇਤੇ ਆਲੀ ਬਾਂਦਰ-ਛਲਾਂਗ ਇਹਨਾਂ ਦੇ ਹੀ ਕਿਸੇ ਸਗੇ ਨੇ ਲਾ ਕੇ ਸਾਰੇ ਗੀਟੇ-ਪੱਥਰ ਉੱਥੋਂ ਲਾਹ ਕੇ ਲਿਆਉਂਦੇ ਹੋਣ; ਭਾਈ ਉੱਤੇ ਨੂੰ ਉੱਡਦੇ ਭਾਵੇਂ ਮੰਗਲ ਅੱਪੜੋ ਜਾਂ ਪਲੂਟੋ, ਡਿੱਗਣਾ ਤਾਂ ਇਸ ਮੁਲਕ ਨੇ ਆ ਕੇ ਮੁੜ ਉਸੇ ਪੰਡੀਏ ਦੀ ਅੰਧ-ਵਿਸ਼ਵਾਸ ਦੀ ਖੱਡ ਵਿੱਚ ਹੀ ਹੈ, ਸੋ ਜ਼ਿਆਦਾ ਚਾਂਘਾਂ ਮਾਰਨ ਦੀ ਲੋੜ ਨੀਂ ਲੱਗਦੀ, ਤੇ ਵੈਸੇ ਵੀ ਇਹ ਚੰਦਰ ਹੋਵੇ ਜਾਂ ਮੰਗਲ, ਸਾਰੇ ਦੇ ਸਾਰੇ ਯਾਨ ਮਹੂਰਤ ਪੂਜਾ ਕਰਾ ਕੇ ਹੀ ਛੱਡਦੇ ਨੇ, ਵੱਡੇ ਸੈਂਸਦਾਨ !

ਪਹਿਲਾ ਪ੍ਰਧਾਨਮੰਤਰੀ ਕੌਣ?

 ਨੱਥੇ ਦੀ ਦਾਦੀ ਲਈ ਕੋਣ ਸਹੀ ਘਰਵਾਲਾ ਸੀ - ਨੱਥੇ ਦਾ ਦਾਦਾ ਬੰਤ ਸਿਓਂ ਜਾਂ ਮਕਨੇ ਕਾ ਬੁੜਾ ਤਾਇਆ ਕਰੋੜੀ ਸਿਓਂ ?

ਹੈਰਾਨ ਨਾ ਹੋਵੋ ਏਸ ਸਵਾਲ ਤੋਂ, ਜੇ ਉਹ ਸੱਤਰ ਕੁ ਸਾਲ ਪਹਿਲਾਂ ਸਿਆਪਾ ਮੁਕਾ ਚੁਕੇ ਐਰੇ ਤੇ ਗੈਰੇ ਵਿੱਚੋਂ ਕਿਹੜਾ ਪਹਿਲਾ ਪ੍ਰਧਾਨ-ਮੰਤਰੀ ਹੁੰਦਾ, ਦੀ ਇਹ ਨਿਹਾਇਤ ਬਕਵਾਸ ਰੱਟ ਲਾ ਕੇ ਪੂਰੀ ਦੁਨੀਆ ਦਾ ਵੇਲਾ ਤੇ ਦਿਮਾਗ ਬਰਬਾਦ ਕਰ ਸਕਦੇ ਨੇ, ਤੇ ਅਸੀਂ ਨੱਥੇ ਦੀ ਦਾਦੀ ਲਈ ਸਹੀ ਖਸਮ ਕਿਹੜਾ ਹੁੰਦਾ ਦੀ ਵੋਟਿੰਗ ਕਿਉਂ ਨਹੀਂ ਕਰਵਾ ਸਕਦੇ ?

ਚਲਦੇ-ਚਲਦੇ

ਰੁਜ਼ਗਾਰ ਇੱਕਲਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਢਿੱਡ ਆਪਦਾ ਹੈ ਤਾਂ ਭਰਨ ਵਾਸਤੇ ਦਾਣਿਆ ਦਾ ਜੁਗਾੜ ਵੀ ਖ਼ੁਦ ਹੀ ਕਰਨਾ ਪਵੇਗਾ; ਅਸੀਂ ਪੰਜਾਬੀ ਆਪ ਤਾਂ ਆਪਣੀਆਂ ਖੇਤੀ ਯੋਗ ਜਮੀਨਾਂ ਵੇਚ ਕੇ ਚਾਰ ਦਿਨ ਦੀ ਚਾਂਦਨੀ ਮਾਨਣ ਵਾਸਤੇ ਅਗਲੀਆਂ ਪੀੜੀਆਂ ਦਾ ਭਵਿੱਖ ਰੋਲ ਰਹੇ ਹਾਂ; ਇਸ ਦੇ ਨਾਲ ਹੀ, ਪਿਤਾ-ਪੁਰਖੀ ਕਿੱਤੇ ਜੋ ਸਾਡੇ ਅਮੀਰ ਵਿਰਸੇ ਦਾ ਹਿੱਸਾ ਸਨ ਤੇ ਖ਼ੁਸ਼ਹਾਲ ਪੇਂਡੂ ਪੰਜਾਬੀਅਤ ਦਾ ਮੂਲ ਕਾਰਕ ਸਨ, ਉਹਨਾਂ ਤੋਂ ਟੁੱਟ ਕੇ, ਸ਼ੇਖੀ ਜਾਂ ਫ਼ੁਕਰਪੁਣੇ ਦੀਆਂ ਰੰਗਰਲੀਆਂ ਮਾਨਣ ਵਾਸਤੇ ਕਰਜਾਈ ਹੋ ਰਹੇ ਹਾਂ, ਫ਼ੇਰ ਸਾਡੇ ਬੱਚਿਆਂ ਨੇ ਰੁਲਣਾ ਹੀ ਹੋਇਆ !

ਲਗਦਾ ਹੈ ਹਰੇ ਇਨਕਲਾਬ ਨੇ ਕਾਲੇ ਸੁਫ਼ਨੇ ਬਣ ਕੇ ਸਾਡੇ ਲਹੂ ਨੂੰ ਚਿੱਟਾ ਕਰ ਦਿੱਤਾ ਹੈ !


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top