Share on Facebook

Main News Page

ਪਛਮੀ ਏਜੰਸੀਆਂ ਦੀ ਨਕਲ ਕਰਦਿਆਂ, ਬੇ-ਤਾਕਤੇ ਸਿੱਖਾਂ ਨੂੰ "ਤਾਕਤਵਰ" ਦਾਸਣ ਵਾਲੀ ਹਾਸੋਹੀਣੀ ਡਾਇਰੈਕਟਰੀ ਜਾਰੀ ਕਰਨ ਦਾ ਸ਼ੁਗਲ

ਲੰਡਨ 10 ਨਵੰਬਰ: ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਦੁਨੀਆ ਦੇ 100 ਸ਼ਕਤੀਸ਼ਾਲੀ ਸਿੱਖਾਂ ਦੀ ਸੂਚੀ ਵਿਚ ਸਿਖਰ ‘ਤੇ ਰੱਖਿਆ ਗਿਆ ਹੈ। ਸਿੱਖ ਡਾਇਰੈਕਟਰੀ ਨਾਮੀ ਸੰਸਥਾ ਨੇ ਆਪਣੇ ਪਹਿਲੇ ਸਾਲਾਨਾਂ ਪ੍ਰਕਾਸ਼ਨ ਵਿਚ ‘ਸਿੱਖ 100ਵਿਚ ਪ੍ਰਧਾਨ ਮੰਤਰੀ ਨੂੰ ਸਭ ਤੋਂ ਉੱਤੇ ਰੱਖਿਆ ਹੈ।

ਇਹ ਸੂਚੀ 100 ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸਿੱਖਾਂ ਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਡਾ. ਮਨਮੋਹਨ ਸਿੰਘ ਇਕ ਵਿਚਾਰਕ ਅਤੇ ਵਿਦਵਾਨ ਦੇ ਤੌਰ ‘ਤੇ ਬਹੁਤ ਮਾਣਯੋਗ ਹਨ। ਡਾ. ਮਨਮੋਹਨ ਸਿੰਘ ਦੇ ਪਰਿਚੈ ਦਿੰਦੇ ਹੋਏ ਕਿਹਾ ਗਿਆ ਹੈ, ”ਉਨ੍ਹਾਂ ਦੀ ਕੰਮ ਦੇ ਪ੍ਰਤੀ ਲਗਨ ਅਤੇ ਸਿੱਖਿਅਕ ਦ੍ਰਿਸ਼ਟੀਕੋਣ ਦੇ ਨਾਲ-ਨਾਲ ਉਨ੍ਹਾਂ ਦੀ ਪਹੁੰਚ ਅਤੇ ਨਿਮਰ ਸੁਭਾਅ ਲਈ ਵੀ ਉਨ੍ਹਾਂ ਨੂੰ ਕਾਫੀ ਸਤਿਕਾਰ ਦਿੱਤਾ ਜਾਂਦਾ ਹੈ। ਸ਼ਨੀਵਾਰ ਦੀ ਰਾਤ ਜਾਰੀ ਕੀਤੀ ਗਈ ਇਸ ਸੂਚੀ ਵਿਚ ਯੋਜਨਾ ਕਮਿਸ਼ਨ ਦੇ ਉਪ ਪ੍ਰਧਾਨ ਮੋਂਟੇਕ ਸਿੰਘ ਆਹਲੂਵਾਲੀਆ (69) ਨੂੰ ਦੂਜਾ ਸਭ ਤੋਂ ਤਾਕਤਵਰ ਸਿੱਖ ਦੱਸਿਆ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਪ੍ਰਮੁੱਖ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਇਸ ਸੂਚੀ ਵਿਚ ਤੀਜਾ ਸਥਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੌਥਾ ਸਥਾਨ ਦਿੱਤਾ ਗਿਆ ਹੈ।

ਮਾਸਟਰਕਾਰਡ ਵਰਲਡ ਵਾਈਡ ਦੇ ਪ੍ਰਧਾਨ ਅਤੇ ਸੀ. ਈ. ਓ. ਅਜੇ ਪਾਲ ਸਿੰਘ ਬੱਗਾ ਨੂੰ ਸੂਚੀ ਵਿਚ ਅੱਠਵੇਂ ਅਤੇ ਬ੍ਰਿਟੇਨ ਵਿਚ ਰਾਇਲ ਕੋਰਟ ਆਫ ਜਸਟਿਸ ਦੇ ਜੱਜ ਰੂਬਿੰਦਰ ਸਿੰਘ ਨੂੰ 9ਵੇਂ ਸਥਾਨ ‘ਤੇ ਰੱਖਿਆ ਗਿਆ ਹੈ।ਦੁਨੀਆ ਦੇ ਸਭ ਤੋਂ ਤਾਕਤਵਰ ਸਿੱਖਾਂ ਦੀ ਸੂਚੀ ਵਿਚ ਪ੍ਰਧਾਨ ਮੰਤਰੀ ਦੀ ਪਤਨੀ ਗੁਰਸ਼ਰਣ ਕੌਰ ਨੂੰ 13ਵਾਂ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ 14ਵਾਂ ਸਥਾਨ ਮਿਲਿਆ ਹੈ।ਇਸ ਸੂਚੀ ਵਿਚ ਬ੍ਰਿਟੇਨ ਵਿਚ ਜਸਟਿਸ ਸਰ ਮੋਟਾ ਸਿੰਘ ਨੂੰ 17ਵਾਂ, ਅਮਰੀਕਾ ਵਿਚ ਹੋਟਲ ਕਾਰੋਬਾਰੀ ਸੰਤ ਸਿੰਘ ਚਟਵਾਲ ਨੂੰ 18ਵਾਂ, ਫੋਰਟਿਸ ਹੈਲਥਕੇਅਰ ਦੇ ਮੁਖੀ ਅਤੇ ਡਾਇਰੈਕਟਰ ਮਾਲਵਿੰਦਰ ਅਤੇ ਸ਼ਿਵਿੰਦਰ ਸਿੰਘ ਨੂੰ 21ਵਾਂ ਅਤੇ ਮਸ਼ਹੂਰ ਪੱਤਰਕਾਰ ਖੁਸ਼ਵੰਤ ਸਿੰਘ ਨੂੰ 22ਵਾਂ ਸਥਾਨ ਦਿੱਤਾ ਗਿਆ ਹੈ।ਅਪੋਲੋ ਟਾਇਰ ਦੇ ਮੁਖੀ ਓਂਕਾਰ ਸਿੰਘ ਕੰਵਲ ਨੂੰ ਇਸ ਸੂਚੀ ਵਿਚ 23ਵੇਂ, ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਭੁਪਿੰਦਰ ਸਿੰਘ ਨੂੰ 26ਵੇਂ, ਕ੍ਰਿਕਟਰ ਹਰਭਜਨ ਸਿੰਘ ਨੂੰ 28ਵੇਂ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 29ਵੇਂ, ਬ੍ਰਿਟੇਨ ਸਥਿਤ ਸੰਗਠਨ ‘ਨੈੱਟਵਰਕ ਆਫ ਸਿੱਖ ਆਰਗੇਨਾਈਜੇਸ਼ਨ’ ਦੇ ਡਾਇਰੈਕਟਰ ਲਾਰਡ ਇੰਦਰਜੀਤ ਸਿੰਘ ਨੂੰ 42ਵੇਂ, ਸਨ ਮਾਰਕ ਲਿਮਟਿਡ (ਯੂ. ਕੇ.) ਦੇ ਮੁਖੀ ਰਮੀ ਰੰਗੇਰ ਨੂੰ 48ਵੇਂ ਅਤੇ ਵਿਟਾਬਾਇਟੋਕਿਸ (ਯੂ. ਕੇ.) ਦੇ ਡਾਇਰੈਕਟਰ ਕਰਤਾਰ ਸਿੰਘ ਲਾਲਵਾਨੀ ਨੂੰ 52ਵੇਂ ਸਥਾਨ ‘ਤੇ ਰੱਖਿਆ ਗਿਆ ਹੈ।

ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ 5ਵੇਂ, ਭਾਈ ਸਾਹਿਬ ਭਾਈ ਮਹਿੰਦਰ ਸਿੰਘ 6ਵੇਂ, ਡਾ. ਇੰਦਰਜੀਤ ਕੌਰ ਪਿੰਗਲਵਾੜਾ 7ਵੇਂ, ਮਾਸਟਰ ਕਾਰਡ ਵਰਲ ਵਾਈਡ ਦੇ ਸੀ. ਈ. ਓ ਅਜੇਪਾਲ ਸਿੰਘ ਬੰਗਾ 8ਵੇਂ ਅਤੇ ਯੂ ਕੇ ਦੀ ਹਾਈ ਕੋਰਟ ਦੇ ਪਹਿਲੇ ਜੱਜ ਰਣਬੀਰ ਸਿੰਘ 9ਵੇਂ, ਪ੍ਰੀਤਇੰਦਰ ਸਿੰਘ ਬਾਹਰਾ ਯੂ. ਐਸ. ਏ 10 ਵੇਂ ਸਥਾਨ ‘ਤੇ ਹਨ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 14 ਵੇਂ ਸਥਾਨ ‘ਤੇ ਹਨ। ਬੀਬੀ ਗੁਰਸ਼ਰਨ ਕੌਰ ਪਤਨੀ ਡਾ. ਮਨਮੋਹਨ ਸਿੰਘ ਸੂਚੀ ਵਿੱਚ 13ਵੇਂ ਸਥਾਨ ‘ਤੇ ਹੈ, ਜਦ ਕਿ ਸਾਬਕਾ ਜੱਜ ਮੋਤਾ ਸਿੰਘ 17ਵੇਂ, ਖੁਸ਼ਵੰਤ ਸਿੰਘ 22ਵੇਂ, ਭੁਪਿੰਦਰ ਸਿੰਘ ਪੰਜਾਬ ਨੈਸ਼ਨਲ ਬੈਂਕ 26ਵੇਂ, ਭਾਰਤੀ ਗੇਂਦਬਾਜ਼ ਹਰਭਜਨ ਸਿੰਘ 28ਵੇਂ, ਕੈਪਟਨ ਅਮਰਿੰਦਰ ਸਿੰਘ 29ਵੇਂ, ਸਾਬਕਾ ਏਅਰ ਮਾਰਸ਼ਲ ਅਰਜਨ ਸਿੰਘ 34ਵੇਂ, ਬਰਤਾਨੀਆਂ ਦੇ ਪਹਿਲੇ ਦਸਤਾਰਧਾਰੀ ਸਿੱਖ ਲਾਰਡ ਇੰਦਰਜੀਤ ਸਿੰਘ 42ਵੇਂ ਅਤੇ ਡਾ. ਰੰਮੀ ਰੇਂਜਰ 48ਵੇਂ, ਫਿਲਮ ਡਾਇਰੈਕਟਰ ਗੁਰਿੰਦਰ ਚੱਢਾ 55ਵੇਂ, ਟਿਮ ਉੱਪਲ 56ਵੇਂ, ਯੂ ਕੇ ਸੰਸਦ ਮੈਂਬਰ ਸੰਦੀਪ ਕੌਰ ਵਰਮਾ 58ਵੇਂ, ਮਿਲਖਾ ਸਿੰਘ 71ਵੇਂ, ਐਮ ਪੀ ਪਾਲ ਉੱਪਲ 76ਵੇਂ, ਸਾਬਕਾ ਰਾਜ ਸਭਾ ਮੈਂਬਰ ਸ੍ਰ ਤਰਲੋਚਨ ਸਿੰਘ 77ਵੇਂ ਸਥਾਨ ‘ਤੇ ਹਨ। ਸਿੱਖ ਡਾਇਰੈਕਟਰੀ ਵਿਚ ਮਨਮੋਹਨ ਸਿੰਘ ਨੂੰ ਚੋਟੀ ਦੇ ਵਿਚਾਰਵਾਨ ਤੇ ਵਿਦਵਾਨ ਕਿਹਾ ਗਿਆ ਹੈ।


ਟਿੱਪਣੀ: ਡਾ. ਮਨਮੋਹਨ ਸਿੰਘ ਦੀ ਰੀਮੋਟ ਕੰਟ੍ਰੋਲ ਸੋਨੀਆ ਗਾਂਧੀ ਕੋਲ਼ ਅਤੇ ਗੁਰਬਚਨ ਸਿੰਘ ਦਾ ਪ੍ਰਕਾਸ਼ ਸਿੰਘ ਬਾਦਲ ਕੋਲ਼, ਇਹ ਕਿਵੇਂ ਤਾਕਤਵਰ ਹੋਏ?... ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top