Share on Facebook

Main News Page

ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਮਹਾਰਾਜ ਡੇਰਾ ਰੂੰਮੀ ਵਾਲਾ ਭੁੱਚੋ ਕਲਾਂ, ਜਿਲ੍ਹਾ ਬਠਿੰਡਾ ਵਾਲਿਆਂ ਦੀਆਂ ਯੱਬਲੀਆਂ
-: ਜਗਪਾਲ ਸਿੰਘ ਸਰੀ, 604 -780-3972

ਵੈਸੇ ਤਾਂ ਇਨ੍ਹਾਂ ਦੇ ਚੇਲੇ ਲਗਦੀ ਵਾ ਬਾਬਾ ਜੀ ਦਾ ਜੀਵਨ ਆਮ ਲੋਕਾਈ ਨਾਲ ਸਾਂਝਾ ਕਰਦੇ ਹੀ ਰਹਿੰਦੇ ਹਨ। ਮੇਰੇ ਵਰਗੇ ਲੋਕਾਂ ਵੀ ਬਾਬਾ ਜੀ ਦੇ ਜੀਵਨ 'ਤੇ ਰੌਸ਼ਨੀ ਪਾਉਂਦੇ ਹੀ ਰਹਿੰਦੇ ਹਨ, ਤੁਸੀਂ ਕਦੇ ਪਿਹੇਵੇ ਵਾਲੇ ਬਲਤਕਾਰੀ ਮਾਨੇ ਸੂਰ ਤੋਂ ਬਾਬਾ ਜੀ ਦੇ ਬਾਰੇ ਸੁਣਦੇ ਹੀ ਰਹਿੰਦੇ ਹੋ, ਕਿਵੇਂ ਬਾਬਾ ਜੀ ਦੀ ਕੁੱਤੀ ਇੰਗਲੈਂਡ ਦੀ ਮਹਾਰਾਣੀ ਬਣੀ।

ਕੁੱਝ ਦਿਨ ਪਹਿਲਾਂ ਇਨ੍ਹਾਂ ਦਾ ਮਾਨਸਕ ਰੋਗੀ ਬਲਵਿੰਦਰ ਸਾਧ ਜੋ ਇਹਨਾ ਦੇ ਹੀ ਗਾਣੇ ਗਾਉਂਦਾ ਹੈ, ਜੋ ਕਹਿੰਦਾ ਸੀ ਬਾਬਾ ਜੀ ਨੇ ਇਕ ਕਰੋੜ ਮੂਲ ਮੰਤਰ ਦਾ ਜਾਪ ਕੀਤਾ, ਸਾਰੇ ਦੇਵਤੇ {ਆਰੀਆਨ ਲੋਕ ਜੋ ਭਾਰਤ ਵਿੱਚ ਹਜ਼ਾਰਾਂ ਸਾਲ ਪਹਿਲਾਂ ਆਏ, ਇਥੋਂ ਦੇ ਮੂਲ ਨਿਵਾਸੀਆਂ ਨੂੰ ਮਾਰ ਕੇ ਖਤਮ ਕਰਕੇ ਆਪ ਦੇਵਤੇ ਬਣਗੇ} ਉਹ ਦੇਵਤੇ ਬਾਬਾ ਜੀ ਦੇ ਦਰਸ਼ਨ ਕਰਨ ਆਏ, ਉਨ੍ਹਾਂ ਵਿਚੋਂ ਅਗਨ ਦੇਵਤਾ ਨਾ ਆਇਆ, ਬਾਬਾ ਜੀ ਨੇ ਸਾਰਾ ਜੀਵਨ ਅਗਨ ਨੂੰ ਨਾ ਮੱਥੇ ਲਾਇਆ ਨਾ ਹੀ ਅੱਗ ਦਾ ਬਣਿਆ ਕੁੱਝ ਖਾਂਦਾ। ਜੇ ਕੋਈ ਬਾਬਾ ਜੀ ਦੀਆਂ ਅੱਖਾਂ ਤੋਂ ਪੱਟੀ ਲਾਹ ਦੇਂਦਾ ਸੀ, ਤਾਂ ਜਿਧਰ ਬਾਬਾ ਜੀ ਦੀ ਨਿਗ੍ਹਾ ਹੁੰਦੀ, ਉਸ ਪਾਸੇ ਅੱਗ ਲਾਗ ਜਾਂਦੀ ਸੀ। ਇਹ ਸਬੂਤ ਸਾਹਿਤ ਕਿਤੇ ਫਿਰ ਪੇਸ਼ ਕਰਾਂਗਾ।

ਹੁਣ ਆਪਾਂ ਉਸ ਯਬਲੀ ਦੀ ਗੱਲ ਕਰਦੇ ਹਾਂ ਜੋ ਬਾਬਾ ਜੀ ਨੇ ਮਾਰੀ।

ਕਹਿੰਦੇ ਬਾਬਾ ਜੀ ਦੀ ਇਹ ਭੇਡ ਜਿਸ ਦਾ ਨਾਮ ਨੀਲਾ ਸਿੰਹੁ ਸੀ, ਉਸ ਨੂੰ ਬਾਬਾ ਜੀ ਨੇ ਆਪਣੀ ਹਜੂਰੀ ਵਿੱਚ ਸਦਿਆ ਤੇ ਹੁਕਮ ਕੀਤਾ ਕਿ ਮੇਰੀ ਪਿਆਰੀ ਭੇਡ ਨੀਲਾ ਸਿੰਹੁ ਜੀ, ਆਪਣੇ ਨਾਲ ਡੇਰੇ ਦੀਆਂ ਦੋ ਹੋਰ ਭੇਡਾਂ ਲੈ ਜਾ, ਮਰ੍ਹਾਝ ਪਿੰਡ ਵਿੱਚ ਮਹਿਰਿਆਂ ਦੀ ਭੱਠੀ ਵਿੱਚ ਇਕ ਕੁੱਤੀ ਸੂਈ ਹੈ। ਉਸ ਦੇ ਬਾਰਾਂ ਕਤੂਰੇ ਤੇ ਚਾਰ ਕਤੁਰੀਆਂ ਹਨ, ਬੜੇ ਪਿਆਰ ਨਾਲ ਉਨ੍ਹਾਂ ਨੂੰ ਤੁਸੀਂ ਸਾਡੇ ਕੋਲ ਲੈ ਕੇ ਆਉਣਾ ਹੈ। ਬਾਬਾ ਜੀ ਦੀਆਂ ਤਿੰਨੇ ਭੇਡਾਂ, ਉਸ ਕੁੱਤੀ ਦੀ ਭਾਲ ਵਿੱਚ ਲਗੀਆਂ ਰਹੀਆਂ। ਬਾਬਾ ਜੀ ਨੇ ਆਪਣੀਆਂ ਭੇਡਾਂ ਨੂੰ ਕੁੱਤੀ ਦਾ ਰੰਗ ਵੀ ਦਸਿਆ ਸੀ, ਜੋ ਕੇ ਕਾਲੇ ਰੰਗ ਦੀ ਸੀ।

ਬਾਬਾ ਜੀ ਦੀਆਂ ਭੇਡਾਂ ਕਈ ਦਿਨ ਇਸ ਮਹਾਨ ਕਾਰਜ ਵਿੱਚ ਲਗੀਆਂ ਰਹੀਆਂ। ਬਾਬਾ ਜੀ ਦੀਆਂ ਭੇਡਾਂ ਨੂੰ ਅਤਿਅੰਤ ਖੁਸ਼ੀ ਹੋਈ, ਜਦੋਂ ਉਹ ਮਹਾਨ ਕੁੱਤੀ ਮਿਲ ਗਈ।

ਬਾਬਾ ਜੀ ਦੀਆਂ ਭੇਡਾਂ ਇਹ ਮਹਾਨ ਕਾਰਜ ਕਰਕੇ ਜਿੱਤ ਦੇ ਡੰਕੇ ਵਜਾਉਂਦੀ ਹੋਈਆਂ, ਬਾਬਾ ਜੀ ਪਾਸ ਆਈਆਂ। ਫਿਰ ਬਾਬਾ ਜੀ ਨੇ ਆਪਣੀ ਪਿਆਰੀ ਭੇਡ ਨੀਲਾ ਸਿੰਹੁ ਨੂੰ ਹੁਕਮ ਕੀਤਾ, ਨੀਲਾ ਸਿਆਂ, ਲੋਕਾਂ ਦੇ ਬਚਿਆਂ ਦੇ ਮੁੰਹ ਵਿਚੋਂ ਖੋ ਕੇ ਲਿਆਂਦਾ ਇਕ ਸੇਰ ਦੁਧ ਪਾਵੋ। ਇਸ ਦਾ ਘੋਰਨਾ ਬਣਾਓ, ਇਸ ਦੇ ਬੱਚੇ ਉਥੇ ਰਖੋ। ਹੁਕਮ ਅਨੁਸਸਰ ਇਵੇਂ ਹੀ ਕੀਤਾ ਗਿਆ।

{ਹੁਣ ਗੱਲ ਵੱਲ ਧਿਆਨ ਦਿਉ}

ਬਾਬਾ ਜੀ ਨੇ ਆਪਣੀ ਪਿਆਰੀ ਭੇਡ ਨੀਲਾ ਸਿੰਹ ਨੂੰ ਇੰਝ ਦਸਿਆ { ਨੀਲਾ ਸਿੰਹੁ ਪਿਛਲੇ ਜਨਮ ਵਿੱਚ ਇਹ ਕੁੱਤੀ ਕਿਸੇ ਸਾਧੂ ਦੇ ਘਰ ਵਾਲੀ ਸੀ, ਪਰ ਉਸ ਦੀ ਆਗਿਆਕਾਰੀ ਨਹੀਂ ਸੀ। ਉਸ ਦੀ ਬੰਦਗੀ ਵਿੱਚ ਵਿਘਨ ਪਾਉਂਦੀ ਸੀ। ਉਸ ਦੇ ਸਰਾਪ ਨਾਲ ਇਸ ਨੂੰ ਕੁੱਤੀ ਦਾ ਜਨਮ ਮਿਲਿਆ} ਹੁਣ ਅਸੀਂ ਇਸ ਦਾ ਕਲਿਆਣ ਕਰਾਂਗੇ। ਇਸ ਕੁੱਤੀ ਦਾ ਪਰਵਾਰ ਬਿਅੰਤ ਵਧੇਗਾ।

ਇਕ ਇਨ੍ਹਾਂ ਨੇ ਹੋਰ ਗੱਲ ਫ਼ਲਾਈ ਹੋਈ ਏ, ਇਨ੍ਹਾਂ ਦੇ ਡੇਰੇ ਅੰਦਰ ਕਾਫੀ ਕੁੱਤੇ ਰਹਿੰਦੇ ਹਨ, ਇਹ ਸਾਰੇ ਉਸੇ ਕੁੱਤੀ ਦੇ ਪਰਵਾਰ ਵਿਚੋਂ ਹਨ, ਨਾਲੇ ਜਿਹੜਾ ਵੀ ਕੋਈ ਸਰਕਾਰੀ ਅਫਸਰ ਰਿਸ਼ਵਤ ਲੈਂਦਾ, ਮਰਨ ਤੋਂ ਮਗਰੋ ਬਾਬਾ ਜੀ ਦੇ ਡੇਰੇ ਉਸ ਕੁੱਤੀ ਦੇ ਪਰਵਾਰ ਵਿੱਚ ਜਨਮ ਲੈਂਦਾ, ਫਿਰ ਬਾਬਾ ਜੀ ਉਸ ਨੂੰ ਮੁਕਤੀ ਦੇਂਦੇ ਹਨ।

ਨੋਟ: ਬਾਬਾ ਜੀ ਨੇ ਇਕ ਬਚਨ ਕੀਤਾ ਸੀ, ਜਦੋਂ ਸਾਡੇ ਨਿੰਦਕ ਖ਼ਾਲਸਾ ਨਿਊਜ਼ ਵਾਲੇ ਤੇ ਭਾਈ ਜਗਪਾਲ ਸਿੰਘ ਸਰੀ ਕੈਨੇਡਾ ਵਾਲੇ, ਸਾਡੀ ਨਿੰਦਿਆ ਕਰਨਗੇ, ਉਹ ਤਾਂ ਪੱਕੇ ਨਰਕਾਂ ਨੂੰ ਜਾਣਗੇ। ਉਨ੍ਹਾਂ ਦੋਵਾਂ ਵਲੋਂ ਲਿਖੀ ਸਾਡੀ ਨਿੰਦਾ, ਜੋ ਜੋ ਪੜੇਗਾ ਉਹ ਵੀ ਨਰਕਾਂ ਦਾ ਭਾਗੀ ਹੋਵੇਗਾ। ਸੋ ਜਿਸ ਵੀਰ ਭਾਈ ਨੂੰ ਨਰਕਾਂ ਤੋਂ ਡਰ ਲਗਦਾ, ਉਹ ਬਾਬਾ ਜੀ ਦੀ ਨਿੰਦਿਆ ਨਾ ਪੜਨ।

ਜੇ ਕਿਸੇ ਵੀਰ ਨੇ ਇਨ੍ਹਾਂ ਪਾਖੰਡੀਆਂ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੋਵੇ, ਤਾਂ ਦਾਸ ਨੂੰ ਫੋਨ ਕਰ ਸਕਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top