Share on Facebook

Main News Page

ਤਖ਼ਤਾਂ ’ਤੇ ਬੈਠੇ ਪੁਜਾਰੀ ਸ਼੍ਰੇਣੀ ਅਤੇ ਸ਼੍ਰੋਮਣੀ ਕਮੇਟੀ ਵੀ ਮਹੰਤਾਂ ਵਾਲਾ ਰੋਲ ਹੀ ਅਦਾ ਕਰ ਰਹੀ ਹੈ
-: ਸ. ਉਪਕਾਰ ਸਿੰਘ ਫਰੀਦਾਬਾਦ

ਹਿੰਦੀ ਦੀ ਪੁਸਤਕ ਸਿੱਖ ਇਤਿਹਾਸ ਦੀ ਪ੍ਰਕਾਸ਼ਕ ਵੀ ਅਨੇਕਾਂ ਕੁਰਬਾਨੀਆਂ ਦੇ ਕੇ ਹੋਂਦ ਵਿਚ ਆਉਣ ਵਾਲੀ ਸ਼੍ਰੋਮਣੀ ਕਮੇਟੀ ਹੀ ਹੈ
ਅੱਜ ਫਿਰ ਲੋੜ ਹੈ ਗੁਰਦੁਆਰਾ ਪ੍ਰਬੰਧ ਨੂੰ ਸਿਆਸਤਦਾਨਾਂ ਦੇ ਹੱਥਠੌਕੇ ਬਣੇ ਇੰਨ੍ਹਾਂ ਮਹੰਤਾਂ ਤੋਂ ਆਜ਼ਾਦ ਕਰਵਾਉਣ ਦੀ

(ਜਸਪ੍ਰੀਤ ਕੌਰ ਫਰੀਦਾਬਾਦ 15 ਅਕਤੂਬਰ 2013)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਮੌਕੇ ਗਿਆਨੀ ਗੁਰਬਚਨ ਸਿੰਘ ਦੇ ਬਿਆਨ ਕਿ ਸ਼੍ਰੋਮਣੀ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਕੋਲ ਸੀ। ਮਹੰਤਾਂ ਦੇ ਮਨਮਾਨੀ ਅਤੇ ਮਾੜੇ ਪ੍ਰਬੰਧ ਨੂੰ ਬਦਲਣ ਲਈ ਸਿੱਖ ਸੰਗਤਾਂ ਨੇ ਵੱਡਾ ਹੰਭਲਾ ਮਾਰਿਆ ’ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਅੱਜ ਦੇ ਮਹੰਤ ਤੇ ਪੁਰਾਣੇ ਮਹੰਤਾਂ ਵਿਚ ਕੋਈ ਫਰਕ ਨਹੀਂ।

ਸ਼੍ਰੋਮਣੀ ਕਮੇਟੀ ਸਿਰਫ ਆਖਣ ਨੂੰ ਹੀ ਹੋਂਦ ਵਿਚ ਆਈ ਹੈ, ਅਸਲ ਵਿਚ ਤਾਂ ਗੁਰਦੁਆਰੇ ਅੱਜ ਵੀ ਮਹੰਤਾਂ ਦੇ ਅਧੀਨ ਹੀ ਹਨ। ਅੱਜ ਵੀ ਸ਼੍ਰੋਮਣੀ ਕਮੇਟੀ ਦੇ ਅਧੀਨ ਚਲਦੇ ਗੁਰਦੁਆਰਿਆਂ ਦੇ ਪ੍ਰਬੰਧ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਅਨੁਸਾਰ ਨਾ ਹੋ ਕੇ, ਮਨਮਾਨੇ ਢੰਗ ਨਾਲ ਚਲ ਰਹੇ ਹਨ । ਸ਼੍ਰੋਮਣੀ ਕਮੇਟੀ ਦੀ ਕਾਰਗੁਜਾਰੀ ਸੰਗਤੀ ਨਹੀਂ ਸਗੋਂ ਬਾਦਲਾਂ ਦੇ ਆਦੇਸ਼ਾਂ ’ਤੇ ਪੂਰੀ ਤਰ੍ਹਾਂ ਨਿਰਭਰ ਹੈ। ਤਖ਼ਤਾਂ ਦੇ ਜੱਥੇਦਾਰ ਅਤੇ ਸ਼੍ਰੋਮਣੀ ਕਮੇਟੀ ਬਾਦਲਾਂ ਦੇ ਹੱਥਠੋਕੇ ਹਨ, ਇਹ ਲੋਕ ਅਪਣੀ ਕੁਰਸੀ ਨੂੰ ਕਾਇਮ ਰਖਣ ਅਤੇ ਸਿੱਖ ਪੰਥ ਨੂੰ ਤਬਾਹ ਕਰਨ ਲਈ ਮਹੰਤਾਂ ਵਾਂਗ ਹੀ ਮਨਮਾਨੀਆਂ ਕਰ ਰਹੇ ਹਨ ।

ਸ. ਉਪਕਾਰ ਸਿੰਘ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਤਾਂ ਅਪਣੀ ਮਨਮਾਨੀਆਂ ਭੁੱਲ ਗਏ ਹੋਣ, ਪਰ ਨਵੰਬਰ 2006 ਵਿਚ ਪਿੰਡ ਭਾਈ ਕਾ ਦਿਆਲਪੁਰਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੇ ਕੀਤੇ ਗਏ ਪ੍ਰਕਾਸ਼ ਵਿਚ ਸ਼੍ਰੋਮਣੀ ਕਮੇਟੀ, ਤਖ਼ਤਾਂ ਦੇ ਜੱਥੇਦਾਰ ਅਤੇ ਗਿਆਨੀ ਗੁਰਬਚਨ ਸਿੰਘ ਨੇ ਵੀ ਸ਼ਮੂਲੀਅਤ ਕੀਤੀ ਸੀ।

- ਪਜਾਮਾ ਲਾਹ ਕੇ ਹਜ਼ੂਰ ਸਾਹਿਬ ਵਿਚ ਅਖੌਤੀ ਦਸਮ ਗ੍ਰੰਥ ਨੂੰ ਮੱਥਾ ਟੇਕਣ ਵਾਲਿਆਂ ਨੇ ਵੀ ਮਹੰਤਾਂ ਵਾਂਗ ਹੀ ਮਨਮਾਨੀਆਂ ਕੀਤੀਆਂ ਸਨ

- ਡੇਰਾਵਾਦ ਅਤੇ ਉਨ੍ਹਾਂ ਦੀ ਆਪਹੁਦਰੀ ਮਰਿਆਦਾ ਨੂੰ ਮਹਤੱਤਾ ਦੇਣ ਲਈ, ਉਨ੍ਹਾਂ ਦੇ ਡੇਰਿਆਂ ’ਤੇ ਜਾ ਕੇ ਮਾਇਆ ਦੇ ਗੱਫੇ ਲੈ ਕੇ ਅਖੌਤੀ ਸੰਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸਨਮਾਨਤ ਕਰਨਾ, ਮਹੰਤਾਂ ਵਾਂਗ ਹੀ ਮਨਮਾਨੀ ਕਾਰਵਾਈਆਂ ਹਨ

- ਹਿੰਦੀ ਦੀ ਪੁਸਤਕ ਸਿੱਖ ਇਤਿਹਾਸ ਜਿਸ ਵਿਚ ਸਿੱਖ ਗੁਰੂਆਂ ਦੀ ਰੱਜ ਕੇ ਨਿੰਦਾ ਕੀਤੀ ਗਈ ਹੈ, ਉਸ ਦੀ ਪ੍ਰਕਾਸ਼ਕ ਵੀ ਅਨੇਕਾਂ ਕੁਰਬਾਨੀਆਂ ਦੇ ਕੇ ਹੋਂਦ ਵਿਚ ਆਉਣ ਵਾਲੀ ਸ਼੍ਰੋਮਣੀ ਕਮੇਟੀ ਹੀ ਹੈ

ਸ. ਉਪਕਾਰ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਲਈ ਲੜਨ ਵਾਲੇ ਗੁਰਸਿੱਖਾਂ ਨੂੰ ਅਕਾਲ ਤਖ਼ਤ ’ਤੇ ਬੁਲਾ ਕੇ ਜ਼ਲੀਲ ਕਰਨਾ ਅਤੇ ਮੱਥੇ ਉਤੇ ਤਿਲਕ ਅਤੇ ਹਵਨ ਕਰਾਉਣ ਵਾਲੇ ਸਿਆਸੀ ਆਗੂਆਂ ਨੂੰ ਤਖ਼ਤਾਂ ’ਤੇ ਸੱਦ ਕੇ ਫਖਰ-ਏ-ਕੌਮ ਦੇ ਖਿਤਾਬ ਵੰਡਣਾ, ਮਹੰਤਾਂ ਵਾਂਗ ਹੀ ਮਾੜੇ ਅਤੇ ਮਨਮਾਨੀ ਪ੍ਰਬੰਧ ਦੀਆਂ ਨਿਸ਼ਾਨੀਆਂ ਹਨ। ਅਨੇਕਾਂ ਕੁਰਬਾਨੀਆਂ ਦੇ ਕੇ ਮਹੰਤ ਤੋਂ ਆਜ਼ਾਦ ਕਰਵਾਏ ਗੁਰਦੁਆਰੇ ਅੱਜ ਵੀ ਮਹੰਤਾਂ ਦੇ ਪ੍ਰਬੰਧ ਹੇਠ ਹੀ ਹਨ, ਅੱਜ ਫਿਰ ਲੋੜ ਹੈ ਸੰਗਤਾਂ ਨੂੰ ਹੰਭਲਾ ਮਾਰ ਕੇ ਗੁਰਦੁਆਰਾ ਪ੍ਰਬੰਧ ਨੂੰ ਸਿਆਸਤਦਾਨਾਂ ਦੇ ਹੱਥਠੌਕੇ ਬਣੇ ਇੰਨ੍ਹਾਂ ਮਹੰਤਾਂ ਤੋਂ ਆਜ਼ਾਦ ਕਰਵਾਉਣ ਦੀ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top