Share on Facebook

Main News Page

ਨਾਂਗੇ ਸਾਧ ਅਤੇ ਨਕਲੀ ਸਿੱਖਾਂ ਦੀ ਕਰਤੂਤ!
-: ਅਵਤਾਰ ਸਿੰਘ ਮਿਸ਼ਨਰੀ (ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.) 510 432 5827

 

ਬਗਲਾ ਦੇਖਣ ਨੂੰ ਹੰਸ ਹੀ ਲਗਦਾ ਹੈ ਪਰ ਇਸ ਦਾ ਖਾਜ ਡੱਡੀਆਂ ਅਤੇ ਹੰਸ ਦਾ ਖਾਣਾ ਮੋਤੀ ਹਨ-ਹੰਸਾਂ ਹੀਰਾ ਮੋਤੀ ਚੁਗਣਾਂ ਬਗ ਡੰਡਾਂ ਭਾਲਣ ਜਾਇ॥(ਗੁਰੂ ਗ੍ਰੰਥ) ਇਸ ਤੋਂ ਵੱਡਾ ਬੇਸ਼ਰਮ ਕੌਣ ਹੋ ਸਕਦਾ ਹੈ, ਜੋ ਮੁਸ਼ਟੰਡੇ ਨੰਗੇ ਲਿੰਗਾਂ ਵਾਲੇ ਪਸ਼ੂਆਂ ਤੋਂ ਵੀ ਗਿਰੇ ਹੋਏ ਲੋਕਾਂ ਦੇ ਪੈਰ ਪੂੰਝੇ ਅਤੇ ਉਨ੍ਹਾਂ ਦੀਆਂ ਆਪਣੇ ਪ੍ਰਵਾਰ ਸਮੇਤ ਆਰਤੀਆਂ ਉਤਾਰੇ?

 

 

ਨੋਟ-ਅਜਿਹਾ ਅੰਧਵਿਸ਼ਵਾਸ਼ੀ ਲੋਕ ਸਾਡੇ ਆਗੂਆਂ ਨੂੰ ਦੇਖ ਕੇ ਹੀ ਕਰਦੇ ਹਨ। ਜੇ ਪਾਰਲੀਮੈਂਟ ਦੀ ਮੈਂਬਰ ਅਤੇ ਬਾਦਲ ਪ੍ਰਵਾਰ ਦੀ ਨੂੰਹ ਹਰਸਿਮਰਤ ਬਾਦਲ ਇੱਕ ਔਰਤ ਹੋ ਕੇ “ਸ਼ਿਵਲਿੰਗ" ਤੇ ਪਾਣੀ, ਦੁੱਧ, ਕੱਚੀ ਲੱਸੀ ਜਾਂ ਫੁੱਲਾਂ ਦੀ ਮਾਲਾ ਚੜ੍ਹਾ ਸਕਦੀ ਹੈ, ਤਾਂ ਅੰਧਵਿਸ਼ਵਾਸ਼ੀ ਸਿੱਖ ਕਿਉਂ ਨਹੀਂ ਅਜਿਹਾ ਕਰਨਗੇ?

ਗੁਰੂ ਪਿਆਰ ਵਾਲੇ ਸਿੱਖੋ! ਲੋੜ ਅੱਜ ਨਿਜ਼ਾਮ ਬਦਲਣ ਦੀ ਹੈ ਨਹੀਂ ਤਾਂ ਜਿਵੇਂ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਵਿੱਚ ਡੇਰੇਦਾਰ ਸਾਧ ਵਾੜ ਦਿੱਤੇ ਹਨ ਕੱਲ੍ਹ ਨੂੰ ਨੰਗੇ ਲਿੰਗਾਂ ਵਾਲੇ ਸਾਧ ਵੀ ਵਾੜੇ ਜਾ ਸਕਦੇ ਹਨ! ਕੀ ਅਖੌਤੀ ਜਥੇਦਾਰ ਹਰਸਿਮਰਤ ਕੌਰ ਬਾਦਲ ਅਤੇ ਅਜਿਹੇ ਹੋਰ ਲੀਡਰਾਂ ਨੂੰ ਅਕਾਲ ਤਖਤ ਤੇ ਤਲਬ ਕਰਕੇ ਗੁਰਮਰਯਾਦਾ ਸਿਖਾਉਣਗੇ ਜਾਂ ਬਾਦਲ ਵਿਰੋਧੀਆਂ ਨੂੰ ਹੀ ਤਨਖਾਹਾਂ ਲਾਉਂਦੇ ਅਤੇ ਪੰਥ ਚੋਂ ਛੇਕਦੇ ਹੋਏ, ਆਪਣੇ ਆਕਾਵਾਂ ਦੀ ਰਹਿਮਤ ਦੇ ਗੁਲਸ਼ਰੇ ਉਡਾਉਂਦੇ ਰਹਿਣਗੇ? ਸੱਚ ਕੜਵਾ ਹੁੰਦਾ ਹੈ ਪਰ ਇਸ ਦੀ ਤਾਸੀਰ ਭਲੇ ਵਾਲੀ ਹੁੰਦੀ ਹੈ।

ਦਾਸ ਨੇ ਗੁਰਬਾਣੀ ਜੋ ਕੌੜਾ ਸੱਚ ਅਤੇ ਮਿੱਠਾ ਮਾਖਿਓਂ ਹੈ ਦੇ ਅਧਾਰ 'ਤੇ ਹੀ ਇਹ ਚਾਰ ਅੱਖਰ ਲਿਖੇ ਹਨ। ਬੀਤੇ ਕੱਲ੍ਹ ਦੀ ਖ਼ਾਲਸਾ ਨਿਉਜ਼ (11-15-13) ਪੜ੍ਹ ਕੇ ਹਰੇਕ ਸਿੱਖ ਦਾ ਹਿਰਦਾ ਛਲਣੀ ਹੋਇਆ ਹੋਵੇਗਾ! ਬਾਬੇ ਨਾਨਕ ਦਾ ਰੱਬੀ ਧਰਮ ਬਹੁਤੇ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਚੋਂ ਵੀ ਉੱਡਰਿਆ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top