Share on Facebook

Main News Page


ਸਤਿਗੁਰੁ ਨਾਨਕ ਸਾਹਿਬ ਜੀ ਦੇ 544 ਵੇਂ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਕਿੰਝ ਆਖਾਂ, ਕਿਉਂਕਿ ਮੈਂ ਬਾਬਾ ਜੀ ਦੇ ਉਪਦੇਸ਼ਾਂ ਨੂੰ ਮੰਨ ਕੇ, ਉਸ ਅਨੁਸਾਰ ਚਲਦਾ ਤਾਂ ਹੈਂ ਨਹੀਂ
-: ਗੁਰਚਰਨ ਸਿੰਘ ਗੁਰਾਇਆ

ਸਤਿਗੁਰੂ ਨਾਨਕ ਸਾਹਿਬ ਜੀ ਦਾ 544ਵਾਂ ਪ੍ਰਕਾਸ਼ ਦਿਹਾੜਾ ਅਸੀਂ ਬਹੁਤ ਹੀ ਸ਼ਰਧਾ ਭਾਵਨਾ ਨਾਲ 17 ਨਵੰਬਰ ਨੂੰ ਮਨਾ ਰਹੇ ਹਾਂ, ਬੇਸ਼ੱਕ ਕਈ ਸਿੱਖ ਵਿਦਵਾਨ ਇਸ ਨੂੰ ਇੱਕ ਵੈਸਾਖ ਵੀ ਮੰਨਦੇ ਹਨ। ਸਤਿਗਰੁ ਨਾਨਕ ਜੀ ਅਸੀਂ ਆਪ ਜੀ ਦੇ ਸਿੱਖ ਕਹਾਉਣ ਵਾਲੇ ਇੱਕ ਦੂਜੇ ਨੂੰ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦੇਣ, ਲੈਣ, ਪ੍ਰਭਾਤ ਫੇਰੀਆਂ, ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਕੇ, ਗੁਰੂ ਕੇ ਅਤੁੱਟ ਲੰਗਾਰ ਲਗਾਕੇ, ਸਟੇਜਾਂ ਤੋਂ ਗੁਣ ਗਾਕੇ ਆਪ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਬੇਸ਼ੱਕ ਬਾਬਾ ਨਾਨਕ ਜੀ ਅਸੀਂ ਆਪ ਜੀ ਦੇ ਗੁਰਬਾਣੀ ਰੂਪੀ ਉਪਦੇਸ਼ਾਂ ਨੂੰ ਮੰਨਣ ਤੋਂ ਗੁਰੇਜ਼ ਹੀ ਕਰ ਰਹੇ ਹਾਂ।

ਬਾਬਾ ਨਾਨਕ ਜੀ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਉਹਨਾਂ ਗੁਰਸਿੱਖਾਂ ਨੂੰ ਕੋਟਿਨ ਕੋਟਿ ਵਧਾਈਆਂ ਜਿੰਨਾਂ ਨੇ ਆਪ ਜੀ ਦੇ ਹੁਕਮਾਂ ਨੂੰ ਮੰਨਕੇ ਉਸ ਉਪੱਰ ਚਲ ਕੇ ਆਪਣੇ ਜੀਵਨ ਨੂੰ ਸਚਿਆਰ ਬਣਿਆ ਹੈ ।ਪਰ ਬਾਬਾ ਨਾਨਕ ਜੀ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀ ਮੈ ਵਧਾਈ ਕਿੰਝ ਦੇਵਾ ਕਿੳਕਿ ਜੋ ਆਪ ਜੀ ਨੇ ਇਲਾਹੀ ਗੁਰਬਾਣੀ ਰੂਪੀ ਉਪਦੇਸ਼ ਦਿੱਤਾ ਹੈ ਮੇਰਾ ਮਨ ਉਸਦੇ ਮੁਢੱਲੇ ਸਰੂਪ ਨੂੰ ਸਮਝ ਕੇ ਉਸ ਉਪੱਰ ਚਲ ਹੀ ਨਹੀਂ ਰਿਹਾ।ਬਾਬਾ ਨਾਨਕ ਜੀ ਤੁਸੀਂ ਅਰੰਭ ਵਿੱਚ ਹੀ ਇੱਕ ਅਕਾਲ ਪੁਰਖ, ਉਸ ਦਾ ਨਾਮ ਸਦੀਵੀਂ ਹੋਂਦ ਵਾਲਾ, ਸਰਬ ਵਿਆਪਕ, ਸਾਰੀ ਸ੍ਰਿਸ਼ਟੀ ਨੂੰ ਸਿਰਜੇ ਕਿ ਉਹ ਇਸ ਵਿੱਚ ਆਪ ਬੈਠਾ ਹੈ । ਉਹ ਡਰ ਰਹਿਤ ਤੇ ਉਸ ਦਾ ਕਿਸੇ ਨਾਲ ਵੈਰ ਨਹੀਂ ਉਸ ਦਾ ਕੋਈ ਆਕਾਰ ਨਹੀਂ ਤੇ ਨਾ ਉਸ ਉਪੱਰ ਸਮੇ ਦਾ ਕੋਈ ਪ੍ਰਭਾਵ ਹੈ ਤੇ ਉਹ ਜੰਮਣ ਮਰਨ ਤੋਂ ਵੀ ਰਹਿਤ ਹੈ ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ ਹੋਇਆ ਹੈ । ਉਸ ਅਕਾਲ ਪੁਰਖ ਦੇ ਦਰਸ਼ਨ ਦੀਦਾਰੇ ਹੋਣੇ ਸਨ ਸਤਿਗੁਰੂ ਜੀ ਆਪ ਜੀ ਦੀ ਕ੍ਰਿਪਾ ਨਾਲ ਜੋ ਤੁਸੀਂ ਉਸ ਅਕਾਲ ਪੁਰਖ ਦੇ ਗੁਣਾਂ ਰੂਪੀ ਧੁਰ ਕੀ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭੁੰਚਣ ਲਈ ਪਰੋਸ ਕੇ ਦਿੱਤੀ ਹੈ ।ਬਾਬਾ ਜੀ ਜਦੋ ਮੈਂ ਜਾਣ ਬੁੱਝਕੇ ਜਾ ਅਣਜਾਣੇ ਵਿੱਚ ਆਪ ਜੀ ਦੇ ਇਹਨਾਂ ਅਕਾਲ ਪੁਰਖ ਦੇ ਗੁਣ ਰੂਪੀ ਗੁਰਬਾਣੀ ਨੂੰ ਪੜ੍ਹ, ਸੁਣ ਕੇ ਵੀਚਾਰ ਕਰਕੇ ਇਸ ਉਪੱਰ ਚਲਣ ਲਈ ਤਿਆਰ ਹੀ ਨਹੀਂ, ਤਾਂ ਫਿਰ ਮੈ ਕਿਵੇਂ ਆਪ ਜੀ ਦਾ ਸਿੱਖ ਅਖਵਾ ਸਕਦਾ ਹਾਂ ਤੇ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਕਿੰਝ ਆਖਾਂ।

ਬਾਬਾ ਜੀ ਤੁਸੀਂ ਉਪਦੇਸ਼ ਦਿੱਤਾ ਸੀ ਅਕਾਲ ਪੁਰਖ ਇੱਕ ਦਾ ਮੈ ਇੱਕ ਨਾਲ ਜੁੜਕੇ ਇਹ ਗੁਣ ਧਾਰਨ ਕਰਨਾ ਸੀ ਅਕਾਲ ਪੁਰਖ ਦੀ ਰਚੀ ਸ੍ਰਿਸ਼ਟੀ ਵਿੱਚ ਮੈਨੂੰ ਸਿਰਫ ਇੱਕ ਤੂੰ ਹੀ ਨਜ਼ਰ ਆਉਦਾ ਪਰ ਬਾਬਾ ਜੀ ਮੈਨੂੰ ਤਾਂ ਆਪਣੇ ਪਰਿਵਾਰਾਂ ਭਾਈਚਾਰੇ ਤੇ ਆਲੇ ਦੁਆਲੇ ਵਿੱਚ ਤੂੰ ਨਜ਼ਰ ਨਹੀਂ ਆਉਦਾ ਤੇ ਸਾਰੀ ਸ੍ਰਿਸ਼ਟੀ ਵਿੱਚ ਕਿਵੇਂ ਆਵੇ ।ਨਿਰਭਾਉ ਤੇ ਨਿਰਵੈਰ ਅਕਾਲ ਪੁਰਖ ਨੂੰ ਜਪ ਕੇ ਮੈ ਡਰ ਤੇ ਵੈਰ ਰਹਿਤ ਬਣਨਾ ਸੀ ਪਰ ਬਾਬਾ ਜੀ ਮੈਂ ਆਕਾਲ ਪੁਰਖ ਦੇ ਡਰ ਤੋਂ ਤਾਂ ਰਹਿਤ ਹੋ ਗਿਆਂ ਇਸ ਕਰਕੇ ਮੈ ਮਾੜੇ ਕੰਮ ਕਰਨ ਲੱਗਾ ਪ੍ਰਵਾਹ ਨਹੀਂ ਕਰਦਾ ਪਰ ਆਪ ਜੀ ਦੇ ਬਣਾਏ ਬੰਦਿਆਂ ਤੋਂ ਉਂਝ ਡਰਦਾ ਹਾਂ ਤੇ ਕੋਈ ਵੀ ਗਲਤ ਕੰਮ ਉਹਨਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਤੇ ਡਰ ਕੇ ਕਰਦਾ ਹਾਂ ਵੈਰ ਰਹਿਤ ਇੰਨਾ ਕੁ ਹੋਇਆ ਹਾਂ ਕਿ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜਿੱਥੇ ਕਿ ਆਪ ਜੀ ਦੇ ਉਪਦੇਸ਼ਾਂ ਅਨੁਸਾਰ ਚਲਣ ਦੀ ਸਿੱਖਿਆਂ ਗ੍ਰਹਿਣ ਕਰਨੀ ਸੀ ਤੇ ਅਕਾਲ ਪੁਰਖ ਦੇ ਗੁਣ ਗਾਇਨ ਕਰਨੇ ਸੀ ਮੈਂ ਉਥੇ ਜਾਕੇ ਵੀ ਇੱਕ ਦੂਜੇ ਨੂੰ ਨਫਰਤ, ਈਰਖਾ ਤੇ ਵੈਰ ਭਾਵਨਾ ਨਾਲ ਹੀ ਤਕਦਾ ਹਾਂ । ਬਾਬਾ ਜੀ ਆਪ ਜੀ ਨੇ ਜਪੁ ਜੀ ਸਾਹਿਬ ਵਿੱਚ ਸਚਿਆਰ ਬਣਨ ਲਈ ਉਪਦੇਸ਼ ਦਿੱਤਾ ਸੀ :-ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥ ਜੋ ਸਾਡੀ ਹਾਉਮੈ ਦੇ ਕਾਰਨ ਅਕਾਲ ਪੁਰਖ ਨਾਲ ਵਿੱਥ ਪਈ ਹੋਈ ਹੈ । ਇਹ ਅਕਾਲ ਪੁਰਖ ਦੀ ਰਜ਼ਾ ਤੇ ਗੁਣਾਂ ਰੂਪੀ ਹੁਕਮ ਨੂੰ ਮੰਨਕੇ ਤੇ ਉਸ ਉੱਪਰ ਚਲਕੇ ਹੀ ਦੂਰ ਹੋ ਸਕਦੀ ਹੈ ਤੇ ਅਸੀਂ ਤਾਹੀ ਸਚਿਆਰ ਬਣ ਸਕਦੇ ਹਾਂ। ਜਪੁ ਜੀ ਸਾਹਿਬ ਵਿੱਚ ਹੀ ਸਚਿਆਰ ਬਣ ਲਈ ਆਚਰਨ ਪਵਿੱਤਰ ਹੋਵੇ, ਧੀਰਜ, ਮਤਿ, ਗਿਆਨ, ਭਾਉ, ਘਾਲ ਤੇ ਪ੍ਰੇਮ ਗੁਣ ਧਾਰਨ ਕਰਨੇ ਸੀ ਬਾਬਾ ਜੀ ਇਹ ਗੁਣ ਮੇਰੇ ਵਿੱਚੋਂ ਮੈਨੂੰ ਭਾਲਿਆ ਵੀ ਨਜ਼ਰ ਨਹੀਂ ਆਉਦੇ ਗੱਲ ਕੀ ਬਾਬਾ ਜੀ ਮੇਰੇ ਗੁਨਾਹਾਂ ਦੀ ਲਿਸਟ ਬਹੁਤ ਲੰਮੀ ਹੈ।

ਬਾਬਾ ਜੀ ਬਾਹਰੀ ਸਿੱਖੀ ਰੱਖਣੀ ਤਾਂ ਬਹੁਤ ਸੌਖੀ ਹੈ ਪਰ ਕਈ ਵਾਰੀ ਅਸੀਂ ਆਮ ਸੁਣਦੇ ਹਾਂ ਕਿ ਸਿੱਖੀ ਮਨ ਦੀ ਹੋਣੀ ਚਾਹੀਦੀ ਹੈ ਤੇ ਮਨ ਸਾਫ ਹੋਣਾ ਚਾਹੀਦਾ ਹੈ ਪਰ ਇਹ ਤਾਂ ਖੇਡ ਹੀ ਸਾਰੀ ਮਨ ਦੀ ਹੈ ਜਿਸ ਨੇ ਮਨ ਜਿੱਤ ਲਿਆ ਉਸ ਨੇ ਜਗ ਜਿੱਤ ਲਿਆ ਬਾਬਾ ਜੀ ਆਪ ਜੀ ਦੇ ਸੁਨਹਿਰੀ ਉਪਦੇਸ਼ਾਂ ਨੂੰ ਮੰਨਣ ਨਾ ਕਰਕੇ ਸਿਰ ਤੋਂ ਲੈਕੇ ਪੈਰਾਂ ਤੱਕ ਔਗੁਣਾਂ ਨਾਲ ਭਰਿਆਂ ਹੋਣ ਕਰਕੇ ਕਿੰਝ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦੇਵਾਂ ਤੇ ਲਵਾਂ । ਮੇਰੇ ਵਿੱਚ ਦਾਤਾ ਬੇਅੰਤ ਔਗੁਣ ਹਨ, ਪਰ ਤੂੰ ਬੱਖਸ਼ਣਹਾਰ ਦਾਤਾਰ ਹੈ । ਬਾਬਾ ਨਾਨਕ ਜੀ ਆਪ ਜੀ ਦੇ ਪ੍ਰਕਾਸ਼ ਦਿਹਾੜੇ ਤੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਦਾਤਿਆਂ ਆਪਣਾ ਮੇਹਰ ਭਰਿਆਂ ਹੱਥ ਰੱਖ ਕੇ ਬੱਲ , ਤਾਕਤ ਬੱਖਸ਼ੋ ਕਿ ਆਪ ਜੀ ਦੇ ਉਪਦੇਸ਼ਾਂ ਨੂੰ ਮੰਨਕੇ ਆਪਣਾ ਜੀਵਨ ਸਚਿਆਰ ਬਣਾ ਸਕਾ ਤੇ ਫਿਰ ਆਪ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮੁਬਾਰਕਾਂ ਲੈ ਤੇ ਦੇ ਸਕਾਂ, ਇੱਕ ਵਾਰ ਫਿਰ ਆਪ ਜੀ ਦੇ ਉਪਦੇਸ਼ਾਂ ਨੂੰ ਕਮਾਉਣ ਤੇ ਉਸ ਅਨੁਸਾਰ ਚਲਣ ਵਾਲੇ ਗੁਰਸਿੱਖਾਂ ਨੂੰ ਵਧਾਈਆਂ ਵਧਾਈਆਂ !

ਭੁੱਲਾਂ ਚੁੱਕਾਂ ਲਈ ਖਿਮਾਂ ਦਾ ਜਾਚਕ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top