Share on Facebook

Main News Page

ਜਦੋਂ ਮੁੱਖ ਮੰਤਰੀ ਬਾਦਲ ਦੀ ਅੰਤਰ ਆਤਮਾ ਸੱਚ ਬੋਲੀ

ਬਰਨਾਲਾ, (ਜਗਸੀਰ ਸਿੰਘ ਸੰਧੂ) : ਜਿਵੇਂ ਸਿਆਣਿਆਂ ਨੇ ਕਿਹਾ ਹੈ ਕਿ ਕਦੇ ਨਾ ਕਦੇ ਤਾਂ ਸੱਚ ਬੰਦੇ ਦੀ ਜੁਬਾਨ ’ਤੇ ਆ ਹੀ ਜਾਂਦਾ ਹੈ,ਉਸੇ ਤਰਾਂ ਪੰਜਾਬ ਦੇ ਮੁੱਖ ਸ੍ਰ: ਪ੍ਰਕਾਸ਼ ਸਿੰਘ ਬਾਦਲ ਵੀ ਕਰੀਬ ਚਾਰ ਸੌ ਪੱਤਰਕਾਰਾਂ ਦੇ ਸਾਹਮਣੇ ਅਜਿਹੇ ਸੱਚ ਬਿਆਨ ਕਰ ਗਏ, ਜੋ ਇੱਕ ਸੂਬੇ ਦੇ ਮੁੱਖੀ ਦੇ ਮੂੰਹੋਂ ਕਦੇ ਵੀ ਸੋਭਦੇ ਨਹੀਂ ਹਨ।

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਪੰਜਾਬ ਯੂਨੀਅਨ ਆਫ਼ ਜਰਨਲਿਸਟਸ ਵੱਲੋਂ ਕਰਵਾਏ ਗਏ ‘ਗਦਰ ਅਖਬਾਰ ਦੇ ਸਤਾਬਦੀ ਸਮਾਗਮ’ ਵਿੱਚ ਮੁੱਖ ਮਹਿਮਾਨ ਵੱਜੋਂ ਸਿਰਕਤ ਕਰਨ ਸਮੇਂ ਮੁੱਖ ਮੰਤਰੀ ਸ੍ਰ: ਬਾਦਲ ਦੀ ਸਾਇਦ ਅੰਤਰ ਆਤਮਾ ਬੋਲ ਪਈ ਜਾਂ ਫੇਰ ਚਾਰ ਸੌ ਪੱਤਰਕਾਰਾਂ ਸਾਹਮਣੇ ਉਹਨਾਂ ਨੇ ਸੱਚ ਬੋਲਣਾ ਹੀ ਬਿਹਤਰ ਸਮਝਦਿਆਂ ਕਿਹਾ, ਕਿ

- ਪੰਜਾਬ ਅੰਦਰ ਨਸ਼ਾਖੋਰੀ, ਮੰਹਿਗਾਈ ਅਤੇ ਰਿਸਵਤ ਖੋਰੀ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ

- ਦੇਸ਼ ਦੇ ਅੰਨ ਭੰਡਾਰ ਭਰਨ ਵਾਲਾ ਪੰਜਾਬ ਦੀ ਕਿਸਾਨ ਕਰਜਾਈ ਹੋ ਕੇ ਖੁਦਕਸੀਆਂ ਕਰੀ ਜਾ ਰਿਹਾ ਹੈ।

- ਹੋਰ ਤਾਂ ਹੋਰ ਮੁੱਖ ਮੰਤਰੀ ਇੱਥੋਂ ਤੱਕ ਆਖ ਗਏ, ਕਿ ਪੰਜਾਬ ਵਿੱਚ ਨਵੇਂ ਉਦਯੋਗ ਤਾਂ ਕੀ ਆਉਣੇ ਸਨ, ਸਗੋਂ ਪੰਜਾਬ ਵਿੱਚੋਂ ਤਾਂ ਲੱਗੇ ਉਦਯੋਗ ਵੀ ਪੱਟ ਕੇ ਬਾਹਰ ਜਾ ਰਹੇ ਹਨ।

ਹਰ ਸਟੇਜ ’ਤੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਸ੍ਰ: ਬਾਦਲ ਦੇ ਮੂੰਹੋਂ ਇਹ ਸੁਣਕੇ ਉਥੇ ਬੈਠੇ ਪੱਤਰਕਾਰ ਵੀ ਇੱਕ ਦੂਜੇ ਦੇ ਮੂੰਹਾਂ ਵੱਲ ਝਾਕਣ ਲੱਗ ਪਏ। ਭਾਵੇਂ ਬਾਅਦ ਵਿੱਚ ਸ੍ਰ: ਬਾਦਲ ਨੇ ਇਸ ਵਰਤਾਰੇ ਲਈ ਕੇਂਦਰ ਦੀ ਸਰਕਾਰ ਨੂੰ ਜਿੰਮੇਵਾਰ ਠਹਿਰਿਆ, ਪਰ ਪੱਤਰਕਾਰਾਂ ਵਿੱਚ ਚਰਚਾ ਹੋਣ ਲੱਗ ਪਈ ਕਿ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣਾ ਮੁੱਖ ਮੰਤਰੀ ਆਪਣੇ ਰਾਜ ਦੀ ਦੁਰਦਸਾ ਦੀਆਂ ਆਪ ਹੀ ਕਹਾਣੀਆਂ ਸੁਣਾਉਣ ਲੱਗ ਪਵੇ ਤਾਂ ਇਸ ਦੁਰਦਸਾ ਲਈ ਦੋਸ਼ੀ ਕਿਸ ਨੂੰ ਕਿਹਾ ਜਾ ਸਕਦਾ ਹੈ।

ਬਹੁਤ ਸਾਰੇ ਪੱਤਰਕਾਰ ਤਾਂ ਦਬਵੀਂ ਅਵਾਜ਼ ਵਿੱਚ ਇਹ ਕਹਿੰਦੇ ਵੀ ਸੁਣੇ ਗਏ, ਕਿ ਜੇਕਰ ਪੰਜਾਬ ਦਾ ਇਹ ਹਾਲ ਹੈ ਤਾਂ ਬਾਦਲ ਸਾਬ੍ਹ! ਫੇਰ ਤੁਸੀਂ ਕਾਹਦੇ ਮੁੱਖ ਮੰਤਰੀ ਹੋ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top