Share on Facebook

Main News Page

ਪੰਜਾਬ 'ਚ ਸਿੱਖ ਅਖਵਾਉਣ / ਦਿਖਣ ਵਾਲਿਆਂ ਵਲੋਂ ਈਸਾਈਅਤ ਨੂੰ ਅਪਨਾਉਣਾ ਜ਼ੋਰਾਂ 'ਤੇ

ਪੰਜਾਬ 'ਚ ਧਰਮ ਦੀ ਤਬਦੀਲੀ ਦਾ ਕੰਮ ਧੜੱਲੇ ਨਾਲ ਚਲ ਰਿਹਾ ਹੈ। ਸਿਰਫ ਹਿੰਦੂ ਹੀ ਨਹੀਂ, ਬਲਕਿ ਸਿੱਖ ਅਖਵਾਉਣ ਵਾਲਿਆਂ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ ਹੈ। ਇਕੱਲੇ ਜਲੰਧਰ 'ਚ ਪਿੰਡ ਖਾਂਬੜਾ 'ਚ ਸਥਿਤ ਚਰਚ THE CHURCH OF SIGNS AND WONDERS ਦੁਆਰਾ ਹੀ ਸੈਂਕੜੇ ਸਿੱਖ ਅਖਵਾਉਣ ਵਾਲਿਆਂ ਦਾ ਧਰਮ ਬਦਲਿਆ ਜਾ ਚੁਕਾ ਹੈ।

ਟਿੱਪਣੀ:

ਇਹ ਲੋਕ ਭਾਂਵੇਂ ਦੇਖਣ ਨੂੰ ਸਿੱਖ ਲੱਗਣ, ਪਰ ਇਹ ਲੋਕ ਸਿਰਫ ਰਾਜਨੇਤਾਵਾਂ ਵਾਂਗ ਦਲ ਬਦਲੂ ਹਨ, ਜਿਨ੍ਹਾਂ ਨੂੰ ਧਰਮ ਗ੍ਰੰਥਾਂ ਪੜ੍ਹਨ, ਉਨ੍ਹਾਂ ਅਨੁਸਾਰ ਆਪਣਾ ਜੀਵਨ ਢਾਲਣ ਜਾਂ ਸਮਝਣ ਦੀ ਸਮਰੱਥਾ ਨਹੀਂ ਹੁੰਦੀ ਜਾਂ ਜ਼ਰੂਰਤ ਨਹੀਂ ਸਮਝਦੇ, ਸਿਰਫ ਉਪਰੀ ਦਿਖਾਵਾ ਧਾਰਣ ਕਰਨ ਨੂੰ ਹੀ ਧਰਮ ਸਮਝਦੇ ਹਨ। ਜੇ ਇਨ੍ਹਾਂ ਨੇ ਅੱਜ ਇਸਾਈਅਤ ਨੂੰ ਅਪਣਾਇਆ ਹੈ, ਕੱਲ ਨੂੰ ਕੋਈ ਹੋਰ ਅਪਣਾਅ ਲੈਣ... ਕੋਈ ਹੈਰਾਨੀ ਨਹੀਂ... ਇਸ ਤੋਂ ਪੋਲ ਖੁਲਦੀ ਹੈ ਉਨ੍ਹਾਂ ਸਾਧਾਂ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਹੋਰਾਂ ਦੇ ਦਾਅਵਿਆਂ ਦੀ ਜਿਹੜੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਦਾਅਵਾ ਕਰਦੇ ਹਨ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top