Share on Facebook

Main News Page

ਵੰਗਾਰ ਬਣਜੋ !!!
- ਡਾ. ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆ)

ਬਾਗੀਓ ਵੇ ਬਾਗੀਆਂ ਦੇ ਯਾਰ ਬਣਜੋ, ਇੱਕੋ ਰਾਹੇ ਜਾਂਦੇ ਦਿਲਦਾਰ ਬਣਜੋ।
ਹਉਮੇ ਅਤੇ ਨਫਰਤਾਂ ਦੇ ਨਾਲ ਭਰੀ ਜੋ, ਸਥਾਪਤੀ ਦੇ ਲਈ ਕੋਈ ਵੰਗਾਰ ਬਣਜੋ।
ਦਿਲਾਂ ਵਿੱਚੋਂ ਮਜਹਬੀ ਤਰੇੜਾਂ ਕੱਢਕੇ, ਧਰਮ ਨੂੰ ਧਾਰ ਇਕਸਾਰ ਬਣਜੋ।
ਪੁਜਾਰੀਆਂ ਤੇ ਨੀਤਕਾਂ ਦੇ ਵੱਲੋਂ ਛੇਕੇ ਗਏ, ਸਾਰੇ ਇੰਕਲਾਬੀਆਂ ਦੀ ਠਾਹਰ ਬਣਜੋ।
ਕਰਮਕਾਂਢ, ਅੰਧ-ਵਿਸ਼ਵਾਸ ਬਚੇ ਨਾਂ, ਐਸਾ ਉਹਦੀ ਧੌਣ ਉੱਤੇ ਭਾਰ ਬਣਜੋ।
ਲੁੱਟ-ਖਾਣੇ ਵਿਹਲੜਾਂ ਨੂੰ ਰੱਖੋ ਭੰਡਕੇ, ਕਿਰਤੀ ਦਾ ਸਦਾ ਸਤਿਕਾਰ ਬਣਜੋ।
ਹੱਕ, ਸੱਚ ,ਇਨਸਾਫ ਲਈ ਜੋ ਲੜੇ, ਨਵੇਂ ਸਮੇਂ ਵਾਲਾ ਹਥਿਆਰ ਬਣਜੋ।
ਅੱਖਾਂ ਮੀਚ ਵਿਸ਼ਵਾਸ ਹੋਵੇ ਜੱਗ ਨੂੰ, ਸੱਚੋ-ਸੱਚਾ ਐਸਾ ਕਿਰਦਾਰ ਬਣਜੋ।
ਗੁਰਬਾਣੀ ਪੜ੍ਹ, ਸੁਣ ਅਤੇ ਧਾਰਕੇ, ਗੁਰੂ ਦਾ ਸੁਝਾਇਆ ਸਰਦਾਰ ਬਣਜੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top