Share on Facebook

Main News Page

ਪ੍ਰੋ. ਭੁੱਲਰ ਅਤੇ ਭਾਈ ਰਾਜੋਆਣਾ ਦੀ ਤਤਕਾਲ ਫ਼ਾਂਸੀ ਲਈ ਕਟੱੜਵਾਦੀ ਹਿੰਦੂਆਂ ਨੇ ਛੇੜੀ ਦਸਤਖ਼ਤੀ ਮੁਹਿੰਮ

* ਕੱਟੜਵਾਦੀ ਹਿੰਦੂਆਂ ਵਲੋਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਅਤੇ ਜਖ਼ਮਾਂ ’ਤੇ ਲੁਣ ਛਿੜਕਣਾ ਲਗਾਤਾਰ ਜਾਰੀ
* ਸਿੱਖਾਂ ਨੂੰ ਅੱਤਵਾਦੀ ਗਰਦਾਣ ਪਰਿਵਾਰ ਸਮੇਤ ਜਾਨੋਂ ਮਾਰਣ ਦੀ ਦਿੱਤੀ ਧਮਕੀ
* ਹਿੰਦੂ-ਸਿੱਖਾਂ ’ਚ ਨਫ਼ਰਤ ਪੈਦਾ ਕਰ ਪੰਜਾਬ ਅੰਦਰ ਕਾਲੇ ਦੌਰ ਨੂੰ ਮੁੜ ਤੋਂ ਪਸਰਨ ਦਾ ਦਿੱਤਾ ਜਾ ਰਿਹਾ ਹੈ ਸੱਦਾ

ਮਲੋਟ, 22 ਨਵੰਬਰ (ਰਾਜਵਿੰਦਰਪਾਲ ਸਿੰਘ) ਸਿੱਖ ਵਿਰੋਧੀ ਵਿਚਾਰ ਧਾਰਾ ਰੱਖਣ ਵਾਲਿਆਂ ਵਲੋਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਆਏ ਦਿਨ ਖਿਲਵਾੜ ਅਤੇ ਉਹਨਾਂ ਦੇ ਜਖ਼ਮਾਂ ’ਤੇ ਲੂਣ ਛਿੜਕਣਾ ਲਗਾਤਾਰ ਜਾਰੀ ਹੈ। ਅਜਿਹੇ ਲੋਕਾਂ ਵਲੋਂ ਸਿੱਖਾਂ ਦੇ ਅੱਲੇ ਜਖ਼ਮ ਕੁਰੇਦਨ ਅਤੇ ਸਿੱਖਾਂ ਨੂੰ ਵੰਗਾਰਣ ਦੀ ਕੋਈ ਕਸਰ ਨਹੀਂ ਛੱਡੀ ਜਾਂਦੀ ਤੇ ਇਸ ਦੇ ਚਲਦਿਆਂ ਇਹ ਕੋਈ ਨਾ ਕੋਈ ਕੋਝੀ ਹਰਕਤ ਕਰਦੇ ਹੀ ਰਹਿੰਦੇ ਹਨ।

ਕੁਝ ਸਮਾਂ ਪਹਿਲਾਂ ‘ਪ੍ਰਧਾਨ ਮੰਤਰੀ’ ਸਿਰਲੇਖ ਹੇਠ ਪੰਜਾਬ ਦੇ ਕਾਲੇ ਦੌਰ ਦੀ ਕਹਾਣੀ ਇੱਕ ਮੀਡੀਆ ਚੈਨਲ ਦੇ ਜਰੀਏ ਪੇਸ਼ ਕਰ ਸਿੱਖ ਨਸ਼ਕੁਸ਼ੀ ਦੀ 29ਵੀਂ ਵਰੇਗੰਡ ਤੋਂ ਪਹਿਲਾਂ ਕੀਤੀ ਗਈ ਇੱਕ ਘਿਨੋਣੀ ਸ਼ਰਾਰਤ ਇਸੇ ਕੜੀ ਦਾ ਹੀ ਹਿੱਸਾ ਸੀ। ਇਸ ਵਿਚ ਕੋਈ ਸੰਦੇਹ ਨਹੀਂ ਕਿ ਪੰਜਾਬ ਨਾਲ ਸਬੰਧਤ ਅਤੇ ਉਹਨਾਂ ਕਸ਼ਮੀਰੀ ਪੰਡਿਤਾਂ, ਜੋ ਕਿ ਕਿਸੇ ਵਕਤ ਹਿੰਦੂ ਧਰਮ ਦਾ ਵਿਨਾਸ਼ ਹੁੰਦਾ ਵੇਖ ਧਰਮ ਦੀ ਰੱਖਿਆ ਲਈ ਗੁਹਾਰ ਲੈ ਕੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਆ ਚਰਨੀ ਲੱਗੇ ਸਨ, ਨਾਲ ਸਬੰਧਤ ਇਸ ਕਹਾਣੀ ਨੂੰ ਪਿਕਚਰਾਇਜ਼ ਕਰਨ ਵਾਲੇ ਸ਼ੇਖਰ ਕਪੂਰ ਵਲੋਂ ਮਹਾਨ ਸਿੱਖ ਇਤਹਾਸ ਨੂੰ ਅੱਖੋਂ ਪਰੋਲੇ ਕਰਨ ਦੇ ਨਾਲ-ਨਾਲ ਅਣਪਛਾਤੀਆਂ ਆਖ 25 ਹਜਾਰ ਬੇਕਸੂਰ ਸਿੱਖਾਂ ਦੀਆਂ ਸਾੜ ਦਿੱਤੀਆਂ ਗਈਆਂ ਲਾਸ਼ਾਂ ਨੂੰ ਵੀ ਨਜ਼ਰਅੰਦਾਜ ਕਰਦਿਆਂ, ਕੇਵਲ ਤੇ ਕੇਵਲ ਸਿੱਖਾਂ ਨੂੰ ਹਿੰਦੂਆਂ ਦੇ ਕਾਤਲ ਗਰਦਾਨਣ ਲਈ ਅੱਡੀ ਚੋਟੀ ਦੀ ਵਾਹ ਲਾ ਦੇਣ ਨੂੰ ਸਿੱਖਾਂ ਪ੍ਰਤੀ ਨਫ਼ਰਤ ਦੇ ਇੱਕ ਵੱਡੇ ਇਜਹਾਰ ਤੋਂ ਇਲਾਵਾ ਕੁਝ ਨਹੀਂ ਕਿਹਾ ਜਾ ਸਕਦਾ।

ਹੁਣ ਫ਼ੇਰ ਤੋਂ ਆਪਣੇ ਅੰਦਰ ਪਾਲੀ ਜਾ ਰਹੀ ਨਫ਼ਰਤ ਦਾ ਵਿਖਾਵਾ ਇਹਨਾਂ ਕੱਟੜਵਾਦੀਆਂ ਵਲੋਂ ਅਲੱਗ-ਅਲੱਗ ਤਰੀਕਿਆਂ ਨਾਲ ਕੀਤਾ ਜਾ ਰਿਹਾ। ਕੁਝ ਸਮਾਂ ਪਹਿਲਾਂ ਅਦਾਰਾ ‘ਪਹਿਰੇਦਾਰ’ ਵਲੋਂ ਤਿਹਾੜ ਜੇਲ ਵਿਚ ਬੰਦ ਕੌਮ ਦੇ ਹੀਰੇ ਪ੍ਰੋ.ਦਵਿੰਦਰਪਾਲ ਸਿੰਘ ਦੀ ਫ਼ਾਂਸੀ ਦੀ ਸਜਾ ਰੱਦ ਕਰਵਾਉਣ ਅਤੇ ਮੁਆਫ਼ੀ ਲਈ ਇੱਕ ਕਰੋੜੀ ਦਸਤਖ਼ਤੀ ਮੁਹਿੰਮ ਛੇੜੀ ਗਈ ਸੀ। ਇਸ ਮੁਹਿਮ ’ਚ ਇੱਕ ਰਿਕਾਰਡ ਬੰਨਦਿਆਂ ਅਦਾਰਾ ‘ਪਹਿਰੇਦਾਰ’ ਵਲੋਂ ਦਿਨ ਰਾਤ ਇੱਕ ਕਰਦਿਆਂ 86 ਲੱਖ ਦਸਤਖ਼ਤਾਂ ਵਾਲੇ ਦਸਤਾਵੇਜ ਭਾਰਤ ਦੇ ਰਾਸ਼ਟਰਪਤੀ ਨੂੰ ਸੋਂਪੇ ਗਏ ਸਨ। ਅਦਾਰੇ ਦਾ ਇਹ ਉਪਰਾਲਾ ਸ਼ਾਇਦ ਹਿੰਦੂ ਕੱਟੜਵਾਦੀ ਤਾਕਤਾਂ ਨੂੰ ਹਜ਼ਮ ਨਹੀ ਆ ਰਿਹਾ ਸੀ।

ਸੋ ਹੁਣ ਉਹਨਾਂ ਆਪਣਾ ਅੰਦਰਲਾ ਜ਼ਹਿਰ ਉਗਲਦਿਆਂ ਇਸ ਦੇ ਜਵਾਬ ਵਿਚ ਸਿੱਖ ਕੌਮ ਦੇ ਹੀਰਿਆਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਫ਼ਾਂਸੀ ਦੁਆਉਣ ਲਈ ਇੱਕ ਹਸਤਾਖ਼ਰ ਅਭਿਆਨ ਛੇੜ ਦਿੱਤਾ ਹੈ। ਇਸ ਤਹਿਤ ਉਹਨਾਂ ਵਲੋਂ ਫ਼ਲੈਕਸੀ ਬੋਰਡ ਛਪਾ ਕੇ ਲੋਕਾਂ ਨੂੰ ਇਹਨਾਂ ਦੋਹਾਂ ਸਿੱਖ ਸੂਰਮਿਆਂ ਦੀ ਫ਼ਾਂਸੀ ਲਈ ਦਸਤਖ਼ਤ ਕਰਨ ਦੀ ਅਪੀਲ ਕੀਤੀ ਗਈ ਹੈ। ਹਿੰਦੂ ਮੌਰਚਾ ਪੰਜਾਬ ਵਲੋਂ ਜਾਰੀ ਇਹਨਾਂ ਪੋਸਟਰਾਂ (ਫ਼ਲੈਕਸੀਆਂ) ਉੱਪਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਬਲਵੰਤ ਸਿੰਘ ਰਾਜੋਆਣਾ ਦੇ ਗਲਾਂ ’ਚ ਫ਼ਾਂਸੀ ਦੇ ਰੱਸਿਆਂ ਵਾਲੀਆਂ ਫ਼ੋਟੋਆਂ ਲਾ ਮੋਰਚੇ ਦੇ ਪ੍ਰਧਾਨ ਵਰੂਣ ਮੇਹਤਾ, ਚੇਅਰਮੈਨ ਰਾਜੀਵ ਟੰਡਨ ਅਤੇ ਧਰਮ ਪ੍ਰਚਾਰਕ ਪੰਡਿਤ ਵਿੱਦਆ ਸਾਗਰ ਵਲੋਂ ਲੋਕਾਂ ਨੂੰ ਮੌਰਚੇ ਵਲੋਂ ਛੇੜੀ ਗਈ ਮੁਹਿਮ ਤਹਿਤ ਰਾਜੋਆਣਾ ਅਤੇ ਪ੍ਰੋ. ਭੁੱਲਰ ਨੂੰ ਤਤਕਾਲ ਫਾਂਸੀ ਦਿੱਤੇ ਜਾਣ ਦੀ ਵਕਾਲਤ ਕਰਦਿਆਂ ਦਸਤਖ਼ਤ ਕਰਨ ਦੀ ਅਪੀਲ ਕੀਤੀ ਗਈ ਹੈ।

ਇਹਨਾਂ ਦੇ ਦਿਲਾਂ ਅੰਦਰ ਸਿੱਖਾਂ ਪ੍ਰਤੀ ਭਰੇ ਜ਼ਹਿਰ ਦੀ ਹੁੰਦੀ ਪੁਸ਼ਟੀ ਫ਼ਲੈਕਸੀਆਂ ’ਤੇ ‘ਹਿੰਦੂਸਤਾਨ-ਜਿੰਦਾਬਾਦ’ ਵਰਗੇ ਨਾਅਰਿਆਂ ਤੋਂ ਸਾਫ਼ ਨਜ਼ਰ ਆ ਰਹੀ ਹੈ ਜਿਸ ਰਾਹੀਂ ਇਹ ਸਿੱਖਾਂ ਨੂੰ ਦਰਸ਼ਾਉਣਾ ਚਾਹੁੰਦੇ ਹਨ ਕਿ ਭਾਰਤ ਕੇਵਲ ਤੇ ਕੇਵਲ ਹਿੰਦੂਆਂ ਦਾ ਹੀ ਦੇਸ਼ ਹੈ। ਰਾਜੋਆਣਾ ਦੇ ਨਾਲ-ਨਾਲ ਪ੍ਰੋ.ਭੁਲੱਰ ਲਈ ਤਤਕਾਲ ਫ਼ਾਂਸੀ ਦੀ ਪੁਰਜੋਰ ਵਕਾਲਤ ਅਤੇ ਮੰਗ ਕਰਨ ਵਾਲੇ ਇਹ ਕੱਟੜਵਾਦੀ ਸ਼ਾਇਦ ਇਹ ਭੁੱਲ ਗਏ ਕਿ ਪ੍ਰੋ ਭੁੱਲਰ ਤਾਂ ਕਿਸੇ ਅਦਾਲਤ ’ਚ ਦੋਸ਼ੀ ਸਾਬਤ ਤੱਕ ਨਹੀਂ ਹੋਇਆ। ਸ਼ਰੀਰਕ ਅਤੇ ਮਾਨਸਿਕ ਪੱਖੋਂ ਲਗਭਗ ਪਹਿਲਾਂ ਹੀ ਮਰ ਚੱਕੇ ਪ੍ਰੋ. ਲਈ ਤਤਕਾਲ ਫ਼ਾਂਸੀ ਦੀ ਮੰਗ ਕਰਕੇ ਇਹ ਸੂਰਮੇ ਕੀ ਸਾਬਤ ਕਰਨਾ ਚਾਹੁੰਦੇ ਹਨ, ਕਿ ਕਿਸੇ ਨਿਰਦੋਸ਼ ਨੂੰ ਫ਼ਾਂਸੀ ਦੁਆ ਕੇ ਇਹਨਾਂ ਨੂੰ ਸਿਕੰਦਰੇ-ਆਜਮ ਦਾ ਖਿਤਾਬ ਮਿਲ ਜਾਣਾ ਹੈ। ਹਰ ਤਾਂ ਹੋਰ ਇਸ ਦੇ ਮੋਰਚੇ ਦੇ ਪ੍ਰਧਾਨ ਵਰੂਣ ਮੇਹਤਾ ਵਲੋਂ ਫੇਸਬੁੱਕ ’ਤੇ ਇੱਕ ਵੀਡੀਓ ਵੀ ਪਾਈ ਗਈ ਜਿਸ ਵਿਚ ਉਸ ਨੇ ਖੁਦ ਲੁਧਿਆਣਾ ਤੋਂ ਸ਼ੁਰੂ ਕੀਤੀ ਗਈ ਇਸ ਮੁਹਿਮ ਸਬੰਧੀ ਖੁੱਲ ਕੇ ਬੋਲਦਿਆਂ ਅਤੇ ਸਿੱਖ ਵਿਰੋਧੀ ਕੂੜ ਪ੍ਰਚਾਰ ਕਰਦਿਆਂ ਨਾ ਕੇਵਲ ਹੱਕ ਮੰਗਦੇ ਸਿੱਖਾਂ ਨੂੰ ਅੱਦਵਾਦੀ ਗਰਦਾਣਦਿਆਂ ਉਹਨਾਂ ਦੇ ਸਮੁੱਚੇ ਪਰਿਵਾਰਾਂ ਨੂੰ ਮਾਰ ਮੁਕਾਣ ਦੀ ਧਮਕੀ ਦਿੱਤੀ ਹੈ ਬਲਕਿ ਸ਼ਰੇਆਮ ਇਸ ਵੀਡੀਓ ਰਾਹੀਂ ਚੁਣੋਤੀ ਵੀ ਦਿੱਤੀ ਹੈ ਕਿ ਉਸ ਨੂੰ ਕਿਸੇ ਦਾ ਡਰ ਨਹਂੀ ਅਤੇ ਉਹ ਆਪਣੇ ਵਲੋਂ ਕਹੇ ਅਲਫ਼ਾਜਾਂ ਨੂੰ ਅਮਲੀ ਜਾਮਾ ਪਹਿਲਾਂ ਕੇ ਰਹੇਗਾ, ਕੋਈ ਵੀ ਉਸ ਨੂੰ ਰੋਕ ਕੇ ਵਿਖਾਵੇ। ਮੋਰਚੇ ਵਲੋਂ ਕੀਤੀ ਗਈ ਇਹ ਕਾਰਵਾਈ ਅਤਿਆਚਾਰ, ਜੁਲਮ ਅਤੇ ਤਸ਼ਦੱਦ ਦੇ ਸ਼ਿਕਾਰ ਸਿੱਖਾਂ ਦੇ ਅੱਲੇ ਜਖ਼ਮਾਂ ’ਤੇ ਲੂਣ ਛਿੜਕਣ ਤੋਂ ਇਲਾਵਾ ਸਿੱਖਾਂ ਪ੍ਰਤੀ ਦਿਲਾਂ ਚ ਪਾਲੇ ਗਏ ਜ਼ਹਿਰ ਅਤੇ ਨਫ਼ਰਤ ਦੇ ਪ੍ਰਦਰਸ਼ਨ ਦਾ ਜਿਉਂਦਾ ਜਾਗਦਾ ਸਬੂਤ ਹੈ। ਸਿੱਖਾਂ ਦੀ ਜ਼ਮੀਰ ਅਤੇ ਕੌਮੀ ਘਰ ਦੀ ਪ੍ਰਪਤੀ ਨੂੰ ਕੁਚਲਣ ਲਈ ਨਵੀਂ ਪੀੜੀ ਦੇ ਖਿਲਾਫ਼ ਘੜੀ ਗਈ ਸਾਜਿਸ਼ ਹੈ ਪਰ ਇਸ ਦੇ ਨਤੀਜੇ ਆਉਣ ਵਾਲੇ ਸਮੇਂ ’ਚ ਗੰਭੀਰ ਨਿੱਕਲ ਸਕਦੇ ਹਨ।

ਕੀਤੇ ਜਾ ਰਹੇ ਅਹਿਜੇ ਕੂੜ ਪ੍ਰਚਾਰ ਦੇ ਜਵਾਬ ਵਿਚ ਸਿੱਖਾਂ ਨੂੰ ਢੁਕਵਾਂ ਅਤੇ ਠੋਕਵਾਂ ਜਵਾਬ ਜਰੂਰ ਦੇਣਾ ਪੈਣਾ ਹੈ, ਤੇ ਇਹਨਾਂ ਲੋਕਾਂ ਨੂੰ ਦੱਸਣਾ ਪੈਣਾ ਹੈ ਕਿ ਪੰਜਾਬ ’ਚ ਕਾਲੇ ਦੌਰ ਦੇ ਅਸਲ ਜਿੱਮੇਦਾਰ ਕੌਣ ਲੋਕ ਸਨ। ਇਹ ਵੀ ਸਾਹਮਣੇ ਲਿਾਉਣਾ ਜਰੂਰੀ ਹੋ ਗਿਅਠਾ ਹੈ ਕਿ ਹਜਾਰਾਂ ਸਿੱਖਾਂ, ਮਜਲੂਮ ਔਰਤਾਂ,ਬੱਚਿਆਂ ਅਤੇ ਬਜੂਰਗਾਂ ਦੀਆਂ ਜਾਨਾਂ ਲੀਲ ਜਾਣ ਵਾਲੇ ‘ਸਾਕਾ ਦਰਬਾਰ ਸਾਹਿਬ’ ਦੇ ਅਸਲ ਜਿੱਮੇਵਾਰ ਕੋਣ ਸਨ। ਉਸ ਦੇ ਅਸਲ ਕਾਰਣ ਅਤੇ ਕਿਨਾਂ ਸਾਜਸ਼ੀ ਲੋਕਾਂ ਦੀ ਹਿੱਸੇਦਾਰੀ ਸੀ, ਉਹ ਨੰਗਾ ਸੱਚ ਆਮ ਅਵਾਮ ਅੱਗੇ ਲਿਆਉਣਾ ਪਵੇਗਾ। ਅਜੌਕੇ ਸਮੇਂ ਵਿਚ ਇਹ ਵੀ ਬਹੁਤ ਜਰੂਰੀ ਹੋ ਗਿਆ ਹੈ ਕਿ ਦੁਨੀਆਂ ’ਚ ਇੱਕ ਵੱਡੀ ਤਾਕਤ ਅਤੇ ਸੋਮਾ ਬਣਦੇ ਜਾ ਰਹੇ ਮੀਡੀਆ ’ਤੇ ਇਸ ਸਬੰਧੀ ਵਿਚਾਰ ਵੰਟਾਦਰੇ ਕਰ ਦੇਸ਼ ਦੀ ਬਹੁਗਿਣਤੀ ਦੀ ਸਿੱਖਾਂ ਪ੍ਰਤੀ ਨਫ਼ਰਤ, ਜ਼ਹਿਰਲੀ ਸੌਚ ਅਤੇ ਪਹੁੰਚ ਨੂੰ ਸਭ ਦੇ ਸਾਹਮਣੇ ਨਗਿੰਆਂ ਕੀਤਾ ਜਾਵੇ। ਗਾਹੇ ਬਗਾਹੇ ਸਿੱਖਾਂ ਪ੍ਰਤੀ ਜਹਿਰ ਉਗਲਦੇ ਅਹਿਜੇ ਕੂੜ ਪ੍ਰਚਾਰ ਨੂੰ ਜੇਕਰ ਹੁਣੇ ਤੋਂ ਡਟਵਾਂ ਵਿਰੋਧ ਕਰਦਿਆਂ ਨੱਥ ਨਾ ਪਾਈ ਗਈ ਤਾਂ ਆਉਂਦੇ ਸਮੇਂ ’ਚ ਨਫ਼ਰਤ ਅਤੇ ਜ਼ਹਿਰੀਲੀ ਸੌਚ ਦੇ ਜਹਿਰ ਨਾਲ ਭਰੇ ਕੱਟੜਤਾ ਰੂਪੀ ਸੱਪ ਦਾ ਫੰਨ ਕੁਚਲਣਾ ਭਾਂਵੇ ਅਸਭੰਵ ਤਾਂ ਨਹੀਂ ਪਰ ਕੁਝ ਔਖਾ ਜਰੂਰ ਹੋ ਜਾਵੇਗਾ। ਅਜਿਹੇ ਲੋਕਾਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਨਾਲ ਕਿਤੇ ਸਿੱਖ ਜਵਾਨੀ ਮੁੜ ਤੋਂ ਨਾ ਭੜਕ ਪਵੇ ਅਤੇ ਰਾਜਨੀਤਕ ਲੋਕ ਉਸ ਦਾ ਪਹਿਲਾਂ ਵਾਂਗ ਫਾਇਦਾ ਖੱਟਣ, ਇਸ ਤੋਂ ਪਹਿਲਾਂ ਹੀ ਇਸ ਕੂੜ ਪ੍ਰਚਾਰ ਨੂੰ ਨੱਥ ਪਾਉਣੀ ਬੇ-ਹੱਦ ਲਾਜ਼ਮੀ ਹੋ ਗਈ ਹੈ।

Source: http://www.punjabspectrum.com/2013/11/29306


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top