Share on Facebook

Main News Page

ਨਗਾਹੇ ਵਾਲੇ ਪੀਰ ਦੇ ਜਲੂਸ ’ਚ ਕੀਰਤਨ ਕਰਦੇ ਰਾਗੀਆਂ ਨੂੰ ਜਾਗਰੂਕ ਸਿੱਖ ਨੌਜਵਾਨਾਂ ਨੇ ਸਬਕ ਸਿਖਾਇਆ

ਲੁਧਿਆਣਾ, 22 ਨਵੰਬਰ (ਜਗਸੀਰ ਸਿੰਘ ਸੰਧੂ) : ਪੀਰ ਨਗਾਹੇ ਵਾਲੇ ਦੇ ਜਲੂਸ ਵਿੱਚ ਗੁਰਬਾਣੀ ਦਾ ਕੀਰਤਨ ਕਰ ਰਹੇ ਇੱਕ ਰਾਗੀ ਜਥੇ ਨੂੰ ਗੁਰਦੁਆਰਾ ਅਕਾਲਗੜ ਸਾਹਿਬ ਚੌੜਾ ਬਜ਼ਾਰ ਲੁਧਿਆਣਾ ਨੇੜੇ ਜਾਗਰੂਕ ਸਿੱਖ ਨੌਜਵਾਨਾਂ ਵੱਲੋਂ ਚੰਗਾ ਸਬਕ ਸਿਖਾਇਆ ਗਿਆ। ਹੋਇਆ ਇਹ ਕਿ ਨਗਾਹੇ ਵਾਲੇ ਪੀਰ ਦੇ ਸਰਧਾਲੂਆਂ ਵੱਲੋਂ ਦਰੇਸੀ ਗਰਾਊਂਡ ਤੋਂ ਲੈ ਕੇ ਛਾਉਣੀ ਮੁਹੱਲਾ ਤੱਕ ਇੱਕ ਜਲੂਸ (ਸੋਭਾ ਯਾਤਰਾ) ਕੱਢਿਆ ਗਿਆ, ਜਿਸ ਵਿੱਚ ਕਈ ਟਰਾਲੀਆਂ ਸਾਮਲ ਸਨ, ਜਿਹਨਾਂ ਦੀ ਅਗਵਾਈ ਨਗਾਹੇ ਵਾਲੇ ਪੀਰ ਦਾ ਮੁੱਖ ਸੇਵਾਦਾਰ ਕਰ ਰਿਹਾ ਸੀ।

ਇਸ ਯਾਤਰਾ ਵਿੱਚ ਸ਼ਾਮਲ ਟਰਾਲੀਆਂ ’ਤੇ ਵੱਖ ਵੱਖ ਤਰਾਂ ਦੀਆਂ ਝਾਕੀਆਂ ਸਜਾਈਆਂ ਗਿਆ ਸਨ, ਜਿਹਨਾਂ ਵਿੱਚ ਹਿੰਦੂ ਦੇਵਤਿਆਂ ਦੀਆਂ ਮੂੁਰਤੀਆਂ, ਨਾਚ ਝਾਕੀਆਂ ਤੋਂ ਇਲਾਵਾ ਟਰਾਲੀਆਂ ’ਤੇ ਭੰਗੜਾ ਪਾਉਂਦੇ ਨੌਜਵਾਨ ਵੀ ਸਾਮਲ ਸਨ। ਇਹਨਾਂ ਟਰਾਲੀਆਂ ਵਿੱਚ ਹੀ ਇੱਕ ਟਰਾਲੀ ’ਤੇ ਬੈਠੇ ਦੋ ਰਾਗੀ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ, ਜਦੋਂ ਇਹ ਜਲੂਸ ਚੌੜਾ ਬਜਾਰ ਵਿੱਚ ਗੁਰਦੁਆਰਾ ਅਕਾਲ ਗੜ ਸਾਹਿਬ ਦੇ ਸਾਹਮਣੇ ਪੁਹੰਚਿਆ ਤਾਂ ਗੁਰਦੁਆਰਾ ਸਾਹਿਬ ਦੀ ਮਾਰਕੀਟ ਵਿੱਚ ਹਾਜ਼ਰ ਕੁਝ ਜਾਗਰੂਕ ਸਿੱਖ ਨੌਜਵਾਨਾਂ ਦੇ ਨਜ਼ਰੀ ਇਹ ਕੀਰਤਨੀ ਜਥਾ ਪੈ ਗਿਆ। ਨਾਚ ਅਤੇ ਭੰਗੜੇ ਵਾਲੀਆਂ ਟਰਾਲੀਆਂ ਦੇ ਵਿਚਕਾਰ ਅਤੇ ਨਗਾਹੇ ਵਾਲੇ ਪੀਰ ਦੇ ਜੈਕਾਰਿਆਂ ਵਿੱਚ ਗੁਰਬਾਣੀ ਦਾ ਅਪਮਾਨ ਕਰਦੇ ਇਹਨਾਂ ਰਾਗੀਆਂ ਨੂੰ ਤੁਰੰਤ ਉਹਨਾਂ ਜਾਗਰੂਕ ਨੌਜਵਾਨਾਂ ਵੰਗਾਰਿਆ ਅਤੇ ਟਰਾਲੀ ਉਪਰ ਚੜਕੇ ਉਹਨਾਂ ਦੇ ਹਰਮੋਨੀਅਮ ਅਤੇ ਤਬਲਾ ਚੁੱਕ ਲਿਆ।

ਇਸ ’ਤੇ ਮੁੱਖ ਰਾਗੀ ਤਾਂ ਸਿੱਖ ਨੌਜਵਾਨਾਂ ਅੱਗੇ ਹੱਥ ਜੋੜ ਕੇ ਮਾਫ਼ੀਆਂ ਮੰਗਣ ਲੱਗ ਪਿਆ, ਜਦ ਕਿ ਤਬਲਾ ਵਜਾਉਣ ਵਾਲਾ ਟਰਾਲੀ ਤੋਂ ਉਤਰ ਕੇ ਭੱਜਣ ਦੀ ਕੋਸਿਸ਼ ਕਰਨ ਲੱਗਾ ਤਾਂ ਸਿੱਖ ਨੌਜਵਾਨਾਂ ਦੋਵਾਂ ਰਾਗੀਆਂ ਨੂੰ ਕਾਬੂ ਕਰਕੇ ਗੁਰਦੁਆਰਾ ਅਕਾਲਗੜ ਸਾਹਿਬ ਵਿਖੇ ਲੈ ਗਏ, ਜਿਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਖਿਲਾਫ਼ ਧਾਰਮਿਕ ਅਵੱਗਿਆ ਕਰਨ ਸਬੰਧੀ ਪੁਛਗਿਛ ਕੀਤੀ ਗਈ। ਇਸ ਘਟਨਾ ਦੀ ਚੌੜਾ ਬਜਾਰ ਦੇ ਦੁਕਾਨਦਾਰ ਅਤੇ ਖਰੀਦੋ ਫਰੋਖਤ ਕਰ ਰਹੇ ਲੋਕਾਂ ਵਿੱਚ ਖੂਬ ਚਰਚਾ ਰਹੀ।

Source: http://www.punjabspectrum.com/2013/11/29324


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top