Share on Facebook

Main News Page

ਜਦੋਂ ਅਖੌਤੀ ਜਥੇਦਾਰਾਂ ਤੇ ਪੰਥ ਦੀਆਂ ਆਪੂੰ ਬਣੀਆਂ ਸਿਰਮੌਰ ਹਸਤੀਆਂ ਨੇ ਪੰਡਿਤ ਦੇਵੀ ਦਿਆਲ ਦੀਆਂ ਗੱਪਾਂ ਨੂੰ ਰੀਝ ਨਾਲ ਸੁਣਿਆ

ਆਨੰਦਪੁਰ ਸਾਹਿਬ, 23 ਨਵੰਬਰ (ਸਤਨਾਮ ਸਿੰਘ ਅਰੋੜਾ): ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣਯੋਗ ਜਥੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮਾਣਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਮੌਜੂਦਗੀ ਵਿੱਚ, ਅੱਜ ਸਥਾਨਕ ਗੁ.ਭੋਰਾ ਸਾਹਿਬ ਵਿਖੇ, ਬ੍ਰਾਹਮਣ ਸਮਾਜ ਪੰਜਾਬ ਵੱਲੋਂ ਕੱਢੀ ‘ਰਿਣ ਉਤਾਰ ਯਤਨ ਯਾਤਰਾ ਸਬੰਧੀ ਕਰਵਾਏ ਗਏ ਧਾਰਮਿਕ ਸਮਾਗਮਾਂ ਵਿੱਚ ਬ੍ਰਾਹਮਣ ਸਮਾਜ ਪੰਜਾਬ ਦੇ ਪ੍ਰਧਾਨ ਪੰਡਿਤ ਦੇਵੀ ਦਿਆਲ ਪ੍ਰਾਸ਼ਰ ਵੱਲੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਰਾਇਣ ਦਾ ਅਵਤਾਰ (ਵਿਸ਼ਨੂੰ) ਆਖੇ ਜਾਣ ਦੇ ਬਾਵਜੂਦ ਕੌਮ ਦੀਆਂ ਇਹਨਾਂ ਸਿਰਮੋਰ ਹਸਤੀਆਂ ਵੱਲੋਂ ਇੱਕ ਸ਼ਬਦ ਈ ਨਾ ਬੋਲਿਆ ਗਿਆ ਤੇ ਸਿੱਖ ਕੌਮ ਪ੍ਰਤੀ ਦਰਦ ਰੱਖਣ ਵਾਲੇ ਮਨ ਮਸੋਸ ਕੇ ਬੈਠਣ ਲਈ ਮਜ਼ਬੂਰ ਹੋਏ ਰਹੇ।

ਪੰਡਿਤ ਦੇਵੀ ਦਿਆਲ ਪ੍ਰਾਸ਼ਰ ਜੀ ਨੇ ਆਪਣੇ ਵੱਲੋਂ ਬਣਾਈ ਕਹਾਣੀ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਬ੍ਰਾਹਮਣ ਸਮਾਜ ਦੇ ਕੁੱਝ ਨੁੰਮਾਇੰਦਿਆਂ ਵੱਲੋਂ ਜਦੋਂ ਸ਼ੱਕ ਪ੍ਰਗਟ ਕੀਤਾ ਗਿਆ ਤਾਂ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਰਾਇਣ (ਵਿਸ਼ਨੂੰ) ਦੇ ਰੂਪ ਵਿੱਚ ਸ਼ਾਕਸ਼ਾਤ ਦਰਸ਼ਨ ਦਿੱਤੇ ਤੇ ਸ਼ੱਕ ਕਰਨ ਵਾਲਿਆਂ ਦੇ ਮੂੰਹ ਬੰਦ ਕਰ ਦਿੱਤੇ।

ਫ਼ਸੋਸ ਇਸ ਗੱਲ ਦਾ ਨਹੀਂ ਕਿ ਸ਼੍ਰੀ ਦੇਵੀ ਦਿਆਲ ਪ੍ਰਸ਼ਾਰ ਜੀ ਨੇ ਕੀ ਆਖਿਆ, ਅਫ਼ਸੋਸ ਇਸ ਗੱਲ ਦਾ ਜ਼ਿਆਦਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਪ੍ਰਧਾਨ ਸ਼੍ਰੋਮਣੀ ਕਮੇਟੀ, ਕੌਮ ਜਿਹਨਾਂ ਦੀ ਅਗਵਾਈ ਨੂੰ ਰੱਬੀ ਅਗਵਾਈ ਸਮਝਦੀ ਹੈ, ਦੇ ਮੂੰਹ ਵਿੱਚੋਂ ਇੱਕ ਸ਼ਬਦ ਵੀ ਨਾ ਨਿਕਲਿਆ, ਕਿ ਪੰਡਿਤ ਜੀ ਸਿੱਖ ਧਰਮ ਵਿੱਚ ਕਰਾਮਾਤ ਨੂੰ ਕਹਿਰ ਦਾ ਨਾ ਮੰਨਿਆ ਗਿਆ ਹੈ ਤੇ ਕਰਾਮਾਤੀ ਨੂੰ ਕਹਿਰਵਾਨ ਤੇ ਦਸਮ ਪਾਤਸ਼ਾਹ ਨੇ ਆਪਣੇ-ਆਪ ‘ਮੈਂ ਹੂੰ ਪਰਮ ਪੁਰਖ ਕੋ ਦਾਸਾ’’ ਆਖਿਆ ਸੀ, ਨਾ ਕਿ ਵਿਸ਼ਨੂੰ ਦਾ ਅਵਤਾਰ।

ਹੋਰ ਤਾਂ ਹੋਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ਾਕਸ਼ਾਤ ਨਰਾਇਣ (ਵਿਸ਼ਨੂੰ) ਦੇ ਰੂਪ ਵਿੱਚ ਬ੍ਰਾਹਮਣਾਂ ਨੂੰ ਦਰਸ਼ਨ ਦੇਣ ਦੀ ਗੱਲ ਤੇ ਪੰਥ ਦੀਆਂ ਸਿਰਮੋਰ ਹਸਤੀਆਂ ਨੇ ਪੂਰੀ ਤਰ੍ਹਾਂ, ਚੁੱਪ ਧਾਰੀ ਰੱਖੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ.ਅਵਤਾਰ ਸਿੰਘ ਮੱਕੜ ਭਾਵੇਂ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਉਹਨਾਂ ਪੰਡਿਤ ਦੇਵੀ ਦਿਆਲ ਪ੍ਰਾਸ਼ਰ ਵੱਲੋਂ ਵਾਰੇ ਹਿੰਦੂ ਧਰਮ ਦੀ ਰਾਖੀ ਲਈ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ। ਸਬੰਧੀ ਮੋੜਵਾਂ ਜਵਾਬ ਦਿੰਦਿਆਂ ਇਹ ਗੱਲ ਆਖਣ ਦੀ ਹਿੰਮਤ ਵਿਖਾਈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਿਰਫ਼ ਹਿੰਦੂ ਧਰਮ ਲਈ ਨਹੀਂ ਸਗੋਂ ਸਮੁੱਚੀ ਮਾਨਵਤਾ ਦੀ ਭਲਾਈ ਲਈ ਤੇ ਜੁਲਮ ਦਾ ਨਾਸ਼ ਕਰਨ ਲਈ ਸੀ। ਜਦੋਂ ਮੱਕੜ ਵੱਲੋਂ ਆਖੀ ਗੱਲ ਕਿ ਇਸ ਯਾਤਰਾ ਦਾ ਨਾਮ ‘ਰਿਣ ਉਤਾਰਨ ਯਤਨ ਯਾਤਰਾ’ ਦੀ ਥਾਂ ਹਿੰਦੂ ਸਮਾਜ ਨੂੰ ਜਗਾਉਣ ਲਈ ਚੇਤਨਾ ਮਾਰਚ ਰੱਖਿਆ ਜਾਣਾ ਚਾਹੀਦਾ ਹੈ, ਦੀ ਵੀ ਪੰਥ ਦਰਦੀਆਂ ਵੱਲੋਂ ਭਰਵੀਂ ਪ੍ਰਸ਼ੰਸਾ ਕੀਤੀ ਗਈ, ਕਿਉਂਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੇ ਹਿੰਦੁਸਤਾਨ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ ਸੀ ਤੇ ਉਸ ਮਹਾਨ ਸ਼ਹਾਦਤ ਦਾ ਰਿਣ ਉਤਾਰਿਆ ਹੀ ਨਹੀਂ ਜਾ ਸਕਦਾ।

Source: Punjab Spectrum


ਟਿੱਪਣੀ: ਇਨ੍ਹਾਂ ਅਖੌਤੀ ਜਥੇਦਾਰਾਂ ਨੂੰ ਸਿਰਮੌਰ ਮੰਨਣ ਵਾਲਿਓ, ਦੇਖ ਲਉ ਇਨ੍ਹਾਂ ਪੱਪੂਆਂ ਦੀਆਂ ਕਰਤੂਤਾਂ, ਜਿਹੜੇ ਆਪਣੇ ਆਪ ਨੂੰ ਸਿੰਘ ਸਾਹਿਬ ਸਮਝਦੇ ਹਨ... ਲੱਖ ਲਾਹਨਤ ਇਨ੍ਹਾਂ ਦੇ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top