Share on Facebook

Main News Page

ਸਿੰਘ ਸਾਬ ਦਾ ਗ੍ਰੇਟ
-: ਦਲਜੀਤ ਸਿੰਘ ਇੰਡਿਆਨਾ

ਸਨੀ ਦਿਓਲ ਦੀ ਫਿਲਮ ਆਈ ਹੈ, ਸਿੰਘ ਸਾਬ ਦੀ ਗ੍ਰੇਟ... ਇਸ ਦੇ ਨਾਮ 'ਤੇ ਅਖੌਤੀ ਜਥੇਦਾਰ ਨੇ ਇਤਰਾਜ ਕੀਤਾ, ਜੀ ..ਇਹ ਨਾਮ ਗਲਤ ਹੈ ... "ਸਿੰਘ ਸਾਹਿਬ" .. ਇਤਰਾਜ ਕੀਤਾ ਗਿਆ। ਚਲੋ ਫਿਲਮ ਵਾਲਿਆਂ ਨੇ ਨਾਮ ਬਦਲਕੇ "ਸਿੰਘ ਸਾਬ ਦੀ ਗ੍ਰੇਟ" ਕਰ ਦਿੱਤਾ, ਕੀ ਸਿੰਘ ਸਾਬ ਵਾਕਿਆਂ ਹੀ ਗ੍ਰੇਟ ਹਨ? ਇਹ ਆਪਣੇ ਆਪ ਨੂੰ ਸਾਹਿਬ ਸਮਝੀ ਜਾਂਦੇ ਹਨ। ਕੀ ਇਹ ਸਾਹਿਬ ਹਨ?

ਆਓ ਦੇਖੀਏ ਗੁਰਬਾਣੀ ਕਿਸ ਨੂੰ ਸਾਹਿਬ ਆਖਦੀ ਹੈ:

"ਸਾਹਿਬੁ ਮੇਰਾ ਏਕੋ ਹੈ ॥" ਹੇ ਭਾਈ! ਪਰਮਾਤਮਾ ਹੀ ਸਾਡਾ ਇਕੋ ਇਕ ਖਸਮ-ਮਾਲਕ ਹੈ, ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥ ਬੱਸ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ ॥੧॥ ਰਹਾਉ ॥

ਇਹ ਅਖੌਤੀ ਜਥੇਦਾਰ "ਸਾਹਿਬ" ਨਹੀਂ ਹਨ, ਸਾਹਿਬ ਸ਼ਬਦ ਸਿਰਫ ਅਕਾਲ ਪੁਰਖ ਪ੍ਰਮਾਤਮਾ ਵਾਸਤੇ ਹੈ, ਨਾ ਕਿ ਆਮ ਇਨਸਾਨ ਵਾਸਤੇ। ਇਹ ਆਮ ਇਨਸਾਨ ਹਨ, ਇਨ੍ਹਾਂ ਨੂੰ ਆਪਣੇ ਗਿਰੇਬਾਨ ਵਿੱਚ ਦੇਖਣ ਦੀ ਲੋੜ ਹੈ ...

ਹੁਣ ਇਹਨਾ ਨੇ ਇਤਰਾਜ ਕੀਤਾ "ਸਿੰਘ ਸਾਬ ਦਾ ਗ੍ਰੇਟ" ਇਨ੍ਹਾਂ ਮੂਰਖਾਂ ਨੂੰ ਇਹ ਨਹੀਂ ਪਤਾ "ਸਾਹਿਬ" ਅਤੇ "ਸਾਬ".. ਸਬਦ ਵਿਚ ਫਰਕ ਹੈ... ਸਾਬ ਸਬਦ ਕਿਸੇ ਵਾਸਤੇ ਵੀ ਵਰਤਿਆ ਜਾ ਸਕਦਾ, ਜਦੋਂ ਕਿ... ਸਾਹਿਬ ..ਸਬਦ ਸਿਰਫ ਅਕਾਲ ਪੁਰਖ ਪ੍ਰਮਾਤਮਾ ਵਾਸਤੇ ਵਰਤਿਆ ਜਾ ਸਕਦਾ ਹੈ ..ਪਰ ਅਜ ਅਸੀਂ ਜਣੇ ਖਣੇ ਨੂੰ ਸਾਹਿਬ ਆਖੀ ਜਾਂਦੇ ਹਾਂ।

ਸੋ, ਮੇਰੀ ਇਹਨਾ ਅਖੌਤੀ ਜਥੇਦਾਰਾਂ ਅੱਗੇ ਇਕ ਸਵਾਲ ਹੈ, ਜੋ ਕਿ ਬਾਦਲ ਦੇ ਨੌਕਰ ਹਨ, ਇਸ ਤੋਂ ਵੱਧ ਕੁੱਝ ਨਹੀਂ.. ਕੀ ਫਿਲਮ ਦੇ ਨਾਮ ਨਾਲ ਗ੍ਰੇਟ ਲਗਵਾਉਣ ਨਾਲ ਤੁਸੀਂ ਗ੍ਰੇਟ ਨਹੀਂ ਬਣ ਜਾਣਾ। ਗ੍ਰੇਟ ਬਨਣ ਵਾਸਤੇ ਬਾਦਲ ਦੇ ਚੁੰਗਲ ਵਿਚੋਂ ਨਿਕਲ ਕੇ, ਕੋਈ ਚੱਜ ਦਾ ਕੰਮ ਕਰੋਗੇ ਤਾਂ ਤੁਹਾਨੂੰ ਆਖ ਕੇ ਆਪਣੇ ਨਾਮ ਨਾਲ "ਸਾਬ" ਨਹੀਂ ਲਗਵਾਉਣਾ ਪਵੇਗਾ, ਲੋਕ ਆਪਣੇ ਆਪ ਹੀ ਕਹਿਣਗੇ ..

ਸੋ, ਕਿਰਪਾ ਕਰਕੇ ਇਹੋ ਜਿਹੇ ਫਜ਼ੂਲ ਮਸਲਿਆਂ ਵਿਚ ਟੰਗ ਫਸਾ ਕੇ, ਸਿੱਖ ਕੌਮ ਦੀ ਸਥਿਤੀ ਹਾਸੋਹੀਣੀ ਨਾ ਬਣਾਓ... ਤੁਸੀਂ ਸਾਹਿਬ ਨਹੀਂ.. ਸਾਬ ਹੋ ਸਕਦੇ ਹੋ, ਇਹ ਮੇਰਾ ਨਹੀਂ... ਗੁਰੂ ਗਰੰਥ ਸਾਹਿਬ ਜੀ ਦਾ ਫੈਸਲਾ ਹੈ।

ਨੋਟ: ਮੈਂ ਕੋਈ ਫਿਲਮ ਵਾਲਿਆਂ ਦਾ ਸਪੋਟਰ ਨਹੀਂ, ਪਰ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ ਵਿੱਚ ਹਾਂ, ਕਿ ਕਿਵੇਂ ਇਹ ਨਿੱਕੇ ਨਿੱਕੇ ਮਸਲਿਆਂ ਵਿਚ ਕੌਮ ਨੂੰ ਉਲਝਾਈ ਜਾਂਦੇ ਨੇ... ਆਰ.ਐਸ.ਐਸ ਤੇ ਭਾਜਪਾ ਵਾਲੇ ਦਰਸ਼ਨੀ ਡਿਉੜੀ ਦੇ ਦਰਵਾਜੇ ਠੀਕ ਕਰਨ ਦੇ ਬਹਾਨੇ ਲੈ ਗਏ ਹਨ, ਜਿਸ ਦਾ ਇਹਨਾ ਕੋਲ ਕੋਈ ਜਵਾਬ ਨਹੀਂ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top